ਕੈਨੇਡਾ ਵਿੱਚ ਹੁਣ ਤੱਕ 91 ਭਾਰਤੀ ਵਿਦਿਆਰਥੀਆਂ ਦੀ ਮੌਤ

Updated On: 

09 Dec 2023 07:00 AM

ਵਿਦੇਸ਼ਾਂ ਵਿੱਚ ਕਈ ਭਾਰਤੀ ਵਿਦਿਆਰਥੀਆਂ ਦੀ ਜਾਨ ਜਾ ਚੁੱਕੀ ਹੈ। ਤੇ ਹੁਣ ਇਸ ਸਬੰਧ ਵਿੱਚ ਕੇਂਧਰ ਸਰਕਾਰ ਨੇ ਸੰਸਦ ਵਿੱਚ ਆਂਕੜੇ ਜਾਰੀ ਕੀਤੇ ਹਨ। ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਰਾਜ ਸਭਾ ਨੂੰ ਦੱਸਿਆ ਕਿ ਮੰਤਰਾਲੇ ਕੋਲ ਉਪਲਬਧ ਜਾਣਕਾਰੀ ਦੇ ਅਨੁਸਾਰ, 2018 ਤੋਂ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਦੀ ਮੌਤ ਦੀਆਂ 403 ਘਟਨਾਵਾਂ ਸਾਹਮਣੇ ਆਈਆਂ ਹਨ।

ਕੈਨੇਡਾ ਵਿੱਚ ਹੁਣ ਤੱਕ 91 ਭਾਰਤੀ ਵਿਦਿਆਰਥੀਆਂ ਦੀ ਮੌਤ
Follow Us On

ਐੱਨਆਰਆਈ ਨਿਊਜ। ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ 2018 ਤੋਂ ਹੁਣ ਤੱਕ 91 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਯੂਨਾਈਟਿਡ ਕਿੰਗਡਮ (United Kingdom) ਵਿੱਚ 48 ਭਾਰਤੀਆਂ, ਰੂਸ ਵਿੱਚ 40 ਭਾਰਤੀਆਂ, ਅਮਰੀਕਾ ਵਿੱਚ 36 ਭਾਰਤੀਆਂ, ਆਸਟ੍ਰੇਲੀਆ ਵਿੱਚ 35 ਭਾਰਤੀਆਂ, ਯੂਕਰੇਨ, ਜਰਮਨੀ ਵਿੱਚ 21 ਭਾਰਤੀਆਂ, ਸਾਈਪ੍ਰਸ, ਇਟਲੀ ਵਿੱਚ 14 ਭਾਰਤੀਆਂ ਦੀ ਮੌਤ ਹੋ ਗਈ। ਫਿਲੀਪੀਨਜ਼ ਵਿੱਚ 10 ਭਾਰਤੀਆਂ ਦੀ ਮੌਤ ਹੋ ਗਈ ਹੈ।

ਇਨ੍ਹਾਂ ਵਿੱਚ ਪੰਜਾਬੀ (Punjabi) ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਹ ਆਂਕੜੇ ਕੇਂਦਰ ਸਰਕਾਰ ਨੇ ਸੰਸਦ ਵਿੱਚ ਜਾਰੀ ਕੀਤੇ ਹਨ। ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਰਾਜ ਸਭਾ ਨੂੰ ਦੱਸਿਆ ਕਿ ਮੰਤਰਾਲੇ ਕੋਲ ਉਪਲਬਧ ਜਾਣਕਾਰੀ ਦੇ ਅਨੁਸਾਰ, 2018 ਤੋਂ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਦੀ ਮੌਤ ਦੀਆਂ 403 ਘਟਨਾਵਾਂ ਸਾਹਮਣੇ ਆਈਆਂ ਹਨ।

ਪੰਜਾਬੀਆਂ ਚ ਵੱਧ ਰਿਹਾ ਵਿਦੇਸ਼ ਜਾਣ ਦਾ ਰੁਝਾਨ

ਭਾਰਤੀ ਵਿਦਿਆਰਥੀਆਂ ਵਿਸ਼ੇਸ਼ ਤੌਰ ਤੇ ਪੰਜਾਬੀਆਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵਧੇਰੇ ਵੱਧ ਰਿਹਾ ਹੈ। ਇਸ ਵੱਧ ਰਹੇ ਰੁਝਾਨ ਵਿੱਚ ਵਿਦੇਸ਼ ਤੋਂ ਹੈਰਾਨ ਕਰਨ ਵਾਲੀ ਰਿਪੋਰਟ ਵੀ ਸਾਹਮਣੇ ਆ ਰਹੀ ਹੈ। 2018 ਤੋਂ ਹੁਣ ਤੱਕ ਦੁਨੀਆ ਦੇ 34 ਦੇਸ਼ਾਂ ਵਿੱਚ 403 ਭਾਰਤੀ ਵਿਦਿਆਰਥੀਆਂ ਦੀ ਮੌਤ ਵੱਖ-ਵੱਖ ਕਾਰਨਾਂ ਕਰਕੇ ਹੋਈ ਹੈ। ਸਭ ਤੋਂ ਵੱਧ 91 ਮੌਤਾਂ ਕੈਨੇਡਾ ਵਿੱਚ ਹੋਇਆ ਹਨ।

ਜਾਂਚ ਕਰਕੇ ਦਿੱਤੀ ਜਾਵੇ ਮੁਲਜ਼ਮਾਂ ਨੂੰ ਸਜ਼ਾ-ਵਿਦੇਸ਼ ਮੰਤਰੀ

ਵਿਦੇਸ਼ ਰਾਜ ਨੇ ਕਿਹਾ ਕਿ ਦੂਜੇ ਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਨਾਲ ਜੁੜੀ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸਥਿਤੀ ਵਿੱਚ ਭਾਰਤੀ ਮਿਸ਼ਨ ਅਤੇ ਪੋਸਟਾਂ ਤੁਰੰਤ ਮੇਜ਼ਬਾਨ ਦੇਸ਼ ਵਿੱਚ ਅਧਿਕਾਰੀਆਂ ਨਾਲ ਸਬੰਧਤ ਮਾਮਲਿਆਂ ਨੂੰ ਉਠਾਉਂਦੀਆਂ ਹਨ। ਉਹ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਸਬੰਧਤ ਕੇਸਾਂ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾਵੇ ਅਤੇ ਅਪਰਾਧੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ।

ਕੇਂਦਰ ਸਰਕਾਰ ਭਾਰਤੀ ਵਿਦਿਆਰਥੀਆਂ ਤੇ ਰੱਖਦੀ ਹੈ ਨਜ਼ਰ

ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਸਰਕਾਰ ਲਈ ਸਭ ਤੋਂ ਮਹੱਤਵਪੂਰਨ ਤਰਜੀਹਾਂ ਵਿੱਚੋਂ ਇੱਕ ਹੈ। ਇਸਦੇ ਲਈ ਮਿਸ਼ਨ-ਪੋਸਟ ਦੇ ਮੁਖੀ ਅਤੇ ਸੀਨੀਅਰ ਅਧਿਕਾਰੀ ਭਾਰਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੀਆਂ ਐਸੋਸੀਏਸ਼ਨਾਂ ਨਾਲ ਨਿਯਮਤ ਗੱਲਬਾਤ ਲਈ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਦਾ ਦੌਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਭਾਰਤੀ ਮਿਸ਼ਨ ਅਤੇ ਪੋਸਟਾਂ ਚੌਕਸ ਰਹਿਣ ਅਤੇ ਵਿਦਿਆਰਥੀਆਂ ਦੀ ਤੰਦਰੁਸਤੀ ‘ਤੇ ਤਿੱਖੀ ਨਜ਼ਰ ਰੱਖਣ।