ਸਟਾਈਲ ਦੇ ਨਾਲ-ਨਾਲ ਆਰਾਮ, ਨਰਾਤਿਆਂ ਦੌਰਾਨ ਇਹ ਡਰੈੱਸਜ਼ ਹਨ ਕੁਝ ਖਾਸ

Published: 

18 Oct 2023 17:32 PM

Outfits for Festivals: ਤਿਉਹਾਰਾਂ ਦੇ ਸੀਜ਼ਨ ਵਿੱਚ ਸੂਟ, ਲਹਿੰਗਾ ਸਮੇਤ ਬਹੁਤ ਸਾਰੇ ਪਹਿਰਾਵੇ ਦੁਆਰਾ ਰਵਾਇਤੀ ਲੁੱਕ ਤੇ ਜਿਆਦਾ ਧਿਆਨ ਦਿੱਤਾ ਜਾਂਦਾ ਹੈ। ਪਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਔਰਤਾਂ ਅਜਿਹੇ ਕੱਪੜੇ ਪਾਉਂਦੀਆਂ ਹਨ ਜੋ ਉਨ੍ਹਾਂ ਨੂੰ ਆਕਰਸ਼ਕ ਲੁੱਕ ਤਾਂ ਦਿੰਦੀਆਂ ਹਨ ਪਰ ਆਰਾਮ ਨਹੀਂ ਦਿੰਦੀਆਂ। ਇੱਥੇ ਜਾਣੋ ਕਿ ਤੁਸੀਂ ਨਰਾਤਿਆਂ ਦੇ ਮੌਕੇ 'ਤੇ ਸਟਾਈਲ ਅਤੇ ਆਰਾਮ ਲਈ ਕਿਸ ਤਰ੍ਹਾਂ ਦੇ ਪਹਿਰਾਵੇ ਪਹਿਨ ਸਕਦੇ ਹੋ। ਜਿਸ ਨਾਲ ਤੁਸੀਂ ਸਹਿਜ ਅਤੇ ਸਾਟਾਈਲ ਅਨੁਸਾਰ ਪਹਿਣ ਸਰਦੇ ਹੋ।

ਸਟਾਈਲ ਦੇ ਨਾਲ-ਨਾਲ ਆਰਾਮ, ਨਰਾਤਿਆਂ ਦੌਰਾਨ ਇਹ ਡਰੈੱਸਜ਼ ਹਨ ਕੁਝ ਖਾਸ
Follow Us On

ਅੱਸੂ ਦੇ ਨਰਾਤਿਆਂ (Navratri 2023) ਨੂੰ ਪੂਰੇ ਦੇਸ਼ ਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਂ ਦੁਰਗਾ ਦਾ ਸ਼ਾਨਦਾਰ ਸਵਾਗਤ ਕੀਤਾ ਜਾਂਦਾ ਹੈ। ਦੁਰਗਾ ਪੂਜਾ ਦੇ ਦੌਰਾਨ ਲੋਕ ਆਕਰਸ਼ਕ ਪਹਿਰਾਵੇ ਪਹਿਨਦੇ ਹਨ ਅਤੇ ਤਿਉਹਾਰ ਮਨਾਉਂਦੇ ਹਨ। ਤਿਉਹਾਰੀ ਸੀਜ਼ਨ ਦੌਰਾਨ ਕਾਜੋਲ ਤੇ ਰਾਣੀ ਮੁਖਰਜੀ ਵਰਗੀਆਂ ਦਿੱਗਜ ਅਭਿਨੇਤਰੀਆਂ ਵੀ ਵੱਖ-ਵੱਖ ਅੰਦਾਜ਼ ‘ਚ ਨਜ਼ਰ ਆਉਂਦੀਆਂ ਹਨ। ਖੂਬਸੂਰਤ ਦਿਖਣ ਲਈ ਕਈ ਵਾਰ ਲੋਕ ਅਜਿਹੇ ਫੈਸ਼ਨ ਨੂੰ ਫਾਲੋ ਕਰਦੇ ਹਨ ਜੋ ਉਨ੍ਹਾਂ ਨੂੰ ਸਟਾਈਲਿਸ਼ ਬਣਾਉਂਦੇ ਹਨ। ਪਰ ਇਸ ‘ਚ ਉਨ੍ਹਾਂ ਨੂੰ ਕੰਮਫਰਟ ਨਾਲ ਸਮਝੌਤਾ ਕਰਨਾ ਪੈਂਦਾ ਹੈ।

ਵੈਸੇ ਜੇਕਰ ਤੁਸੀਂ ਚਾਹੋ ਤਾਂ ਕੰਮਫਰਟ ਨੂੰ ਧਿਆਨ ‘ਚ ਰੱਖ ਕੇ ਵੀ ਸਟਾਈਲਿਸ਼ ਲੱਗ ਸਕਦੇ ਹੋ। ਇੱਥੇ ਅਸੀਂ ਤੁਹਾਨੂੰ ਕੁਝ ਫੈਸ਼ਨ ਟਿਪਸ ਜਾਂ ਪਹਿਰਾਵੇ ਦੱਸਣ ਜਾ ਰਹੇ ਹਾਂ ਜੋ ਸਟਾਈਲ ਅਤੇ ਆਰਾਮ ਦੋਵੇਂ ਪ੍ਰਦਾਨ ਕਰਦੇ ਹਨ।

ਸੂਟ- ਸਲਵਾਰ

ਬਹੁਤ ਸਾਰੀਆਂ ਔਰਤਾਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਾੜ੍ਹੀ ਜਾਂ ਲਹਿੰਗਾ ਪਹਿਨਣ ਤੋਂ ਪਰਹੇਜ਼ ਕਰਦੀਆਂ ਹਨ ਕਿਉਂਕਿ ਕੱਪੜੇ ਦੇ ਮਾਮਲੇ ਵਿੱਚ ਕੰਮਫਰਟ ਨੂੰ ਜਰੂਰੀ ਮੰਨਦੇ ਹਨ। ਜ਼ਿਆਦਾਤਰ ਔਰਤਾਂ ਸਧਾਰਨ ਆਊਟਫਿੱਟ ਪਹਿਨਣਾ ਪਸੰਦ ਕਰਦੀਆਂ ਹਨ। ਸੂਟ ਇੱਕ ਅਜਿਹਾ ਵਿਕਲਪ ਹੈ ਜੋ ਇੱਕ ਆਕਰਸ਼ਕ ਲੁੱਕ ਦਿੰਦਾ ਹੈ ਅਤੇ ਆਰਾਮਦਾਇਕ ਵੀ ਹੈ। ਤੁਸੀਂ ਪੂਜਾ ਜਾਂ ਤਿਉਹਾਰ ਲਈ ਲਾਲ ਅਤੇ ਗੁਲਾਬੀ ਰੰਗ ਦੇ ਸੂਟ ਸਲਵਾਰ ਲੁੱਕ ਨੂੰ ਕੈਰੀ ਕਰ ਸਕਦੇ ਹੋ।

ਕੁਰਤੀ

ਤਿਉਹਾਰਾਂ ਦੌਰਾਨ ਕਲਚਰਲ ਕਲੈਕਸ਼ਨ ਪਹਿਨਣ ਵਿੱਚ ਔਰਤਾਂ ਕਿਸੇ ਤੋਂ ਵੀ ਪਿੱਛੇ ਨਹੀਂ ਰਹਿੰਦੀਆਂ। ਜੇਕਰ ਤੁਸੀਂ ਸਿੰਪਲ ਲੁੱਕ ‘ਚ ਨਜ਼ਰ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਕੁਰਤੀ ਅਤੇ ਮਾਡਰਨ ਸਕਰਟ ਦਾ ਫੈਸ਼ਨ ਟ੍ਰਾਈ ਕਰ ਸਕਦੇ ਹੋ। ਤੁਸੀਂ ਸਕਰਟ ਦੇ ਨਾਲ ਲੰਬੀ ਜਾਂ ਛੋਟੀ ਕੁਰਤੀ ਪਹਿਨ ਸਕਦੇ ਹੋ। ਇਸ ਲੁੱਕ ‘ਚ ਵਧੀਆ ਹੇਅਰਸਟਾਈਲ ਕੈਰੀ ਕਰਨਾ ਨਾ ਭੁੱਲੋ। ਤੁਸੀਂ ਹੇਅਰ ਸਟਾਈਲ ਦੇ ਨਾਲ ਬਰੇਸਲੇਟ ਪਹਿਨ ਸਕਦੇ ਹੋ।

ਪਲਾਜ਼ੋ

ਤਿਉਹਾਰ ਹੋਵੇ ਜਾਂ ਕੋਈ ਵੀ ਸਮਾਗਮ, ਪਲਾਜ਼ੋ ਅਤੇ ਕੁਰਤਾ ਵੀ ਸ਼ਾਨਦਾਰ ਲੁੱਕ ਦਿੰਦਾ ਹੈ। ਇਹ ਇੱਕ ਚੰਗਾ ਵਿਕਲਪ ਹੈ ਅਤੇ ਇਸ ਲੁੱਕ ਵਿੱਚ ਤੁਸੀਂ ਹੈਵੀ ਦੁਪੱਟੇ ਦੇ ਨਾਲ-ਨਾਲ ਆਪਣੀ ਪਸੰਦ ਅਨੁਸਾਰ ਕੁਰਤੀ ਜਾਂ ਟਾਪ ਵੀ ਪਹਿਨ ਸਕਦੇ ਹੋ। ਜੇਕਰ ਤੁਸੀਂ ਸਾਧਾਰਨ ਲੁੱਕ ਨੂੰ ਜ਼ਿਆਦਾ ਪਸੰਦ ਕਰ ਕਰਦੇ ਹੋ ਤਾਂ ਹਲਕਾ ਮੇਕਅਪ ਕਰਨਾ ਸਭ ਤੋਂ ਵਧੀਆ ਹੈ। ਇਸ ਰਵਾਇਤੀ ਲੁੱਕ ਨੂੰ ਗਹਿਣਿਆਂ ਅਤੇ ਚੂੜੀਆਂ ਰਾਹੀਂ ਪੂਰਾ ਕੀਤਾ ਜਾ ਸਕਦਾ ਹੈ।

ਕਲਾਸੀ ਫੁੱਲਦਾਰ ਗਾਊਨ

ਜੇਕਰ ਤੁਸੀਂ ਤਿਉਹਾਰ ‘ਤੇ ਆਕਰਸ਼ਕ ਕਲਾਸੀ ਲੁੱਕ ਕੈਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਗਾਊਨ ਪਹਿਨ ਸਕਦੇ ਹੋ। ਤੁਹਾਨੂੰ ਗਾਊਨ ਵਿੱਚ ਕਈ ਤਰ੍ਹਾਂ ਦੇ ਵਿਕਲਪ ਮਿਲਦੇ ਹਨ। ਕਲਾਸੀ ਜਾਂ ਫਲੋਰਲ ਲੁੱਕ ਦਾ ਗਾਊਨ ਵੀ ਤੁਹਾਨੂੰ ਬਹੁਤ ਵਧੀਆ ਲੱਗੇਗਾ। ਫਲੋਰਲ ਪ੍ਰਿੰਟ ਆਊਟਫਿਟਸ ਹਮੇਸ਼ਾ ਲੋਕਾਂ ਦੇ ਪਸੰਦੀਦਾ ਰਹੇ ਹਨ।