ਨਰਾਤਿਆਂ ਦੌਰਾਨ ਦੇਵੀ ਦੁਰਗਾ ਦੇ ਇਨ੍ਹਾਂ ਸੁਪਨਿਆਂ ਦਾ ਕੀ ਹੈ ਅਰਥ? ਜਾਣੋ…

Updated On: 

20 Oct 2023 15:15 PM

ਰਾਤ ਨੂੰ ਸੌਂਦੇ ਸਮੇਂ ਅਕਸਰ ਲੋਕਾਂ ਨੂੰ ਕਈ ਤਰ੍ਹਾਂ ਦੇ ਸੁਪਨੇ ਆਉਂਦੇ ਹਨ, ਜਿਨ੍ਹਾਂ ਦੇ ਚੰਗੇ-ਬੁਰੇ ਸੰਕੇਤ ਹੁੰਦੇ ਹਨ। ਪਰ ਜਦੋਂ ਇਹੀ ਸੁਪਨਾ ਨਰਾਤਿਆਂ ਦੇ ਦੌਰਾਨ ਆਉਂਦਾ ਹੈ ਅਤੇ ਇਸ ਵਿੱਚ ਦੇਵੀ ਪੂਜਾ ਨਾਲ ਜੁੜੀਆਂ ਕੁਝ ਚੀਜ਼ਾਂ ਦੇਖਦੇ ਹੋ, ਤਾਂ ਸਮਝੋ ਤੁਹਾਡੀ ਕਿਸਮਤ ਚਮਕਨ ਵਾਲੀ ਹੈ। ਇਨ੍ਹਾਂ ਸੁਪਨਿਆਂ ਬਾਰੇ ਸ਼ਾਸਤਰਾਂ ਵਿੱਚ ਵੀ ਜਿਕਰ ਕੀਤਾ ਗਿਆ ਹੈ। ਜੇਕਰ ਤੁਸੀਂ ਨਰਾਤਿਆਂ ਨਾਲ ਜੁੜੇ ਸੁਪਨਿਆਂ ਦੇ ਨਤੀਜੇ ਜਾਣਨਾ ਚਾਹੁੰਦੇ ਹੋ, ਕਿ ਦੇਵੀ ਮਾਂ ਤੁਹਾਡੇ ਤੇ ਕੀ ਕਿਰਪਾ ਕਰਨ ਜਾ ਰਹੀ ਹੈ ਤਾਂ ਇਹ ਪੂਰਾ ਲੇਖ ਜ਼ਰੂਰ ਪੜ੍ਹੋ।

ਨਰਾਤਿਆਂ ਦੌਰਾਨ ਦੇਵੀ ਦੁਰਗਾ ਦੇ ਇਨ੍ਹਾਂ ਸੁਪਨਿਆਂ ਦਾ ਕੀ ਹੈ ਅਰਥ? ਜਾਣੋ...
Follow Us On

ਰਾਤ ਨੂੰ ਨੀਂਦ ਦੌਰਾਨ ਸੁਪਨੇ ਆਉਣਾ ਇੱਕ ਆਮ ਗੱਲ ਹੈ। ਪਰ ਜਦੋਂ ਇਹ ਸੁਪਨੇ ਨਰਾਤਿਆਂ (Navratri) ਦੌਰਾਨ ਆਉਂਦੇ ਹਨ ਅਤੇ ਇਨ੍ਹਾਂ ਵਿੱਚ ਦੇਵੀ ਦੁਰਗਾ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਦਾ ਇੱਕ ਅਲਗ ਮਤਲਬ ਹੁੰਦਾ ਹੈ। ਸਵਪਨ ਸ਼ਾਸਤਰ ਦੇ ਅਨੁਸਾਰ, ਰਾਤ ਨੂੰ ਵੇਖੇ ਗਏ ਹਰ ਸੁਪਨੇ ਵਿੱਚ ਤੁਹਾਡੇ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਬਾਰੇ ਸੰਕੇਤ ਛੁਪੇ ਹੁੰਦੇ ਹਨ। ਇਹ ਸੰਕੇਤ ਕਦੇ ਸ਼ੁਭ ਅਤੇ ਕਦੇ ਅਸ਼ੁਭ ਹੁੰਦੇ ਹਨ। ਪਰ ਜੇਕਰ ਅਸੀਂ ਨਰਾਤਿਆਂ ਦੌਰਾਨ ਦੇਵੀ ਦੁਰਗਾ ਨਾਲ ਜੁੜੇ ਸੁਪਨਿਆਂ ਦੀ ਗੱਲ ਕਰੀਏ ਤਾਂ ਇਸ ਬਾਰੇ ਸ਼ਾਸਤਰ ਕੀ ਕਹਿੰਦੇ ਹਨ ਇਸ ਨੂੰ ਵਿਸਥਾਰ ਨਾਲ ਜਾਣਦੇ ਹਾਂ।

  1. ਜੇਕਰ ਤੁਸੀਂ ਨਰਾਤਿਆਂ ਦੌਰਾਨ ਸੁਪਨੇ ‘ਚ ਦੇਵੀ ਦੁਰਗਾ ਦੀ ਪੂਜਾ ਸਹੀ ਰੀਤੀ-ਰਿਵਾਜਾਂ ਨਾਲ ਕਰਦੇ ਹੋਏ ਦਿਖਦੇ ਹੋ, ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਜੀਵਨ ਵਿੱਚ ਕੋਈ ਸ਼ੁਭ ਕਾਰਜ ਜਲਦੀ ਪੂਰਾ ਹੋਣ ਵਾਲਾ ਹੈ। ਅਜਿਹੇ ਸੁਪਨੇ ਅਕਸਰ ਵਿਅਕਤੀ ਦੇ ਜੀਵਨ ਵਿੱਚ ਪਾਜੀਟਿਵ ਨਤੀਜੇ ਲਿਆਉਂਦੇ ਹਨ।
  2. ਨਰਾਤਿਆਂ ਦੇ ਦੌਰਾਨ, ਜੇਕਰ ਤੁਸੀਂ ਸੁਪਨੇ ‘ਚ ਦੇਵੀ ਦੁਰਗਾ, ਉਨ੍ਹਾਂ ਦੀ ਮੂਰਤੀ ਜਾਂ ਫੋਟੋ ਦੇਖਦੇ ਹੋ ਤਾਂ ਸਮਝੋ ਕਿ ਦੇਵੀ ਮਾਂ ਤੁਹਾਨੂੰ ਜਲਦੀ ਹੀ ਕਿਸੇ ਵੱਡੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਵਾਲੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਮਾਂ ਨਾਲ ਸਬੰਧਤ ਇਹ ਸੁਪਨਾ ਵਿਅਕਤੀ ਦੀ ਵੱਡੀ ਸਮੱਸਿਆ ਦੇ ਹੱਲ ਦਾ ਸੰਕੇਤ ਹੁੰਦਾ ਹੈ।
  3. ਨਰਾਤਿਆਂ ਦੇ ਦੌਰਾਨ ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਦੇਵੀ ਦੁਰਗਾ ਦੇ ਸਾਹਮਣੇ ਦੀਵਾ ਜਗਾਉਂਦੇ ਹੋਏ ਜਾਂ ਉਨ੍ਹਾਂ ਦੀ ਆਰਤੀ ਕਰਦੇ ਹੋਏ ਦਿਖਦੇ ਹੋ, ਤਾਂ ਇਸਦਾ ਮਤਲਬ ਹੈ ਕਿ ਤੁਸੀਂ ਜਲਦੀ ਹੀ ਇੱਕ ਵੱਡੇ ਸੰਕਟ ਤੋਂ ਉਭਰਨ ਜਾ ਰਹੇ ਹੋ। ਜਿਸ ਨੂੰ ਲੈ ਕੇ ਤੁਸੀਂ ਕੁਝ ਸਮੇਂ ਤੋਂ ਪ੍ਰੇਸ਼ਾਨ ਸੀ। ਮਾਂ ਦੀ ਪੂਜਾ ਨਾਲ ਜੁੜਿਆ ਇਹ ਸੁਪਨਾ ਹਨੇਰੇ ਤੋਂ ਰੌਸ਼ਨੀ ਵੱਲ ਵੱਧਣ ਦਾ ਸੰਕੇਤ ਦਿੰਦਾ ਹੈ।
  4. ਜੇਕਰ ਤੁਸੀਂ ਨਰਾਤਿਆਂ ਦੇ ਦੌਰਾਨ ਕੰਨਿਆ ਪੂਜਾ ਹੁੰਦੀ ਦੇਖਦੇ ਹੋ, ਤਾਂ ਯਕੀਨਨ ਹੋ ਜਾਓ ਕਿ ਤੁਹਾਨੂੰ ਕੋਈ ਵੱਡੀ ਪ੍ਰਾਪਤੀ ਹੋਣ ਵਾਲੀ ਹੈ। ਇਹ ਮੰਨਿਆ ਜਾਂਦਾ ਹੈ ਕਿ ਕੰਨਿਆ ਦੀ ਪੂਜਾ ਨਾਲ ਸਬੰਧਤ ਸੁਪਨਾ ਵਿਅਕਤੀ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਇੱਛਾ ਦੀ ਪੂਰਤੀ ਦਾ ਸੰਕੇਤ ਕਰਦਾ ਹੈ।
  5. ਹਿੰਦੂ ਮਾਨਤਾਵਾਂ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਨਰਾਤਿਆਂ ਦੇ ਦੌਰਾਨ ਧਨ ਦੀ ਦੇਵੀ ਲਕਸ਼ਮੀ ਨੂੰ ਦੇਖਦਾ ਹੈ, ਤਾਂ ਇਹ ਇਸ ਗੱਲ ਦਾ ਸਿੱਧਾ ਸੰਕੇਤ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਸਦੀ ਆਰਥਿਕ ਸਮੱਸਿਆ ਦੂਰ ਹੋਣ ਵਾਲੀ ਹੈ। ਮੰਨਿਆ ਜਾਂਦਾ ਹੈ ਕਿ ਦੇਵੀ ਲਕਸ਼ਮੀ ਨਾਲ ਸਬੰਧਤ ਇਹ ਸੁਪਨਾ ਭਵਿੱਖ ਵਿੱਚ ਵਿੱਤੀ ਲਾਭ ਦਾ ਸੰਕੇਤ ਦਿੰਦਾ ਹੈ।
  6. ਜੇਕਰ ਤੁਸੀਂ ਨਰਾਤਿਆਂ ਦੌਰਾਨ ਦੇਵੀ ਦੁਰਗਾ ਨੂੰ ਆਸ਼ੀਰਵਾਦ ਦਿੰਦੇ ਹੋਏ ਦੇਖਦੇ ਹੋ, ਤਾਂ ਸਮਝ ਲਓ ਕਿ ਦੇਵੀ ਮਾਂ ਦਾ ਵਿਸ਼ੇਸ਼ ਆਸ਼ੀਰਵਾਦ ਤੁਹਾਡੇ ‘ਤੇ ਹੋਣ ਵਾਲਾ ਹੈ। ਤੁਹਾਨੂੰ ਭਵਿੱਖ ਵਿੱਚ ਕੋਈ ਵੱਡੀ ਪ੍ਰਾਪਤੀ ਮਿਲਣ ਵਾਲੀ ਹੈ। ਦੇਵੀ ਦੁਰਗਾ ਨਾਲ ਸਬੰਧਤ ਇਹ ਸੁਪਨਾ ਵਿਅਕਤੀ ਦੇ ਸਤਿਕਾਰ ਅਤੇ ਪ੍ਰਭਾਵ ਵਿੱਚ ਵਾਧਾ ਦਰਸਾਉਂਦਾ ਹੈ।
  7. ਨਰਾਤਿਆਂ ਦੇ ਦੌਰਾਨ ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਦੇਵੀ ਦੁਰਗਾ ਦੇ ਸ਼ੇਰ ਦੀ ਸਵਾਰੀ ਕਰਦੇ ਹੋਏ ਦੇਖਦੇ ਹੋ, ਤਾਂ ਸਮਝੋ ਕਿ ਹੁਣ ਤੁਹਾਡੇ ਵਿਰੋਧੀਆਂ ਦੀ ਹਾਰ ਹੋਣ ਵਾਲੀ ਹੈ। ਦੇਵੀ ਦੁਰਗਾ ਦੀ ਕਿਰਪਾ ਨਾਲ ਤੁਸੀਂ ਉਨ੍ਹਾਂ ਦੀਆਂ ਸਾਰੀਆਂ ਚਾਲਾਂ ਨੂੰ ਨਾਕਾਮ ਕਰਕੇ ਉਨ੍ਹਾਂ ਨੂੰ ਹਰਾਉਣ ਵਿੱਚ ਸਫਲ ਹੋਵੋਗੇ। ਸ਼ੇਰ ਨਾਲ ਸਬੰਧਤ ਇਹ ਸੁਪਨਾ ਅਦਾਲਤ ਵਿੱਚ ਚੱਲ ਰਹੇ ਕਾਨੂੰਨੀ ਮਾਮਲਿਆਂ ਤੋਂ ਰਾਹਤ ਮਿਲਣ ਦਾ ਸੰਕੇਤ ਵੀ ਦਿੰਦਾ ਹੈ।