Hair Care: ਗਰਮੀਆਂ ਵਿੱਚ ਇਸ ਤਰਾਂ ਰੱਖੋ ਆਪਣੇ ਵਾਲਾਂ ਦਾ ਖਿਆਲ

Updated On: 

20 Mar 2023 17:38 PM

Summer haircare tips: ਔਰਤਾਂ ਲਈ ਲੰਬੇ, ਸੁੰਦਰ, ਸੰਘਣੇ ਅਤੇ ਚਮਕਦਾਰ ਵਾਲ ਬਹੁਤ ਜ਼ਰੂਰੀ ਹਨ। ਪਰ ਗਰਮੀ ਦੇ ਮੌਸਮ ਵਿੱਚ ਵਾਲਾਂ ਸੇਹਤ ਬਣਾਈ ਰੱਖਣਾ ਬਹੁਤ ਮੁਸ਼ਕਿਲ ਕੰਮ ਹੋ ਜਾਂਦਾ ਹੈ।

Hair Care: ਗਰਮੀਆਂ ਵਿੱਚ ਇਸ ਤਰਾਂ ਰੱਖੋ ਆਪਣੇ ਵਾਲਾਂ ਦਾ ਖਿਆਲ

ਗਰਮੀਆਂ ਵਿੱਚ ਇਸ ਤਰਾਂ ਰੱਖੋ ਆਪਣੇ ਵਾਲਾਂ ਦਾ ਖਿਆਲ।

Follow Us On

Lifestyle: ਔਰਤਾਂ ਲਈ ਲੰਬੇ, ਸੁੰਦਰ, ਸੰਘਣੇ ਅਤੇ ਚਮਕਦਾਰ ਵਾਲ (Shiny hair) ਬਹੁਤ ਜ਼ਰੂਰੀ ਹਨ। ਪਰ ਗਰਮੀ ਦੇ ਮੌਸਮ ਵਿੱਚ ਵਾਲਾਂ ਸੇਹਤ ਬਣਾਈ ਰੱਖਣਾ ਬਹੁਤ ਮੁਸ਼ਕਿਲ ਕੰਮ ਹੋ ਜਾਂਦਾ ਹੈ। ਗਰਮੀ ਵਿੱਚ ਜਿੱਥੇ ਸਾਡੇ ਵਾਲਾਂ ਨੂੰ ਤੇਜ ਧੁੱਪ ਦਾ ਸਾਮਣਾ ਕਰਨਾ ਪੈਂਦਾ ਹੈ ਉੱਥੇ ਹੀ ਗਰਮੀਆਂ ਵਿੱਚ ਪ੍ਰਦੂਸ਼ਣ ਵੀ ਵਾਲਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ । ਅਸੀਂ ਦੇਖਦੇ ਹਾਂ ਕਿ ਸੁੰਦਰ ਵਾਲਾਂ ਲਈ ਔਰਤਾਂ ਹਰ ਮਹੀਨੇ ਹਜ਼ਾਰਾਂ ਰੁਪਏ ਖਰਚ ਕਰਨ ਲਈ ਤਿਆਰ ਹਨ। ਪਰ ਬਾਅਦ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ ਮਨਚਾਹੇ ਨਤੀਜੇ ਨਹੀਂ ਮਿਲਦੇ, ਜਿਸ ਕਾਰਨ ਉਨ੍ਹਾਂ ਵਿੱਚ ਹੀਣਤਾ ਪੈਦਾ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਘਰ ਬੈਠੇ ਹੀ ਆਪਣੇ ਵਾਲਾਂ ਨੂੰ ਗਰਮੀ ਦੇ ਨਾਲ ਹੋਣ ਵਾਲੇ ਨੁਕਸਾਨ ਤੋਂ ਬੱਚਾ ਸਕਦੇ ਹੋ। ਇਨ੍ਹਾਂ ਟਿਪਸ ਨੂੰ ਤੁਸੀਂ ਘਰ ਬੈਠੇ ਹੀ ਆਸਾਨੀ ਨਾਲ ਵਰਤ ਸਕਦੇ ਹੋ।

ਆਂਡੇ ਨਾਲ ਆਪਣੇ ਵਾਲਾਂ ਨੂੰ ਪੋਸ਼ਣ ਦਿਓ

ਸਾਡੇ ਵਾਲਾਂ ਦੀ ਚੰਗੀ ਸਿਹਤ ਦਾ ਰਾਜ਼ ਆਂਡੇ (Eggs) ਵਿੱਚ ਛੁਪਿਆ ਹੋਇਆ ਹੈ। ਆਂਡੇ ਵਿੱਚ ਮੌਜੂਦ ਪ੍ਰੋਟੀਨ ਅਤੇ ਹੋਰ ਤੱਤ ਸਾਡੇ ਵਾਲਾਂ ਦੀ ਸਿਹਤ ਦਾ ਚੰਗੀ ਤਰ੍ਹਾਂ ਧਿਆਨ ਰੱਖਦੇ ਹਨ। ਇਸ ਲਈ ਤੁਸੀਂ ਆਪਣੇ ਵਾਲਾਂ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਣ ਲਈ ਆਂਡੇ ਦੀ ਵਰਤੋਂ ਕਰਦੇ ਹੋ। ਇਸ ਦੇ ਲਈ ਆਪਣੇ ਵਾਲਾਂ ਦੇ ਹਿਸਾਬ ਨਾਲ ਕੱਚੇ ਆਂਡੇ ਨੂੰ ਇੱਕ ਕਟੋਰੀ ਵਿੱਚ ਤੋੜੋ, ਤੁਸੀਂ ਇੱਕ ਤੋਂ ਵੱਧ ਆਂਡੇ ਵੀ ਤੋੜ ਸਕਦੇ ਹੋ। ਇਸ ਤੋਂ ਬਾਅਦ ਇਸ ‘ਚ ਇਕ ਚੱਮਚ ਜੈਤੂਨ ਦਾ ਤੇਲ ਅਤੇ ਸ਼ਹਿਦ ਮਿਲਾਓ। ਇਸ ਤੋਂ ਬਾਅਦ ਇਨ੍ਹਾਂ ਤਿੰਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਵਾਲਾਂ ‘ਤੇ ਲਗਾਓ। ਅਜਿਹਾ ਕਰਨ ਤੋਂ ਬਾਅਦ ਇਸ ਨੂੰ 30 ਮਿੰਟ ਤੱਕ ਵਾਲਾਂ ‘ਤੇ ਲੱਗਾ ਰਹਿਣ ਦਿਓ, ਫਿਰ ਆਮ ਪਾਣੀ ਨਾਲ ਵਾਲਾਂ ਨੂੰ ਧੋ ਲਓ। ਕੁਝ ਦਿਨਾਂ ਤੱਕ ਅਜਿਹਾ ਕਰਨ ਤੋਂ ਬਾਅਦ ਤੁਹਾਨੂੰ ਆਪਣੇ ਵਾਲਾਂ ‘ਚ ਚਮਕ ਦਿਖਾਈ ਦੇਵੇਗੀ। ਇਸ ਦੀ ਲਗਾਤਾਰ ਵਰਤੋਂ ਤੁਹਾਡੇ ਵਾਲਾਂ ਨੂੰ ਨਵੀਂ ਜ਼ਿੰਦਗੀ ਦੇਵੇਗੀ।

ਵਾਲਾਂ ਲਈ ਐਲੋਵੇਰਾ ਹੈ ਖਾਸ

ਸਾਡੇ ਵਾਲਾਂ ਨੂੰ ਚਮਕਦਾਰ ਅਤੇ ਸਿਹਤਮੰਦ ਬਣਾਉਣ ਵਿੱਚ ਐਲੋਵੇਰਾ (Aloe vera) ਦਾ ਬਹੁਤ ਮਹੱਤਵ ਹੈ। ਅਸਲ ‘ਚ ਐਲੋਵੇਰਾ ‘ਚ ਕਈ ਅਜਿਹੇ ਗੁਣ ਹਨ ਜੋ ਵਾਲਾਂ ਨੂੰ ਪੋਸ਼ਣ ਦੇਣ ‘ਚ ਮਦਦਗਾਰ ਸਾਬਤ ਹੁੰਦੇ ਹਨ। ਜੇਕਰ ਤੁਸੀਂ ਲਗਾਤਾਰ ਆਪਣੇ ਵਾਲਾਂ ‘ਤੇ ਐਲੋਵੇਰਾ ਜੈੱਲ ਲਗਾਉਂਦੇ ਹੋ ਤਾਂ ਇਸ ਨਾਲ ਵਾਲਾਂ ਦੀ ਚਮਕ ਵਧ ਜਾਂਦੀ ਹੈ। ਵਾਲਾਂ ਨੂੰ ਨਰਮ ਬਣਾਉਣ ਦੇ ਨਾਲ-ਨਾਲ ਜੈਤੂਨ ਦਾ ਤੇਲ ਕਈ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਜੇਕਰ ਤੁਸੀਂ ਨਾਰੀਅਲ ਅਤੇ ਜੈਤੂਨ ਦੇ ਤੇਲ ਨੂੰ ਮਿਲਾ ਕੇ ਰੋਜ਼ਾਨਾ 10 ਮਿੰਟ ਤੱਕ ਵਾਲਾਂ ਦੀ ਮਾਲਿਸ਼ ਕਰਦੇ ਹੋ ਤਾਂ ਇਹ ਤੁਹਾਡੇ ਵਾਲਾਂ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version