ਟੋਰਾਂਟੋ ਏਅਰਪੋਰਟ ਤੋਂ 10 ਸ਼ੱਕੀ ਫੜ੍ਹੇ ਗਏ, ਅੱਤਵਾਦੀ ਪੰਨੂ ਦੀ ਏਅਰ ਇੰਡੀਆ ਨੂੰ ਧਮਕੀ ਤੋਂ ਬਾਅਦ ਕਾਰਵਾਈ

Updated On: 

11 Nov 2023 13:24 PM

ਪੰਨੁ ਨੇ ਫੇਰ ਇੱਕ ਵਾਰੀ ਇੰਡੀਆ ਨੂੰ ਧਮਕੀ ਦੇਣ ਦਾ ਵੀਡੀਓ ਜਾਰੀ ਕੀਤਾ ਹੈ। ਇਸ ਅੱਤਵਾਦੀ ਨੇ ਆਪਣੇ ਧਮਕੀ ਭਰੇ ਅੰਦਾਜ਼ ਵਿੱਚ ਏਅਰ ਇੰਡੀਆ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਉਸਨੇ ਕਿਹਾ ਕਿ ਉਹ ਦੁਨੀਆਂ ਭਰ ਵਿੱਚ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਨੁਕਸਾਨ ਪਹੁੰਚਾਏਗਾ। ਪਰ ਜਿਵੇਂ ਉਸਦੀ ਧਮਕੀ ਭਰੀ ਇਹ ਵੀਡੀਓ ਜਾਰੀ ਹੋਈ ਤਾਂ ਕੈਨੇਡਾ ਸਰਕਾਰ ਚੌਕਸ ਹੋ ਗਈ। ਉਸਨੇ ਕਾਰਵਾਈ ਕਰਦੇ ਹੋਏ ਟੋਰਾਂਟੋ ਏਅਰਪੋਰਟ ਤੋਂ 10 ਉਨ੍ਹਾਂ ਸ਼ੱਕੀ ਲੋਕਾਂ ਨੂੰ ਫੜ੍ਹਿਆ ਜਿਹੜੇ ਏਅਰ ਇੰਡੀਆ ਦੀ ਫਲਾਈਟ ਵਿੱਚ ਬੈਠਣ ਰਹੇ ਸਨ।

ਟੋਰਾਂਟੋ ਏਅਰਪੋਰਟ ਤੋਂ 10 ਸ਼ੱਕੀ ਫੜ੍ਹੇ ਗਏ, ਅੱਤਵਾਦੀ ਪੰਨੂ ਦੀ ਏਅਰ ਇੰਡੀਆ ਨੂੰ ਧਮਕੀ ਤੋਂ ਬਾਅਦ ਕਾਰਵਾਈ

ਗੁਰਪਤਵੰਤ ਪਨੂੰ

Follow Us On

ਪੰਜਾਬ ਨਿਊਜ। ਅੱਤਵਾਦੀ ਪੰਨੂ ਨੇ ਏਅਰ ਇੰਡੀਆ ਦੇ ਜਹਾਜਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਤਾਂ ਕੈਨੇਡਾ ਸਰਕਾਰ ਹਰਕਤ ਵਿੱਚ ਆ ਗਈ। ਇਸ ਤੋਂ ਬਾਅਦ ਕੈਨੇਡਾ ਸਰਕਾਰ (Government of Canada) ਨੇ ਸਿਕਿਓਰਿਟੀ ਵਧਾ ਦਿੱਤੀ ਅਤੇ ਇੱਥੇ ਹੀ ਨਹੀਂ ਏਅਰ ਇੰਡੀਆਂ ਦੇ ਯਾਤਰੀਆਂ ਤੇ ਵੀ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਕੈਨੇਡਾ ਨੇ ਸ਼ੁੱਕਰਵਾਰ ਨੂੰ ਇੱਕ ਸਖਤ ਕਾਰਵਾਈ ਕੀਤੀ। ਸੁਰੱਖਿਆ ਏਜੰਸੀਆਂ ਨੇ ਟੋਰਾਂਟੋ ਏਅਰਪੋਰਟ ਤੋਂ ਕਰੀਬ ਸ਼ੱਕ ਦੇ ਆਧਾਰ ‘ਤੇ 10 ਲੋਕਾਂ ਨੂੰ ਫੜ੍ਹ ਲਿਆ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ।

ਕਿਉਂਕਿ ਇਹ ਸਾਰੇ ਲੋਕ ਕੈਨੇਡਾ ਤੋਂ ਏਅਰ ਇੰਡੀਆਂ (Air India) ਦੀ ਫਲਾਈਟ ਵਿੱਚ ਬੈਠਣਾ ਚਾਹੁੰਦੇ ਸਨ। ਕੈਨੇਡਾ ਦੇ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾ ਰਹੇ ਹਨ। ਆਪਣੀ ਗਿੱਦੜਭੱਬਕੀ ਵਿੱਚ ਅੱਤਵਾਦੀ ਪੰਨੁ ਨੇ ਕਿਹਾ ਕਿ ਉਹ ਦੁਨੀਆਂ ਭਰ ਵਿੱਚ ਏਅਰ ਇੰਡੀਆ ਦਾ ਜਹਾਜ਼ਾਂ ਲਈ ਮੁਸ਼ਕਿਲਾਂ ਖੜੀਆਂ ਕਰ ਦੇਵੇਗਾ। ਇਸ ਤੋਂ ਇਲਾਵਾ ਅੱਤਵਾਦੀ ਪੰਨੁ ਨੇ ਦਿੱਲੀ ਦਾ ਇੰਦਰਾ ਗਾਂਧੀ ਏਅਰਪੋਟ ਨੂੰ ਬੰਦ ਕਰਨ ਲਈ ਕਿਹਾ ਹੈ।

ਇੰਦਰਾ ਗਾਂਧੀ ਏਅਰਪਰੋਟ ਦਾ ਨਾਂਅ ਬਦਲਣ ਦੀ ਕਹੀ ਗੱਲ

ਪੰਨੂ ਨੇ ਇਲਜ਼ਾਮ ਲਗਾਇਆ ਕਿ ਭਾਰਤ (India) ਵਿੱਚ ਸਿੱਖਾਂ ਤੇ ਜੁਲਮ ਕੀਤਾ ਜਾ ਰਿਹਾ ਹੈ। ਤੇ ਜਦੋਂ ਉਹ ਪੰਜਾਬ ਨੂੰ ਭਾਰਤ ਤੋਂ ਆਜਾਦ ਕਰਵਾਉਣਗੇ ਤਾਂ ਉਹ ਦਿੱਲੀ ਏਅਰਪੋਰਟ ਦਾ ਨਾਂਅ ਬਦਲ ਦੇਣਗੇ। ਉਸ ਤੋਂ ਬਾਅਦ ਇਸ ਏਅਰਪੋਰਟ ਦਾ ਨਾਂਅ ਬੇਅੰਤ ਸਿੰਘ ਤੇ ਸਤਵੰਤ ਸਿੰਘ ਦੇ ਨਾਂਅ ਤੇ ਰੱਖਿਆ ਜਾਵੇਗਾ। ਜਾਣਕਾਰੀ ਅਨੁਸਾਰ ਇਨ੍ਹਾਂ ਦੋਹਾਂ ਨੇ ਹੀ ਇੰਦਰਾ ਗਾਂਧੀ ਦਾ ਗੋਲੀ ਮਾਰਕੇ ਕਤਲ ਕੀਤਾ ਸੀ।

ਪਹਿਲਾਂ ਵੀ ਧਮਕੀਆਂ ਦੇ ਚੁੱਕਾ ਹੈ ਪੰਨੁ

ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਪੰਨੁ ਨੇ ਧਮਕੀ ਦਿੱਤੀ ਹੈ ਇਸਤੋਂ ਪਹਿਲਾਂ ਵੀ ਉਹ ਇੰਡੀਆ ਦੇ ਨਾਂਅ ਤੇ ਧਮਕੀਆਂ ਦੇਣ ਦੀ ਵੀਡੀਓ ਜਾਰੀ ਕਰ ਚੁੱਕਿਆ ਹੈ। ਪੰਜਾਬ ਪੁਲਿਸ ਨੇ ਜਾਂਚ ਕੀਤੀ ਤਾਂ ਵੱਡਾ ਖੁਲਾਸਾ ਹੋਇਆ। ਪੁਲਿਸ ਦੀ ਪੜਤਾਲ ਵਿੱਚ ਸਾਹਮਣੇ ਆਇਆ ਕਿ ਪੰਨੁ ਗਰੀਬ ਬੱਚਿਆਂ ਨੂੰ ਝਾਂਸਾ ਦੇ ਕੇ ਖਾਲਿਸਤਾਨੀ ਨਾਅਰੇ ਲਿਖਵਾਉਣ ਬਾਰੇ ਕਹਿੰਦਾ ਸੀ। ਇਸਦਾ ਖੁਲਾਸਾ ਉਦੋਂ ਜਦੋਂ ਪੁਲਿਸ ਨੇ ਜਲੰਧਰ ਤੋਂ ਦੋ ਮੁਲਜ਼ਮ ਗ੍ਰਿਫਤਾਰ ਕੀਤੇ।