ਫਿਲਮ ਆਰਆਰਆਰ ਆਸਕਰ ਅਵਾਰਡ ਜਿੱਤਣ ਲਈ ਤਿਆਰ

Updated On: 

26 Jan 2023 11:04 AM

ਮਸ਼ਹੂਰ ਦੱਖਣ ਭਾਰਤੀ ਫਿਲਮ ਨਿਰਮਾਤਾ ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਅਜੇ ਵੀ ਪੂਰੀ ਦੁਨੀਆ ਵਿੱਚ ਧੂਮ ਮਚਾ ਰਹੀ ਹੈ।

ਫਿਲਮ ਆਰਆਰਆਰ ਆਸਕਰ ਅਵਾਰਡ ਜਿੱਤਣ ਲਈ ਤਿਆਰ
Follow Us On

ਮਸ਼ਹੂਰ ਦੱਖਣ ਭਾਰਤੀ ਫਿਲਮ ਨਿਰਮਾਤਾ ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਅਜੇ ਵੀ ਪੂਰੀ ਦੁਨੀਆ ਵਿੱਚ ਧੂਮ ਮਚਾ ਰਹੀ ਹੈ। ਫਿਲਮ ਦੇ ਗੀਤ ਨਾਟੂ ਨਾਟੂ ਨੇ ਲਾਸ ਏਂਜਲਸ ਵਿੱਚ ਆਯੋਜਿਤ ਗੋਲਡਨ ਗਲੋਬ ਅਵਾਰਡਸ ਵਿੱਚ ਸਰਵੋਤਮ ਮੂਲ ਗੀਤ ਦਾ ਪੁਰਸਕਾਰ ਜਿੱਤਿਆ। ਹੁਣ ਫਿਲਮ ਦਾ ਇਹ ਗੀਤ ਆਸਕਰ 2023 ਦੀ ਫਾਈਨਲ ਨਾਮਜ਼ਦਗੀ ਵਿੱਚ ਸ਼ਾਮਲ ਹੋ ਗਿਆ ਹੈ। ਇਸ ਐਵਾਰਡ ਫੰਕਸ਼ਨ ਵਿੱਚ ਵੀ ਇਸ ਗੀਤ ਨੂੰ ਬੈਸਟ ਓਰੀਜਨਲ ਗੀਤ ਦੀ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਗੀਤ ਨੂੰ ਐਮਐਮ ਕੀਰਵਾਨੀ ਨੇ ਕੰਪੋਜ਼ ਕੀਤਾ ਹੈ।

ਹਾਲੀਵੁੱਡ ਨਿਰਦੇਸ਼ਕ ਵੀ ਹੋਏ ਐਸਐਸ ਰਾਜਾਮੌਲੀ ਦੇ ਫੈਨ

ਹਾਲੀਵੁੱਡ ਨਿਰਦੇਸ਼ਕ ਜੇਮਸ ਕੈਮਰਨ ਵੀ ਐਸਐਸ ਰਾਜਾਮੌਲੀ ਦੇ ਫੈਨ ਹੋ ਗਏ ਹਨ ਅਤੇ ਫਿਲਮ ਉਨ੍ਹਾਂ ਖ਼ੁਦ ਐਸਐਸ ਰਾਜਾਮੌਲੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ। ਕੈਮਰਨ ਨੇ ਕਿਹਾ ਕਿ ਐਸਐਸ ਰਾਜਮੌਲੀ ਨੇ ਫਿਲਮ ਆਰਆਰਆਰ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਉਹ ਦੋ ਵਾਰ ਫਿਲਮ ਦੇਖ ਚੁਕੇ ਹਨ । ਜੇਮਸ ਕੈਮਰਨ ਨੇ ਐਸਐਸ ਰਾਜਾਮੌਲੀ ਦੀ ਦ੍ਰਿਸ਼ਟੀ, ਪ੍ਰਤਿਭਾਸ਼ਾਲੀ ਕਹਾਣੀ ਸੁਣਾਉਣ ਅਤੇ ਉਨ੍ਹਾਂ ਦੇ ਕਿਰਦਾਰਾਂ ਦੀ ਵੀ ਪ੍ਰਸ਼ੰਸਾ ਕੀਤੀ। ਜੇਮਸ ਨੇ ਕਿਹਾ ਕਿ ਤੁਹਾਡੇ ਕਿਰਦਾਰਾਂ ਨੂੰ ਦੇਖਣਾ ਇੱਕ ਅਹਿਸਾਸ ਹੈ। ਇਸ ਦੌਰਾਨ ਜੇਮਸ ਕੈਮਰਨ ਨੇ ਕਿਹਾ ਕਿ ਮੈਨੂੰ ਇਹ ਗੱਲ ਬਹੁਤ ਪਸੰਦ ਹੈ ਕਿ ਤੁਸੀਂ ਸਾਰੀਆਂ ਚੀਜ਼ਾਂ ਇਕੱਠੀਆਂ ਦਿਖਾਈਆਂ, ਇਹ ਇੱਕ ਪੂਰਾ ਸ਼ੋਅ ਹੈ, ਜੋ ਮੈਨੂੰ ਬਹੁਤ ਪਸੰਦ ਹੈ। ਤੁਹਾਡੇ ਦੇਸ਼ ਅਤੇ ਤੁਹਾਡੇ ਦੇਸ਼ ਵਾਸੀ ਜੋ ਮਾਣ ਮਹਿਸੂਸ ਕਰਦੇ ਹਨ, ਮੈਂ ਉਸ ਦੀ ਕਲਪਨਾ ਹੀ ਕਰ ਸਕਦਾ ਹਾਂ।

ਗੀਤ ਨਾਟੂ ਨਾਟੂ ਲਈ ਇਹ ਪੁਰਸਕਾਰ ਪ੍ਰਾਪਤ ਕਰ ਚੁੱਕੀ

ਇਸ ਤੋਂ ਪਹਿਲਾਂ ਵੀ ਲਾਸ ਏਂਜਲਸ ਵਿੱਚ ਹੋਏ 80ਵੇਂ ਗੋਲਡਨ ਗਲੋਬ ਐਵਾਰਡਜ਼ ਵਿੱਚ ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਨੇ ਫਿਲਮ ਦੇ ਗੀਤ ਨਾਟੂ ਨਾਟੂ ਲਈ ਸਰਵੋਤਮ ਮੂਲ ਗੀਤ ਦਾ ਐਵਾਰਡ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ। ਇਸ ਐਵਾਰਡ ਫੰਕਸ਼ਨ ਵਿੱਚ ਫਿਲਮ ਆਰਆਰਆਰ ਦੀ ਪੂਰੀ ਟੀਮ ਅਤੇ ਨਿਰਮਾਤਾ ਐਸਐਸ ਰਾਜਾਮੌਲੀ ਖੁਦ ਮੌਜੂਦ ਸਨ। ਐਵਾਰਡ ਫੰਕਸ਼ਨ ਤੋਂ ਬਾਅਦ ਐਸਐਸ ਰਾਜਾਮੌਲੀ ਨੇ ਫਿਲਮ ਦੇ ਗੀਤ ਨੂੰ ਐਵਾਰਡ ਮਿਲਣ ਤੋਂ ਬਾਅਦ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹੁਣ ਪੂਰੀ ਦੁਨੀਆ ਵਿੱਚ ਭਾਰਤੀ ਫਿਲਮਾਂ ਦਾ ਗੀਤ ਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਐਵਾਰਡ ਫਿਲਮ ਆਰਆਰਆਰ ਦੀ ਸ਼ਾਨਦਾਰ ਟੀਮ ਵਰਕ ਨੂੰ ਸਮਰਪਿਤ ਕੀਤਾ।

ਫਿਲਮ ਦੀ ਕਹਾਣੀ ਇਸ ਤਰ੍ਹਾਂ ਹੈ

ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਆਜ਼ਾਦੀ ਲਈ ਲੜ ਰਹੇ ਭਾਰਤ ਦੇ ਦੋ ਕ੍ਰਾਂਤੀਕਾਰੀ ਨੌਜਵਾਨਾਂ ਦੀ ਕਹਾਣੀ ਹੈ। ਇਹ ਕ੍ਰਾਂਤੀਕਾਰੀ ਸੀਤਾਰਾਮ ਰਾਜੂ ਅਤੇ ਕੋਮਾਰਾਮ ਭੀਮ ਸਨ। ਜਿਨ੍ਹਾਂ ਨੇ 1920ਵਿਆਂ ਵਿੱਚ ਦੇਸ਼ ਨੂੰ ਅੰਗਰੇਜ਼ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਕਈ ਕ੍ਰਾਂਤੀਕਾਰੀ ਘਟਨਾਵਾਂ ਨੂੰ ਅੰਜਾਮ ਦਿੱਤਾ। ਇਸ ਫ਼ਿਲਮ ਵਿੱਚ ਵੀ ਇਨ੍ਹਾਂ ਦੋ ਨੌਜਵਾਨ ਕ੍ਰਾਂਤੀਕਾਰੀਆਂ ਦੀ ਆਜ਼ਾਦੀ ਲਈ ਤਾਂਘ ਅਤੇ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਗਈ ਹੈ। ਫਿਲਮ ਵਿੱਚ ਇਨ੍ਹਾਂ ਦੋ ਕ੍ਰਾਂਤੀਕਾਰੀਆਂ ਦੀਆਂ ਭੂਮਿਕਾਵਾਂ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਨੇ ਨਿਭਾਈਆਂ ਹਨ।

Exit mobile version