Friendship Day ‘ਤੇ ਆਪਣੇ ਦੋਸਤਾਂ ਨੂੰ ਖਾਸ ਮਹਿਸੂਸ ਕਰਵਾਉਣ ਲਈ ਇਹ ਸਰਪ੍ਰਾਈਜ਼ ਦਿਓ
Friendship Day: ਹਰ ਸਾਲ ਅਗਸਤ ਦੇ ਪਹਿਲੇ ਐਤਵਾਰ ਨੂੰ ਫ੍ਰੈਂਡਸ਼ਿਪ ਡੇ ਮਨਾਇਆ ਜਾਂਦਾ ਹੈ। ਬਚਪਨ ਵਿੱਚ, ਅਸੀਂ ਇਸ ਦਿਨ 'ਤੇ ਆਪਣੇ ਦੋਸਤਾਂ ਨੂੰ ਬੈਂਡ ਜਾਂ ਚਾਕਲੇਟ ਗਿਫਟ ਕਰਦੇ ਸੀ। ਇਸੇ ਤਰ੍ਹਾਂ, ਅਸੀਂ ਅੱਜ ਵੀ ਇਸ ਫ੍ਰੈਂਡਸ਼ਿਪ ਡੇ 'ਤੇ ਆਪਣੇ ਦੋਸਤਾਂ ਲਈ ਇੱਕ ਸਰਪ੍ਰਾਈਜ਼ ਪਲਾਨ ਕਰ ਸਕਦੇ ਹਾਂ ਤਾਂ ਜੋ ਉਨ੍ਹਾਂ ਨੂੰ ਸਪੈਸ਼ਲ ਮਹਿਸੂਸ ਕਰਵਾਇਆ ਜਾ ਸਕੇ।
![Friendship Day ‘ਤੇ ਆਪਣੇ ਦੋਸਤਾਂ ਨੂੰ ਖਾਸ ਮਹਿਸੂਸ ਕਰਵਾਉਣ ਲਈ ਇਹ ਸਰਪ੍ਰਾਈਜ਼ ਦਿਓ Friendship Day ‘ਤੇ ਆਪਣੇ ਦੋਸਤਾਂ ਨੂੰ ਖਾਸ ਮਹਿਸੂਸ ਕਰਵਾਉਣ ਲਈ ਇਹ ਸਰਪ੍ਰਾਈਜ਼ ਦਿਓ](https://images.tv9punjabi.com/wp-content/uploads/2024/08/Friendship-Day-ਤੇ-ਦੋਸਤਾਂ-ਨੂੰ-ਇਹ-ਸਰਪ੍ਰਾਈਜ਼-ਦੇ-ਕੇ-ਮਹਿਸੂਸ-ਕਰਵਾਓ-ਖਾਸ-Image-Credit-Adina-Voicu-from-Pixabay-.jpg?w=1280)
ਸਾਡੀ ਜ਼ਿੰਦਗੀ ਵਿਚ ਕਈ ਰਿਸ਼ਤੇ ਖੂਨ ‘ਤੇ ਆਧਾਰਿਤ ਹੁੰਦੇ ਹਨ, ਜਦਕਿ ਕਈ ਰਿਸ਼ਤੇ ਅਸੀਂ ਖੁਦ ਚੁਣਦੇ ਹਾਂ। ਜਿਨ੍ਹਾਂ ਵਿੱਚੋਂ ਇੱਕ ਹੈ ਦੋਸਤੀ ਦਾ ਰਿਸ਼ਤਾ। ਬਚਪਨ ਤੋਂ ਹੀ ਅਸੀਂ ਜਿੱਥੇ ਵੀ ਸਕੂਲ, ਕਾਲਜ, ਦਫ਼ਤਰ, ਕਿਸੇ ਵੀ ਸ਼ਹਿਰ ਜਾਂ ਹੋਰ ਕਿਤੇ ਵੀ ਜਾਂਦੇ ਹਾਂ, ਕੁਝ ਲੋਕ ਸਾਡੇ ਦੋਸਤ ਬਣ ਜਾਂਦੇ ਹਨ। ਉਨ੍ਹਾਂ ਵਿੱਚੋਂ ਕੁਝ ਦੋਸਤ ਬਹੁਤ ਖਾਸ ਹੁੰਦੇ ਹਨ। ਉਹ ਸਾਨੂੰ ਸਾਡੇ ਪਰਿਵਾਰ ਦਾ ਮੈਂਬਰ ਲੱਗਦੇ ਹਨ।
ਦੋਸਤ ਸਾਡੀ ਜ਼ਿੰਦਗੀ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦੇ ਹਨ। ਅਸੀਂ ਬਿਨਾਂ ਕਿਸੇ ਝਿਜਕ ਦੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਾਂ। ਜਿਸ ਕਾਰਨ ਸਾਡਾ ਮਨ ਹਲਕਾ ਮਹਿਸੂਸ ਹੁੰਦਾ ਹੈ। ਪਰ ਅੱਜ ਕੱਲ੍ਹ ਅਸੀਂ ਸਾਰੇ ਆਪਣੇ ਕੰਮ ਵਿੱਚ ਇੰਨੇ ਰੁੱਝ ਗਏ ਹਾਂ ਕਿ ਸਾਨੂੰ ਇੱਕ ਦੂਜੇ ਨੂੰ ਮਿਲਣ ਲਈ ਸਮਾਂ ਨਹੀਂ ਮਿਲ ਰਿਹਾ ਹੈ। ਅਸੀਂ ਸਿਰਫ਼ ਮੋਬਾਈਲ ਫ਼ੋਨ ‘ਤੇ ਗੱਲ ਕਰਦੇ ਹਾਂ, ਪਰ ਕਈ ਵਾਰ ਸਾਨੂੰ ਉਸ ਲਈ ਸਮਾਂ ਵੀ ਨਹੀਂ ਮਿਲਦਾ। ਅਜਿਹੇ ‘ਚ ਦੂਜੇ ਵਿਅਕਤੀ ਨੂੰ ਲੱਗਦਾ ਹੈ ਕਿ ਤੁਸੀਂ ਉਨ੍ਹਾਂ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਅਜਿਹੇ ‘ਚ ਤੁਸੀਂ ਫ੍ਰੈਂਡਸ਼ਿਪ ਡੇ ‘ਤੇ ਆਪਣੇ ਦੋਸਤ ਨੂੰ ਖਾਸ ਮਹਿਸੂਸ ਕਰਵਾ ਸਕਦੇ ਹੋ। ਤੁਸੀਂ ਅਜਿਹਾ ਸਰਪ੍ਰਾਈਜ਼ ਪਲਾਨ ਕਰੋ ਜਿਸ ਨਾਲ ਉਨ੍ਹਾਂ ਨੂੰ ਤੁਸੀਂ ਖਾਸ ਮਹਿਸੂਸ ਕਰਵਾ ਸਕਦੇ ਹੋ।
ਤੋਹਫ਼ਾ ਦਿਓ
ਬਚਪਨ ਵਿੱਚ, ਅਸੀਂ ਸਾਰੇ ਫ੍ਰੈਂਡਸ਼ਿਪ ਡੇ ‘ਤੇ ਆਪਣੇ ਦੋਸਤਾਂ ਨੂੰ ਬੈਂਡ ਜਾਂ ਚਾਕਲੇਟ ਗਿਫਟ ਕਰਦੇ ਸੀ। ਅਜਿਹੇ ਦੋਸਤ ਨੂੰ ਖਾਸ ਮਹਿਸੂਸ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਉਸ ਨੂੰ ਤੋਹਫ਼ਾ ਦੇਣਾ। ਅਸੀਂ ਸਾਰੇ ਆਪਣੇ ਦੋਸਤ ਦੀ ਪਸੰਦ ਬਾਰੇ ਜਾਣਦੇ ਹਾਂ। ਇਸ ਲਈ ਤੁਸੀਂ ਉਨ੍ਹਾਂ ਨੂੰ ਕੋਈ ਵਧੀਆ ਚੀਜ਼ ਗਿਫਟ ਕਰ ਸਕਦੇ ਹੋ। ਖ਼ਾਸਕਰ ਜੇਕਰ ਤੁਸੀਂ ਵੱਖ-ਵੱਖ ਸ਼ਹਿਰਾਂ ਵਿੱਚ ਰਹਿੰਦੇ ਹੋ, ਤਾਂ ਤੁਸੀਂ ਔਨਲਾਈਨ ਤੋਹਫ਼ੇ ਭੇਜ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਇਲੈਕਟ੍ਰਾਨਿਕ ਵਸਤੂਆਂ, ਆਊਟਫਿੱਟ, ਗਹਿਣੇ ਜਾਂ ਇੱਥੋਂ ਤੱਕ ਕਿ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਵੀ ਗਿਫਟ ਕਰ ਸਕਦੇ ਹੋ।
ਆਪਣੇ ਦੋਸਤ ਨੂੰ ਖਾਸ ਮਹਿਸੂਸ ਕਰਨ ਲਈ, ਉਹਨਾਂ ਨੂੰ ਇੱਕ ਪੱਤਰ ਦਿਓ ਜੋ ਤੁਸੀਂ ਖੁੱਦ ਲਿੱਖਿਆ ਹੋਵੇ। ਤੁਸੀਂ ਗ੍ਰੀਟਿੰਗ ਕਾਰਡ ਰਾਹੀਂ ਜਾਂ ਆਪਣੇ ਹੱਥਾਂ ਨਾਲ ਕਾਰਡ ਬਣਾ ਕੇ ਗਿਫਟ ਕਰ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਟੈਗ ਵੀ ਕਰ ਸਕਦੇ ਹੋ ਅਤੇ ਉਨ੍ਹਾਂ ਦੀ ਤਸਵੀਰ ਸਾਂਝੀ ਕਰ ਸਕਦੇ ਹੋ ਅਤੇ ਉਨ੍ਹਾਂ ਲਈ ਪ੍ਰਸ਼ੰਸਾ ਦੇ ਸ਼ਬਦ ਲਿਖ ਸਕਦੇ ਹੋ। ਜਿਸ ਨੂੰ ਦੇਖ ਕੇ ਉਨ੍ਹਾਂ ਦਾ ਦਿਲ ਖੁਸ਼ ਹੋ ਜਾਵੇ।
ਘੁੰਮਣ ਦਾ ਪਲਾਨ ਬਣਾਓ
ਜੇਕਰ ਤੁਹਾਨੂੰ ਆਪਣੇ ਰੁਝੇਵਿਆਂ ਕਾਰਨ ਦੋਸਤਾਂ ਨੂੰ ਮਿਲਣ ਦਾ ਸਮਾਂ ਨਹੀਂ ਮਿਲਦਾ ਹੈ, ਤਾਂ ਉਨ੍ਹਾਂ ਨਾਲ ਘੁੰਮਣ ਦੀ ਯੋਜਨਾ ਬਣਾਓ। ਤੁਸੀਂ 2 ਤੋਂ 3 ਦਿਨਾਂ ਲਈ ਯਾਤਰਾ ‘ਤੇ ਜਾ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਇੱਕ ਦਿਨ ਵਿੱਚ ਨੇੜਲੇ ਸਥਾਨਾਂ ‘ਤੇ ਜਾ ਸਕਦੇ ਹੋ ਅਤੇ ਲੰਚ ਜਾਂ ਡਿਨਰ ਡੇਟ ਪਲਾਨ ਕਰ ਸਕਦੇ ਹੋ।