ਦੀਵਾਲੀ ‘ਤੇ ਇਸ ਤਰੀਕੇ ਨਾਲ ਸਜਾਓ ਆਪਣਾ ਮੰਦਿਰ, ਹਰ ਕੋਈ ਕਰੇਗਾ ਤਾਰੀਫ਼

Updated On: 

10 Nov 2023 21:11 PM

ਦੀਵਾਲੀ 2023: ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਹਰ ਕੋਈ ਆਪਣੇ ਘਰਾਂ ਦੀ ਸਫਾਈ ਕਰਦਾ ਹੈ। ਇਸ ਵਿਸ਼ੇਸ਼ ਤਿਉਹਾਰ 'ਤੇ ਅਸੀਂ ਸਾਰੇ ਪੂਜਾ ਤੋਂ ਪਹਿਲਾਂ ਆਪਣੇ ਮੰਦਿਰ ਨੂੰ ਬੜੇ ਪਿਆਰ ਨਾਲ ਸਜਾਉਣਾ ਪਸੰਦ ਕਰਦੇ ਹਾਂ। ਕੁਝ ਲੋਕਾਂ ਨੂੰ ਇਹ ਦੁਬਿਧਾ ਹੈ ਕਿ ਉਨ੍ਹਾਂ ਦੇ ਮੰਦਿਰ ਨੂੰ ਕਿਵੇਂ ਸਜਾਇਆ ਜਾਵੇ। ਇਸ ਲਈ ਇੱਥੇ ਅਸੀਂ ਤੁਹਾਨੂੰ ਤੁਹਾਡੇ ਘਰ ਦੇ ਮੰਦਰ ਨੂੰ ਸਜਾਉਣ ਲਈ ਆਸਾਨ ਟਿਪਸ ਦੱਸਣ ਜਾ ਰਹੇ ਹਾਂ।

ਦੀਵਾਲੀ ਤੇ ਇਸ ਤਰੀਕੇ ਨਾਲ ਸਜਾਓ ਆਪਣਾ ਮੰਦਿਰ, ਹਰ ਕੋਈ ਕਰੇਗਾ ਤਾਰੀਫ਼

31 ਹੀ ਹੈ ਦੀਵਾਲੀ ਮਣਾਉਣ ਦੀ ਸ਼ੁਭ ਤਰੀਕ

Follow Us On

ਧਨਤੇਰਸ (Dhanteras) ਤੋਂ ਲੜੀ ਵਾਰ ਤਿਉਹਾਰ ਸ਼ੁਰੂ ਹੋ ਰਹੇ ਹਨ ਜਿਸ ਚ ਦਿਵਾਲੀ ਦਾ ਤਿਉਹਾਰ ਸਭ ਤੋਂ ਮੁੱਖ ਮੰਨਿਆ ਜਾਂਦਾ ਹੈ । ਦੀਵਾਲੀ ਦਾ ਤਿਉਹਾਰ ਇੱਕ ਸਾਲ ਬਾਅਦ ਆਉਂਦਾ ਹੈ, ਜਿਸ ਨੂੰ ਲੈ ਕੇ ਲੋਕਾਂ ਵਿੱਚ ਵੀ ਉਤਸ਼ਾਹ ਬਣਿਆ ਰਹਿੰਦਾ ਹੈ। ਦੀਵਾਲੀ ਦੀ ਖ਼ਰੀਦਦਾਰੀ ਵੀ ਧਨਤੇਰਸ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਵੈਸੇ ਵੀ ਇਸ ਦਿਨ ਸੋਨਾ, ਚਾਂਦੀ, ਤਾਂਬਾ, ਝਾੜੂ ਅਤੇ ਬਰਤਨ ਖ਼ਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਧਨਤੇਰਸ ਤੋਂ ਬਾਅਦ ਨਰਕ ਚਤੁਰਦਸ਼ੀ ਅਤੇ ਫਿਰ ਦੀਵਾਲੀ ਦਾ ਤਿਉਹਾਰ ਆਉਂਦਾ ਹੈ।

ਦੀਵਾਲੀ (Diwali) ਦੇ ਦਿਨ ਮਾਂ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ। ਲੋਕ ਆਪਣੇ ਉਜਵਲ ਭਵਿੱਖ ਲਈ ਦੀਵੇ ਜਗਾ ਕੇ ਦੇਵੀ ਲਕਸ਼ਮੀ ਦੀ ਪੂਜਾ ਕਰਦੇ ਹਨ। ਇਸ ਲਈ ਅਸੀਂ ਮੰਦਿਰ ਜਾਂ ਪੂਜਾ ਵਾਲੇ ਕਮਰੇ ਨੂੰ ਵੀ ਸੁਚੱਜੇ ਤਰੀਕੇ ਨਾਲ ਸਜਾਉਣ ਦੀ ਕੋਸ਼ਿਸ਼ ਕਰਦੇ ਹਾਂ। ਕੁਝ ਲੋਕਾਂ ਨੂੰ ਇਹ ਦੁਬਿਧਾ ਹੈ ਕਿ ਉਨ੍ਹਾਂ ਦੇ ਮੰਦਿਰ ਨੂੰ ਕਿਵੇਂ ਸਜਾਇਆ ਜਾਵੇ। ਇਸ ਲਈ ਤੁਹਾਡੀ ਇਸ ਦੁਬਿਧਾ ਨੂੰ ਦੂਰ ਕਰਨ ਲਈ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਸਾਨੀ ਨਾਲ ਆਪਣੇ ਪੂਜਾ ਕਮਰੇ ਨੂੰ ਸਜਾ ਸਕਦੇ ਹੋ।

ਪੂਜਾ ਕਮਰੇ ‘ਚ ਬਣਾਓ ਰੰਗੋਲੀ

ਅਕਸਰ ਦੀਵਾਲੀ ‘ਤੇ ਲੋਕ ਆਪਣੇ ਘਰਾਂ ‘ਤੇ ਹੀ ਰੰਗੋਲੀ ਬਣਾਉਂਦੇ ਹਨ। ਪਰ ਵਿਹੜੇ ਦੇ ਨਾਲ-ਨਾਲ ਆਪਣੇ ਪੂਜਾ ਵਾਲੇ ਕਮਰੇ ਵਿੱਚ ਵੀ ਰੰਗੋਲੀ ਬਣਾਓ। ਤੁਹਾਡੇ ਮੰਦਰ ਵਿੱਚ ਜਿੱਥੇ ਭਗਵਾਨ ਮੌਜੂਦ ਹਨ, ਤੁਸੀਂ ਪਾਊਡਰ ਰੰਗਾਂ ਦੀ ਵਰਤੋਂ ਕਰਕੇ ਰੰਗੋਲੀ ਬਣਾ ਸਕਦੇ ਹੋ। ਜੇਕਰ ਤੁਸੀਂ ਰੰਗੋਲੀ ਬਣਾਉਣਾ ਨਹੀਂ ਜਾਣਦੇ ਹੋ, ਤਾਂ ਤੁਸੀਂ ਬਾਜ਼ਾਰ ਤੋਂ ਸਟਿੱਕੀ ਰੰਗੋਲੀ ਵੀ ਖ਼ਰੀਦ ਸਕਦੇ ਹੋ।

ਫੁੱਲਾਂ ਦੀ ਵਰਤੋਂ

ਪੂਜਾ ਦੇ ਕਮਰੇ ਨੂੰ ਫੁੱਲਾਂ ਨਾਲ ਸਜਾਉਣਾ ਜ਼ਰੂਰੀ ਹੈ। ਫੁੱਲ ਸਿਰਫ਼ ਪੂਜਾ ਲਈ ਹੀ ਜ਼ਰੂਰੀ ਨਹੀਂ ਹਨ ਸਗੋਂ ਇਨ੍ਹਾਂ ਨਾਲ ਸਜਾਉਣ ਨਾਲ ਵਾਤਾਵਰਨ ਵੀ ਸ਼ੁੱਧ ਰਹਿੰਦਾ ਹੈ। ਫੁੱਲਾਂ ਦੀ ਸਜਾਵਟ ਨਾਲ ਪੂਜਾ ਵਾਲਾ ਕਮਰਾ ਹੋਰ ਵੀ ਖੂਬਸੂਰਤ ਲੱਗ ਸਕਦਾ ਹੈ। ਤੁਸੀਂ ਆਪਣੇ ਘਰ ਦੇ ਮੰਦਰ ਨੂੰ ਮੈਰੀਗੋਲਡ, ਗੁਲਾਬ ਜਾਂ ਚਮੇਲੀ ਵਰਗੇ ਖੁਸ਼ਬੂਦਾਰ ਫੁੱਲਾਂ ਨਾਲ ਸਜਾ ਸਕਦੇ ਹੋ। ਤੁਸੀਂ ਫੁੱਲਾਂ ਦੇ ਪੈਂਡੈਂਟ ਵੀ ਬਣਾ ਸਕਦੇ ਹੋ ਅਤੇ ਉਨ੍ਹਾਂ ਨੂੰ ਆਪਣੇ ਮੰਦਰ ਦੇ ਕੋਲ ਲਟਕ ਸਕਦੇ ਹੋ।

ਫੇਅਰੀ ਲਾਈਟਸ

ਫੇਅਰੀ ਲਾਈਟਸ ਦੀਵਾਲੀ ਦੀ ਜਾਨ ਹੁੰਦੇ ਹਨ। ਇਨ੍ਹਾਂ ਨਾਲ ਪੂਜਾ ਦਾ ਕਮਰਾ ਹੋਰ ਵੀ ਖੂਬਸੂਰਤ ਦਿਖਾਈ ਦਿੰਦਾ ਹੈ |ਤੁਸੀਂ ਵੀ ਆਪਣੇ ਪੂਜਾ ਦੇ ਕਮਰੇ ਦੀ ਸੁੰਦਰਤਾ ਵਧਾਉਣ ਲਈ ਅਜਿਹਾ ਕਰ ਸਕਦੇ ਹੋ |

ਦੀਵੇ ਦੀ ਵਰਤੋਂ

ਦੀਵਾਲੀ ਦਾ ਅਰਥ ਹੈ ਦੀਵਿਆਂ ਦੀ ਮਾਲਾ। ਤੁਸੀਂ ਦੀਵੇ ਜਗਾ ਕੇ ਆਪਣੇ ਮੰਦਰ ਨੂੰ ਸਜਾ ਸਕਦੇ ਹੋ। ਤੁਸੀਂ ਦੀਵਿਆਂ ਨਾਲ ਵੱਖ-ਵੱਖ ਡਿਜ਼ਾਈਨ ਬਣਾ ਕੇ ਆਪਣੇ ਮੰਦਰ ਨੂੰ ਸਜਾ ਸਕਦੇ ਹੋ।

Exit mobile version