ਮੇਲੇ ਸਬੰਧੀ ਅਧਿਕਾਰੀ ਨਾਲ ਮੀਟਿੰਗ ਕਰਦੇ ਡੀਸੀ ਹੁਸ਼ਿਆਰਪੁਰ ਕੋਮਲ ਮਿੱਤਲ , ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀਕੀਤੀ
ਹੁਸ਼ਿਆਰਪੁਰ: ਹੁਸ਼ਿਆਰਪੁਰ ਦੀ ਲਾਜਵੰਤੀ ਮਲਟੀਪਰਪਜ ਆਊਟਡੋਰ ਸਟੇਡੀਅਮ ਵਿੱਚ ਤਿੰਨ ਮਾਰਚ ਤੋਂ ਵਿਰਸਾ ਹੁਸ਼ਿਆਰਪੁਰ ਦਾ ਮੇਲਾ ਸ਼ੁਰੂ ਹੋ ਗਿਆ,, ਇਹ ਮੇਲਾ 7 ਮਾਰਚ ਤੱਕ ਚੱਲੇਗਾ,, ਇਹ ਜਾਣਕਾਰੀ ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦਿੱਤੀ,,
‘ਕਲਾਕਾਰ ਦਸਤਕਾਰੀ ਦੇ ਨਮੂਨਿਆਂ ਨੂੰ ਕਰਨਗੇ ਪੇਸ਼’
ਡੀਸੀ ਨੇ ਦੱਸਿਆ ਕਿ 7 ਮਾਰਚ ਤੱਕ ਲੱਗਣ ਵਾਲੇ ਇਸ
ਮੇਲੇ ਵਿਚ ਜ਼ਿਲ੍ਹੇ ਦੇ 100 ਦੇ ਕਰੀਬ ਦਸਤਕਾਰ ਤੇ ਸੈਲਫ ਹੈਲਪ ਗਰੁੱਪ ਹਿੱਸਾ ਲੈ ਕੇ ਲੋਕਾਂ ਤੱਕ ਦਸਤਕਾਰੀ ਦੇ ਨਮੂਨਿਆਂ ਨੂੰ ਪੇਸ਼ ਕਰਨਗੇ, ਤਾਂ ਜੋ ਲੋਕ ਇਕ ਹੀ ਛੱਤ ਹੇਠ ਆਪਣੇ ਜ਼ਿਲ੍ਹੇ ਦੀ ਅਮੀਰ ਵਿਰਾਸਤ ਨਾਲ ਜੁੜੀਆਂ ਕਲਾਕ੍ਰਿਤੀਆਂ ਦੀ ਖਰੀਦਕਾਰੀ ਕਰ ਸਕਣ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਰੋਜ਼ਾਨਾ ਉੱਤਰੀ ਖੇਤਰੀ ਸਭਿਆਚਾਰਕ ਕੇਂਦਰ ਦੇ ਕਲਾਕਾਰਾਂ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਅਤੇ ਹੋਰ ਕਲਾਕਾਰਾਂ ਵਲੋਂ ਆਪਣੀ ਪੇਸ਼ਕਾਰੀ ਦਿੱਤੀ ਜਾਵੇਗੀ।
ਰੋਜ਼ਾਨਾ ਰਾਤ 10 ਵਜੇ ਤੱਕ ਚੱਲੇਗਾ ਮੇਲਾ-ਡੀਸੀ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 3 ਤੋਂ 7 ਮਾਰਚ ਤੱਕ ਲੋਕਾਂ ਲਈ ਇਹ ਮੇਲਾ ਰੋਜ਼ਾਨਾ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਮੇਲੇ ਦਾ ਮੁੱਖ ਥੀਮ ਇਥੋਂ ਦੇ ਪਲਾਸਟਿਕ ਇਨਲੇਅ ਵਰਕ, ਪ੍ਰੰਪਰਿਕ ਨ੍ਰਿਤ, ਕੁਦਰਤੀ ਉਤਪਾਦ ਰਹਿਣਗੇ, ਜਿਸ ਵਿਚ ਵੱਖ-ਵੱਖ ਕਾਰੀਗਰਾਂ, ਗਰੁੱਪਾਂ ਅਤੇ ਸੰਸਥਾਵਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੇਲਾ ਜ਼ਿਲ੍ਹੇ ਦੀ ਦਸਤਕਾਰੀ,
ਸੰਸਕ੍ਰਿਤੀ ਅਤੇ ਵਾਤਾਵਰਣ ਨਾਲ ਸਬੰਧਤ ਦਿਲਕਸ਼ ਨਮੂਲਿਆਂ ਨੂੰ ਪੇਸ਼ ਕਰੇਗਾ ਅਤੇ ਜ਼ਿਲ੍ਹੇ ਦੇ ਦਸਤਕਾਰਾਂ ਤੇ ਸੈਲਫ ਹੈਲਪ ਗਰੁੱਪਾਂ ਲਈ ਆਪਣੇ ਉਤਪਾਦ ਨੂੰ ਵੇਚਣ ਦਾ ਇਹ ਇਕ ਵੱਡਾ ਮੌਕਾ ਹੈ।
‘ਮੇਲੇ ਵਿੱਚ ਸਟਾਰ ਨਾਈਟ ਦਾ ਆਯੋਜਨ ਵੀ ਕੀਤਾ ਜਾਵੇਗਾ’
ਉਨ੍ਹਾਂ ਕਿਹਾ ਕਿ ਇਸ ਆਯੋਜਨ ਦਾ ਉਦੇਸ਼ ਜ਼ਿਲ੍ਹੇ ਦੇ ਦਸਤਕਾਰਾਂ ਨੂੰ ਇਕ ਇਸ ਤਰ੍ਹਾਂ ਦਾ ਮੰਚ ਪ੍ਰਦਾਨ ਕਰਨਾ ਹੈ, ਜਿਥੇ ਉਨ੍ਹਾਂ ਨੂੰ ਆਪਣੇ ਸਾਮਾਨ ਨੂੰ ਵੇਚਣ ਲਈ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ 5 ਮਾਰਚ ਨੂੰ ਵਿਰਸਾ ਹੁਸ਼ਿਆਰਪੁਰ ਦਾ ਮੇਲੇ ਵਿਚ ਸਟਾਰ ਨਾਈਟ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਪ੍ਰਸਿੱਧ ਪੰਜਾਬੀ ਗਾਇਕ
ਸਤਿੰਦਰ ਸਰਤਾਜ ਆਪਣੇ ਗੀਤਾਂ ਨਾਲ ਸਮਾਂ ਬੰਨ੍ਹਣਗੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ