Watermelon Peel reuse: ਬੇਕਾਰ ਸਮਝ ਕੇ ਸੁੱਟ ਦਿੰਦੇ ਹੋ ਤਰਬੂਜ ਦੇ ਛਿਲਕੇ? ਜਾਣੋ ਇਹ ਕਿਵੇਂ ਆ ਸਕਦੇ ਹਨ ਤੁਹਾਡੇ ਕੰਮ
Watermelon Peel reuse: ਕੀ ਤੁਸੀਂ ਵੀ ਗਰਮੀਆਂ ਦੇ ਮਨਪਸੰਦ ਫਲ ਤਰਬੂਜ ਦੇ ਛਿਲਕਿਆਂ ਨੂੰ ਸੁੱਟਣ ਦੀ ਗਲਤੀ ਕਰਦੇ ਹੋ? ਤਰਬੂਜ ਇੱਕ ਹਾਈ ਹਾਈਡ੍ਰੇਟਿੰਗ ਫਲ ਹੈ ਅਤੇ ਜ਼ਿਆਦਾਤਰ ਲੋਕ ਇਸ ਦੇ ਵਿਚਕਾਰਲੇ ਲਾਲ ਹਿੱਸੇ ਨੂੰ ਖਾ ਕੇ ਬਾਕੀ ਚੀਜ਼ਾਂ ਨੂੰ ਸੁੱਟ ਦਿੰਦੇ ਹਨ। ਨਾ ਸਿਰਫ਼ ਇਸ ਦੇ ਛਿਲਕੇ ਬਲਕਿ ਬੀਜਾਂ ਨੂੰ ਵੀ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਛਿਲਕਿਆਂ ਦੀ ਗੱਲ ਕਰੀਏ ਤਾਂ ਤੁਸੀਂ ਇਸ ਦਾ ਮੁਰੱਬਾ ਤੱਕ ਬਣਾ ਸਕਦੇ ਹੋ।
ਬੇਕਾਰ ਸਮਝ ਕੇ ਸੁੱਟ ਦਿੰਦੇ ਹੋ ਤਰਬੂਜ ਦੇ ਛਿਲਕੇ? ਜਾਣੋ ਇਹ ਕਿਵੇਂ ਆ ਸਕਦੇ ਨੇ ਕੰਮ
ਕੀ ਤੁਸੀਂ ਵੀ ਗਰਮੀਆਂ ਦੇ ਮਨਪਸੰਦ ਫਲ ਤਰਬੂਜ ਦੇ ਛਿਲਕਿਆਂ ਨੂੰ ਸੁੱਟਣ ਦੀ ਗਲਤੀ ਕਰਦੇ ਹੋ? ਤਰਬੂਜ ਇੱਕ ਹਾਈ ਹਾਈਡ੍ਰੇਟਿੰਗ ਫਲ ਹੈ ਅਤੇ ਜ਼ਿਆਦਾਤਰ ਲੋਕ ਇਸ ਦੇ ਵਿਚਕਾਰਲੇ ਲਾਲ ਹਿੱਸੇ ਨੂੰ ਖਾ ਕੇ ਬਾਕੀ ਚੀਜ਼ਾਂ ਨੂੰ ਸੁੱਟ ਦਿੰਦੇ ਹਨ। ਨਾ ਸਿਰਫ਼ ਇਸ ਦੇ ਛਿਲਕੇ ਬਲਕਿ ਬੀਜਾਂ ਨੂੰ ਵੀ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਛਿਲਕਿਆਂ ਦੀ ਗੱਲ ਕਰੀਏ ਤਾਂ ਤੁਸੀਂ ਇਸ ਦਾ ਮੁਰੱਬਾ ਤੱਕ ਬਣਾ ਸਕਦੇ ਹੋ।
ਗਰਮੀਆਂ ਵਿੱਚ ਇਸ ਦਾ ਸੇਵਨ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ 95 ਫੀਸਦੀ ਪਾਣੀ ਹੁੰਦਾ ਹੈ। ਇਹ ਸਰੀਰ ਨੂੰ ਭਿਆਨਕ ਗਰਮੀ ਵਿੱਚ ਵੀ ਹਾਈਡ੍ਰੇਟਿੰਗ ਅਤੇ ਠੰਡਾ ਰੱਖਣ ਵਿੱਚ ਕਾਰਗਰ ਹੈ। ਕਹਿੰਦੇ ਹਨ ਕਿ ਕੁਝ ਲੋਕ ਗਰਮੀ ਦਾ ਇੰਤਜ਼ਾਰ ਨਾ ਸਿਰਫ਼ ਅੰਬ ਨਹੀਂ ਸਗੋਂ ਤਰਬੂਜ ਲਈ ਵੀ ਕਰਦੇ ਹਨ ਅਤੇ ਇਨ੍ਹਾਂ ਵਿੱਚ ਸਭ ਤੋਂ ਉੱਪਰ ਬੱਚੇ ਹਨ।
ਤਰਬੂਜ ਦੇ ਤੱਤ
ਤਰਬੂਜ ਵਿੱਚ ਕੁਦਰਤੀ ਸ਼ੂਗਰ ਕਾਫ਼ੀ ਹੁੰਦੀ ਹੈ ਪਰ ਲੋਅ ਕੈਲੋਰੀ ਫਲ ਹੋਣ ਕਰਕੇ ਇਹ ਸਰੀਰ ਨੂੰ ਕਈ ਫਾਇਦੇ ਪਹੁੰਚਾਉਂਦਾ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਹਾਈਡ੍ਰੇਟਿੰਗ ਲਾਭਾਂ ਨਾਲ ਭਰਪੂਰ ਹੈ। ਦਰਅਸਲ, ਇਸ ਵਿੱਚ ਪਾਣੀ ਦੀ ਮਾਤਰਾ ਕਰੀਬ 95 ਫੀਸਦੀ ਹੁੰਦੀ ਹੈ। 100 ਗ੍ਰਾਮ ਤਰਬੂਜ ਵਿੱਚ ਕਰੀਬ 30 ਤੋਂ 45 ਕੈਲੋਰੀ ਹੁੰਦੀ ਹੈ ਅਤੇ ਇਸ ਵਿੱਚ ਕਾਰਬਸ 7.55 ਗ੍ਰਾਮ ਤੋਂ 7.6 ਗ੍ਰਾਮ ਦੇ ਵਿਚਕਾਰ ਹੁੰਦੇ ਹਨ। ਬਾਕੀ ਪੌਸ਼ਟਿਕ ਤੱਤਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਕੁਦਰਤੀ ਸ਼ੂਗਰ 6.2 ਗ੍ਰਾਮ, ਫਾਈਬਰ 0.4 ਗ੍ਰਾਮ, ਪ੍ਰੋਟੀਨ 0.6 ਗ੍ਰਾਮ, ਫੈਟ 0.15 ਗ੍ਰਾਮ, ਵਿਟਾਮਿਨ ਸੀ ~8.1 ਐਮ.ਜੀ, ਵਿਟਾਮਿਨ ਏ ~28-569 ਆਈ.ਯੂ, ਪੋਟਾਸ਼ੀਅਮ ~112 ਐਮ.ਜੀ ਅਤੇ ਲਾਈਕੋਪੀਨ ~4530 ਐਮ.ਸੀ.ਜੀ ਹੁੰਦਾ ਹੈ।
ਤਰਬੂਜ ਦੇ ਛਿਲਕਿਆਂ ਨੂੰ ਇੰਝ ਕਰੋ ਵਰਤੋਂ
ਅਚਾਰ ਬਣਾਉਣ ਵਿੱਚ ਆਉਣਗੇ ਕੰਮ
ਤੁਸੀਂ ਚਾਹੋ ਤਾਂ ਤਰਬੂਜ ਦੇ ਛਿਲਕਿਆਂ ਦਾ ਅਚਾਰ ਬਣਾ ਸਕਦੇ ਹੋ। ਇਸ ਵਿੱਚ ਖੱਟਾ-ਮਿੱਠਾ ਸੁਆਦ ਮਿਲੇਗਾ। ਤਰਬੂਜ ਦੇ ਵਿਚਕਾਰਲੇ ਹਿੱਸੇ ਨੂੰ ਖਾਣ ਤੋਂ ਬਾਅਦ ਇਸ ਦੇ ਛਿਲਕਿਆਂ ਦੇ ਚਿੱਟੇ ਹਿੱਸੇ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਓ। ਇਨ੍ਹਾਂ ਵਿੱਚ ਨਮਕ, ਹਲਦੀ ਅਤੇ ਸੌਂਫ ਸਮੇਤ ਦੂਜੇ ਮਸਾਲੇ ਮਿਲਾਓ। ਇੱਕ ਪੈਨ ਵਿੱਚ ਸਰ੍ਹੋਂ ਦੇ ਤੇਲ ਨੂੰ ਗਰਮ ਕਰੋ ਅਤੇ ਇਸ ਵਿੱਚ ਅਚਾਰ ਦਾ ਮਸਾਲਾ ਪਾਓ। ਹੁਣ ਇੱਕ ਕੱਚ ਦੇ ਬਰਤਨ ਵਿੱਚ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਧੁੱਪ ਵਿੱਚ ਦੋ ਤੋਂ ਤਿੰਨ ਦਿਨਾਂ ਲਈ ਛੱਡ ਦਿਓ। ਤੁਹਾਡਾ ਅਚਾਰ ਤਿਆਰ ਹੈ।
ਤਰਬੂਜ ਦੇ ਛਿਲਕਿਆਂ ਦਾ ਮੁਰੱਬਾ
ਇਸ ਲਾਲ ਮਿੱਠੇ ਫਲ ਨੂੰ ਖਾਣ ਤੋਂ ਬਾਅਦ ਇਸ ਦੇ ਛਿਲਕਿਆਂ ਦੇ ਚਿੱਟੇ ਹਿੱਸੇ ਦਾ ਤੁਸੀਂ ਮੁਰੱਬਾ ਵੀ ਬਣਾ ਸਕਦੇ ਹੋ। ਇਸ ਦਾ ਸੁਆਦ ਬੇਹੱਦ ਸ਼ਾਨਦਾਰ ਹੁੰਦਾ ਹੈ ਅਤੇ ਲੰਬੇ ਸਮੇਂ ਤੱਕ ਚੱਲਦਾ ਵੀ ਹੈ। ਇਸ ਦੇ ਲਈ ਤੁਹਾਨੂੰ ਤਰਬੂਜ ਦੇ ਛਿਲਕਿਆਂ ਤੋਂ ਹਰੇ ਹਿੱਸੇ ਨੂੰ ਅਲੱਗ ਕਰਨਾ ਹੈ ਅਤੇ ਚਿੱਟੇ ਹਿੱਸੇ ਨੂੰ ਟੁਕੜਿਆਂ ਵਿੱਚ ਕੱਟ ਲੈਣਾ ਹੈ। ਇਨ੍ਹਾਂ ਨੂੰ ਉਬਾਲ ਕੇ ਚਾਸ਼ਨੀ ਵਿੱਚ ਪਾ ਦਿਓ। ਚਾਹੋ ਤਾਂ ਇਲਾਇਚੀ ਅਤੇ ਕੇਸਰ ਪਾ ਕੇ ਸੁਆਦ ਦੁੱਗਣਾ ਕਰ ਸਕਦੇ ਹੋ। ਤੁਹਾਡਾ ਤਰਬੂਜ ਦਾ ਮੁਰੱਬਾ ਕੁਝ ਹੀ ਮਿੰਟਾਂ ਵਿੱਚ ਤਿਆਰ ਹੋ ਸਕਦਾ ਹੈ।
ਇਹ ਵੀ ਪੜ੍ਹੋ
ਸਮੂਦੀ ਬਣਾ ਕੇ ਪੀਓ
ਤਰਬੂਜ ਦੇ ਵਿਚਕਾਰਲੇ ਹਿੱਸੇ ਨੂੰ ਖਾਣ ਤੋਂ ਬਾਅਦ ਇਸ ਦੇ ਛਿਲਕੇ ਦੀ ਸਮੂਦੀ ਵੀ ਬਣਾਈ ਜਾ ਸਕਦੀ ਹੈ। ਲਾਲ ਹਿੱਸੇ ਤੋਂ ਇਲਾਵਾ ਤਰਬੂਜ ਦੇ ਬਾਕੀ ਹਿੱਸਿਆਂ ਵਿੱਚ ਵੀ ਤੱਤ ਮੌਜੂਦ ਹੁੰਦੇ ਹਨ। ਛਿਲਕਿਆਂ ਤੋਂ ਹਰੀ ਖੱਲ ਨੂੰ ਹਟਾਓ ਅਤੇ ਚਿੱਟੇ ਭਾਗ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਲਓ। ਹੁਣ ਮਿਕਸੀ ਵਿੱਚ ਇਸ ਨੂੰ ਗ੍ਰਾਈਂਡ ਕਰੋ ਅਤੇ ਤੁਹਾਡੀ ਸਮੂਦੀ ਤਿਆਰ ਹੈ। ਤੁਸੀਂ ਚਾਹੋ ਤਾਂ ਇਸ ਵਿੱਚ ਭਿੱਜੇ ਹੋਏ ਚੀਆ ਜਾਂ ਸਬਜਾ ਸੀਡਸ ਨੂੰ ਵੀ ਪਾ ਸਕਦੇ ਹੋ। ਇਸ ਨਾਲ ਨਿਊਟ੍ਰੀਸ਼ਨਲ ਵੈਲਿਊ ਅਤੇ ਟੈਸਟ ਦੋਵੇਂ ਵਧ ਜਾਣਗੇ।
