Molestation: ਸਿੰਗਾਪੁਰ 'ਚ ਵਿਦਿਆਰਥਣ ਨਾਲ ਛੇੜਛਾੜ ਦਾ ਮਾਮਲਾ, ਭਾਰਤੀ ਯੋਗ ਇੰਸਟਰੱਕਟਰ 'ਤੇ ਠੋਕਿਆ ਜੁਰਮਾਨਾ। Indian yoga instructor fined for molesting woman in Singapore Punjabi news - TV9 Punjabi

Molestation: ਸਿੰਗਾਪੁਰ ‘ਚ ਭਾਰਤੀ ਯੋਗ ਇੰਸਟਰੱਕਟਰ ‘ਤੇ ਛੇੜਛਾੜ ਦਾ ਦੋਸ਼

Updated On: 

17 Mar 2023 15:14 PM

Accused of Molest: ਭਾਰਤੀ ਮੂਲ 29 ਸਾਲ ਕੁਮਾਰ ਅੰਮ੍ਰਿਤ ਜੋ ਪੇਸ਼ੇ ਤੋਂ ਯੋਗਾ ਇੰਸਟਰੱਕਟਰ ਹੈ ਉਸ 'ਤੇ ਇੱਕ ਵਿਦਿਆਰਥਣ ਨੇ ਛੇੜਛਾੜ ਦਾ ਇਲਜ਼ਾਮ ਸੀ। ਜਿਸ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਅਦਾਲਤ ਨੇ ਇਸ ਮਾਮਲੇ ਵਿੱਚ 4 ਹਜ਼ਾਰ ਸਿੰਗਾਪੁਰ ਡਾਲਰ ਦਾ ਜੁਰਮਾਨਾ ਵੀ ਲਗਾਇਆ ਹੈ।

Molestation: ਸਿੰਗਾਪੁਰ ਚ ਭਾਰਤੀ ਯੋਗ ਇੰਸਟਰੱਕਟਰ ਤੇ ਛੇੜਛਾੜ ਦਾ ਦੋਸ਼

ਸੰਕੇਤਕ ਤਸਵੀਰ.

Follow Us On

ਸਿੰਗਾਪੁਰ ਨਿਊਜ਼: ਸਿੰਗਾਪੁਰ ਦੇ ਇੱਕ ਯੋਗ ਅਭਿਆਸ ਕੇਂਦਰ ਵਿੱਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ 29 ਸਾਲ ਦੇ ਕੁਮਾਰ ਅੰਮ੍ਰਿਤ (Kumar Amrit) ਨਾਂ ਦੇ ਇੱਕ ਯੋਗਾ ਇੰਸਟਰੱਕਟਰ ਨੂੰ ਉੱਥੇ ਪਿਛਲੇ ਸਾਲ ਇੱਕ ਵਿਦਿਆਰਥਣ ਦੇ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ। ਸਥਾਨਕ ਅਦਾਲਤ ਵੱਲੋਂ 4 ਹਜ਼ਾਰ ਸਿੰਗਾਪੁਰ ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ।

ਵਿਦਿਆਰਥਣ ਨੇ ਲਿਆ ਸੀ ਵਨ-ਟੂ-ਵਨ ਯੋਗਾ ਪੈਕੇਜ

ਇਸ ਘਟਨਾ ਬਾਰੇ ਸਰਕਾਰੀ ਵਕੀਲ ਵੱਲੋਂ ਅਦਾਲਤ ਨੂੰ ਦੱਸਿਆ ਕਿ ਪਿਛਲੇ ਸਾਲ ਅਪ੍ਰੈਲ ਵਿੱਚ ਪੀੜਤ ਵਿਦਿਆਰਥਣ ਨੇ ‘ਟ੍ਰਸਟ ਯੋਗਾ’ (Trust Yoga) ਨਾਂ ਵਾਲੇ ਯੋਗ ਅਭਿਆਸ ਕੇਂਦਰ ਵਿੱਚ ਯੋਗ ਦੇ ਵਨ ਟੂ ਵਨ ਲੈਸਨ ਦਾ ਇੱਕ ਪੈਕੇਜ ਲਿਆ ਸੀ। ਸਰਕਾਰੀ ਵਕੀਲ ਦੇ ਮੁਤਾਬਿਕ, ਇੰਸਟਰਕਟਰ ਕੁਮਾਰ ਅੰਮ੍ਰਿਤ ਨੇ ਪੀੜਤ ਵਿਦਿਆਰਥਣ ਦੀ ਪਿੱਠ ‘ਤੇ ਹੱਥ ਰੱਖਿਆ ਅਤੇ ਉਹਨਾਂ ਦੀ ਮਨਜ਼ੂਰੀ ਤੋਂ ਬਿਨਾ ਆਪਣੇ ਹੱਥਾਂ ਨਾਲ ਪਿੱਠ ਨੂੰ ਦਬਾਇਆ ਸੀ।

ਕੀ ਹੈ ਪੂਰਾ ਮਾਮਲਾ ?

ਅਦਾਲਤ ਵਿੱਚ ਸੁਣਵਾਈ ਦੌਰਾਨ ਦੱਸਿਆ ਕਿ ਯੋਗ ਇੰਸਟਕਟਰ ਨੇ ਪੀੜਿਤ ਵਿਦਿਆਰਥਣ ਨੂੰ ਪੇਟ ਦੇ ਬਲ ਪੈ ਜਾਣ ਨੂੰ ਕਿਹਾ ਅਤੇ ਆਪਣੇ ਪੈਰ ਉਨ੍ਹਾਂ ਪਿੱਠ ਦੇ ਉੱਤੇ ਰੱਖ ਦਿੱਤੇ। ਇਸ ਦੌਰਾਨ ਆਪਣੇ ਹੱਥਾਂ ਨਾਲ ਪੀੜਿਤ ਵਿਦਿਆਰਥਣ ਦੀ ਪਿੱਠ ਦੇ ਉੱਪਰੀ ਹਿੱਸੇ ਦੀ ਮਸਾਜ ਸ਼ੁਰੂ ਕਰ ਦਿੱਤੀ, ਜਿਸ ਕਰਕੇ ਉਹਨਾਂ ਦਾ ਮੂੰਹ ਯੋਗਾ ਮੈਟ ਦੇ ਨਾਲ ਟਕਰਾ ਗਿਆ ਸੀ। ਅਦਾਲਤ ਵਿੱਚ ਦੱਸਿਆਕਿ ਕੁਮਾਰ ਨੇ ਪੀੜਤ ਵਿਦਿਆਰਥਣ ਨੂੰ ਪਾਸਾ ਬਦਲਣ ਲਈ ਆਪਣੇ ਮੂੰਹ ਨਾਲ ਬੋਲ ਕੇ ਦੱਸਣ ਦੀ ਬਜਾਏ ਉਹਨਾਂ ਨੂੰ ਸਟ੍ਰੈਚਿੰਗ ਐਕਸਰਸਾਈਜ਼ ਕਰਵਾਉਣ ਲਈ ਆਪਣੇ ਹੱਥਾਂ ਨਾਲ ਉਨ੍ਹਾਂ ਦਾ ਸ਼ਰੀਰ ਨਾਲ ਹਰਕਤਾਂ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਗੱਲ ਪੀੜਤ ਵਿਦਿਆਰਥਣ ਨੂੰ ਚੰਗੀ ਨਹੀਂ ਲੱਗੀ ਅਤੇ ਉਨ੍ਹਾਂ ਨੇ ਕੁਮਾਰ ਨੂੰ ਹੱਥ ਆਪਣੀ ਪਿੱਠ ਤੋਂ ਹਟਾ ਲੈਣ ਲਈ ਕਿਹਾ। ਯੋਗਾ ਸੈਸ਼ਨ (Yoga Session) ਪੂਰਾ ਹੋ ਜਾਣ ਮਗਰੋਂ ਪੀੜਤ ਵਿਦਿਆਰਥਣ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version