Year Ender 2025: ਇਸ ਸਾਲ ਟ੍ਰੈਂਡ ਵਿੱਚ ਰਹੇ ਇਹ ਮੇਕਅਪ ਲੁੱਕਸ, Actress ਨੇ ਵੀ ਕੀਤਾ ਪਸੰਦ

Updated On: 

24 Dec 2025 18:32 PM IST

Popular Makeup Looks of 2025: ਦਸੰਬਰ ਖਤਮ ਹੋਣ ਵਿੱਚ ਕੁਝ ਹੀ ਦਿਨ ਬਾਕੀ ਹਨ, ਅਤੇ ਫਿਰ 2026 ਸ਼ੁਰੂ ਹੋ ਜਾਵੇਗਾ। 2025 ਵਿੱਚ ਬਹੁਤ ਸਾਰੀਆਂ ਚੀਜ਼ਾਂ ਵਾਪਰੀਆਂ ਜੋ ਲੋਕਾਂ ਦੇ ਮਨਾਂ ਵਿੱਚ ਹਮੇਸ਼ਾ ਲਈ ਰਹਿਣਗੀਆਂ। ਇਸ ਸਾਲ, ਫੈਸ਼ਨ ਦੀ ਦੁਨੀਆ ਵਿੱਚ ਵੀ ਬਹੁਤ ਸਾਰੇ ਰਿਕਾਰਡ ਟੁੱਟੇ ਅਤੇ ਮੇਕਅਪ ਦੇ ਟ੍ਰੈਂਡੀ ਸੈੱਟ ਹੋਏ। ਇਸ ਲੇਖ ਵਿੱਚ, ਅਸੀਂ ਉਨ੍ਹਾਂ ਮੇਕਅਪ ਲੁੱਕਸ ਦੀ ਬਾਰੇ ਜਾਣਾਂਗੇ ਜੋ 2025 ਵਿੱਚ ਛਾਏ ਰਹੇ।

Year Ender 2025: ਇਸ ਸਾਲ ਟ੍ਰੈਂਡ ਵਿੱਚ ਰਹੇ ਇਹ ਮੇਕਅਪ ਲੁੱਕਸ, Actress ਨੇ ਵੀ ਕੀਤਾ ਪਸੰਦ

ਇਸ ਸਾਲ ਟ੍ਰੈਂਡ ਵਿੱਚ ਰਹੇ ਇਹ ਮੇਕਅਪ ਲੁੱਕਸ

Follow Us On

ਹਰ ਸਾਲ ਕੈਲੰਡਰ ਬਦਲਦਾ ਜਾਂਦਾ ਹੈ ਅਤੇ ਸਮਾਂ ਗੁਜਰਦਾ ਜਾਂਦਾ ਹੈ, ਪਰ ਇਸ ਵਿਚਾਲੇ ਜੋ ਕੁਝ ਵੀ ਹੁੰਦਾ ਹੈ ਉਹ ਯਾਦ ਰਹਿ ਜਾਂਦਾ ਹੈ, ਅਤੇ ਕੁਝ ਚੀਜ਼ਾਂ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਜਾਂਦੀਆਂ ਹਨ। ਖਾਣੇ ਦੀ ਪਸੰਦ ਤੋਂ ਲੈ ਕੇ ਲਾਈਫਸਟਾਈਲ ਤੱਕ, ਸਮੇਂ ਦੇ ਨਾਲ ਸਭ ਕੁਝ ਬਦਲਦਾ ਰਹਿੰਦਾ ਹੈ। ਫੈਸ਼ਨ ਦੀ ਦੁਨੀਆ ਵੀ ਸਾਲ ਦਰ ਸਾਲ ਬਦਲਦੀ ਰਹਿੰਦੀ ਹੈ, ਅਤੇ ਨਵੇਂ ਟ੍ਰੈਂਡ ਪਾਪੂਲਰ ਹੁੰਦੇ ਰਹਿੰਦੇ ਹਨ। ਇਸ ਸਾਲ, ਕੁਝ ਮੇਕਅਪ ਲੁੱਕਸ ਆਮ ਕੁੜੀਆਂ ਤੋਂ ਲੈ ਕੇ ਬਾਲੀਵੁੱਡ ਡੀਵਾ ਵਿੱਚ ਬਹੁਤ ਪਸੰਦ ਕੀਤੇ ਗਏ । ਆਓ ਜਾਣਦੇ ਹਾਂ ਕਿ ਸਾਲ ਭਰ ਕੁੜੀਆਂ ਵਿੱਚ ਕਿਹੜੇ ਮੇਕਅਪ ਲੁੱਕਸ ਛਾਏ ਰਹੇ।

ਕਿਹਾ ਜਾਂਦਾ ਹੈ ਕਿ ਜਦੋਂ ਕੱਪੜੇ ਅਤੇ ਮੇਕਅਪ ਦੀ ਖਰੀਦਦਾਰੀ ਕਰਨ ਦੀ ਗੱਲ ਆਉਂਦੀ ਹੈ ਤਾਂ ਕੁੜੀਆਂ ਬਹੁਤ ਉਤਸ਼ਾਹਿਤ ਹੁੰਦੀਆਂ ਹਨ। ਇਹ ਕਾਫ਼ੀ ਹੱਦ ਤੱਕ ਸੱਚ ਵੀ ਹੈ। ਕੁੜੀਆਂ ਲਈ ਉਤਪਾਦਾਂ ਦਾ ਇੱਕ ਵੱਡਾ ਬਾਜ਼ਾਰ ਹੈ, ਅਤੇ ਬਹੁਤ ਸਾਰੇ ਬ੍ਰਾਂਡ ਗਰਲ ਸੈਂਟਰਿਕ ਪ੍ਰੋਡੈਕਟਸ ਨਾਲ ਹੀ ਬਾਜ਼ਾਰ ‘ਤੇ ਹਾਵੀ ਹੋ ਰਹੇ ਹਨ। ਤਾਂ, ਆਓ ਜਾਣਦੇ ਹਾਂ ਕਿ 2025 ਵਿੱਚ ਕਿਹੜੇ ਮੇਕਅਪ ਲੁੱਕ ਟ੍ਰੈਂਡ ਵਿੱਚ ਰਹੇ।

ਡਿਊਈ ਸਕਿਨ (ਬਟਰ ਸਕਿਨ ਟਚ)

ਡਿਊਈ ਸਕਿਨ ਮੇਕਅਪ ਇਸ ਸਾਲ ਬਹੁਤ ਟ੍ਰੈਂਡੀ ਰਹੀ। ਇਹ ਮੇਕਅਪ ਲੁੱਕ “ਲੈੱਸ ਇਜ ਮੋਰ” ਰਹਿੰਦਾ ਹੈ। ਇਸ ਵਿੱਚ ਸਕਿਨ ਨੂੰ ਬਟਰ ਸਾਫਟ ਲੁੱਕ ਮਿਲਦਾ ਹੈ ਅਤੇ ਚਿਹਰੇ ਨੂੰ ਨੈਚੁਰਲੀ ਗਲੋਇੰਗ ਅਤੇ ਯੂਥਫੁੱਲ ਦਿਖਾਈ ਦਿੰਦਾ ਹੈ। ਇਸ ਵਿੱਚ ਅਕਸਰ ਹਲਕੇ ਕਵਰੇਜ ਵਾਲੇ ਹਾਈਡ੍ਰੇਟਿੰਗ ਪ੍ਰੋਡੈਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਚਿਹਰੇ ਨੂੰ ਫਰੈਸ਼ ਟੱਚ ਦੇਣ ਵਿੱਚ ਮਦਦ ਕਰਦੇ ਹਨ। ਇਸ ਵਿੱਚ ਜ਼ਿਆਦਾਤਰ ਲਿਕਵਿਡ ਕਰੀਮ/ਫਾਊਂਡੇਸ਼ਨ, ਲਿਕਵਿਡ ਬਲੱਸ਼, ਹਾਈਲਾਈਟਰ ਅਤੇ ਮਾਇਸਚਰਾਈਜ਼ਿੰਗ ਪ੍ਰਾਈਮਰ ਵਰਗੇ ਪ੍ਰੋਡੈਕਟ ਯੂਜ ਹੁੰਦੇ ਹਨ। ਇਹ ਮੇਕਅਪ ਡ੍ਰਾਈ ਸਕਿਨ ਵਾਲੇ ਲੋਕਾਂ ਲਈ ਪਰਫੈਕਟ ਹਨ। ਸਨਕਿਸਡ ਗਲੋ ਮੇਕਅਪ ਵੀ ਬਹੁਤ ਟ੍ਰੈਂਡੀ ਰਿਹਾ।

ਮੋਨੋਕ੍ਰੋਮੈਟਿਕ ਮੇਕਅਪ ਲੁੱਕ

ਇਸ ਸਾਲ ਮੋਨੋਕ੍ਰੋਮੈਟਿਕ ਮੇਕਅਪ ਵੀ ਕੁੜੀਆਂ ਵਿੱਚ ਬਹੁਤ ਪਾਪੂਲਰੇ ਰਿਹਾ। ਇਸ ਵਿੱਚ ਅੱਖਾਂ ਤੋਂ ਲੈ ਕੇ ਗੱਲ੍ਹਾਂ ਅਤੇ ਬੁੱਲ੍ਹਾਂ ਤੱਕ ਇੱਕੋ ਹੀ ਰੰਗ ਦੇ ਮਿਲਦੇ ਜੁਲਦੇ ਸ਼ੇਡਸ ਦੀ ਵਰਤੋਂ ਸ਼ਾਮਲ ਹੈ। ਇਹ ਚਿਹਰੇ ਨੂੰ ਯਨੀਫਾਰਮ ਰਿਫਾਇਨ, ਐਲੀਗੇਂਟ ਅਤੇ ਹਾਰਮੋਨੀਅਸ ਲੁੱਕ ਮਿਲਦਾ ਹੈ। ਇਨ੍ਹਾਂ ਵਿੱਚ ਪਿੰਕ ਮੋਨੋਕ੍ਰੋਮ, ਨਿਊਡ ਮੋਨੋਕ੍ਰੋਮ ਅਤੇ ਕੋਰਲ ਮੋਨੋਕ੍ਰੋਮ ਵਰਗੇ ਟਾਈਪ ਹਨ।

ਸਾਫਟ ਮੈਟ ਜਾਂ ਸਾਟਿਨ ਫਿਨਿਸ਼

2025 ਲਈ ਮੇਕਅਪ ਟ੍ਰੈਂਡਸ ਦੀ ਗੱਲ ਕਰੀਏ ਤਾਂ ਇਸ ਸਾਲ ਸਾਫਟ ਮੈਟ ਜਾਂ ਸਾਟਿਨ ਫਿਨਿਸ਼ ਮੇਕਅਪ ਵੀ ਬਹੁਤ ਪਾਪੂਲਰ ਰਹੀ। ਇਹ ਮੇਕਅਪ ਲੁੱਕ ਕਾਰਪੋਰੇਟ ਜਗਤ ਦੀਆਂ ਔਰਤਾਂ ਲਈ ਪਰਫੈਕਟ ਹੈ, ਕਿਉਂਕਿ ਇਹ ਚਿਹਰੇ ਨੂੰ ਇੱਕ ਰਿਫਾਈਨਡ, ਬੌਸੀ ਟੱਚ ਦਿੰਦਾ ਹੈ। ਇਸ ਵਿਚ ਬੋਲਡ, ਡਿਫਿਊਜ਼ਡ ਬਲੱਸ਼ ਲਗਾਉਂਦੇ ਹਨ ਅਤੇ ਆਧੁਨਿਕ ਪੇਸਟਲ ਅਤੇ ਮੈਟਲਿਕ ਪੌਪਸ ਨਾਲ ਕਲਰਫੁੱਲ ਲਾਈਨਰ ਨੂੰ ਅਤੇ ਮਸਕਾਰਾ ਨਾਲ ਲੁੱਕ ਨੂੰ ਕੰਪਲੀਟ ਕਰਦੇ ਹਨ।

ਟ੍ਰੈਂਡੀ ਆਈ ਮੇਕਅਪ ਲੁੱਕ

ਇਸ ਸਾਲ ਜੇਕਰ ਆਈਸ਼ੈਡੋ ਦੀ ਗੱਲ ਕਰੀਏ ਤਾਂ ਮੋਨੋਕ੍ਰੋਮੈਟਿਕ ਲੁਕ ਵਿੱਚ ਲਾਈਟ ਸ਼ੇਡਜ਼ ਦਾ ਯੂਜ ਕੀਤਾ ਗਿਆ ਜਦੋਂ ਕਿ ਬੋਲਡ ਮੇਕਅਪ ਲੁੱਕਸ ਵਿੱਚ ਡਾਰਕ ਅਤੇ ਸ਼ਿਮਰ ਮੇਕਅਪ ਸ਼ਾਮਲ ਸੀ। ਗ੍ਰਾਫਿਕ ਲਾਈਨਰ ਵੀ ਪੰਸਦ ਕੀਤੇ ਗਏ। ਟ੍ਰੇਡੀਸ਼ਨਲ ਡਾਰਕ ਲਾਈਨਰ ਦੀ ਬਜਾਏ ਇਸ ਵਾਰ ਕਲਰਫੁੱਲ ਲਾਈਨਰ ਜਿਵੇਂ ਕਿ ਰਾਇਲ ਬਲੂ, ਬ੍ਰਾਂਜ, ਗ੍ਰੇਫਾਈਟ ਅਤੇ ਪਲਮ ਵਰਗੇ ਕਲਰ ਸਭ ਤੋਂ ਵੱਧ ਟ੍ਰੈਂਡੀ ਰਹੇ।

ਲਿਪਸਟਿਕ ਦੇ ਟ੍ਰੈਂਡੀ ਲੁੱਕਸ

2025 ਵਿੱਚ, ਲੋਕਾਂ ਨੇ ਟ੍ਰੇਡੀਸ਼ਨਲ ਬੋਲਡ ਲਿੱਪ ਸ਼ੇਡਸ ਤੋਂ ਇਲਾਵਾ ਗਰਲ ਲਿਪਸਟਿਕ, ਕੰਸੀਲਰ ਲਿਪਸਟਿਕ (ਜਿਸ ਵਿੱਚ ਮੈਟ ਲਿਪਸਟਿਕ ‘ਤੇ ਗਲੋਸੀ ਟਵਿਸਟ ਦਿੱਤਾ ਜਾਂਦਾ ਹੈ ਅਤੇ ਡਾਰਕ ਤੋਂ ਬਾਅਦ ਅੰਦਰ ਵੱਲ ਲਾਈਟ ਲਿਪ ਸ਼ੇਡ ਕਰਦੇ ਹਨ) ਪਾਪੂਲਰ ਰਹੇ। ਸਾਫਟ ਗਲੈਮ ਗਲੋਸ (ਜੋ ਟਿੰਟ ਸ਼ੇਡਜ਼ ਦੀ ਵਰਤੋਂ ਕਰਦੇ ਹਨ) ਵੀ ਪ੍ਰਸਿੱਧ ਕੀਤੇ ਗਏ, ਅਤੇ ਐਕਟ੍ਰੈਸੇਸ ਨੇ ਵੀ ਇਸ ਸਾਲ ਇਸ ਲਿਪਸਟਿਕ ਟ੍ਰੈਂਡ ਨੂੰ ਫਾਲੋ ਕੀਤਾ।