ਪਾਕਿਸਤਾਨੀ ਪ੍ਰਸ਼ੰਸਕ ਚਾਚਾ ਬਸ਼ੀਰ ਉਰਫ ਚਾਚਾ ਸ਼ਿਕਾਗੋ ਹਸਪਤਾਲ 'ਚ ਭਰਤੀ

15 Oct 2023

TV9 Punjabi

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਭਾਰਤ-ਪਾਕਿਸਤਾਨ ਮੈਚ ਖੇਡਿਆ ਗਿਆ। ਇਸ ਮੈਚ ਨੂੰ ਦੇਖਣ ਲਈ ਮਸ਼ਹੂਰ ਪਾਕਿਸਤਾਨੀ ਫੈਨ ਚਾਚਾ ਸ਼ਿਕਾਗੋ ਪਹੁੰਚੇ ਸਨ।

ਮੈਚ ਦੇਖਣ ਚਾਚਾ ਵੀ ਪੁੱਜੇ

Pic Credit: AFP/PTI/Instagram

ਚਾਚਾ ਸ਼ਿਕਾਗੋ ਸਟੇਡੀਅਮ 'ਚ ਮੌਜੂਦ ਉਨ੍ਹਾਂ ਕੁਝ ਲੋਕਾਂ 'ਚ ਸ਼ਾਮਲ ਸੀ ਜੋ ਪਾਕਿਸਤਾਨੀ ਟੀਮ ਦਾ ਸਮਰਥਨ ਕਰ ਰਹੇ ਸਨ। ਹਾਲਾਂਕਿ ਚਾਚਾ ਧੋਨੀ, ਵਿਰਾਟ, ਰੋਹਿਤ ਵਰਗੇ ਭਾਰਤੀ ਖਿਡਾਰੀਆਂ ਦੇ ਵੀ ਪ੍ਰਸ਼ੰਸਕ ਰਹੇ ਹਨ।

ਪਾਕਿਸਤਾਨ ਦੇ ਸਮਰਥਕ

ਅਹਿਮਦਾਬਾਦ 'ਚ ਖੇਡੇ ਗਏ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ।

ਪਾਕਿਸਤਾਨ ਦੀ 7 ਵਿਕਟਾਂ ਨਾਲ ਹਾਰ

ਪਾਕਿਸਤਾਨ ਦੀ ਹਾਰ ਤੋਂ ਬਾਅਦ ਚਾਚੇ ਦੀ ਤਬੀਅਤ ਅਚਾਨਕ ਵਿਗੜ ਗਈ। ਉਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਸਟੇਡੀਅਮ ਦੇ ਹੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਚਾਚਾ ਹਸਪਤਾਲ 'ਚ ਦਾਖਲ

ਤੁਹਾਨੂੰ ਦੱਸ ਦੇਈਏ ਕਿ ਚਾਚਾ ਸ਼ਿਕਾਗੋ, ਜੋ ਭਾਰਤ-ਪਾਕਿਸਤਾਨ ਮੈਚ ਦੇ ਵੱਡੇ ਫੈਨ ਹਨ, ਦੁਨੀਆ ਦੀ ਹਰ ਜਗ੍ਹਾ ਇਸ ਦਾ ਆਨੰਦ ਲੈਣ ਜਾਂਦੇ ਹਨ। ਫਿਲਹਾਲ ਉਹ ਵਿਸ਼ਵ ਕੱਪ ਲਈ ਭਾਰਤ 'ਚ ਹਨ।

ਭਾਰਤ-ਪਾਕਿ ਮੈਚ ਦੇ ਪ੍ਰਸ਼ੰਸਕ

ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਸਿਰਫ 191 ਦੌੜਾਂ ਬਣਾਈਆਂ।

ਪਾਕਿਸਤਾਨ ਨੇ 191 ਦੌੜਾਂ ਬਣਾਈਆਂ

ਜਵਾਬ 'ਚ ਭਾਰਤ ਨੇ 192 ਦੌੜਾਂ ਦਾ ਟੀਚਾ 30.3 ਓਵਰਾਂ 'ਚ ਹੀ ਹਾਸਲ ਕਰ ਲਿਆ।

ਭਾਰਤ ਦੀ 30.3 ਓਵਰਾਂ ਵਿੱਚ ਜਿੱਤ 

ਭਾਰਤ ਨੇ PAK ਨੂੰ ਹਰਾਇਆ ਤਾਂ ਇਸ 'ਤੇ ਇਹ ਕਿ ਬੋਲ ਗਈ ਸੀਮਾ ਹੈਦਰ?