Junior NTR: ਜੂਨੀਅਰ ਐਨਟੀਆਰ ਆਸਕਰ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਰਵਾਨਾ ਹੋਏ

Updated On: 

08 Mar 2023 13:50 PM

ਫਿਲਮ RRR 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਦੱਖਣੀ ਫਿਲਮਾਂ ਦੇ ਸੁਪਰਸਟਾਰ ਜੂਨੀਅਰ NTR ਅਮਰੀਕਾ ਲਈ ਰਵਾਨਾ ਹੋ ਗਏ ਹਨ। ਉਹ ਉੱਥੇ 12 ਮਾਰਚ ਨੂੰ ਹੋਣ ਵਾਲੇ ਆਸਕਰ ਐਵਾਰਡਜ਼ 'ਚ ਸ਼ਾਮਲ ਹੋਣਗੇ।

Junior NTR: ਜੂਨੀਅਰ ਐਨਟੀਆਰ ਆਸਕਰ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਰਵਾਨਾ ਹੋਏ

ਅਮਰੀਕਾ ਤੋਂ ਵਾਪਸ ਪਰਤੇ ਜੂਨੀਅਰ ਐਨਟੀਆਰ ਦੇ ਸਵਾਗਤ ਲਈ ਪ੍ਰਸ਼ੰਸਕ ਹੋਏ ਬੇਕਾਬੂ।

Follow Us On

Entertainment:ਫਿਲਮ RRR ‘ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਦੱਖਣੀ ਫਿਲਮਾਂ ਦੇ ਸੁਪਰਸਟਾਰ ਜੂਨੀਅਰ NTR ਅਮਰੀਕਾ ਲਈ ਰਵਾਨਾ ਹੋ ਗਏ ਹਨ। ਉਹ ਉੱਥੇ 12 ਮਾਰਚ ਨੂੰ ਹੋਣ ਵਾਲੇ ਆਸਕਰ ਐਵਾਰਡਜ਼ ‘ਚ ਸ਼ਾਮਲ ਹੋਣਗੇ। ਦੱਸ ਦੇਈਏ ਕਿ ਫਿਲਮ ਆਰਆਰਆਰ ਦੇ ਗੀਤ ਨਾਟੂ -ਨਾਟੂ ਨੂੰ ਆਸਕਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਗੀਤ ਅਤੇ ਫਿਲਮ ਨੂੰ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ ‘ਤੇ ਕਈ ਐਵਾਰਡ ਮਿਲ ਚੁੱਕੇ ਹਨ। ਦੱਸ ਦੇਈਏ ਕਿ ਫਿਲਮ ਨੂੰ ਇਨ੍ਹੀਂ ਦਿਨੀਂ ਪੂਰੀ ਦੁਨੀਆ ਦੇ ਨਾਲ-ਨਾਲ ਅਮਰੀਕਾ ‘ਚ ਵੀ ਸਫਲਤਾ ਮਿਲ ਰਹੀ ਹੈ। ਇਹ ਫਿਲਮ 3 ਮਾਰਚ ਨੂੰ ਯੂਐਸ ਦੇ ਲਗਭਗ 200 ਸਿਨੇਮਾਘਰਾਂ ਵਿੱਚ ਦੁਬਾਰਾ ਰਿਲੀਜ਼ ਕੀਤੀ ਗਈ ਸੀ। ਫਿਲਮ ਨੇ ਗਲੋਬਲ ਪੱਧਰ ‘ਤੇ 1200 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਫਿਲਮ ਨੇ ਇੱਕ ਗੋਲਡਨ ਗਲੋਬ ਅਤੇ ਦੋ ਕ੍ਰਿਟਿਕਸ ਚੁਆਇਸ ਅਵਾਰਡ ਵੀ ਜਿੱਤੇ।

ਆਸਕਰ ‘ਚ ਨਾਟੂ-ਨਾਟੂ ‘ਤੇ ਸਟੇਜ ਪੇਸ਼ਕਾਰੀ ਹੋਵੇਗੀ

ਆਸਕਰ ਅਵਾਰਡਸ 2023 ਸਮਾਰੋਹ ਵਿੱਚ ਆਰਆਰਆਰ ਦੇ ਗੀਤ ਨਾਟੂ ਨਾਟੂ ਦੀ ਸਟੇਜ ਪਰਫਾਰਮੈਂਸ ਹੋਵੇਗੀ। ਗਾਇਕ ਰਾਹੁਲ ਸਿਪਲੀਗੰਜ ਅਤੇ ਕਾਲ ਭੈਰਵ ਇਸ ਨੂੰ ਲਾਈਵ ਪੇਸ਼ ਕਰਨਗੇ। ਇਹ ਇੱਕ ਵੱਡੀ ਪ੍ਰਾਪਤੀ ਹੈ ਕਿਉਂਕਿ ਜੇਕਰ ਕੋਈ ਭਾਰਤੀ ਗੀਤ ਆਸਕਰ ਵਰਗੇ ਪਲੇਟਫਾਰਮ ‘ਤੇ ਚੱਲਦਾ ਹੈ ਤਾਂ ਪੂਰੀ ਦੁਨੀਆ ਇਸ ਦੀ ਧੁਨ ‘ਤੇ ਨੱਚੇਗੀ। ਧਿਆਨ ਰਹੇ ਕਿ ਗੀਤ ਨਾਟੂ-ਨਾਟੂ ਨੇ ਗੋਲਡਨ ਗਲੋਬ ਐਵਾਰਡਜ਼ ‘ਚ ਬੈਸਟ ਗੀਤ ਸ਼੍ਰੇਣੀ ਦਾ ਐਵਾਰਡ ਵੀ ਜਿੱਤਿਆ ਸੀ। ਜਦੋਂ ਕਿ ਫੈਫ ਨੇ ਸਰਬੋਤਮ ਵਿਦੇਸ਼ੀ ਭਾਸ਼ਾ ਦੀ ਫਿਲਮ ਅਤੇ ਨਾਟੂ-ਨਾਟੂ ਨੇ ਕ੍ਰਿਟਿਕਸ ਚੁਆਇਸ ਅਵਾਰਡਾਂ ਵਿੱਚ ਸਰਵੋਤਮ ਗੀਤ ਦਾ ਪੁਰਸਕਾਰ ਜਿੱਤਿਆ। ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਫਿਲਮ ਅਵਾਰਡਸ 24 ਫਰਵਰੀ ਦੀ ਰਾਤ ਨੂੰ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਆਰਆਰਆਰ ਨੇ ਕੁੱਲ 4 ਸ਼੍ਰੇਣੀਆਂ ਵਿੱਚ ਪੁਰਸਕਾਰ ਜਿੱਤੇ ਸਨ।

ਆਜ਼ਾਦੀ ਦੇ ਸੰਘਰਸ਼ ਨੂੰ ਬਿਆਨ ਕਰਦੀ ਫਿਲਮ

ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਆਜ਼ਾਦੀ ਲਈ ਲੜ ਰਹੇ ਭਾਰਤ ਦੇ ਦੋ ਕ੍ਰਾਂਤੀਕਾਰੀ ਨੌਜਵਾਨਾਂ ਦੀ ਕਹਾਣੀ ਹੈ। ਇਹ ਕ੍ਰਾਂਤੀਕਾਰੀ ਸੀਤਾਰਾਮ ਰਾਜੂ ਅਤੇ ਕੋਮਾਰਾਮ ਭੀਮ ਸਨ। ਜਿਨ੍ਹਾਂ ਨੇ 1920 ਦੇ ਆਸ-ਪਾਸ ਦੇਸ਼ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਕਰਵਾਉਣ ਲਈ ਕਈ ਕ੍ਰਾਂਤੀਕਾਰੀ ਘਟਨਾਵਾਂ ਨੂੰ ਅੰਜਾਮ ਦਿੱਤਾ। ਇਸ ਫ਼ਿਲਮ ਵਿੱਚ ਵੀ ਇਨ੍ਹਾਂ ਦੋ ਨੌਜਵਾਨ ਕ੍ਰਾਂਤੀਕਾਰੀਆਂ ਦੀ ਆਜ਼ਾਦੀ ਲਈ ਤਾਂਘ ਅਤੇ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਗਈ ਹੈ। ਫਿਲਮ ਵਿੱਚ ਇਨ੍ਹਾਂ ਦੋ ਕ੍ਰਾਂਤੀਕਾਰੀਆਂ ਦੀਆਂ ਭੂਮਿਕਾਵਾਂ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਨੇ ਨਿਭਾਈ ਹੈ । ਇਸ ਫਿਲਮ ਵਿੱਚ ਦੋਵੇਂ ਅਦਾਕਾਰਾਂ ਨੇ ਬਹੁੱਤ ਸ਼ਿੱਦਤ ਦੇ ਨਾਲ ਆਪਣੇ ਕਿਰਦਾਰ ਨਿਭਾਏ ਹਨ ਅਤੇ ਐਸਐਸ ਰਾਮਜ਼ੋਲੀ ਦੇ ਨਿਰਦੇਸ਼ਨ ਵਿੱਚ ਇਹ ਫਿਲਮ ਬੇਮਿਸਾਲ ਹੋ ਨਿੱਬੜੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version