US Science Prize: ਭਾਰਤੀ ਮੂਲ ਦੇ ਮੁੰਡੇ ਨੇ 2.5 ਲੱਖ ਅਮਰੀਕੀ ਡਾਲਰ ਦਾ ਜਿੱਤਿਆ ਇਨਾਮ

Published: 

16 Mar 2023 23:37 PM

US Science Prize: ਭਾਰਤੀ ਮੂਲ ਦੀ ਹੀ 17 ਸਾਲ ਦੀ ਅੰਬਿਕਾ ਗ੍ਰੋਵਰ ਨੂੰ 6ਵਾਂ ਰੈਂਕ ਦਿੰਦਿਆਂ 80 ਹਜ਼ਾਰ ਅਮਰੀਕੀ ਡਾਲਰ ਅਤੇ ਭਾਰਤੀ ਮੂਲ ਦੇ ਹੀ 18 ਸਾਲ ਦੇ ਸਿੱਧੂ ਪੱਛੀਪਲਾ ਨੂੰ 9ਵਾਂ ਰੈਂਕ ਦਿੰਦਿਆਂ 50 ਹਜ਼ਾਰ ਅਮਰੀਕੀ ਡਾਲਰ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

US Science Prize: ਭਾਰਤੀ ਮੂਲ ਦੇ ਮੁੰਡੇ ਨੇ 2.5 ਲੱਖ ਅਮਰੀਕੀ ਡਾਲਰ ਦਾ ਜਿੱਤਿਆ ਇਨਾਮ

ਭਾਰਤੀ-ਅਮਰੀਕੀਆਂ ਸਮੇਤ ਤਿੰਨ 'ਤੇ ਚੋਰੀ ਦੀ ਬੀਅਰ ਖਰੀਦਣ-ਵੇਚਣ ਦਾ ਇਲਜ਼ਾਮ

Follow Us On

ਨਿਊਯਾਰਕ: ਭਾਰਤੀ ਮੂਲ ਦੇ ਇੱਕ ਕਿਸ਼ੋਰ ਮੁੰਡੇ ਨੇ ਇੱਕ ਕੰਪਿਉਟਰ ਮਾਡਲ (Computer Model) ਤਿਆਰ ਕਰਕੇ ਨਾਮੀ ਗਿਰਾਮੀ ਹਾਈ ਸਕੋਲਰਸ ਸਾਇੰਸ ਪ੍ਰਾਇਜ਼ ਵਿੱਚ ਢਾਈ ਲੱਖ ਅਮਰੀਕੀ ਡਾਲਰ ਦਾ ਇਨਾਮ ਜਿੱਤ ਲਿਆ ਹੈ। ਇਸ 17 ਸਾਲ ਦੇ ਨੀਲ ਮੌਦਗਿਲ ਨੂੰ ਇਹ ਇਨਾਮ ਮਨੁੱਖ ਦੀ ਬੀਮਾਰੀਆਂ ਦਾ ਜਲਦ ਤੋਂ ਜਲਦ ਪਤਾ ਲਗਾਉਣ ਵਿੱਚ ਕੰਮ ਆਉਣ ਵਾਲੇ ‘ਆਰਐਨਏ ਮੌਲੀਕਿਉਲਸ’ ਦੀ ਬਨਾਵਟ ਦੀ ਜਾਣਕਾਰੀ ਦੇਣ ਵਾਲੇ ਇੱਕ ਕੰਪਿਉਟਰ ਮਾਡਲ ਨੂੰ ਵਿਕਸਿਤ ਕਰਨ ਵਜੋਂ ਦਿੱਤਾ ਗਿਆ।

17 ਸਾਲ ਅੰਬਿਕਾ ਗ੍ਰੋਵਰ ਨੂੰ ਮਿਲਿਆ 6ਵਾਂ ਰੈਂਕ

ਨੀਲ ਮੌਦਗਿਲ ਨੂੰ ਮੰਗਲਵਾਰ ਰੀਜੇਨਰਾਇਨ ਸਾਇੰਸ ਟੇਲੈਂਟ ਸਰਚ ਕੰਪੀਟੀਸ਼ਨ ਦਾ ਜੇਤੂ ਐਲਾਨਿਆ ਗਿਆ, ਜਦਕਿ ਭਾਰਤੀ ਮੂਲ ਦੀ 7 ਸਾਲ ਦੀ ਅੰਬਿਕਾ ਗ੍ਰੋਵਰ ਨੂੰ 6ਵਾਂ ਰੈਂਕ ਦਿੰਦਿਆਂ 80 ਹਜ਼ਾਰ ਅਮਰੀਕੀ ਡਾਲਰ ਅਤੇ ਭਾਰਤੀ ਮੂਲ ਦੇ ਹੀ 18 ਸਾਲ ਦੇ ਸਿੱਧੂ ਪੱਛੀਪਲਾ ਨੂੰ 9ਵਾਂ ਰੈਂਕ ਦਿੰਦਿਆਂ 50 ਹਜ਼ਾਰ ਅਮਰੀਕੀ ਡਾਲਰ (American Dollar) ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਰੀਜੇਨਰਾਇਨ ਸਾਇੰਸ ਟੇਲੈਂਟ ਸਰਚ ਕੰਪੀਟੀਸ਼ਨ ਵਿੱਚ ਕਰੀਬ 2000 ਹਾਈ ਸਕੂਲ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ ਸੀ ਅਤੇ ਉਹਨਾਂ ਵਿਚੋਂ 40 ਵਿਦਿਆਰਥੀਆਂ ਨੂੰ ਫਾਈਨਲ ਰਾਊਂਡ ਲਈ ਚੁਣਿਆ ਗਿਆ ਸੀ।

‘ਇੰਜੈਕਟੇਬਲ ਮਾਈਕ੍ਰੋ ਬਬਲ’ ਤਿਆਰ ਕੀਤਾ

ਰੀਜੇਨਰਾਇਨ ਫਾਰਮਾਸੂਟੀਕਲਸ ਵੱਲੋਂ ਸਪਾਂਸਰਡ ਇਸ ਸਾਇੰਸ ਟੇਲੈਂਟ ਸਰਚ ਕੰਪੀਟੀਸ਼ਨ ਵਿੱਚ ਨੀਲ ਮੌਦਗਿਲ ਨੇ ਜਿੱਥੇ ਇੱਕ ਪਾਸੇ ਮਨੁੱਖ ਦੀਆਂ ਕੈਂਸਰ, ਵਾਇਰਲ ਇਨਫੈਕਸ਼ਨ ਅਤੇ ਆਟੋ ਇਮਊਨ ਵਰਗੀ ਬਿਮਾਰੀਆਂ ਦਾ ਜਲਦ ਤੋਂ ਜਲਦ ਪਤਾ ਲਗਾਉਣ ‘ਚ ਕੰਮ ਆਉਣ ਵਾਲੇ ਆਰਐਨਏ ਮੌਲੀਕਿਉਲਸ ਦੀ ਬਨਾਵਟ ਦੀ ਜਾਣਕਾਰੀ ਦੇਣ ਵਾਲਾ ਇੱਕ ਕੰਪਿਉਟਰ ਮਾਡਲ ਵਿਕਸਿਤ ਕੀਤਾ, ਤਾਂ ਦੂਜੇ ਪਾਸੇ ਅੰਬਿਕਾ ਗ੍ਰੋਵਰ ਨੇ ‘ਸਟ੍ਰੋਕ’ ਦੇ ਪੀੜਤਾਂ ਦਾ ਇਲਾਜ ਉਨ੍ਹਾਂ ਦੇ ਦਿਮਾਗ ਤੱਕ ਖੂਨ ਦੀ ਮੁੜ ਬਹਾਲੀ ਕਰਨ ਵਿੱਚ ਕੰਮ ਆਉਣ ਵਾਲਾ ‘ਇੰਜੈਕਟੇਬਲ ਮਾਈਕ੍ਰੋ ਬਬਲ’ ਤਿਆਰ ਕੀਤਾ।

ਖੁਦਕੁਸ਼ੀ ਕਰਨ ਦੀ ਮਨਸ਼ਾ ਪਤਾ ਕਰਨ ਲਈ ਮਸ਼ੀਨ ਤਿਆਰ

ਸਿੱਧੂ ਪੱਛੀਪਲਾ ਵੱਲੋਂ ਇਸ ਰੀਜੇਨਰਾਇਨ ਸਾਇੰਸ ਟੇਲੈਂਟ ਸਰਚ ਕੰਪੀਟੀਸ਼ਨ ਵਿੱਚ ਸਬੰਧਤ ਵਿਅਕਤੀ ਦੀ ਆਤਮ-ਹੱਤਿਆ ਕਰਨ ਦੀ ਮਨਸ਼ਾ ਦਾ ਪਤਾ ਲਗਾ ਲੈਣ ਵਾਲੀ ਇੱਕ ਮਸ਼ੀਨ ਤਿਆਰ ਕੀਤੀ। ਇਸ ਮਸ਼ੀਨ ਰਾਹੀਂ ਸਬੰਧਤ ਵਿਅਕਤੀ ਦੀ ਲਿਖਾਵਟ ਦੇ ਨਮੂਨਿਆਂ ਦੀ ਵਰਤੋਂ ਕਰਕੇ ਉਸ ਦੀ ਦਿਮਾਗੀ ਹਾਲਤ ਅਤੇ ਆਤਮ ਹੱਤਿਆ ਕਰਨ ਦੇ ਉਸ ਦੇ ਅੰਦਰ ਮੌਜੂਦ ਜੋਖਿਮ ਦਾ ਪਤਾ ਲਗਾਇਆ ਜਾ ਸਕਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ