ਬਰਨਾਲਾ ਦੀ ਕੁੜੀ ਦੀ ਕੈਨੇਡਾ ‘ਚ ਹਾਰਟ ਅਟੈਕ ਨਾਲ ਮੌਤ, ਵਿਆਹ ਤੋਂ ਬਾਅਦ ਸਟੱਡੀ ਵੀਜੇ ‘ਤੇ ਗਈ ਸੀ ਵਿਦੇਸ਼

Published: 

16 Oct 2023 07:28 AM

ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦਾ ਸਿਲਸਿਲਾ ਜਾਰੀ ਹੈ ਤੇ ਹੁਣ ਬਰਨਾਲਾ ਦੇ ਇੱਕ 22 ਸਾਲਾ ਕੁੜੀ ਦੀ ਕੈਨੇਡਾ ਦੇ ਬਰੈਂਪਟਨ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਗਈ। ਦਿਲਪ੍ਰੀਤ ਕੌਰ ਵਿਆਹ ਕਰਵਾਉਣ ਤੋਂ ਬਾਅਦ ਸਟੱਡੀ ਵੀਜੇ ਲਈ ਕੈਨੇਡਾ ਗਈ ਸੀ। ਉਸਦੀ ਮੌਤ ਹੋਣ ਕਾਰਨ ਪਰਿਵਾਰ ਦਾ ਰੋ-ਰੋਕੇ ਬਹੁਤ ਬੂਰਾ ਹਾਲ। ਦਿਲਪ੍ਰੀਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦਾ ਪ੍ਰੋਸੈਸ ਸ਼ੁਰੂ ਕਰ ਦਿੱਤਾ ਗਿਆ ਹੈ।

ਬਰਨਾਲਾ ਦੀ ਕੁੜੀ ਦੀ ਕੈਨੇਡਾ ਚ ਹਾਰਟ ਅਟੈਕ ਨਾਲ ਮੌਤ, ਵਿਆਹ ਤੋਂ ਬਾਅਦ ਸਟੱਡੀ ਵੀਜੇ ਤੇ ਗਈ ਸੀ ਵਿਦੇਸ਼
Follow Us On

ਪੰਜਾਬ ਨਿਊਜ। ਬਰਨਾਲਾ ਦੇ ਪਿੰਡ ਕੁਰੜ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਾਪਿਆਂ ਵੱਲੋਂ ਚਾਵਾਂ ਨਾਲ ਸਟੱਡੀ ਵੀਜੇ ਤੇ ਕੈਨੇਡਾ (Canada) ਭੇਜੀ ਗਈ ਇੱਕ ਕੁੜੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਮ੍ਰਿਤਕ ਲੜਕੀ ਦਾ ਨਾਂਅ ਦਿਲਪ੍ਰੀਤ ਕੌਰ ਹੈ ਜਿਸਦੀ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ। ਦਿਲਪ੍ਰੀਤ ਦੀ ਕੈਨੇਡਾ ਦੇ ਬਰੈਂਪਟਨ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਦਿਲਪ੍ਰੀਤ ਦੀ ਮੌਤ ਹੋਣ ਨਾਲ ਪਰਿਵਾਰ ਦਾ ਬੂਰਾ ਹਾਲ ਹੈ। ਉੱਧਰ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਮ੍ਰਿਤਕ ਲੜਤੀ ਮਾਤਾ ਅਮਰਜੀਤ ਕੌਰ ਨੇ ਮੀਡੀਆ (Media) ਨੂੰ ਜਾਣਕਾਰੀ ਦਿੱਤੀ। ਅਮਰਜੀਤ ਕੌਰ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਬੇਟੀ ਨੇ 12ਵੀਂ ਪਾਸ ਕੀਤੀ ਤਾਂ ਉਸਤੋਂ ਬਾਅਦ ਵਿਦੇਸ਼ ਵਿਖੇ ਸਟੱਡੀ ਵੀਜੇ ਦੇ ਜਾਣ ਲਈ ਉਸਨੇ ਆਈਲੈਟਸ ਦੀ ਪ੍ਰੀਖਿਆ ਵੀ ਪਾਸ ਕੀਤੀ। ਇਸਤੋਂ ਬਾਅਦ ਪਰਿਵਾਰ ਨੇ ਉਸਦਾ ਵਿਆਹ ਕਰ ਦਿੱਤਾ। ਵਿਆਹ ਕਰਵਾਉਣ ਤੋਂ ਬਾਅਦ ਦਿਲਪ੍ਰੀਤ ਕੈਨੇਡਾ ਜਾਣਾ ਚਾਹੁੰਦੀ ਸੀ। ਇਸ ਕਾਰਨ 17 ਸਤੰਬਰ 2021 ਨੂੰ ਉਹ ਪੜਾਈ ਲਈ ਵਿਦੇਸ਼ ਯਾਨੀ ਕੈਨੇਡਾ ਚਲੀ ਗਈ। ਪਰਿਵਾਰ ਨੂੰ ਮਿਲਣ ਲਈ ਦਿਲਪ੍ਰੀਤ ਕੌਰ ਕੁੱਝ ਸਮਾਂ ਪਹਿਲਾਂ ਹੀ ਪੰਜਾਬ ਆਈ ਸੀ।

ਹਾਰਟ ਅਟੈਕ ਬਣਿਆ ਮੌਤ ਦਾ ਕਾਰਨ

ਅਮਰਜੀਤ ਕੌਰ ਨੇ ਦੱਸਿਆ ਕਿ ਸ਼ਨੀਵਾਰ ਪਹਿਲਾਂ ਉਨ੍ਹਾਂ ਦੀ ਬੇਟੀ ਦਾ ਸਭ ਕੁੱਝ ਠੀਕ ਠਾਕ ਹੋਣ ਦਾ ਫੋਨ ਆਇਆ। ਪਰ ਇਸ ਤੋਂ ਬਾਅਦ ਉਸਦੀ ਸਿਹਤ ਵਿੱਚ ਅਚਾਨਕ ਖਰਾਬੀ ਆਉਣੀ ਸ਼ੁਰੂ ਹੋ ਗਈ। ਤਬੀਅਤ ਖਰਾਬ ਹੋਣ ਤੋਂ ਬਾਅਦ ਦਿਲਪ੍ਰੀਤ ਨੂੰ ਹਸਪਤਾਲ (Hospital) ਲਿਜਾਇਆ ਗਿਆ ਜਿੱਥੇ ਉਸਦੀ ਡੈੱਥ ਹੋ ਗਈ। ਡਾਕਟਰੀ ਜਾਂਚ ਕਰਨ ਤੇ ਪਤਾ ਲੱਗਿਆ ਕਿ ਹਾਰਟ ਅਟੈਕ ਉਨਾਂ ਦੀ ਬੇਟੀ ਦੀ ਮੌਤ ਦਾ ਕਾਰਨ ਬਣਿਆ ਹੈ।