ਜਲੰਧਰ ਦੇ ਕਾਰੋਬਾਰੀ ਨੇ ਯੁਗਾਂਡਾ ‘ਚ ਗੱਡੇ ਕਾਮਯਾਬੀ ਦੇ ਝੰਡੇ, ਇੰਡੀਅਨ ਅਚੀਵਰਸ ਅਵਾਰਡ ਨਾਲ ਸਨਮਾਨਿਤ
NRI News: ਇਹ ਇੰਡੀਅਨ ਅਚੀਵਰਸ ਅਵਾਰਡ ਵੀ ਹਿਤੇਸ਼ ਨੇ ਭਾਰਤੀ ਮੂਲ ਦੇ ਨਾਗਰਿਕਾਂ ਦੀਆਂ ਕੰਪਨੀਆਂ ਦੀਆਂ ਪ੍ਰਾਪਤੀਆਂ ਲਈ ਦਿੱਤਾ ਗਿਆ ਹੈ। ਇਹ ਇੰਡੀਅਨ ਅਚੀਵਰਜ਼ ਅਵਾਰਡ ਵੀ ਹਿਤੇਸ਼ ਨੂੰ ਭਾਰਤੀ ਮੂਲ ਦੀਆਂ ਕੰਪਨੀਆਂ ਦੀ ਕਾਮਯਾਬੀ ਲਈ ਦਿੱਤਾ ਗਿਆ ਹੈ।

ਪੰਜਾਬੀਆਂ ਨੇ ਹਮੇਸ਼ਾ ਹੀ ਆਪਣੀ ਮਿਹਨਤ ਨਾਲ ਵਿਦੇਸ਼ੀ ਧਰਤੀ ਤੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ। ਯੂਗਾਂਡਾ ਵਿੱਚ ਵੀ ਜਲੰਧਰ ਤੋਂ ਆਏ ਕਾਰੋਬਾਰੀ ਹਿਤੇਸ਼ ਮਿੱਢਾ ਨੇ ਉੱਥੇ ਸਫ਼ਲਤਾ ਦੇ ਝੰਡੇ ਬੁਲੰਦ ਕੀਤੇ ਹਨ। ਜਿਸ ਦੇ ਨਤੀਜੇ ਵਜੋਂ,ਯੂਗਾਂਡਾ ਸਰਕਾਰ ਨੇ ਉਨ੍ਹਾਂਨੂੰ ਇੰਡੀਅਨ ਅਚੀਵਰਜ਼ ਅਵਾਰਡ-2023 ਨਾਲ ਸਨਮਾਨਿਤ ਕੀਤਾ ਹੈ। ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ (ਜੀਟੀਬੀ ਨਗਰ) ਦੇ ਰਹਿਣ ਵਾਲੇ ਨੌਜਵਾਨ ਕਾਰੋਬਾਰੀ ਹਿਤੇਸ਼ ਮਿੱਢਾ ਦੀ ਯੂਗਾਂਡਾ ਵਿੱਚ ਮੈਕਸ ਨਾਮ ਦੀ ਕੰਪਨੀ ਹੈ।
ਯੂਗਾਂਡਾ ਦੀ ਉਪ ਰਾਸ਼ਟਰਪਤੀ ਜੈਸਿਕਾ ਰੋਜ਼ ਏਪਲ ਅਲੂਪੋ ਨੇ ਹਿਤੇਸ਼ ਮਿੱਢਾ ਨੂੰ ਇੰਡੀਅਨ ਅਚੀਵਰਜ਼ ਅਵਾਰਡ 2023 ਟਰਾਫੀ ਨਾਲ ਸਨਮਾਨਿਤ ਕੀਤਾ। ਇਸ ਮੌਕੇ ਯੂਗਾਂਡਾ ਵਿੱਚ ਭਾਰਤ ਦੇ ਰਾਜਦੂਤ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਹਿਤੇਸ਼ 2004 ਵਿੱਚ ਆਪਣੇ ਪਰਿਵਾਰ ਨਾਲ ਭਾਰਤ ਛੱਡ ਕੇ ਯੂਗਾਂਡਾ ਚਲੇ ਗਏ ਸੀ। ਉੱਥੇ ਜਾ ਕੇ ਉਨ੍ਹਾਂ ਨੇ ਯੂਗਾਂਡਾ ਦੀ ਨਾਗਰਿਕਤਾ ਲੈ ਲਈ।
2005 ਵਿੱਚ ਸ਼ੁਰੂ ਕੀਤੀ ਸੀ ਕੰਪਨੀ
ਯੂਗਾਂਡਾ ਦੀ ਨਾਗਰਿਕਤਾ ਲੈਣ ਅਤੇ ਓਸੀਆਈ ਕਾਰਡ ਹੋਲਡਰ ਬਣਨ ਤੋਂ ਬਾਅਦ ਹਿਤੇਸ਼ ਨੇ ਮੈਕਸ ਨਾਮ ਦੀ ਕੰਪਨੀ ਸ਼ੁਰੂ ਕੀਤੀ। ਹੁਣ ਇਹ ਕੰਪਨੀ ਯੂਗਾਂਡਾ ਵਿੱਚ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ। ਯੂਗਾਂਡਾ ਵਿੱਚ ਹਜ਼ਾਰਾ ਪਰਿਵਾਰਾਂ ਨੂੰ ਮੈਕਸ ਗਰੁੱਪ ਆਫ਼ ਕੰਪਨੀਜ਼ ਨਾਲ ਜੁੜੀਆਂ ਕੰਪਨੀਆਂ ਰੁਜ਼ਗਾਰ ਦੇ ਰਹੀਆਂ ਹਨ।