ਗਰਮੀਆਂ ‘ਚ ਇਸ ਤਰ੍ਹਾਂ ਰੱਖੋ ਆਪਣੀ ਸਕਿਨ ਦਾ ਧਿਆਨ, ਮੇਕਅੱਪ ਦੀ ਨਹੀਂ ਪਵੇਗੀ ਜ਼ਰੂਰਤ
Summer Skin Care Routine: ਗਰਮੀਆਂ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਮਾਇਸਚਰਾਈਜ਼ਰ ਲਗਾਉਣ ਤੋਂ ਬਚੋ। ਇਸ ਦੇ ਨਾਲ ਹੀ ਤੁਹਾਨੂੰ ਇਸ ਮੌਸਮ 'ਚ ਤੁਹਾਨੂੰ ਸਲਫੇਟ ਨਾਲ ਬਣੀਆਂ ਚੀਜ਼ਾਂ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ
ਗਰਮੀਆਂ ‘ਚ ਸਕਿਨ ਦੀ ਦੇਖਭਾਲ ਕਰਨੀ ਜ਼ਰੂਰੀ ਹੋ ਜਾਂਦੀ ਹੈ, ਇਸ ਮੌਸਮ ‘ਚ ਤੇਜ਼ ਧੁੱਪ ਅਤੇ ਪਸੀਨੇ ਕਾਰਨ ਚਿਹਰਾ ਚਿਪਚਿਪਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਚਿਹਰੇ ‘ਤੇ ਮੁਹਾਸੇ ਅਤੇ ਦਾਗ-ਧੱਬੇ ਵੀ ਆਉਣ ਲੱਗਦੇ ਹਨ, ਜਿਸ ਕਾਰਨ ਚਿਹਰੇ ਦੀ ਖੂਬਸੂਰਤੀ ਘੱਟ ਹੋਣ ਲੱਗਦੀ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਚਿਹਰਾ ਬੇਦਾਗ ਅਤੇ ਚਮਕਦਾਰ ਦਿਖੇ। ਅੱਜਕਲ ਲੋਕ ਹਰ ਮਹੀਨੇ ਪਾਰਲਰ ਜਾ ਕੇ ਇਸ ਦੇ ਲਈ ਪੈਸੇ ਖਰਚ ਕਰਦੇ ਹਨ ਪਰ ਕੁਝ ਸਮੇਂ ਬਾਅਦ ਸਕਿਨ ਪਹਿਲਾਂ ਵਰਗੀ ਹੋ ਜਾਂਦੀ ਹੈ।
ਗਰਮੀਆਂ ਦੇ ਮੌਸਮ ਵਿੱਚ ਚਿਹਰਾ ਜਲਦੀ Oily ਹੋ ਜਾਂਦਾ ਹੈ ਅਤੇ ਜਲਦੀ ਹੀ ਗੰਦਗੀ ਜਮ੍ਹਾ ਹੋਣ ਲੱਗਦੀ ਹੈ। ਗਰਮੀਆਂ ਦੇ ਮੌਸਮ ‘ਚ ਆਪਣੀ ਸਕਿਨ ਦਾ ਖਾਸ ਖਿਆਲ ਰੱਖਣ ਲਈ ਤੁਸੀਂ ਇਨ੍ਹਾਂ ਟਿਪਸ ਨੂੰ ਅਪਣਾ ਸਕਦੇ ਹੋ।
ਗਰਮੀਆਂ ਦੇ ਮੌਸਮ ‘ਚ ਇਸ ਤਰ੍ਹਾਂ ਰੱਖੋ ਸਕਿਨ ਦੀ ਦੇਖਭਾਲ
ਗਰਮੀਆਂ ਦਾ ਮੌਸਮ ਆਪਣੇ ਨਾਲ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਲੈ ਕੇ ਆਉਂਦਾ ਹੈ। ਇਸ ਮੌਸਮ ‘ਚ ਲਗਭਗ ਹਰ ਕਿਸੇ ਨੂੰ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ ‘ਚ ਰੋਜ਼ਾਨਾ ਮੇਕਅੱਪ ਕਰਨ ਵਾਲੀਆਂ ਲੜਕੀਆਂ ਲਈ ਸਮੱਸਿਆ ਹੋਰ ਵੀ ਵਧ ਸਕਦੀ ਹੈ। ਇਸ ਕਾਰਨ ਉਨ੍ਹਾਂ ਦੀ ਸਕਿਨ ਜਲਦੀ ਖਰਾਬ ਹੋ ਸਕਦੀ ਹੈ। ਇਸ ਮੌਸਮ ‘ਚ ਤੁਸੀਂ ਆਪਣੀ ਸਕਿਨ ਨੂੰ ਮੇਕਅਪ ਉਤਪਾਦਾਂ ਤੋਂ ਜਿੰਨਾ ਜ਼ਿਆਦਾ ਬਚਾਓਗੇ, ਓਨਾ ਹੀ ਤੁਹਾਡੇ ਲਈ ਬਿਹਤਰ ਹੋਵੇਗਾ। ਨਾਲ ਹੀ ਗਰਮੀਆਂ ਦਾ ਮੌਸਮ ਆਉਂਦੇ ਹੀ ਤੁਹਾਨੂੰ Oily Products ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਇਸ ਮੌਸਮ ਵਿਚ ਤੇਲਯੁਕਤ ਉਤਪਾਦਾਂ ਦੀ ਵਰਤੋਂ ਕਰਨ ਨਾਲ ਤੁਹਾਡੀ ਸਕਿਨ ਜ਼ਿਆਦਾ ਤੇਲਯੁਕਤ ਹੋ ਜਾਵੇਗੀ ਅਤੇ ਬਲੈਕਹੈੱਡਸ ਦੀ ਸਮੱਸਿਆ ਵੀ ਵਧ ਜਾਵੇਗੀ। ਗਰਮੀਆਂ ਵਿੱਚ ਵੀ ਆਪਣੀ ਚਮੜੀ ਨੂੰ ਨਰਮ ਅਤੇ ਚਮਕਦਾਰ ਰੱਖਣ ਲਈ ਇਨ੍ਹਾਂ ਟਿਪਸ ਦਾ ਪਾਲਣ ਕਰੋ।
ਬਹੁਤ ਜ਼ਿਆਦਾ ਮੇਕਅਪ ਕਰਨ ਤੋਂ ਬਚੋ
ਗਰਮੀਆਂ ਵਿੱਚ ਬਹੁਤ ਜ਼ਿਆਦਾ ਮੇਕਅੱਪ ਲਗਾਉਣਾ ਤੁਹਾਡੇ ਲਈ ਇੱਕ ਸਮੱਸਿਆ ਬਣ ਸਕਦਾ ਹੈ। ਦਰਅਸਲ, ਤੁਹਾਨੂੰ ਗਰਮੀਆਂ ਦੇ ਮੌਸਮ ਵਿੱਚ ਮੇਕਅਪ ਉਤਪਾਦ ਬਣਾਉਣ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਤੋਂ ਐਲਰਜੀ ਹੋ ਸਕਦੀ ਹੈ, ਜਿਸ ਨਾਲ ਚਿਹਰੇ ‘ਤੇ ਮੁਹਾਸੇ ਅਤੇ ਧੱਫੜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਇਸ ਮੌਸਮ ‘ਚ ਜ਼ਿਆਦਾ ਭਾਰੀ ਮਾਇਸਚਰਾਈਜ਼ਰ ਨਾ ਲਗਾਓ। ਇਸ ਕਾਰਨ ਤੁਹਾਡੀ ਚਮੜੀ ਦੇ ਪੋਰਸ ਬੰਦ ਹੋ ਸਕਦੇ ਹਨ ਅਤੇ ਚਮੜੀ ਜਲਦੀ ਹੀ ਆਪਣੀ ਕੁਦਰਤੀ ਚਮਕ ਗੁਆ ਸਕਦੀ ਹੈ। ਗਰਮੀਆਂ ਦੇ ਮੌਸਮ ਵਿੱਚ ਸਲਫੇਟ ਤੋਂ ਬਣੇ ਕਾਸਮੈਟਿਕ ਉਤਪਾਦਾਂ ਦੀ ਵਰਤੋਂ ਨਾ ਕਰੋ।