‘ਚੰਪਾਰਨ ਮਟਨ’ ਆਸਕਰ ਦੀ ਦੌੜ ‘ਚ , ਜਾਣੋ ਇਸ ਡਿਸ਼ ਦੀ ਰੈਸਿਪੀ, ਜਿਸ ‘ਤੇ ਬਣੀ ਸੀ ਇਹ ਸ਼ਾਰਟ ਫਿਲਮ
Champaran Mutton Recipe: ਚੰਪਾਰਨ ਮਟਨ ਬਣਾਉਣ ਲਈ ਮਿੱਟੀ ਦੀ ਹਾਂਡੀ ਜਾਂ ਕੁੰਨੀ ਅਤੇ ਕੁਝ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਨਾਨ-ਵੈਜ 'ਚ ਪਸੰਦ ਕੀਤੀ ਜਾਣ ਵਾਲੀ ਬਹੁਤ ਮਸ਼ਹੂਰ ਡਿਸ਼ ਹੈ। ਤੁਸੀਂ ਇਸ ਆਸਾਨ ਤਰੀਕੇ ਨਾਲ ਘਰ 'ਚ ਵੀ ਚੰਪਾਰਨ ਮਟਨ ਬਣਾ ਸਕਦੇ ਹੋ।
ਚੰਪਾਰਨ ਮਟਨ ਨਾਮ ਦੀ ਇੱਕ ਸ਼ਾਰਟ ਫਿਲਮ ਇਸ ਸਮੇਂ ਸੁਰਖੀਆਂ ਵਿੱਚ ਹੈ। ਚੰਪਾਰਨ ਮਟਨ ਸਟੂਡੈਂਟ ਅਕੈਡਮੀ ਅਵਾਰਡਸ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਲਘੂ ਫਿਲਮ ਬਣੀ ਹੈ। ਇਸ ਫਿਲਮ ‘ਚ ਬਿਹਾਰ ਦੇ ਮੁਜ਼ੱਫਰਪੁਰ ਦੀ ਰਹਿਣ ਵਾਲੀ ਧੀ ਫਲਕ ਖਾਨ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋ ਰਹੀ ਹੈ। ਹੁਣ ਜਦੋਂ ਚੰਪਾਰਣ ਮਟਨ ਦੀ ਚਰਚਾ ਚੱਲ ਹੀ ਰਹੀ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਚੰਪਾਰਨ ਮਟਨ ਦੀ ਰੈਸਿਪੀ।
ਕੀ ਤੁਸੀਂ ਚੰਪਾਰਨ ਮਟਨ ਟ੍ਰਾਈ ਕੀਤਾ ਹੈ। ਹਾਂ, ਜੀ ਹਾਂ ਇਹ ਪਕਵਾਨ ਬਹੁਤ ਫੇਮਸ ਹੈ। ਜਿਸ ਤਰ੍ਹਾਂ ਬਿਹਾਰ ਦੀ ਵੈੱਜ ਡਿਸ਼ ‘ਚ ਲਿੱਟੀ-ਚੋਖਾ ਡਿਸ਼ ਬਹੁਤ ਮਸ਼ਹੂਰ ਹੈ, ਉਸੇ ਤਰ੍ਹਾਂ ਨਾਨ-ਵੈਜ ‘ਚ ਚੰਪਾਰਣ ਜ਼ਿਲ੍ਹੇ ਦਾ ‘ਚੰਪਾਰਨ ਮਟਨ’ ਵੀ ਮਸ਼ਹੂਰ ਹੈ।
ਇਸ ਡਿਸ਼ ਦਾ ਨਾਂ ਸੁਣਦਿਆਂ ਹੀ ਕਈਆਂ ਦੇ ਮੂੰਹ ‘ਚ ਪਾਣੀ ਆ ਜਾਂਦਾ ਹੈ। ਤੁਸੀਂ ਚੰਪਾਰਨ ਮਟਨ ਘਰ ‘ਚ ਵੀ ਆਸਾਨੀ ਨਾਲ ਬਣਾ ਸਕਦੇ ਹੋ। ਇਸ ਮੀਟ ਨੂੰ ਬਣਾਉਣ ਲਈ ਮਿੱਟੀ ਦੇ ਬਰਤਨ ਦੀ ਵਰਤੋਂ ਕੀਤੀ ਜਾਂਦੀ ਹੈ। ਮਿੱਟੀ ਦੀ ਖੁਸ਼ਬੂ ਇਸ ਦੇ ਸੁਆਦ ਨੂੰ ਵਧਾ ਦਿੰਦੀ ਹੈ। ਇੱਥੇ ਜਾਣੋ ਚੰਪਾਰਨ ਮਟਨ ਦੀ ਆਸਾਨ ਰੈਸਿਪੀ।
ਚੰਪਾਰਨ ਮਟਨ ਦੀ ਸਮੱਗਰੀ
ਪਿਆਜ਼ ਬਾਰੀਕ ਕੱਟਿਆ ਹੋਇਆ – 5
ਮੱਟਨ – ਅੱਧਾ ਕਿਲੋ
ਸਰ੍ਹੋਂ ਦਾ ਤੇਲ – 100 ਮਿ.ਲੀ
ਸੁੱਕੀ ਲਾਲ ਮਿਰਚ – 3
ਹਰੀ ਮਿਰਚ – 3
ਲਸਣ – 2 ਪੂਰੇ
ਅਦਰਕ ਅਤੇ ਲਸਣ ਦਾ ਪੇਸਟ – 1 ਚੱਮਚ
ਕਾਲੀ ਮਿਰਚ – 4 ਤੋਂ 5
ਵੱਡੀ ਇਲਾਇਚੀ – 2
ਛੋਟੀ ਇਲਾਇਚੀ – 3-4
ਲੌਂਗ – 4 ਤੋਂ 5
ਤੇਜ਼ ਪੱਤਾ – 1
ਕੁੱਟੀ ਹੋਈ ਸੌਂਫ – 3/4 ਚਮਚ
ਦਾਲਚੀਨੀ – 1ਚਮਚ
ਹਲਦੀ ਪਾਊਡਰ – 1 ਚਮਚ
ਲਾਲ ਮਿਰਚ ਪਾਊਡਰ – 1 ਚੱਮਚ
ਕਸ਼ਮੀਰੀ ਲਾਲ ਮਿਰਚ ਪਾਊਡਰ – 1 ਚਮਚ
ਧਨੀਆ ਪਾਊਡਰ – 3 ਚਮਚ
ਜੀਰਾ ਪਾਊਡਰ – ਦੋ ਚਮਚ
ਗਰਮ ਮਸਾਲਾ – 1 ਚਮਚ
ਲੂਣ -ਸਵਾਦ ਮੁਤਾਬਕ
ਇਹ ਵੀ ਪੜ੍ਹੋ
ਚੰਪਾਰਨ ਮਟਨ ਬਣਾਉਣ ਦੀ ਵਿਧੀ
ਸਟੈਪ-1
ਸਭ ਤੋਂ ਪਹਿਲਾਂ ਇੱਕ ਬਰਤਨ ਵਿੱਚ ਸਰ੍ਹੋਂ ਦਾ ਤੇਲ ਗਰਮ ਕਰੋ। ਇਸ ਤੇਲ ‘ਚੋਂ ਚੰਗੀ ਤਰ੍ਹਾਂ ਧੂੰਆਂ ਨਿਕਲਣ ਦਿਓ।
ਸਟੈਪ – 2
ਹੁਣ ਇਕ ਖਾਲੀ ਭਾਂਡੇ ਵਿਚ ਕੱਟਿਆ ਪਿਆਜ਼ ਲਓ। ਇਸ ਵਿਚ ਸੁੱਕੀਆਂ ਮਿਰਚਾਂ ਲਓ। ਇਕ ਹਰੀ ਮਿਰਚ ਪਾਓ।
ਸਟੈਪ – 3
ਇਸ ਬਰਤਨ ਵਿੱਚ ਲਸਣ ਦੀਆਂ ਦੋ ਕਲੀਆਂ ਨੂੰ ਥੋੜ੍ਹਾ ਜਿਹਾ ਕ੍ਰਸ਼ ਕਰਕੇ ਪਾਓ। ਇਸ ਭਾਂਡੇ ਵਿਚ ਇਕ ਚੱਮਚ ਅਦਰਕ ਅਤੇ ਲਸਣ ਦਾ ਪੇਸਟ ਮਿਲਾਓ।
ਸਟੈਪ – 4
ਇਸ ਤੋਂ ਬਾਅਦ ਇਸ ‘ਚ ਕਾਲੀ ਮਿਰਚ, ਵੱਡੀ ਇਲਾਇਚੀ, ਜੀਰਾ ਪਾਊਡਰ, ਛੋਟੀ ਇਲਾਇਚੀ, ਲੌਂਗ, ਗਰਮ ਮਸਾਲਾ, ਤੇਜ਼ ਪੱਤਾ, ਕੁੱਟੀ ਸੌਂਫ, ਦਾਲਚੀਨੀ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਕਸ਼ਮੀਰੀ ਲਾਲ ਮਿਰਚ ਪਾਊਡਰ, ਧਨੀਆ ਪਾਊਡਰ ਅਤੇ ਨਮਕ ਪਾਓ।
ਸਟੈਪ – 5
ਇਨ੍ਹਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਮਿਸ਼ਰਣ ਵਿੱਚ ਹੌਲੀ-ਹੌਲੀ ਗਰਮ ਤੇਲ ਪਾਓ। ਇਸ ਮਸਾਲੇ ਨੂੰ ਚੰਗੀ ਤਰ੍ਹਾਂ ਮਿਲਾ ਲਵੋ।
ਹੌਲੀ-ਹੌਲੀ – 6
ਹੁਣ ਇਸ ਮਸਾਲੇ ‘ਚ ਮਟਨ ਪਾ ਦਿਓ। ਮਟਨ ਅਤੇ ਮਸਾਲੇ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਮਿਲਾਓ। ਮਿੱਟੀ ਦੀ ਹਾਂਡੀ ਜਾਂ ਕੁੰਨੀ’ਚ ਥੋੜ੍ਹਾ ਜਿਹਾ ਘਿਓ ਪਾਓ। ਹੁਣ ਇਸ ਹਾਂਡੀ ‘ਚ ਮਟਨ ਦੇ ਮਿਸ਼ਰਣ ਨੂੰ ਪਾ ਦਿਓ। ਹੇਠਾਂ ਪਿਆਜ਼, ਉੱਤੇ ਮਟਨ ਅਤੇ ਫਿਰ ਪਿਆਜ਼ ਰੱਖੋ। ਹਾਂਡੀ ਦਾ ਢੱਕਣ ਲਾ ਦਿਓ।
ਸਟੈਪ – 7
ਇਸ ਹਾਂਡੀ ਦੇ ਸਿਰੇ ਨੂੰ ਆਟੇ ਨਾਲ ਚੰਗੀ ਤਰ੍ਹਾਂ ਸੀਲ ਕਰੋ। ਹੁਣ ਇਸ ਨੂੰ ਅੱਧੇ ਘੰਟੇ ਲਈ ਮੱਠੀ ਅੱਗ ‘ਤੇ ਰੱਖ ਦਿਓ। ਜੇਕਰ ਇਸ ਦੌਰਾਨ ਹਾਂਡੀ ‘ਚੋਂ ਭਾਫ਼ ਬਾਹਰ ਨਿਕਲ ਜਾਵੇ ਤਾਂ ਇਸ ਦੇ ਕੰਡਿਆ ਤੇ ਥੋੜ੍ਹਾ ਜਿਹਾ ਹੋਰ ਆਟਾ ਲਗਾ ਦਿਓ।
ਸਟੈਪ – 8
ਇਸ ਤੋਂ ਬਾਅਦ ਮਟਨ ਨੂੰ ਘੱਟ ਅੱਗ ‘ਤੇ 15 ਮਿੰਟ ਹੋਰ ਪੀ ਮੱਠੇ ਸੇਕ ਤੇ 45 ਮਿੰਟ ਤੱਕ ਪਕਾਓ। ਹੁਣ ਹਾਂਡੀ ਖੋਲ੍ਹੋ। ਮਟਨ ਭੁੰਨ ਜਾਵੇਗਾ ਪਰ ਚੰਗੀ ਤਰ੍ਹਾਂ ਪਕੇਗਾ ਨਹੀਂ। ਹੁਣ ਇਸ ‘ਚ ਥੋੜ੍ਹਾ ਜਿਹਾ ਪਾਣੀ ਪਾ ਕੇ ਦੁਬਾਰਾ ਗੈਸ ‘ਤੇ ਰੱਖ ਦਿਓ।
ਸਟੈਪ – 9
ਇਸ ਨੂੰ ਸਹੀ ਤਰ੍ਹਾਂ ਪਕਾਉਣ ਲਈ ਤੁਹਾਨੂੰ 20 ਤੋਂ 30 ਮਿੰਟ ਲੱਗਣਗੇ। ਇਸ ਤਰ੍ਹਾਂ ਤਿਆਰ ਹੋ ਜਾਵੇਗਾ ਚੰਪਾਰਨ ਦਾ ਮਟਨ, ਇਸ ਨੂੰ ਬਣਾਉਣ ‘ਚ ਤੁਹਾਨੂੰ ਲਗਭਗ 2 ਘੰਟੇ ਚਾਹੀਦੇ ਨੇ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ