ਬ੍ਰਿਟੇਨ ਦੇ ਗੁਰਦੁਆਰਾ ਸਾਹਿਬ ‘ਚ ਕੱਚਾ ਮਾਸ ਸੁੱਟਣ ਵਾਲਾ ਗ੍ਰਿਫਤਾਰ, ਸੰਸਦ ਵਿੱਚ ਗੂੰਜਿਆ ਸੀ ਮਾਮਲਾ

Updated On: 

17 Jan 2026 06:55 AM IST

UK Gurudwara Case Update: ਯੂਕੇ ਵਿੱਚ ਕੰਮ ਕਰ ਰਹੀਆਂ ਹਿੰਦੂ ਅਤੇ ਸਿੱਖ ਜਥੇਬੰਦੀਆਂ ਨੇ ਪੁਲਿਸ ਨੂੰ ਅਪੀਲ ਕੀਤੀ ਸੀ ਕਿ ਅਜਿਹੇ ਅਪਰਾਧ ਨੂੰ ਦੁਬਾਰਾ ਹੋਣ ਤੋਂ ਰੋਕਣ ਲਈ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਧਾਰਮਿਕ ਸਥਾਨਾਂ 'ਤੇ ਅਜਿਹੇ ਨਫ਼ਰਤ ਭਰੇ ਅਪਰਾਧਾਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਮੁਲਜਮਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।

ਬ੍ਰਿਟੇਨ ਦੇ ਗੁਰਦੁਆਰਾ ਸਾਹਿਬ ਚ ਕੱਚਾ ਮਾਸ ਸੁੱਟਣ ਵਾਲਾ ਗ੍ਰਿਫਤਾਰ, ਸੰਸਦ ਵਿੱਚ ਗੂੰਜਿਆ ਸੀ ਮਾਮਲਾ

ਬ੍ਰਿਟੇਨ ਦੇ ਗੁਰਦੁਆਰਾ ਸਾਹਿਬ 'ਚ ਕੱਚਾ ਮਾਸ ਸੁੱਟਣ ਵਾਲਾ ਗ੍ਰਿਫਤਾਰ

Follow Us On

ਬ੍ਰਿਟਿਸ਼ ਪੁਲਿਸ ਨੇ ਯੂਕੇ ਦੇ ਵੈਸਟ ਬ੍ਰੋਮਵਿਚ ਵਿੱਚ ਸਥਿਤ ਗੁਰੂ ਨਾਨਕ ਗੁਰਦੁਆਰਾ ਸਾਹਿਬ ‘ਤੇ ਕੱਚਾ ਮਾਸ ਸੁੱਟਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜਮ ਦੀ ਪਛਾਣ ਕੀਤੀ, ਉਸਨੂੰ ਗ੍ਰਿਫਤਾਰ ਕਰ ਲਿਆ। ਹੁਣ ਉਸਦੇ ਖਿਲਾਫ ਆਰੋਪ ਤੈਅ ਕਰ ਦਿੱਤੇ ਗਏ ਹਨ।

ਪੁਲਿਸ ਦੇ ਅਨੁਸਾਰ, 42 ਸਾਲਾ ਟੋਮਾਜ਼ ਬਰੂਚ ‘ਤੇ ਜਾਣਬੁੱਝ ਕੇ ਗੁਰਦੁਆਰੇ ਦੇ ਬਾਹਰ ਕੱਚਾ ਮਾਸ ਸੁੱਟਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਆਰੋਪ ਵਿੱਚ ਚਾਰਜ ਕੀਤਾ ਗਿਆ ਹੈ। ਇਸ ਕਾਰਵਾਈ ਨੂੰ ਸਿੱਖ ਧਰਮ ਦੀ ਆਸਥਾ ਦੇ ਵਿਰੁੱਧ ਮੰਨਿਆ ਜਾਂਦਾ ਹੈ, ਅਤੇ ਪੁਲਿਸ ਇਸਨੂੰ ਹੇਟ ਕ੍ਰਾਈਮ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ। ਪੁਲਿਸ ਰਿਕਾਰਡ ਦੇ ਅਨੁਸਾਰ, ਮੁਲਜਮ ਦਾ ਕੋਈ ਸਥਾਈ ਪਤਾ ਨਹੀਂ ਮਿਲ ਸਕਿਆ ਹੈ।

ਬ੍ਰਿਟਿਸ਼ ਪੁਲਿਸ ਨੇ ਮੁਲਜਮ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਸਨੂੰ ਅਗਲੀ ਸੁਣਵਾਈ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਮਾਮਲੇ ਦੀ ਅਗਲੀ ਸੁਣਵਾਈ ਵੁਲਵਰਹੈਂਪਟਨ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਹੋਵੇਗੀ। ਵੈਸਟ ਬ੍ਰੋਮਵਿਚ ਦੀ ਲੇਬਰ ਸੰਸਦ ਮੈਂਬਰ ਸਾਰਾ ਕੂਮਬਸ ਨੇ ਆਪਣੇ ਐਕਸ ਹੈਂਡਲ ‘ਤੇ ਵੀਡੀਓ ਸ਼ੇਅਰ ਕੀਤੀ।

22 ਦਸੰਬਰ ਨੂੰ ਵਾਪਰੀ ਸੀ ਘਟਨਾ

ਕੱਚਾ ਮਾਸ ਸੁੱਟਣ ਦੀ ਇਗ ਘਟਨਾ 22 ਦਸੰਬਰ, 2025 ਨੂੰ ਵਾਪਰੀ ਸੀ। ਗੁਰਦੁਆਰੇ ਦੇ ਪ੍ਰਬੰਧਕਾਂ ਨੇ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ, ਜਿਸਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਡੂੰਘਾਈ ਨਾਲ ਜਾਂਚ ਕਰਦਿਆਂ ਮੁਲਜ਼ਮ ਤੱਕ ਪਹੁੰਚ ਗਈ।

ਸੰਸਦ ਮੈਂਬਰ ਸਾਰਾਹ ਕੂੰਬਸ ਨੇ ਸੰਸਦ ਵਿੱਚ ਚੁੱਕਿਆ ਸੀ ਮੁੱਦਾ

ਵੈਸਟ ਬ੍ਰੋਮਵਿਚ ਤੋਂ ਲੇਬਰ ਸੰਸਦ ਮੈਂਬਰ ਸਾਰਾ ਕੂੰਬਸ ਨੇ 8 ਜਨਵਰੀ, 2026 ਨੂੰ ਯੂਕੇ ਸੰਸਦ ਵਿੱਚ ਬਹਿਸ ਦੌਰਾਨ ਵੈਸਟ ਬ੍ਰੋਮਵਿਚ ਦੇ ਗੁਰੂ ਨਾਨਕ ਗੁਰਦੁਆਰੇ ‘ਤੇ ਹੋਏ ਹਮਲੇ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਇਸ ਘਟਨਾ ਨੂੰ “ਸਿੱਖਾਂ ਵਿਰੁੱਧ ਨਫ਼ਰਤ ਤੋਂ ਪ੍ਰੇਰਿਤ ਇੱਕ ਭਿਆਨਕ ਕਾਰਵਾਈ” ਦੱਸਿਆ।

ਕੂੰਬਸ ਨੇ ਕਿਹਾ ਕਿ ਹਮਲਾਵਰਾਂ ਨੇ ਜਾਣਬੁੱਝ ਕੇ ਗੁਰਦੁਆਰੇ ਵਿੱਚ ਮਾਸ ਨਾਲ ਭਰਿਆ ਇੱਕ ਵੱਡਾ ਬੈਗ ਸੁੱਟਿਆ, ਜੋ ਕਿ ਸਿੱਖ ਧਰਮ ਦੀ ਪਵਿੱਤਰਤਾ ਦੇ ਵਿਰੁੱਧ ਹੈ। ਸੰਸਦ ਮੈਂਬਰ ਨੇ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ, ਇਸਨੂੰ ਪੂਰੀ ਤਰ੍ਹਾਂ ਅਸਵੀਕਾਰਨਯੋਗ ਦੱਸਿਆ ਅਤੇ ਮੁਲਜਮਾਂ ਦੀ ਜਲਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ। ਹੁਣ ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤੇ ਜਾਣ ‘ਤੇ ਕੂੰਬਸ ਨੇ ਖੁਸ਼ੀ ਜਤਾਈ ਹੈ। ਉਨ੍ਹਾਂ ਨੇ ਆਪਣੇ ਐਕਸ ਹੈਂਡਲ ‘ਤੇ ਇੱਕ ਵੀਡੀਓ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਕੰਮਾਂ ਨੂੰ ਕਿਸੇ ਵੀ ਤਰ੍ਹਾਂ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ।