ਇਟਲੀ 'ਚ ਬਰਨਾਲਾ ਦੇ ਨੌਜਵਾਨ ਦੀ ਮੌਤ, ਆਟਾ ਗੁੰਨ੍ਹਣ ਵੇਲ੍ਹੇ ਪਿਆ ਦਿਲ ਦਾ ਦੌਰਾ
ਬਰਨਾਲਾ ਦੇ ਇੱਕ ਨੌਜਵਾਨ ਦੀ ਇਟਲੀ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਪਿੰਡ ਮਹਿਲ ਖੁਰਦ ਦੇ 37 ਸਾਲਾ ਨੌਜਵਾਨ ਸਵਰਨ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ, ਮ੍ਰਿਤਕ ਨੌਜਵਾਨ 7 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ। ਉਸਦੇ ਪਰਿਵਾਰ ਨੇ ਬੜੀਆਂ ਮੁਸ਼ਕਲਾਂ ਨਾਲ ਉਸਨੂੰ ਵਿਦੇਸ਼ ਭੇਜਿਆ ਸੀ। ਇਟਲੀ ਜਾਣ ਤੋਂ ਬਾਅਦ ਉਹ ਇੱਕ ਵਾਰ ਵੀ ਪਿੰਡ ਨਹੀਂ ਮੁੜਿਆ ਸੀ ਪਰ, ਹੁਣ ਜਦੋਂ ਦੋ ਮਹੀਨਿਆਂ ਬਾਅਦ ਉਸਦਾ ਵਿਆਹ ਸੀ, ਉਹ ਪਿੰਡ ਆਉਣ ਦੀ ਤਿਆਰੀ ਕਰ ਰਿਹਾ ਸੀ।
ਮ੍ਰਿਤਕ ਨੌਜਵਾਨ ਮਜ਼ਦੂਰ ਪਰਿਵਾਰ ਤੋਂ ਸੀ, ਸਵਰਨ ਸਿੰਘ ਦੀ ਮੌਤ ਦੀ ਖਬਰ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿੰਡ ਵਾਸੀਆਂ ਨੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਭਾਰਤ ਅਤੇ ਪੰਜਾਬ ਸਰਕਾਰਾਂ ਤੋਂ ਮਦਦ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ –
ਗੁਰਦਾਸਪੁਰ ਦੇ ਨੌਜਵਾਨ ਦਾ ਜਰਮਨ ਚ ਪਾਕਿਸਤਾਨੀ ਮੁੰਡਿਆ ਨਾਲ ਝਗੜਾ, ਹੋਈ ਮੌਤ
7 ਸਾਲ ਪਹਿਲਾਂ ਸੁਪਨੇ ਲੈ ਕੇ ਇਟਲੀ ਗਿਆ ਸੀ ਸਰਵਨ ਸਿੰਘ
ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵਰਨ ਸਿੰਘ 7 ਸਾਲ ਪਹਿਲਾਂ ਇਟਲੀ ਗਿਆ ਸੀ। ਉੱਥੇ ਉਹ ਕਾਫੀ ਖੁਸ਼ ਸੀ। ਜਾਣਕਾਰੀ ਮੁਤਾਬਕ, ਉਹ ਕਾਫੀ ਸਿਹਤਮੰਦ ਸੀ। ਇਸਤੋਂ ਪਹਿਲਾਂ ਉਸਨੂੰ ਕੋਈ ਬਿਮਾਰੀ ਨਹੀਂ ਸੀ। ਬੀਤੇ ਵੀਰਵਾਰ ਦੀ ਰਾਤ ਨੂੰ ਸਵਰਨ ਸਿੰਘ ਆਪਣੇ ਘਰ ਜਦੋਂ ਰੋਟੀਆਂ ਬਣਾਉਣ ਲਈ ਆਟਾ ਗੁੰਨ ਰਿਹਾ ਸੀ ਤਾਂ ਉਸ ਨੂੰ ਥੋੜੀ ਬੈਚੇਨੀ ਮਹਿਸੂਸ ਹੋਈ, ਜਿਸਤੋਂ ਬਾਅਦ ਉਸਨੂੰ ਦਿਲ ਦਾ ਦੌਰਾ ਪੈ ਗਿਆ। ਉਸਦੇ ਨਾਲ ਰਹਿੰਦੇ ਦੋਸਤ ਉਸਨੂੰ ਫੌਰਨ ਹਸਪਤਾਲ ਲੈ ਗਏ, ਪਰ ਰਸਤੇ ‘ਚ ਹੀ ਉਸ ਦੀ ਮੌਤ ਹੋ ਗਈ।