Police Flag March: ਸੁਰੱਖਿਆ ਦੀ ਭਾਵਨਾ ਕਾਇਮ ਕਰਨ ਲਈ ਪੁਲਿਸ ਵੱਲੋਂ ਕੱਢੇ ਜਾ ਰਹੇ ਫਲੈਂਗ ਮਾਰਚ

Published: 

15 Mar 2023 18:19 PM

Police Flag March: ਸੁਰੱਖਿਆ ਦੀ ਭਾਵਨਾ ਕਾਇਮ ਕਰਨ ਲਈ ਪੁਲਿਸ ਵੱਲੋਂ ਕੱਢੇ ਜਾ ਰਹੇ ਫਲੈਂਗ ਮਾਰਚ
Follow Us On

ਫਾਜਿਲਕਾ ਨਿਊਜ: ਅੰਮ੍ਰਿਤਸਰ ਵਿਖੇ ਚੱਲ ਰਹੀ ਜੀ-20 ਸਮਿਟ (G-20 Summit) ਨੂੰ ਲੈ ਕੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਐਕਟਿਵ ਹੈ। ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ (Border Districts)ਦੇ ਵਿਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਜਿਲ੍ਹਾ ਫਾਜਿਲਕਾ ਤੋਂ ਪੁਲਿਸ ਮੁਖੀ ਅਵਨੀਤ ਕੌਰ ਸਿੱਧੂ ਦੀ ਅਗਵਾਈ ਹੇਠ ਅੱਜ ਫਾਜ਼ਿਲਕਾ ਜਲਾਲਾਬਾਦ ਅਤੇ ਅਬੋਹਰ ਵਿਖੇ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਇਹਨਾਂ ਸ਼ਹਿਰਾਂ ਤੋਂ ਇਲਾਵਾ ਪਿੰਡਾਂ ਵਿਚ ਵੀ ਪੁਲਿਸ ਦੇ ਵੱਲੋਂ ਫਲੈਗ ਮਾਰਚ ਦੇ ਜ਼ਰੀਏ ਲੋਕਾਂ ਦੇ ਵਿੱਚ ਜਿੱਥੇ ਸੁਰੱਖਿਆ ਦੀ ਭਾਵਨਾ ਕਾਇਮ ਕੀਤੀ ਜਾ ਰਹੀ ਹੈ। ਉਥੇ ਹੀ ਆਸਮਾਜਿਕ ਤੱਤਾਂ ਦੇ ਮਨਾਂ ਦੇ ਵਿੱਚ ਪੁਲਿਸ ਦਾ ਖ਼ੌਫ਼ ਪੈਦਾ ਕਰਨ ਦੇ ਲਈ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ।

ਜਲਾਲਾਬਾਦ ਸਬ ਡਵੀਜ਼ਨ ਦੇ ਡੀਐਸਪੀ ਦੀ ਅਗਵਾਈ ਹੇਠ ਪਿੰਡ ਮੰਨੇਵਾਲਾ, ਢਾਬਾਂ, ਮਹਾਲਮ, ਸੈਦੋ ਕਾ, ਫਲੀਆਂਵਾਲਾ ਤੋਂ ਇਲਾਵਾ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਦੇ ਵਿੱਚ ਫਲੈਗ ਮਾਰਚ ਦੇ ਰੂਪ ਵਿੱਚ ਫੋਰਸ ਨੇ ਗਸਤ ਕੀਤੀ G20 ਸੰਮੇਲਨ ਦੀ ਕਾਮਯਾਬੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਦਿਖਾਈ ਦੇ ਰਿਹਾ ਹੈ। ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਪੂਰੀ ਤਰਾਂ ਦੇ ਨਾਲ ਚੌਕਸ ਦਿਖਾਈ ਦੇ ਰਹੀ ਹੈ ਉਥੇ ਪੰਜਾਬ ਸਰਕਾਰ ਦੀਆਂ ਹੋਰ ਵੀ ਕਈ ਸਰਕਾਰੀ ਏਜੰਸੀਆਂ ਹਲਾਤਾਂ ਉਤੇ ਬਾਜ ਵਾਲੀ ਅੱਖ ਰੱਖ ਰਹੀਆਂ ਹਨ ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Related Stories
Exit mobile version