ਓਵਰਥਿੰਕਿੰਗ ਅਤੇ ਘਬਰਾਹਟ ਕਾਰਨ ਉੱਡ ਗਈ ਹੈ ਰਾਤਾਂ ਦੀ ਨੀਂਦ? ਅੱਜ ਤੋਂ ਹੀ ਅਪਣਾਓ ਇਹ 3 ਤਰੀਕੇ

Published: 

27 May 2026 17:58 PM IST

ਰਾਤ ਦੇ ਸਮੇਂ ਬਿਸਤਰ 'ਤੇ ਜਾਣ ਤੋਂ ਬਾਅਦ ਵਾਰ-ਵਾਰ ਪਾਸੇ ਪਰਤਣਾ, ਅਚਾਨਕ ਦਿਲ ਦੀ ਧੜਕਣ ਤੇਜ਼ ਮਹਿਸੂਸ ਹੋਣਾ ਜਾਂ ਬਿਨਾਂ ਕਿਸੇ ਠੋਸ ਕਾਰਨ ਦੇ ਮਨ ਵਿੱਚ ਅਣਜਾਣ ਡਰ ਅਤੇ ਤਣਾਅ ਪੈਦਾ ਹੋਣਾ ਅੱਜ-ਕੱਲ੍ਹ ਦੇ ਦੌਰ ਵਿੱਚ ਇੱਕ ਬੇਹੱਦ ਆਮ ਸਮੱਸਿਆ ਬਣ ਚੁੱਕੀ ਹੈ। ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਸਾਡੇ ਦਿਮਾਗ ਨੂੰ ਲਗਾਤਾਰ ਸਰਗਰਮ ਰੱਖਦੀ ਹੈ।

ਓਵਰਥਿੰਕਿੰਗ ਅਤੇ ਘਬਰਾਹਟ ਕਾਰਨ ਉੱਡ ਗਈ ਹੈ ਰਾਤਾਂ ਦੀ ਨੀਂਦ? ਅੱਜ ਤੋਂ ਹੀ ਅਪਣਾਓ ਇਹ 3 ਤਰੀਕੇ

ਰਾਤ ਦੇ ਸਮੇਂ ਬਿਸਤਰ ‘ਤੇ ਜਾਣ ਤੋਂ ਬਾਅਦ ਵਾਰ-ਵਾਰ ਪਾਸੇ ਪਰਤਣਾ, ਅਚਾਨਕ ਦਿਲ ਦੀ ਧੜਕਣ ਤੇਜ਼ ਮਹਿਸੂਸ ਹੋਣਾ ਜਾਂ ਬਿਨਾਂ ਕਿਸੇ ਠੋਸ ਕਾਰਨ ਦੇ ਮਨ ਵਿੱਚ ਅਣਜਾਣ ਡਰ ਅਤੇ ਤਣਾਅ ਪੈਦਾ ਹੋਣਾ ਅੱਜ-ਕੱਲ੍ਹ ਦੇ ਦੌਰ ਵਿੱਚ ਇੱਕ ਬੇਹੱਦ ਆਮ ਸਮੱਸਿਆ ਬਣ ਚੁੱਕੀ ਹੈ। ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਸਾਡੇ ਦਿਮਾਗ ਨੂੰ ਲਗਾਤਾਰ ਸਰਗਰਮ ਰੱਖਦੀ ਹੈ, ਜਿਸ ਕਾਰਨ ਸਰੀਰ ਪੂਰੀ ਤਰ੍ਹਾਂ ਥੱਕਿਆ ਹੋਣ ਦੇ ਬਾਵਜੂਦ ਵੀ ਮਨ ਸ਼ਾਂਤ ਨਹੀਂ ਹੋ ਪਾਉਂਦਾ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਨੀਂਦ ਨਾ ਆਉਣ ਦੀ ਸੂਰਤ ਵਿੱਚ ਦੇਰ ਰਾਤ ਤੱਕ ਫੋਨ ਚਲਾਉਣਾ ਸ਼ੁਰੂ ਕਰ ਦਿੰਦੇ ਹਨ, ਪਰ ਅਜਿਹਾ ਕਰਨ ਨਾਲ ਇਹ ਸਮੱਸਿਆ ਘਟਣ ਦੀ ਬਜਾਏ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ।

ਨੀਂਦ ਪੂਰੀ ਨਾ ਹੋਣ ਦਾ ਮਾੜਾ ਅਸਰ ਸਿਰਫ਼ ਅਗਲੇ ਦਿਨ ਦੀ ਥਕਾਵਟ ਤੱਕ ਹੀ ਸੀਮਤ ਨਹੀਂ ਰਹਿੰਦਾ, ਬਲਕਿ ਇਹ ਮਨੁੱਖ ਦੇ ਮਾਨਸਿਕ ਅਤੇ ਸਰੀਰਕ ਸਿਹਤ ਦੋਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ। ਅਜਿਹੀ ਸਥਿਤੀ ਵਿੱਚ ਇਹ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਅਜਿਹੀਆਂ ਸਿਹਤਮੰਦ ਆਦਤਾਂ ਅਪਣਾਈਆਂ ਜਾਣ, ਜੋ ਦਿਮਾਗ ਨੂੰ ਸ਼ਾਂਤ ਕਰਨ ਅਤੇ ਸਰੀਰ ਨੂੰ ਆਰਾਮ ਦੇਣ ਵਿੱਚ ਮਦਦਗਾਰ ਸਾਬਤ ਹੋ ਸਕਦੀਆਂ ਹਨ।

1. Brain Dump Technique ਦੀ ਕਰੋ ਵਰਤੋਂ

ਬੇਲਰ ਯੂਨੀਵਰਸਿਟੀ ਦੀ ਇੱਕ ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਜੇਕਰ ਤੁਹਾਨੂੰ ਰਾਤ ਨੂੰ ਆਸਾਨੀ ਨਾਲ ਨੀਂਦ ਨਹੀਂ ਆਉਂਦੀ, ਤਾਂ ਤੁਸੀਂ ‘ਬ੍ਰੇਨ ਡੰਪ ਤਕਨੀਕ’ ਦਾ ਸਹਾਰਾ ਲੈ ਸਕਦੇ ਹੋ। ਇਸ ਤਕਨੀਕ ਦੇ ਤਹਿਤ ਤੁਹਾਨੂੰ ਆਪਣੇ ਦਿਮਾਗ ਵਿੱਚ ਚੱਲ ਰਹੀਆਂ ਤਮਾਮ ਉਲਝਣਾਂ ਅਤੇ ਗੱਲਾਂ ਨੂੰ ਇੱਕ ਡਾਇਰੀ ਜਾਂ ਕਾਪੀ ‘ਤੇ ਲਿਖਣਾ ਹੁੰਦਾ ਹੈ।

ਖੋਜਕਰਤਾਵਾਂ ਨੇ ਪਾਇਆ ਹੈ ਕਿ ਸੌਣ ਤੋਂ ਮਹਿਜ਼ 5 ਮਿੰਟ ਪਹਿਲਾਂ ਆਪਣੀ ਚਿੰਤਾ, ਅਗਲੇ ਦਿਨ ਦੀ ਟੂ-ਡੂ ਲਿਸਟ (ਕੰਮਾਂ ਦੀ ਸੂਚੀ) ਜਾਂ ਮਨ ਦੀਆਂ ਗੱਲਾਂ ਨੂੰ ਕਾਗਜ਼ ‘ਤੇ ਉਤਾਰਨ ਨਾਲ ਦਿਮਾਗ ਕਾਫ਼ੀ ਹਲਕਾ ਮਹਿਸੂਸ ਕਰਦਾ ਹੈ ਅਤੇ ਨੀਂਦ ਜਲਦੀ ਆਉਣ ਲੱਗਦੀ ਹੈ। ਇਸ ਪ੍ਰਕਿਰਿਆ ਨਾਲ ਦਿਮਾਗ ਨੂੰ ਇੱਕ ਤਰ੍ਹਾਂ ਦਾ ‘ਕਲੋਜ਼ਰ ਸਿਗਨਲ’ ਮਿਲਦਾ ਹੈ, ਜਿਸ ਨਾਲ ਬੇਲੋੜੀ ਓਵਰਥਿੰਕਿੰਗ ਹੌਲੀ-ਹੌਲੀ ਪੂਰੀ ਤਰ੍ਹਾਂ ਘੱਟ ਹੋ ਜਾਂਦੀ ਹੈ।

2. ਬ੍ਰੀਦਿੰਗ ਐਕਸਰਸਾਈਜ਼ ਕਰੋ

ਸੌਣ ਤੋਂ ਪਹਿਲਾਂ ਸਾਹ ਲੈਣ ਦੀ ਵਿਸ਼ੇਸ਼ ਵਰਜਿਸ਼ ਯਾਨੀ ਬ੍ਰੀਦਿੰਗ ਐਕਸਰਸਾਈਜ਼ ਕਰਨ ਨਾਲ ਵੀ ਨੀਂਦ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਕੀਤਾ ਜਾ ਸਕਦਾ ਹੈ। ਸਿਹਤ ਮਾਹਰਾਂ ਅਨੁਸਾਰ, ਹੌਲੀ ਅਤੇ ਡੂੰਘੇ ਸਾਹ ਲੈਣ ਨਾਲ ਸਰੀਰ ਦਾ ਸਟ੍ਰੈਸ ਰਿਸਪਾਂਸ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ।

ਇਸ ਨੂੰ ਕਰਨ ਦਾ ਸਭ ਤੋਂ ਸਹੀ ਤਰੀਕਾ ਇਹ ਹੈ ਕਿ ਸਭ ਤੋਂ ਪਹਿਲਾਂ 4 ਸੈਕਿੰਡ ਤੱਕ ਨੱਕ ਰਾਹੀਂ ਡੂੰਘਾ ਸਾਹ ਅੰਦਰ ਖਿੱਚੋ, ਫਿਰ 7 ਸੈਕਿੰਡ ਤੱਕ ਉਸ ਸਾਹ ਨੂੰ ਅੰਦਰ ਹੀ ਰੋਕ ਕੇ ਰੱਖੋ ਅਤੇ ਫਿਰ 8 ਸੈਕਿੰਡ ਤੱਕ ਬਹੁਤ ਹੌਲੀ-ਹੌਲੀ ਮੂੰਹ ਰਾਹੀਂ ਸਾਹ ਨੂੰ ਬਾਹਰ ਛੱਡੋ। ਇਸ ਪੂਰੀ ਪ੍ਰਕਿਰਿਆ ਨੂੰ 4 ਤੋਂ 5 ਵਾਰ ਲਗਾਤਾਰ ਦੁਹਰਾਓ। ਇਹ ਤਰੀਕਾ ਤੇਜ਼ ਹੋਈ ਦਿਲ ਦੀ ਧੜਕਣ ਨੂੰ ਸ਼ਾਂਤ ਕਰਨ ਅਤੇ ਸਰੀਰ ਨੂੰ ਕੁਦਰਤੀ ਤੌਰ ‘ਤੇ ‘ਸਲੀਪ ਮੋਡ’ ਵਿੱਚ ਲਿਆਉਣ ਲਈ ਬੇਹੱਦ ਫਾਇਦੇਮੰਦ ਮੰਨਿਆ ਗਿਆ ਹੈ।

3. ਪੈਰਾਂ ਨੂੰ ਗਰਮ ਰੱਖਣਾ ਵੀ ਹੋਵੇਗਾ ਬੇਹੱਦ ਲਾਹੇਵੰਦ

ਇਹ ਤਰੀਕਾ ਸੁਣਨ ਵਿੱਚ ਥੋੜਾ ਵੱਖਰਾ ਜ਼ਰੂਰ ਲੱਗ ਸਕਦਾ ਹੈ, ਪਰ ਇਹ ਪੂਰੀ ਤਰ੍ਹਾਂ ਵਿਗਿਆਨਕ ਖੋਜਾਂ ‘ਤੇ ਆਧਾਰਿਤ ਹੈ। ਵੱਖ-ਵੱਖ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਸੌਣ ਤੋਂ ਪਹਿਲਾਂ ਪੈਰਾਂ ਨੂੰ ਹਲਕਾ ਗਰਮ ਰੱਖਣ ਨਾਲ ਸਰੀਰ ਦਾ ਤਾਪਮਾਨ ਨਿਯੰਤਰਣ ਬਹੁਤ ਬਿਹਤਰ ਹੋ ਜਾਂਦਾ ਹੈ, ਜੋ ਜਲਦੀ ਨੀਂਦ ਲਿਆਉਣ ਵਿੱਚ ਸਹਾਇਤਾ ਕਰਦਾ ਹੈ।

ਇਸ ਦੇ ਲਈ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਹਲਕੇ ਗੁਣਗੁਣੇ ਪਾਣੀ ਵਿੱਚ ਤਕਰੀਬਨ 10 ਮਿੰਟ ਲਈ ਆਪਣੇ ਪੈਰ ਡੁਬੋ ਕੇ ਰੱਖਣੇ ਚਾਹੀਦੇ ਹਨ ਜਾਂ ਫਿਰ ਹਲਕੀਆਂ ਗਰਮ ਜੁਰਾਬਾਂ ਪਾ ਕੇ ਸੌਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪੂਰੇ ਸਰੀਰ ਨੂੰ ਆਰਾਮ ਮਿਲਣ ਦਾ ਸੰਕੇਤ ਮਿਲਦਾ ਹੈ, ਜਿਸ ਨਾਲ ਰਾਤ ਵੇਲੇ ਹੋਣ ਵਾਲੀ ਘਬਰਾਹਟ ਅਤੇ ਬੇਚੈਨੀ ਤੋਂ ਵੱਡੀ ਰਾਹਤ ਮਿਲਦੀ ਹੈ।

Follow Us