USCIS ਦੀ ਚੇਤਾਵਨੀ ਅਮਰੀਕੀ ਵੀਜ਼ਾ ਜਲਦੀ ਦਿਵਾਉਣ ਦਾ ਦਾਅਵਾ ਕਰਨ ਵਾਲੇ ਹੋ ਸਕਦੇ ਹਨ ਧੋਖੇਬਾਜ਼
US Visa Scam: USCIS ਨੇ ਉਨ੍ਹਾਂ ਕੰਪਨੀਆਂ ਅਤੇ ਵੈੱਬਸਾਈਟਾਂ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ, ਜੋ ਪੈਸੇ ਲੈ ਕੇ US ਵੀਜ਼ਾ, ਗ੍ਰੀਨ ਕਾਰਡ ਜਾਂ ਵਰਕ ਪਰਮਿਟ ਜਲਦੀ ਦਿਵਾਉਣ ਦਾ ਝੂਠਾ ਦਾਅਵਾ ਕਰਦੀਆਂ ਹਨ। ਇਸ ਦੇ ਨਾਲ ਹੀ USCIS ਨੇ ਬਿਨੈਕਾਰਾਂ ਨੂੰ ਅਜਿਹੀਆਂ ਧੋਖਾਧੜੀ ਵਾਲੀਆਂ ਪੇਸ਼ਕਸ਼ਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਵੀਜ਼ਾ ਜਲਦੀ ਦਿਵਾਉਣ ਵਾਲਿਆਂ ਤੋਂ ਸਾਵਧਾਨ
ਅਮਰੀਕੀ ਵੀਜ਼ਾ ਜਾਂ ਗ੍ਰੀਨ ਕਾਰਡ ਲਈ ਅਰਜ਼ੀ ਦੇਣਾ ਇੱਕ ਵੱਡੀ ਪ੍ਰਕਿਰਿਆ ਹੈ। ਇਹ ਅਕਸਰ ਲੰਬੀ, ਕਾਗਜ਼ੀ ਕਾਰਵਾਈ ਨਾਲ ਭਰੀ ਅਤੇ ਕਈ ਵਾਰ ਕਾਫ਼ੀ ਉਲਝਣ ਵਾਲੀ ਹੋ ਸਕਦੀ ਹੈ। ਧੋਖਾਧੜੀ ਕਰਨ ਵਾਲੇ ਲੋਕ ਅਕਸਰ ਇਸੇ ਗੱਲ ਦਾ ਫਾਇਦਾ ਚੁੱਕਦੇ ਹਨ ਅਤੇ ਉਨ੍ਹਾਂ ਬਿਨੈਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਜੋ ਜਲਦੀ ਅਪ੍ਰੂਵਲ ਜਾਂ ਆਸਾਨ ਰਸਤਾ ਲੱਭ ਰਹੇ ਹੁੰਦੇ ਹਨ।
ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (USCIS) ਨੇ ਹੁਣ ਉਨ੍ਹਾਂ ਕੰਪਨੀਆਂ ਅਤੇ ਵੈੱਬਸਾਈਟਾਂ ਖ਼ਿਲਾਫ਼ ਚੇਤਾਵਨੀ ਜਾਰੀ ਕੀਤੀ ਹੈ, ਜੋ ਲੋਕਾਂ ਨੂੰ ਵੀਜ਼ਾ, ਗ੍ਰੀਨ ਕਾਰਡ ਜਾਂ ਵਰਕ ਪਰਮਿਟ ਦਿਵਾਉਣ ਦਾ ਝੂਠਾ ਦਾਅਵਾ ਕਰਦੀਆਂ ਹਨ।
ਧੋਖਾਧੜੀ ਕਰਨ ਵਾਲੇ ਕਿਵੇਂ ਫਸਾਉਂਦੇ ਹਨ?
USCIS ਨੇ ਆਪਣੀ X (ਪਹਿਲਾਂ Twitter) ਪੋਸਟ ਵਿੱਚ ਸਪੱਸ਼ਟ ਕਿਹਾ ਹੈ ਕਿ ਇਹ ਇੱਕ ਘੁਟਾਲਾ ਹੋ ਸਕਦਾ ਹੈ। ਕਈ ਵਾਰ ਕੰਪਨੀਆਂ ਅਤੇ ਵੈੱਬਸਾਈਟਾਂ ਖੁਦ ਨੂੰ ਇਮੀਗ੍ਰੇਸ਼ਨ ਮਾਹਰ ਦੱਸਦੀਆਂ ਹਨ ਜਾਂ ਇਹ ਦਾਅਵਾ ਕਰਦੀਆਂ ਹਨ ਕਿ ਉਨ੍ਹਾਂ ਦੇ ਸਰਕਾਰ ਨਾਲ ਖਾਸ ਸਬੰਧ ਹਨ।
ਏਜੰਸੀ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਅਜਿਹੀਆਂ ਕੰਪਨੀਆਂ ਫੀਸ ਲੈ ਕੇ ਬਿਨੈਕਾਰਾਂ ਨੂੰ ਵੀਜ਼ਾ, ਗ੍ਰੀਨ ਕਾਰਡ ਜਾਂ ਵਰਕ ਪਰਮਿਟ ਜਲਦੀ ਦਿਵਾਉਣ ਦੀ ਗਾਰੰਟੀ ਦਿੰਦੀਆਂ ਹਨ। ਜਦੋਂ ਕੋਈ ਵਿਅਕਤੀ ਪਹਿਲਾਂ ਹੀ ਗੁੰਝਲਦਾਰ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚੋਂ ਲੰਘ ਰਿਹਾ ਹੁੰਦਾ ਹੈ, ਤਾਂ ਇਹ ਦਾਅਵਾ ਉਸ ਨੂੰ ਆਸਾਨ ਰਸਤਾ ਲੱਗ ਸਕਦਾ ਹੈ।
ਪਰ USCIS ਦਾ ਕਹਿਣਾ ਹੈ ਕਿ ਬਿਨੈਕਾਰਾਂ ਨੂੰ ਅਜਿਹੇ ਦਾਅਵਿਆਂ ‘ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਏਜੰਸੀ ਮੁਤਾਬਕ, ਇਮੀਗ੍ਰੇਸ਼ਨ ਬਿਨੈਕਾਰ ਘੁਟਾਲੇ ਜਾਂ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਅਜਿਹੇ ਮਾਮਲਿਆਂ ਦੀ ਪਛਾਣ ਕਰਨ ‘ਤੇ ਰਿਪੋਰਟ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ
ਪ੍ਰਤੀਨਿਧੀ ਦੀ ਲੋੜ ਨਹੀਂ
USCIS ਦੇ ਅਨੁਸਾਰ, ਏਜੰਸੀ ਕੋਲ ਫਾਰਮ ਜਮ੍ਹਾਂ ਕਰਨ ਲਈ ਬਿਨੈਕਾਰਾਂ ਨੂੰ ਕਿਸੇ ਪ੍ਰਤੀਨਿਧੀ ਦੀ ਲਾਜ਼ਮੀ ਲੋੜ ਨਹੀਂ ਹੁੰਦੀ। ਲੋਕ ਆਪਣੇ ਫਾਰਮ ਖੁਦ ਭਰ ਕੇ ਜਮ੍ਹਾਂ ਕਰ ਸਕਦੇ ਹਨ ਅਤੇ USCIS ਦੇ ਸਾਹਮਣੇ ਖੁਦ ਆਪਣਾ ਪੱਖ ਰੱਖ ਸਕਦੇ ਹਨ।
ਇਹ ਸਹੀ ਹੈ ਕਿ ਇਮੀਗ੍ਰੇਸ਼ਨ ਮਾਮਲੇ ਗੁੰਝਲਦਾਰ ਹੋ ਸਕਦੇ ਹਨ ਅਤੇ ਕੁਝ ਬਿਨੈਕਾਰਾਂ ਨੂੰ ਪ੍ਰਕਿਰਿਆ ਦੌਰਾਨ ਮਦਦ ਦੀ ਲੋੜ ਪੈ ਸਕਦੀ ਹੈ। ਪਰ ਜੇਕਰ ਤੁਸੀਂ ਕਿਸੇ ਵਿਅਕਤੀ ਨੂੰ USCIS ਫਾਰਮ ਜਮ੍ਹਾਂ ਕਰਨ ਲਈ ਪੈਸੇ ਦੇ ਰਹੇ ਹੋ, ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਸ ਵਿਅਕਤੀ ਦੀ ਸਰਕਾਰ ਤੱਕ ਕੋਈ ਖਾਸ ਪਹੁੰਚ ਹੈ। USCIS ਖੁਦ ਕਹਿੰਦਾ ਹੈ ਕਿ ਕਿਸੇ ਨਿੱਜੀ ਵਿਅਕਤੀ ਜਾਂ ਸੰਸਥਾ ਦਾ USCIS ਨਾਲ ਕੋਈ ਖਾਸ ਸਬੰਧ ਨਹੀਂ ਹੁੰਦਾ।
ਕੌਣ ਕਰ ਸਕਦਾ ਹੈ ਮਦਦ?
USCIS ਮੁਤਾਬਕ, ਇਮੀਗ੍ਰੇਸ਼ਨ ਮਾਮਲਿਆਂ ਵਿੱਚ ਕਾਨੂੰਨੀ ਸਲਾਹ ਦੇਣ ਅਤੇ ਬਿਨੈਕਾਰ ਦੀ ਨੁਮਾਇੰਦਗੀ ਕਰਨ ਲਈ ਸਿਰਫ਼ ਕੁਝ ਅਧਿਕਾਰਤ ਲੋਕ ਹੀ ਯੋਗ ਹਨ। ਇਨ੍ਹਾਂ ਵਿੱਚ ਅਮਰੀਕਾ ਵਿੱਚ ਕਾਨੂੰਨ ਦੀ ਪ੍ਰੈਕਟਿਸ ਕਰਨ ਲਈ ਅਧਿਕਾਰਤ ਵਕੀਲ ਅਤੇ ਅਮਰੀਕੀ ਨਿਆਂ ਵਿਭਾਗ (DOJ) ਵੱਲੋਂ ਮਾਨਤਾ ਪ੍ਰਾਪਤ ਸੰਸਥਾ ਨਾਲ ਜੁੜੇ accredited representatives ਸ਼ਾਮਲ ਹਨ। USCIS ਇਹ ਵੀ ਸਲਾਹ ਦਿੰਦਾ ਹੈ ਕਿ ਇਮੀਗ੍ਰੇਸ਼ਨ ਮਦਦ ਲੈਣ ਤੋਂ ਪਹਿਲਾਂ ਇਹ ਜ਼ਰੂਰ ਜਾਂਚ ਕਰੋ ਕਿ ਮਦਦ ਕਰਨ ਵਾਲਾ ਵਿਅਕਤੀ ਅਧਿਕਾਰਤ ਵਕੀਲ ਜਾਂ accredited representative ਹੈ।
IT’S A SCAM: Sometimes businesses and websites pretend to be immigration experts or say they have special connections to the government.
They might also guarantee that you can get a visa, Green Card, or work permit faster if you pay a fee. Learn more: pic.twitter.com/ij2y0SboVD — USCIS (@USCIS) September 18, 2026
ਇਸ ਲਈ ਜੇਕਰ ਕੋਈ ਵਿਅਕਤੀ ਖੁਦ ਨੂੰ ਸਿਰਫ਼ ਇਮੀਗ੍ਰੇਸ਼ਨ ਮਾਹਰ ਦੱਸਦਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਕਾਨੂੰਨੀ ਤੌਰ ਤੇ ਤੁਹਾਡੀ ਨੁਮਾਇੰਦਗੀ ਕਰਨ ਲਈ ਅਧਿਕਾਰਤ ਹੈ। ਬਿਨੈਕਾਰਾਂ ਨੂੰ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ।
