ਨਰਾਤਿਆਂ ਦੌਰਾਨ ਵਰਤ ਰੱਖਣ ਦਾ ਕੀ ਹੈ ਸਹੀ ਤਰੀਕਾ ? ਮਾਹਿਰਾਂ ਤੋਂ ਜਾਣੋ ਕਿ ਕਿਹੜੀਆਂ ਗੱਲਾਂ ਦਾ ਰਖੀਏ ਧਿਆਨ
Shardiya Navratri 2024: ਸ਼ਰਦ ਨਵਰਾਤਰੀ ਦਾ ਤਿਉਹਾਰ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਜ਼ਿਆਦਾਤਰ ਲੋਕ ਮਾਂ ਦੀ ਪੂਜਾ ਕਰਦੇ ਹੋਏ 9 ਦਿਨ ਦਾ ਵਰਤ ਰੱਖਦੇ ਹਨ। ਪਰ ਜੇਕਰ ਤੁਸੀਂ ਵਰਤ ਰੱਖ ਰਹੇ ਹੋ, ਤਾਂ ਕਿਸੇ ਮਾਹਿਰ ਤੋਂ ਸਹੀ ਤਰੀਕਾ ਜਾਣ ਲਵੋ ਤਾਂ ਕਿ ਇਸ ਦਾ ਤੁਹਾਡੀ ਸਿਹਤ 'ਤੇ ਕੋਈ ਬੁਰਾ ਪ੍ਰਭਾਵ ਨਾ ਪਵੇ।
Navratri Diet Plan: ਸ਼ਾਰਦੀ ਜਾਂ ਅੱਸੂ ਦੇ ਨਰਾਤਿਆਂ ਦਾ ਤਿਉਹਾਰ ਸ਼ੁਰੂ ਹੋ ਗਿਆ ਹੈ। ਇਸ ਤਿਉਹਾਰ ਦੇ 9 ਦਿਨਾਂ ਦੌਰਾਨ ਮਾਂ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਹਿੰਦੂ ਧਰਮ ਵਿੱਚ ਇਸ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਇਸ ਤਿਉਹਾਰ ‘ਤੇ ਵੱਡੀ ਗਿਣਤੀ ‘ਚ ਲੋਕ ਦੇਵੀ ਮਾਂ ਪ੍ਰਤੀ ਸ਼ਰਧਾ ਨਾਲ ਵਰਤ ਰੱਖਦੇ ਹਨ। ਵਰਤ ਰੱਖਣਾ ਕੇਵਲ ਧਾਰਮਿਕ ਹੀ ਨਹੀਂ ਸਗੋਂ ਸਿਹਤ ਦੇ ਨਜ਼ਰੀਏ ਤੋਂ ਵੀ ਬਹੁਤ ਫਾਇਦੇਮੰਦ ਹੈ।
ਨਿਊਟ੍ਰੀਸ਼ਨਿਸਟ ਨਮਾਮੀ ਅਗਰਵਾਲ ਦਾ ਕਹਿਣਾ ਹੈ ਕਿ ਨਵਰਾਤਰੀ ਦੌਰਾਨ ਵਰਤ ਰੱਖਣ ਦੌਰਾਨ ਸਿਹਤ ਨੂੰ ਲੈ ਕੇ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਇਸ ਦੌਰਾਨ ਥੋੜ੍ਹੀ ਜਿਹੀ ਲਾਪਰਵਾਹੀ ਵੀ ਤੁਹਾਡੀ ਸਿਹਤ ਵਿਗਾੜ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਤੁਹਾਡੇ ਲਈ ਨਵਰਾਤਰੀ ਦੇ ਦੌਰਾਨ ਵਰਤ ਰੱਖਣ ਦੇ ਸਹੀ ਤਰੀਕਿਆਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਮਾਹਿਰਾਂ ਤੋਂ ਨਵਰਾਤਰੀ ਦੌਰਾਨ ਵਰਤ ਰੱਖਣ ਦਾ ਤਰੀਕਾ, ਤਾਂ ਜੋ ਇਨ੍ਹਾਂ ਦਿਨਾਂ ਦੌਰਾਨ ਸਿਹਤ ਚੰਗੀ ਰਹੇ।
ਆਪਣੇ ਆਪ ਨੂੰ ਹਾਈਡਰੇਟ ਰੱਖੋ
ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਨਰਾਤਿਆਂ ਵਿੱਚ ਵਰਤ ਦੌਰਾਨ ਖੂਬ ਪਾਣੀ ਪੀਓ। ਇਸ ਨਾਲ ਸਰੀਰ ਡੀਹਾਈਡ੍ਰੇਟ ਨਹੀਂ ਹੋਵੇਗਾ। ਘੱਟ ਤੋਂ ਘੱਟ 2 ਤੋਂ 3 ਲੀਟਰ ਪਾਣੀ ਪੀਓ। ਜੇਕਰ ਸਰੀਰ ਹਾਈਡਰੇਟ ਰਹਿੰਦਾ ਹੈ, ਤਾਂ ਇਲੈਕਟ੍ਰੋਲਾਈਟ ਸੰਤੁਲਨ ਬਣਿਆ ਰਹਿੰਦਾ ਹੈ।
ਆਇਲੀ ਭੋਜਨ ਤੋਂ ਪਰਹੇਜ਼ ਕਰੋ
ਵਰਤ ਦੇ ਦੌਰਾਨ, ਲੋਕ ਅਕਸਰ ਤਲਿਆਂ-ਭੁੰਨਿਆ ਭੋਜਨ ਖਾ ਲੈਂਦੇ ਹਨ। ਪਰ ਤੇਲ ਵਾਲੀਆਂ ਚੀਜ਼ਾਂ ਨੁਕਸਾਨ ਪਹੁੰਚਾ ਸਕਦੀਆਂ ਹਨ। ਇਨ੍ਹਾਂ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧ ਸਕਦਾ ਹੈ। ਖਾਸ ਤੌਰ ‘ਤੇ, ਜੋ ਲੋਕ ਸ਼ੂਗਰ ਜਾਂ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਪੀੜਤ ਹਨ, ਉਨ੍ਹਾਂ ਨੂੰ ਤੇਲਯੁਕਤ ਸਨੈਕਸ ਨਹੀਂ ਖਾਣਾ ਚਾਹੀਦਾ। ਇਸ ਦੀ ਬਜਾਏ ਫਲ ਜਾਂ ਸ਼ਕਰਕੰਦੀ ਵਰਗੀਆਂ ਚੀਜ਼ਾਂ ਖਾਓ।
ਜ਼ਿਆਦਾ ਦੇਰ ਤੱਕ ਖਾਲੀ ਪੇਟ ਨਾ ਰਹੋ
ਕੁਝ ਲੋਕ ਲੰਬੇ ਸਮੇਂ ਤੱਕ ਵਰਤ ਰੱਖਣ ਦੌਰਾਨ ਕੁਝ ਵੀ ਨਹੀਂ ਖਾਂਦੇ ਜਾਂ ਪੀਂਦੇ ਹਨ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਤੁਹਾਨੂੰ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਨ੍ਹਾਂ ਦੀ ਤੁਸੀਂ ਪੂਰੀ ਤਰ੍ਹਾਂ ਪਾਲਣਾ ਕਰ ਸਕਦੇ ਹੋ। ਜ਼ਿਆਦਾ ਦੇਰ ਤੱਕ ਖਾਲੀ ਪੇਟ ਰਹਿਣ ਨਾਲ ਸਮੱਸਿਆ ਹੋ ਸਕਦੀ ਹੈ। ਹਰ 2 ਤੋਂ 3 ਘੰਟੇ ਬਾਅਦ ਕੁਝ ਨਾ ਕੁਝ ਖਾਂਦੇ ਰਹੋ। ਭੁੱਖੇ ਰਹਿਣ ਨਾਲ ਐਸੀਡਿਟੀ ਜਾਂ ਸਿਰਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਜਲਦੀ ਥਕਾਵਟ ਵੀ ਹੋ ਜਾਵੇਗੀ।
ਇਹ ਵੀ ਪੜ੍ਹੋ
ਇਹ ਚੀਜ਼ਾਂ ਖਾਓ
ਜੇਕਰ ਤੁਸੀਂ 9 ਦਿਨਾਂ ਦਾ ਵਰਤ ਰੱਖ ਰਹੇ ਹੋ ਤਾਂ ਪ੍ਰੋਟੀਨ ਵਾਲਾ ਭੋਜਨ ਜ਼ਰੂਰ ਖਾਓ। ਆਪਣੇ ਭੋਜਨ ਵਿੱਚ ਪਨੀਰ, ਦਹੀਂ, ਦੁੱਧ ਅਤੇ ਬਦਾਮ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰੋ। ਇਨ੍ਹਾਂ ਚੀਜ਼ਾਂ ਤੋਂ ਤੁਹਾਨੂੰ ਕਾਫੀ ਊਰਜਾ ਮਿਲੇਗੀ ਕਿਉਂਕਿ ਇਨ੍ਹਾਂ ਨੂੰ ਪਚਣ ‘ਚ ਥੋੜ੍ਹਾ ਸਮਾਂ ਲੱਗਦਾ ਹੈ, ਇਸ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹੇਗਾ।
ਇਨ੍ਹਾਂ ਲੋਕਾਂ ਨੂੰ ਵਰਤ ਨਹੀਂ ਰੱਖਣਾ ਚਾਹੀਦਾ
ਮਾਹਿਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਸ਼ੂਗਰ, ਬਲੱਡ ਪ੍ਰੈਸ਼ਰ, ਟੀਬੀ, ਕੈਂਸਰ ਜਾਂ ਕੋਈ ਹੋਰ ਗੰਭੀਰ ਰੋਗ ਹੈ, ਉਨ੍ਹਾਂ ਨੂੰ ਲਗਾਤਾਰ 9 ਦਿਨ ਵਰਤ ਨਹੀਂ ਰੱਖਣਾ ਚਾਹੀਦਾ। ਗਰਭਵਤੀ ਔਰਤਾਂ ਨੂੰ ਵੀ 9 ਦਿਨਾਂ ਤੱਕ ਵਰਤ ਨਹੀਂ ਰੱਖਣਾ ਚਾਹੀਦਾ। ਜੇਕਰ ਅਜਿਹੇ ਲੋਕ ਇੱਕ ਜਾਂ ਦੋ ਦਿਨ ਵਰਤ ਰੱਖਣਾ ਚਾਹੁੰਦੇ ਹਨ ਤਾਂ ਪਹਿਲਾਂ ਕਿਸੇ ਸਿਹਤ ਮਾਹਿਰ ਦੀ ਸਲਾਹ ਜਰੂਰ ਲੈ ਲੈਣ।