ਗੈਂਗਸਟਰ ਗੋਲਡੀ ਬਰਾੜ ਨੇ ਹੀ ਕਰਵਾਇਆ ਸੀ ਸਿੱਧੂ ਮੁਸੇਵਾਲਾ ਦਾ ਕਤਲ, ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕੀਤਾ ਖੁਲਾਸਾ

Updated On: 

26 Jun 2023 21:35 PM

ਡੇਢ ਕਰੋੜ ਦੇ ਇਨਾਮੀ ਗੈਂਗਸਟਰ ਗੋਲਡੀ ਬਰਾੜ ਨੇ ਨਿਊਜ਼ ਚੈਨਲ 'ਆਜ ਤੱਕ' ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਨਾ ਸਿਰਫ ਸਿੱਧੂ ਮੂਸੇਵਾਲਾ ਦੇ ਕਤਲ ਦੀ ਗੱਲ ਕਬੂਲੀ ਹੈ, ਸਗੋਂ ਮੌਕਾ ਮਿਲਣ ਤੇ ਐਕਟਰ ਸਲਮਾਨ ਖਾਨ ਦੀ ਵੀ ਹੱਤਿਆ ਕਰਨ ਦੀ ਗੱਲ ਕਹੀ ਹੈ।

ਗੈਂਗਸਟਰ ਗੋਲਡੀ ਬਰਾੜ ਨੇ ਹੀ ਕਰਵਾਇਆ ਸੀ ਸਿੱਧੂ ਮੁਸੇਵਾਲਾ ਦਾ ਕਤਲ, ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਚ ਕੀਤਾ ਖੁਲਾਸਾ
Follow Us On

ਭਾਰਤ ਅਤੇ ਕੈਨੇਡਾ ਸਰਕਾਰ ਵੱਲੋਂ ਮੋਸਟ ਵਾਂਟੇਂਡ ਦੀ ਸੂਚੀ ਵਿੱਚ ਸ਼ਾਮਲ ਕੀਤੇ ਗਏ ਗੈਂਗਸਟਰ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ (Goldy Brar) ਨੇ ਹਿੰਦੀ ਨਿਊਜ਼ ਚੈਨਲ ਆਜ ਤੱਕ ਨੂੰ ਦਿੱਤੇ ਖਾਸ ਇੰਟਰਵਿਊ ਦੌਰਾਨ ਕਬੂਲ ਕੀਤਾ ਕਿ ਉਸਨੇ ਹੀ ਪੰਜਾਬ ਦੇ ਮਸ਼ਹੂਰ ਸਿੰਗਰ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਸੀ। ਇਸ ਇੰਟਰਵਿਊ ਵਿੱਚ ਗੋਲਡੀ ਬਰਾੜ ਨੇ ਹੋਰ ਵੀ ਕਈ ਵੱਡੇ ਕਬੂਲਨਾਮੇ ਕੀਤੇ ਹਨ।

ਗੋਲਡੀ ਬਰਾੜ ਵੱਲੋਂ ਇੰਟਰਵਿਊ ‘ਚ ਕਹੀਆਂ ਵੱਡੀਆਂ ਗੱਲਾਂ –

  • ਗੋਲਡੀ ਬਰਾੜ ਨੇ ਕਬੂਲ ਕੀਤਾ ਹੈ ਉਸਨੇ ਹੀ ਸਿੰਗਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਹੈ। ਨਾਲ ਹੀ ਉਸਨੇ ਕਿਹਾ ਕਿ ਬਾਲੀਵੁੱਡ ਐਕਟਰ ਸਲਮਾਨ ਖਾਨ ਉਸਦੇ ਨਿਸ਼ਾਨੇ ਤੇ ਹੈ, ਜਿਵੇਂ ਹੀ ਮੌਕਾ ਮਿਲੇਗਾ, ਉਸ ਨੂੰ ਠਿਕਾਣੇ ਲਗਾ ਦਿੱਤਾ ਜਾਵੇਗਾ।
  • ਗੋਲਡੀ ਬਰਾੜ ਨੇ ਕਿਹਾ ਕਿ ਲਾਰੈਂਸ ਗਰੁੱਪ, ਕਾਲਾ ਜਠੇੜੀ ਗਰੁੱਪ ਦੇ ਭਰਾਵਾਂ ਨਾਲ ਮਿਲਕੇ ਅਸੀਂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦਿੱਤਾ ਹੈ। ਉਸਨੂੰ ਸਬਕ ਸਿਖਾਉਣਾ ਜਰੂਰੀ ਸੀ। ਉਸਨੇ ਸਾਡੇ ਬਹੁਤ ਸਾਰੇ ਨਿੱਜੀ ਨੁਕਸਾਨ ਕੀਤੇ ਹਨ। ਉਹ ਇੱਕ ਅਜਿਹੀ ਗਲਤੀ ਕਰ ਬੈਠਾ ਸੀ, ਜੋ ਮੁਆਫੀ ਦੇ ਕਾਬਿਲ ਨਹੀਂ ਸੀ। ਮੇਰੇ ਭਰ੍ਹਾ ਵਿੱਕੀ ਮਿੱਡੁਖੇੜਾ ਨੂੰ ਮਰਵਾਉਣ ਚ ਉਸਦਾ ਹੱਥ ਸੀ। ਜੋ ਲੋਕ ਸਿੱਧੂ ਮੂਸੇਵਾਲਾ ਦੀ ਮਦਦ ਕਰ ਰਹੇ ਸਨ, ਉਨ੍ਹਾਂ ਦੀ ਵਾਰੀ ਤਾਂ ਹਾਲੇ ਆਈ ਨਹੀਂ।
  • ਗੋਲਡੀ ਬਰਾੜ ਨੇ ਸਪਸ਼ਟ ਕਿਹਾ ਕਿ ਉਹ ਆਈਐਸਆਈ ਅਤੇ ਖਾਲਿਸਤਾਨ ਨੂੰ ਬਿਲਕੁੱਲ ਵੀ ਸਮਰਥਨ ਨਹੀਂ ਕਰਦਾ ਹੈ। ਜਦੋਂ ਨਾਂ ਆਵੇਗਾ ਤਾਂ ਇਨ੍ਹਾਂ ਨੂੰ ਮਾਰਨ ਵਿੱਚ ਹੀ ਆਵੇਗਾ।
  • ਦਾਊਦ ਇਬ੍ਰਾਹਿਮ ਨਾਲ ਗਠਜੋੜ ਦੀਆਂ ਖਬਰਾਂ ਨੂੰ ਗੋਲਡੀ ਬਰਾੜ ਨੇ ਮੁੱਢੋਂ ਨਕਾਰ ਦਿੱਤਾ। ਉਸਨੇ ਕਿਹਾ ਕਿ ਦੇਸ਼ ਵਿੱਚ ਬੰਬ ਧਮਾਕੇ ਕਰਨ ਵਾਲਿਆਂ ਨਾਲ ਉਸਦੀ ਕਦੇ ਵੀ ਦੋਸਤੀ ਨਹੀਂ ਹੋ ਸਕਦੀ।
  • ਪਾਕਿਸਤਾਨ ਵਿੱਚ ਲੁੱਕੇ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨਾਲ ਸੰਪਰਕ ਵਿੱਚ ਰਹਿਣ ਤੇ ਉਸਨੇ ਕਿਹਾ ਕਿ ਉਸੇ ਨੇ ਹੀ ਮੁਸੇਵਾਲਾ ਨਾਲ ਸਮਝੌਤਾ ਕਰਵਾਇਆ ਸੀ।
  • ਡਰੱਗ ਡੀਲ ਤੋਂ ਇਨਕਾਰ ਕਰਦਿਆਂ ਗੋਲਡੀ ਬਰਾੜ ਨੇ ਪਾਕਿਤਾਨ ਤੋਂ ਹਥਿਆਰਾਂ ਦੀ ਤਸਕਰੀ ਤੋਂ ਇਨਕਾਰ ਨਹੀਂ ਕੀਤਾ ਹੈ।
  • ਭਾਰਤ ਅਤੇ ਕੈਨੇਡਾ ਸਰਕਾਰ ਵੱਲੋਂ ਮੋਸਟ ਵਾਂਟੇਂਡ ਐਲਾਨੇ ਜਾਣ ਦੇ ਸਵਾਲ ਤੇ ਗੋਲਡੀ ਨੇ ਕਿਹਾ ਕਿ ਉਸਨੇ ਭਾਰਤ ‘ਚ ਕੋਈ ਕ੍ਰਾਈਮ ਨਹੀਂ ਕੀਤਾ, ਪਤਾ ਨਹੀਂ ਕਿਉਂ ਅਜਿਹਾ ਕੀਤਾ ਗਿਆ।
  • ਗੋਲਡੀ ਬਰਾੜ ਨੇ ਤਿਹਾੜ ਜੇਲ੍ਹ ‘ਚ ਕਤਲ ਕੀਤੇ ਗਏ ਗੈਂਸਸਟਰ ਟਿੱਲੂ ਤਾਜਪੁਰਿਆ ਦੇ ਕਾਤਲਾਂ ਨੂੰ ਆਪਣਾ ਭਰ੍ਹਾ ਦੱਸਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ