21 ਸਾਲ ਦੀ ਉਮਰ ਵਿੱਚ ਯੂਐਸ ਗਏ ਅੱਜ ਸਬ ਤੋਂ ਵੱਡੇ ਪੈਟਰੋਲ ਰਿਟੇਲਰ ਹਨ ਦਰਸ਼ਨ ਧਾਲੀਵਾਲ

Published: 

13 Jan 2023 11:11 AM

ਦਰਸ਼ਨ ਸਿੰਘ ਧਾਲੀਵਾਲ ਮੂਲ ਰੂਪ ਤੋਂ ਪੰਜਾਬ ਦੇ ਪਟਿਆਲਾ ਦੇ ਰੱਖੜਾ ਪਿੰਡ ਦੇ ਰਹਿਣ ਵਾਲੇ ਹਨ। ਉਹ 1972 ਵਿੱਚ ਸਿਰਫ 21ਸਾਲ ਦੀ ਉਮਰ ਵਿੱਚ ਅਮਰੀਕਾ ਚਲੇ ਗਏ ਸਨ। ਦਰਸ਼ਨ ਸਿੰਘ ਧਾਲੀਵਾਲ ਨੇ ਪਹਿਲਾਂ ਖ਼ੇਤੀ-ਕਿਸਾਨੀ ਨਾਲ ਜੁੜੇ ਬਿਜਨਸ ਤੋਂ ਸ਼ੁਰੂਆਤ ਕੀਤੀ ਅਤੇ ਅੱਜ ਅਮਰੀਕਾ ਵਿੱਚ ਪੈਟਰੋਲ ਪੰਪ ਚੇਨ ਦੇ ਮਾਲਕ ਬਣ ਗਏ। ਉਹ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਰਹਿੰਦੇ ਹਨ।

21 ਸਾਲ ਦੀ ਉਮਰ ਵਿੱਚ ਯੂਐਸ ਗਏ ਅੱਜ ਸਬ ਤੋਂ ਵੱਡੇ ਪੈਟਰੋਲ ਰਿਟੇਲਰ ਹਨ ਦਰਸ਼ਨ ਧਾਲੀਵਾਲ
Follow Us On

NRI ਬਿਜ਼ਨਸਮੈਨ ਦਰਸ਼ਨ ਸਿੰਘ ਧਾਲੀਵਾਲ ਨੇ ਦਾਵਾ ਕੀਤਾ ਹੈ ਕਿ ਪੀਐਮ ਨਰੇਂਦਰ ਮੋਦੀ ਨੇ 150 ਲੋਕਾਂ ਦੇ ਸਾਹਮਣੇ ਉਹਨਾਂ ਤੋਂ ਮਾਫ਼ੀ ਮੰਗੀ ਸੀ। ਇਹ ਉਹੀ ਦਰਸ਼ਨ ਸਿੰਘ ਧਾਲੀਵਾਲ ਹਨ, ਜਿਹਨਾਂ ਨੂੰ ਅਕਤੂਬਰ 2021 ਵਿੱਚ ਕਿਸਾਨ ਅੰਦੋਲਨ ਦੇ ਸਮੇ ਹਵਾਈ ਅੱਡੇ ਤੋਂ ਹੀ ਵਪਿਸ ਅਮਰੀਕਾ ਭੇਜ ਦਿੱਤਾ ਗਿਆ ਸੀ। ਦਰਸ਼ਨ ਸਿੰਘ ਧਾਲੀਵਾਲ 21 ਸਾਲ ਦੀ ਉਮਰ ਵਿੱਚ ਯੂਐਸ ਗਏ ਸੀ ਅਤੇ ਅੱਜ ਸਭ ਤੋਂ ਵੱਡੇ ਪੈਟਰੋਲ ਰਿਟੇਲਰ ਹਨ। ਧਾਲੀਵਾਲ ਕੋਲ 350 ਤੋਂ ਜਿਆਦਾ ਗੈਸ ਸਟੇਸ਼ਨ ਵੀ ਹਨ। ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਆਯੋਜਤ 17ਵੇਂ ਅਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਤੋਂ ਬਾਅਦ ਗੱਲ ਬਾਤ ਵਿੱਚ ਉਹਨਾਂ ਨੇ ਦਾਵਾ ਕੀਤਾ ਕੀ ਪੀਐਮ ਮੋਦੀ ਨੇ ਅਪ੍ਰੈਲ, 2022 ਵਿੱਚ ਮੁਆਫੀ ਮੰਗੀ ਸੀ ਅਤੇ ਉਹਨਾਂ ਦੇ ਆਣ ਦਾ ਅਭਾਰ ਵੀ ਜਤਾਇਆ ਸੀ।

ਕੌਣ ਹਨ ਦਰਸ਼ਨ ਸਿੰਘ ਧਾਲੀਵਾਲ

ਦਰਸ਼ਨ ਸਿੰਘ ਧਾਲੀਵਾਲ ਮੂਲ ਰੂਪ ਤੋਂ ਪੰਜਾਬ ਦੇ ਪਟਿਆਲਾ ਦੇ ਰੱਖੜਾ ਪਿੰਡ ਦੇ ਰਹਿਣ ਵਾਲੇ ਹਨ। ਉਹ 1972 ਵਿੱਚ ਸਿਰਫ 21ਸਾਲ ਦੀ ਉਮਰ ਵਿੱਚ ਅਮਰੀਕਾ ਚਲੇ ਗਏ ਸਨ। ਉਥੇ ਉਹਨਾਂ ਨੇ ਮਕੈਨੀਕਲ ਇੰਜੀਨਰਿੰਗ ਦੀ ਪੜ੍ਹਾਈ ਕੀਤੀ ਅਤੇ ਫ਼ਿਰ ਚਾਰ ਸਾਲ ਤੱਕ ਉਥੇ Warehouse ਵਿੱਚ ਕੰਮ ਕੀਤਾ। ਉੱਥੇ ਰਹਿ ਕੇ ਹੀ ਉਹ ਕਾਰੋਬਾਰ ਕਰਨ ਲੱਗ ਪਏ । ਦਰਸ਼ਨ ਸਿੰਘ ਧਾਲੀਵਾਲ ਨੇ ਪਹਿਲਾਂ ਖ਼ੇਤੀ ਕਿਸਾਨੀ ਦੇ ਨਾਲ ਜੁੜੇ ਕਾਰੋਬਾਰ ਤੋਂ ਸ਼ੁਰੂਆਤ ਕੀਤੀ ਅਤੇ ਹੌਲੀ ਹੌਲੀ ਅਮਰੀਕਾ ਵਿੱਚ ਪੈਟਰੋਲ ਪੰਪ ਦੀ ਚੇਨ ਦੇ ਮਾਲਕ ਬਣ ਗਏ।

ਯੂਐਸ ਦੇ ਸਭ ਤੋਂ ਵੱਡੇ ਪੈਟਰੋਲ ਰਿਟੇਲਰ

ਦਰਸ਼ਨ ਸਿੰਘ ਧਾਲੀਵਾਲ ਯੂਐਸ ਵਿੱਚ ਸਭ ਤੋਂ ਵੱਡੇ ਪੈਟਰੋਲ ਰਿਟੇਲਰ ਹਨ। ਵਰਤਮਾਨ ਵਿੱਚ ਉਹਨਾਂ ਦੇ 11 ਸਟੇਟਾਂ ਵਿੱਚ ਤਕਰੀਬਨ ਇੱਕ ਹਜਾਰ ਤੋਂ ਜਿਆਦਾ ਪੈਟਰੋਲ ਪੰਪ ਹਨ। ਅਮਰੀਕਾ ਵਿੱਚ ਉਹਨਾਂ ਦੀ ਸਭ ਤੋਂ ਵੱਡੀ ਕਾਮਯਾਬੀ ਉਸ ਕੰਪਨੀ ਦੀ ਖ਼ਰੀਦ ਦੱਸੀ ਜਾਂਦੀ ਹੈ ਜਿਸ ਦੇ ਕੌਲ 350 ਤੋਂ ਵੱਧ ਗੈਸ ਸਟੇਸ਼ਨ ਸੀ। ਇੱਕ Warehouse ਵਿੱਚ ਸਧਾਰਣ ਨੋਕਰੀ ਕਰਨ ਵਾਲੇ ਧਾਲੀਵਾਲ ਦੀ ਇਹ ਬਹੁਤ ਵੱਡੀ ਉਪਲਬਧੀ ਸੀ। ਹੁਣ ਉਹ ਰੀਅਲ ਅਸਟੇਟ ਅਤੇ ਕੰਸਟ੍ਰਕਸ਼ਨ ਦਾ ਬਿਜ਼ਨਸ ਵੀ ਕਰ ਰਹੇ ਹਨ। ਧਾਲੀਵਾਲ ਦੇ ਨਾਲ ਉਹਨਾਂ ਦਾ ਪੁੱਤਰ ਜਸਪਾਲ ਸਿੰਘ ਅਤੇ ਛੋਟਾ ਭਰਾ ਚਰਨਜੀਤ ਸਿੰਘ ਵੀ ਬਿਜ਼ਨਸ ਵਿੱਚ ਉਹਨਾਂ ਦਾ ਹੱਥ ਵਟਾਉਂਦੇ ਹਨ।

ਸਕਾਲਰਸ਼ਿਪ ਪ੍ਰੋਗਰਾਮ ਨਾਲ ਸੰਵਾਰਦੇ ਹਨ ਬੱਚਿਆਂ ਦਾ ਭਵਿੱਖ

ਧਾਲੀਵਾਲ ਸਮਾਜ ਸੇਵਾ ਕਰਨ ਵਾਲਿਆਂ ਵਿੱਚ ਵੀ ਗਿਣੇ ਜਾਂਦੇ ਹਨ। ਉਹ ਇੱਕ ਸਕਾਲਰਸ਼ਿਪ ਪ੍ਰੋਗਰਾਮ ਵੀ ਚਲਾਂਦੇ ਹਨ, ਜਿਸ ਵਿੱਚ ਕਈ ਸੌ ਬੱਚਿਆਂ ਨੂੰ ਵਿਸਕੋਨਸਿਨ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਮੌਕਾ ਮਿਲਦਾ ਹੈ। ਇਸ ਪ੍ਰੋਗਰਾਮ ਨਾਲ ਉਹ ਕਈ ਸੌ ਬੱਚਿਆਂ ਦਾ ਭਵਿੱਖ ਸੰਵਾਰਦੇ ਹਨ। ਨਾਭਾ ਵਿਖੇ ਬਣੇ ਪੰਜਾਬ ਪਬਲਿਕ ਸਕੂਲ ਨੂੰ ਵੀ ਲਗਾਤਾਰ ਗਰਾਂਟ ਦਿੰਦੇ ਰਹਿੰਦੇ ਹਨ।

ਕਿਉ ਭੇਜਿਆ ਗਿਆ ਸੀ ਵਾਪਿਸ

ਇਹ ਵਾਕਿਆ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮੇ ਦਾ ਹੈ। ਦਰਸ਼ਨ ਸਿੰਘ ਧਾਲੀਵਾਲ ਦੇ ਮੁਤਾਬਿਕ, ਦਸੰਬਰ 2020 ਦੀ ਸਰਦੀਆਂ ਵਿੱਚ ਉਹਨਾਂ ਨੇ ਬਾਰਿਸ਼ ਵਿੱਚ ਭਿੱਜ ਰਹੇ ਕਿਸਾਨਾਂ ਦਾ ਇੱਕ ਵੀਡੀਓ ਵੇਖਿਆ ਸੀ। ਮੈਨੂੰ ਲੱਗਾ ਕਿ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਲਈ ਮੈਂ ਲੰਗਰ ਲਗਵਾਇਆ ਅਤੇ ਕਿਸਾਨਾਂ ਦੇ ਲਈ ਬੇਡ, ਕੰਬਲ, ਰਜਾਈ ਆਦਿ ਵੀ ਪਹੁੰਚਾ ਦਿੱਤੀਆਂ। ਅਕਤੂਬਰ 2021 ਵਿੱਚ ਜਦ ਮੈ ਦਿੱਲੀ ਆਇਆ ਤਾਂ ਅਧਿਕਾਰੀਆਂ ਨੇ ਮੈਨੂੰ ਏਅਰਪੋਰਟ ਤੇ ਹੀ ਰੋਕ ਲਿਆ ਅਤੇ ਮੇਰੇ ਸਾਹਮਣੇ ਵਿਕਲਪ ਰੱਖੇ ਕਿ ਜਾਂ ਤੇ ਮੈਂ ਲੰਗਰ ਬੰਦ ਕਰ ਦਵਾਂ ਜਾਂ ਕਿਸਾਨਾਂ ਅਤੇ ਸਰਕਾਰ ਦੇ ਵਿੱਚ ਵਿਚੋਲੇ ਦੀ ਭੂਮਿਕਾ ਨਿਭਾਵਾਂ ਜਾਂ ਵਾਪਿਸ ਮੁੜ ਜਾਵਾਂ।

‘ਪੀਐਮ ਦੀ ਮਾਫ਼ੀ’ ਦਾ ਦਾਅਵਾ ਕਿਓੰ?

ਪ੍ਰਵਾਸੀ ਸੰਮੇਲਨ ਵਿੱਚ ਸਨਮਾਨ ਮਿਲਣ ਤੋਂ ਬਾਅਦ ਦਰਸ਼ਨ ਸਿੰਘ ਧਾਲੀਵਾਲ ਨੇ ਦਾਵਾ ਕੀਤਾ ਕਿ ਅਪ੍ਰੈਲ 2022 ਵਿੱਚ ਜਦੋਂ ਪੀਐਮ ਇੱਕ ਸਿੱਖ ਪ੍ਰਤੀਨਿਧੀ ਮੰਡਲ ਦੇ ਨਾਲ ਅਪਣੇ ਆਵਾਸ ਤੇ ਮਿਲੇ ਸਨ, ਤਾਂ ਦੁਨੀਆਭਰ ਦੇ ਸਿੱਖ ਸਮਾਜ ਦੇ ਪ੍ਰਤੀਨਿਧੀਆਂ ਨਾਲ ਉਹਨਾਂ ਨੂੰ ਵੀ ਸੱਦਿਆ ਗਿਆ ਸੀ।