ਕੰਜਕਾਂ ਨੂੰ ਇਸ ਵਾਰ ਦਿਓ ਇਹ ਤੋਹਫੋ, ਖ਼ੁਸ਼ੀ-ਖ਼ੁਸ਼ੀ ਮਿਲੇਗਾ ਆਸ਼ੀਰਵਾਦ

Published: 

17 Oct 2023 21:36 PM

ਨਵਰਾਤਰੀ ਦੇ ਨੌਂ ਦਿਨ ਸ਼ੁਰੂ ਹੋ ਚੁੱਕੇ ਹਨ। ਨਵਰਾਤਰੀ ਦੇ ਨੌਵੇਂ ਦਿਨ ਭਾਵ ਨਵਮੀ ਨੂੰ ਕੰਨਿਆ ਪੂਜਾ ਕੀਤੀ ਜਾਂਦੀ ਹੈ ਅਤੇ ਲੜਕੀਆਂ ਨੂੰ ਤੋਹਫੇ ਵੀ ਦਿੱਤੇ ਜਾਂਦੇ ਹਨ। ਜੇਕਰ ਤੁਸੀਂ ਵੀ ਉਨ੍ਹਾਂ ਨੂੰ ਕੋਈ ਤੋਹਫਾ ਦੇਣਾ ਚਾਹੁੰਦੇ ਹੋ ਤਾਂ ਅਸੀਂ ਕੁਝ ਅਜਹਿਆਂ ਚੀਜ਼ਾਂ ਦੱਸਣ ਜਾ ਰਹੇ ਰਹੇ ਹਾਂ ਜੋ ਉਨ੍ਹਾਂ ਨੂੰ ਖੁਸ਼ ਕਰ ਦੇਣਗੀਆਂ। ਇਸ ਵਾਰ ਤੁਸੀਂ ਕੁੜੀਆਂ ਨੂੰ ਕੁਝ ਵੱਖਰਾ ਦੇ ਸਕਦੇ ਹੋ ਜੋ ਉਨ੍ਹਾਂ ਦੇ ਚਿਹਰੇ ਤੇ ਖ਼ੁਸੀ ਲਿਆਉਣਾ ਚਾਹੁੰਦੇ ਹੋ। ਇਸ ਲੇਖ ਨੂੰ ਪੜ੍ਹੋ ਅਤੇ ਜਾਣੋ।

ਕੰਜਕਾਂ ਨੂੰ ਇਸ ਵਾਰ ਦਿਓ ਇਹ ਤੋਹਫੋ, ਖ਼ੁਸ਼ੀ-ਖ਼ੁਸ਼ੀ ਮਿਲੇਗਾ ਆਸ਼ੀਰਵਾਦ
Follow Us On

ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਅੱਸੂ ਦੇ ਨਰਾਤੇ ਸ਼ੁਰੂ ਹੋ ਚੁੱਕੇ ਹਨ। ਨਰਾਤਿਆਂ ਦੇ 9 ਦਿਨਾਂ ਦੌਰਾਨ ਹਰ ਰੋਜ਼ ਮਾਂ ਦੁਰਗਾ ਦੇ 9 ਰੂਪਾਂ ਦੀ ਵੱਖ-ਵੱਖ ਪੂਜਾ ਕੀਤੀ ਜਾਵੇਗੀ। ਦੇਸ਼ ਭਰ ਦੇ ਘਰਾਂ ਅਤੇ ਪੰਡਾਲਾਂ ਕਲਸ਼ ਲਗਾ ਕੇ ਦੁਰਗਾ ਮਾਂ ਨੂੰ ਬੁਲਾਇਆ ਜਾਵੇਗਾ। ਇਸ ਦੌਰਾਨ 9 ਦਿਨ ਤੱਕ ਅਖੰਡ ਜੋਤ ਜਗਾਈ ਜਾਵੇਗੀ ਅਤੇ ਉਸ ਤੋਂ ਬਾਅਦ ਕੰਜਕਾ ਨੂੰ ਭੋਜਨ ਕਰਵਾਇਆ ਜਾਵੇਗਾ। ਵੇਖੋ ਇਸ ਸਾਲ ਤੁਸੀਂ ਕਿਹੜੇ ਗਿਫ਼ਟ ਹਨ ਜੋ ਕੰਜਕਾਂ ਨੂੰ ਦੇ ਸਰਦੇ ਹੋ।

ਸਟੇਸ਼ਨਰੀ ਕਿੱਟ

ਲੜਕੀਆਂ ਨੂੰ ਤੋਹਫ਼ੇ ਵਜੋਂ ਪੈਨਸਿਲ, ਇਰੇਜ਼ਰ, ਪੈਨ, ਰੰਗ ਅਤੇ ਹੋਰ ਅਧਿਐਨ ਕਰਨ ਵਾਲੀਆਂ ਚੀਜ਼ਾਂ ਵਾਲੀ ਇੱਕ ਮੁਕੰਮਲ ਸਟੇਸ਼ਨਰੀ ਕਿੱਟ ਦਿੱਤੀ ਜਾ ਸਕਦੀ ਹੈ। ਇਹ ਤੋਹਫ਼ਾ ਵੀ ਕੰਮ ਆਵੇਗਾ।

ਟਰੈਕਿੰਗ ਘੜੀ

ਇਸ ਵਾਰ ਕੁੜੀਆਂ ਨੂੰ ਟਰੈਕਿੰਗ ਘੜੀ ਗਿਫਟ ਕਰੋ। ਇਹ ਤੋਹਫ਼ਾ ਉਨ੍ਹਾਂ ਦੀ ਸੁਰੱਖਿਆ ਲਈ ਬਹੁਤ ਲਾਭਦਾਇਕ ਹੈ। ਇਸ ਘੜੀ ਦੀ ਮਦਦ ਨਾਲ ਐਮਰਜੈਂਸੀ ਦੀ ਸਥਿਤੀ ‘ਚ ਬੱਚਿਆਂ ਦੀ ਲੋਕੇਸ਼ਨ ਆਸਾਨੀ ਨਾਲ ਟ੍ਰੈਕ ਕੀਤੀ ਜਾ ਸਕਦੀ ਹੈ।

ਹੇਅਰ ਐਕਸੈਸਰੀਜ਼

ਛੋਟੀਆਂ ਕੁੜੀਆਂ ਰੰਗੀਨ ਹੇਅਰ ਐਕਸੈਸਰੀਜ਼ ਪਸੰਦ ਕਰਦੀਆਂ ਹਨ। ਕੰਨਿਆ ਪੂਜਾ ਦੇ ਦੌਰਾਨ, ਤੁਸੀਂ ਹੇਅਰ ਕਲਿੱਪ, ਰੰਗੀਨ ਹੇਅਰ ਬੈਂਡ, ਮਣਕੇ ਆਦਿ ਵਰਗੀਆਂ ਚੀਜ਼ਾਂ ਦਾ ਇੱਕ ਛੋਟਾ ਕੰਬੋ ਪੈਕ ਬਣਾ ਸਕਦੇ ਹੋ ਅਤੇ ਇਸਨੂੰ ਤੋਹਫ਼ੇ ਵਜੋਂ ਦੇ ਸਕਦੇ ਹੋ।

ਟੈੱਡੀ ਬੀਅਰ

ਕੁੜੀਆਂ ਭਾਵੇਂ ਛੋਟੀਆਂ ਹੋਣ ਜਾਂ ਵੱਡੀਆਂ, ਟੇਡੀ ਬੀਅਰ ਬਹੁਤ ਪਸੰਦ ਕਰਦੀਆਂ ਹਨ। ਤੁਸੀਂ ਕੰਨਿਆ ਪੂਜਾ ਦੌਰਾਨ ਕੁੜੀਆਂ ਨੂੰ ਟੈਡੀ ਬੀਅਰ ਗਿਫਟ ਕਰ ਸਕਦੇ ਹੋ। ਇਸ ਤੋਹਫ਼ੇ ਨੂੰ ਦੇਖ ਕੇ ਉਸ ਦੇ ਚਿਹਰੇ ‘ਤੇ ਮੁਸਕਰਾਹਟ ਆ ਜਾਵੇਗੀ।

ਸੁੱਕੇ ਮੇਵੇ

ਇਸ ਵਾਰ ਕੰਨਿਆ ਪੂਜਾ ਦੌਰਾਨ ਸੁੱਕੇ ਮੇਵੇ ਦੇ ਛੋਟੇ ਪੈਕੇਟ ਬਣਾ ਕੇ ਲੜਕੀਆਂ ਨੂੰ ਦਿਓ। ਇਹ ਤੋਹਫਾ ਤੁਹਾਡੇ ਬਜਟ ‘ਚ ਵੀ ਫਿੱਟ ਹੋਵੇਗਾ ਅਤੇ ਲੜਕੀਆਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੋਵੇਗਾ।