Punjab Boy Death In Canada: ਪੰਜਾਬ ਦੇ ਨੌਜਵਾਨ ਦੀ ਕੈਨੇਡਾ ਦੇ ਬ੍ਰਹਮਟਨ ‘ਚ ਹਾਰਟ ਅਟੈਕ ਨਾਲ ਮੌਤ, ਮਾਤਾ-ਪਿਤਾ ਦਾ ਇੱਕਲੌਤਾ ਪੁੱਤ ਸੀ ਸੰਜੇ

Updated On: 

17 Jul 2023 11:22 AM

ਕੈਨੇਡਾ ਦੇ ਬ੍ਰਹਮਟਨ ਵਿਖੇ ਜਲਾਲਾਬਾਦ ਦੇ ਇੱਕ 26 ਸਾਲ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਸੰਜੇ ਨਾਂਅ ਦਾ ਇਹ ਮ੍ਰਿਤਕ ਨੌਜਵਾਨ ਕੈਨੇਡਾ ਦੇ ਡਰਾਈਵਿੰਗ ਸਕੂਲ ਵਿੱਚ ਨੌਜਵਾਨਾਂ ਨੂੰ ਡਰਾਈਵਿੰਗ ਸਿਖਾਉਣ ਦਾ ਕੰਮ ਕਰਦਾ ਸੀ। ਪੀੜਤ ਪਰਿਵਾਰ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।

Punjab Boy Death In Canada: ਪੰਜਾਬ ਦੇ ਨੌਜਵਾਨ ਦੀ ਕੈਨੇਡਾ ਦੇ ਬ੍ਰਹਮਟਨ ਚ ਹਾਰਟ ਅਟੈਕ ਨਾਲ ਮੌਤ, ਮਾਤਾ-ਪਿਤਾ ਦਾ ਇੱਕਲੌਤਾ ਪੁੱਤ ਸੀ ਸੰਜੇ
Follow Us On

ਫਿਰੋਜ਼ਪੁਰ। ਜਲਾਲਾਬਾਦ ਦੇ ਰਹਿਣ ਵਾਲੇ 26 ਸਾਲਾਂ ਨੌਜਵਾਨ ਦੀ ਕੈਨੇਡਾ (Canada) ਦੇ ਬ੍ਰਹਮਟਨ ਵਿੱਚ ਹਾਰਟ ਅਟੈਕ ਨਾਲ ਹੋਈ ਮੌਤ । ਮਾਂ-ਪਿਉ ਦਾ ਇਕਲੌਤਾ ਪੁੱਤ ਸੰਜੇ ਵਕਾਲਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤਿੰਨ ਸਾਲ ਪਹਿਲਾਂ ਕੈਨੇਡਾ ਗਿਆ ਸੀ।

ਮ੍ਰਿਤਕ ਸੰਜੇ ਕੈਨੇਡਾ ਵਿੱਚ ਡਰਾਈਵਿੰਗ ਸਕੂਲ (Driving school) ਵਿਖੇ ਨੌਜਵਾਨਾਂ ਨੂੰ ਡਰਾਈਵਿੰਗ ਸਿਖਾਉਂਦਾ ਸੀ। ਇੱਕ ਦਿਨ ਉਹ ਬੀਤੀ ਰਾਤ ਕੰਮ ਤੋਂ ਵਾਪਸ ਆਪ ਆਪਣੇ apartment ਵਿੱਚ ਸੌਂ ਗਿਆ ਤਾਂ ਸਵੇਰੇ ਪਰਿਵਾਰ ਵੱਲੋਂ ਫੋਨ ਕਰਨ ‘ਤੇ ਉਸਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਉਸਦੇ ਮਾਤਾ ਪਿਤਾ ਨੇ ਉਸਦੇ ਦੋਸਤਾਂ ਨੂੰ ਫੋਨ ਕੀਤਾ। ਦੋਸਤਾਂ ਨੇ ਉਸਦੇ ਕਮਰੇ ਵਿੱਚ ਜਾ ਕੇ ਦੇਖਿਆਂ ਤਾਂ ਉਸਦੀ ਮੌਤ ਹੋ ਚੁੱਕੀ ਸੀ।

ਜ਼ਿਕਰਯੋਗ ਹੈ ਕਿ ਸੰਜੇ ਮਾਂ ਬਾਪ ਦਾ ਇਕਲੌਤਾ ਪੁੱਤ ਸੀ, ਅਤੇ ਕੁਝ ਹੀ ਦਿਨਾਂ ਬਾਅਦ ਉਸਦੇ ਪਿਤਾ ਉਸਨੂੰ ਮਿਲਣ ਕੈਨੇਡਾ ਜਾਣ ਵਾਲੇ ਸਨ। ਪੁੱਤ ਵੱਲੋਂ ਬਾਪ ਦੇ ਕੈਨੇਡਾ ਆਉਣ ਦੀਆਂ ਤਿਆਰੀਆਂ ਕੀਤੀਆਂ ਜਾਂ ਰਹੀਆਂ ਸਨ ਪਰ ਏਸੇ ਦੌਰਾਨ ਹਾਰਟ ਅਟੈਕ ਨਾਲ ਸੰਜੇ ਦੀ ਮੌਤ ਹੋ ਗਈ।

ਫਿਲਹਾਲ ਕੈਨੇਡਾ ਪੁਲਿਸ (Police) ਦੇ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ-ਮਾਟਮ ਕਰਵਾਇਆ ਜਾ ਰਿਹਾ ਜਿਸ ਤੋਂ ਬਾਅਦ ਭਾਰਤ ਲਿਆਂਦਾ ਜਾਏਗਾ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਅੱਗੇ ਅਪੀਲ ਐ ਡੈੱਡ ਬਾਡੀ ਨੂੰ ਜਲਦ ਤੋਂ ਜਲਦ ਵਾਪਸ ਲਿਆਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ