ਅੱਖਾਂ ਦੇ ਹੇਠਾਂ ਬਣੇ ਰਹਿੰਦੇ ਹਨ ਡਾਰਕ ਸਰਕਲ, ਇਹ ਆਦਤਾਂ ਹੋ ਸਕਦੀਆਂ ਹਨ ਕਾਰਨ | Dark circles under the eyes these habits can be the reason treatment of dark circles Punjabi news - TV9 Punjabi

ਅੱਖਾਂ ਦੇ ਹੇਠਾਂ ਬਣੇ ਰਹਿੰਦੇ ਹਨ ਡਾਰਕ ਸਰਕਲ, ਇਹ ਆਦਤਾਂ ਹੋ ਸਕਦੀਆਂ ਹਨ ਕਾਰਨ

Updated On: 

06 Jun 2024 14:26 PM

ਜੇਕਰ ਅੱਖਾਂ ਦੇ ਹੇਠਾਂ ਕਾਲੇ ਘੇਰੇ ਵਾਰ-ਵਾਰ ਦਿਖਾਈ ਦਿੰਦੇ ਹਨ ਅਤੇ ਤੁਸੀਂ ਮਹਿੰਗੇ ਬਿਊਟੀ ਪ੍ਰੋਡਕਟਸ, ਸਕਿਨ ਟ੍ਰੀਟਮੈਂਟ ਅਤੇ ਘਰੇਲੂ ਨੁਸਖਿਆਂ ਨੂੰ ਅਜ਼ਮਾ ਕੇ ਥੱਕ ਗਏ ਹੋ, ਤਾਂ ਇਸ ਦਾ ਕਾਰਨ ਤੁਹਾਡੀਆਂ ਕੁਝ ਆਦਤਾਂ ਹੋ ਸਕਦੀਆਂ ਹਨ।

ਅੱਖਾਂ ਦੇ ਹੇਠਾਂ ਬਣੇ ਰਹਿੰਦੇ ਹਨ ਡਾਰਕ ਸਰਕਲ, ਇਹ ਆਦਤਾਂ ਹੋ ਸਕਦੀਆਂ ਹਨ ਕਾਰਨ

ਅੱਖਾਂ ਦੇ ਹੇਠਾਂ ਬਣੇ ਰਹਿੰਦੇ ਹਨ ਡਾਰਕ ਸਰਕਲ, ਇਹ ਆਦਤਾਂ ਹੋ ਸਕਦੀਆਂ ਹਨ ਕਾਰਨ (Image Credit source: freepik)

Follow Us On

ਸਭ ਤੋਂ ਆਮ ਸਕਿਨ ਦੀਆਂ ਸਮੱਸਿਆਵਾਂ ਵਿੱਚੋਂ ਇੱਕ ਹੈ ਅੱਖਾਂ ਦੇ ਹੇਠਾਂ ਡਾਰਕ ਸਰਕਲ। ਇਸ ਤੋਂ ਛੁਟਕਾਰਾ ਪਾਉਣ ਲਈ ਅਸੀਂ ਘਰੇਲੂ ਨੁਸਖਿਆਂ ਦੀ ਕੋਸ਼ਿਸ਼ ਕਰਦੇ ਹਾਂ ਜਾਂ ਮਹਿੰਗੇ ਉਤਪਾਦਾਂ ਦਾ ਇਸਤੇਮਾਲ ਕਰਦੇ ਹਾਨ, ਪਰ ਫਿਰ ਵੀ ਸਾਨੂੰ ਪੂਰਾ ਫਾਇਦਾ ਨਹੀਂ ਮਿਲਦਾ। ਦਰਅਸਲ, ਕਈ ਵਾਰ ਅਸੀਂ ਸਿਰਫ ਸਤਹੀ ਸਕਿਨ ਦਾ ਧਿਆਨ ਰੱਖਦੇ ਹਾਂ ਪਰ ਸਰੀਰ ਦੀਆਂ ਅੰਦਰੂਨੀ ਸਮੱਸਿਆਵਾਂ ਦਾ ਵੀ ਸਕਿਨ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਤੁਹਾਡੀਆਂ ਕੁਝ ਆਦਤਾਂ ਵੀ ਅੱਖਾਂ ਦੇ ਹੇਠਾਂ ਡਾਰਕ ਸਰਕਲ ਦਾ ਕਾਰਨ ਬਣ ਸਕਦੀਆਂ ਹਨ।

ਅੱਖਾਂ ਦੇ ਹੇਠਾਂ ਕਾਲੇ ਘੇਰੇ ਬਣਨ ਦਾ ਇੱਕ ਮੁੱਖ ਕਾਰਨ ਬਹੁਤ ਜ਼ਿਆਦਾ ਤਣਾਅ ਹੈ। ਇਸ ਤੋਂ ਇਲਾਵਾ ਤੁਹਾਡੀਆਂ ਕੁਝ ਆਦਤਾਂ ਦੇ ਕਾਰਨ ਵੀ ਡਾਰਕ ਸਰਕਲ ਦਿਖਾਈ ਦੇਣ ਲੱਗਦੇ ਹਨ, ਇਸ ਲਈ ਘਰੇਲੂ ਨੁਸਖੇ ਅਜ਼ਮਾਉਣ ਅਤੇ ਮਹਿੰਗੇ ਉਤਪਾਦ ਜਾਂ ਇਲਾਜ ਲੈਣ ਦੀ ਬਜਾਏ ਇਨ੍ਹਾਂ ਆਦਤਾਂ ਨੂੰ ਸੁਧਾਰਨਾ ਜ਼ਰੂਰੀ ਹੈ।

ਦੇਰ ਰਾਤ ਤੱਕ ਜਾਗਣਾ

ਸਹੀ ਨੀਂਦ ਨਾ ਆਉਣਾ ਵੀ ਅੱਖਾਂ ਦੇ ਹੇਠਾਂ ਕਾਲੇ ਘੇਰੇ ਬਣਨ ਦਾ ਇਕ ਮੁੱਖ ਕਾਰਨ ਹੈ। ਜੇਕਰ ਤੁਸੀਂ ਦੇਰ ਰਾਤ ਤੱਕ ਜਾਗਦੇ ਰਹਿੰਦੇ ਹੋ, ਤਾਂ ਇਸ ਆਦਤ ਤੋਂ ਜਲਦੀ ਛੁਟਕਾਰਾ ਪਾਉਣਾ ਜ਼ਰੂਰੀ ਹੈ, ਕਿਉਂਕਿ ਇਹ ਨਾ ਸਿਰਫ ਤੁਹਾਡੀ ਸੁੰਦਰਤਾ ‘ਤੇ ਬੁਰਾ ਪ੍ਰਭਾਵ ਪਾਉਂਦਾ ਹੈ, ਬਲਕਿ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਕਾਰਨ ਬਣਦਾ ਹੈ।

ਬਹੁਤ ਜ਼ਿਆਦਾ ਸਕ੍ਰੀਨ ਟਾਈਮ

ਜੇਕਰ ਤੁਸੀਂ ਕੰਪਿਊਟਰ ‘ਤੇ ਕੰਮ ਕਰਦੇ ਹੋ ਤਾਂ ਤੁਹਾਨੂੰ ਘੱਟੋ-ਘੱਟ 9 ਘੰਟੇ ਸਕਰੀਨ ਦੇ ਸਾਹਮਣੇ ਬਿਤਾਉਣੇ ਪੈਂਦੇ ਹਨ ਅਤੇ ਅਜਿਹੇ ‘ਚ ਮੋਬਾਇਲ ਨੂੰ ਚਲਾਉਂਦੇ ਰਹਿਣ ਨਾਲ ਸਕਰੀਨ ਟਾਈਮਿੰਗ ਵਧ ਜਾਂਦੀ ਹੈ। ਇਸ ਕਾਰਨ ਨਾ ਸਿਰਫ ਕਾਲੇ ਘੇਰੇ ਦਿਖਾਈ ਦੇਣ ਲੱਗਦੇ ਹਨ, ਸਗੋਂ ਸਮੇਂ ਤੋਂ ਪਹਿਲਾਂ ਬੁਢਾਪੇ ਦੇ ਲੱਛਣ ਵੀ ਚਿਹਰੇ ‘ਤੇ ਦਿਖਾਈ ਦਿੰਦੇ ਹਨ।

ਅੱਖਾਂ ਰਗੜਦੇ ਰਹਿਣਾ

ਜੇਕਰ ਤੁਹਾਨੂੰ ਅੱਖਾਂ ਨੂੰ ਵਾਰ-ਵਾਰ ਰਗੜਨ ਜਾਂ ਹੱਥਾਂ ਨਾਲ ਛੂਹਣ ਦੀ ਆਦਤ ਹੈ ਤਾਂ ਇਸ ਨਾਲ ਡਾਰਕ ਸਰਕਲ ਦੀ ਸਮੱਸਿਆ ਵੀ ਵਧ ਸਕਦੀ ਹੈ। ਦਰਅਸਲ, ਅੱਖਾਂ ਨੂੰ ਵਾਰ-ਵਾਰ ਰਗੜਨ ਨਾਲ ਅੱਖਾਂ ਦੇ ਹੇਠਾਂ ਖੂਨ ਦੀਆਂ ਨਾੜੀਆਂ ‘ਤੇ ਦਬਾਅ ਬਣ ਜਾਂਦਾ ਹੈ ਅਤੇ ਖੂਨ ਦੇ ਵਹਾਅ ਵਿਚ ਰੁਕਾਵਟ ਆ ਸਕਦੀ ਹੈ, ਜਿਸ ਨਾਲ ਕਾਲੇ ਘੇਰੇ ਹੋ ਸਕਦੇ ਹਨ। ਇਸ ਤੋਂ ਇਲਾਵਾ ਅੱਖਾਂ ‘ਚ ਐਲਰਜੀ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ।

ਪਾਣੀ ਨਾ ਪੀਣ ਦੀ ਆਦਤ

ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ‘ਚ ਹੋ ਜੋ ਘੱਟ ਮਾਤਰਾ ‘ਚ ਪਾਣੀ ਪੀਂਦੇ ਹਨ ਤਾਂ ਜਾਣ ਲਓ ਕਿ ਇਸ ਨਾਲ ਨਾ ਸਿਰਫ ਤੁਹਾਡੀ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ, ਇਸ ਨਾਲ ਤੁਹਾਡੀ ਸਕਿਨ ਵੀ ਖੁਸ਼ਕ ਹੋ ਜਾਂਦੀ ਹੈ, ਜਿਸ ਕਾਰਨ ਅੱਖਾਂ ਦੇ ਹੇਠਾਂ ਕਾਲੇ ਘੇਰੇ ਪੈ ਜਾਂਦੇ ਹਨ।

ਖੁਰਾਕ ਦਾ ਧਿਆਨ ਨਾ ਰੱਖਣਾ

ਸਹੀ ਖੁਰਾਕ ਨਾ ਲੈਣ ਨਾਲ ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਅੱਖਾਂ ਦੇ ਹੇਠਾਂ ਕਾਲੇ ਘੇਰੇ ਦਿਖਾਈ ਦੇਣ ਲੱਗ ਪੈਂਦੇ ਹਨ ਅਤੇ ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਸਦੇ ਪਿੱਛੇ ਕਾਰਨ ਸਰੀਰ ਵਿੱਚ ਆਇਰਨ ਦੀ ਕਮੀ, ਵਿਟਾਮਿਨ ਬੀ12 ਦੀ ਕਮੀ ਆਦਿ ਹੋ ਸਕਦੇ ਹਨ।

Exit mobile version