Bomb Threat: ਬਠਿੰਡਾ ‘ਚ ਪੱਤਰ ਰਾਂਹੀ ਦਿੱਤੀ ਬੰਬ ਧਮਾਕਾ ਕਰਨ ਦੀ ਧਮਕੀ, ਪੰਜਾਬ ਪੁਲਿਸ ‘ਚ ਮਚਿਆ ਹੜਕੰਪ, ਚਿੱਠੀ ‘ਚ ਲਿਖਿਆ 7 ਜੂਨ ਨੂੰ 10 ਥਾਵਾਂ ‘ਤੇ ਹੋਣਗੇ ਬਲਾਸਟ

Updated On: 

19 May 2023 17:42 PM

ਪੰਜਾਬ ਵਿੱਚ ਲਗਾਤਾਰ ਕ੍ਰਾਈਮ ਵੱਧਦਾ ਹੀ ਜਾ ਰਿਹਾ ਹੈ। ਪਹਿਲਾਂ ਅੰਮ੍ਰਿਤਸਰ ਵਿੱਚ ਦੋ ਧਮਾਕੇ ਕੀਤੇ ਗਏ ਤੇ ਹੁਣ ਬਠਿੰਡਾ ਵਿੱਚ ਬੰਬ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਹੈ। ਇਸ ਸਬੰਧ ਵਿੱਚ ਧਮਕੀ ਬਕਾਇਦਾ ਚਿੱਠੀ ਲਿੱਖਕੇ ਦਿੱਤੀ ਗਈ। ਫਿਲਹਾਲ ਪੁਲਿਸ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਧਮਕੀ ਦੇਣ ਵਾਲਿਆਂ ਨੇ ਲਿਖਿਆ ਖਾਲਿਸਤਾਨ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ।

Bomb Threat: ਬਠਿੰਡਾ ਚ ਪੱਤਰ ਰਾਂਹੀ ਦਿੱਤੀ ਬੰਬ ਧਮਾਕਾ ਕਰਨ ਦੀ ਧਮਕੀ, ਪੰਜਾਬ ਪੁਲਿਸ ਚ ਮਚਿਆ ਹੜਕੰਪ, ਚਿੱਠੀ ਚ ਲਿਖਿਆ 7 ਜੂਨ ਨੂੰ 10 ਥਾਵਾਂ ਤੇ ਹੋਣਗੇ ਬਲਾਸਟ
Follow Us On

ਪੰਜਾਬ ਨਿਊਜ। ਪੰਜਾਬ ਦੇ ਬਠਿੰਡਾ (Bathinda) ਜ਼ਿਲ੍ਹੇ ਵਿੱਚ ਬੰਬ ਧਮਾਕੇ ਦੀ ਧਮਕੀ ਮਿਲੀ ਹੈ। ਪੁਲਿਸ ਨੂੰ 6 ਚਿੱਠੀਆਂ ਮਿਲੀਆਂ ਹਨ, ਜਿਸ ਵਿਚ 7 ਜੂਨ ਨੂੰ ਹੋਏ ਧਮਾਕਿਆਂ ਬਾਰੇ ਲਿਖਿਆ ਗਿਆ ਹੈ। ਇਹ ਖ਼ਬਰ ਸਿਆਸੀ ਆਗੂਆਂ, ਅਫ਼ਸਰਾਂ ਅਤੇ ਕਾਰੋਬਾਰੀਆਂ ਤੱਕ ਪਹੁੰਚਾ ਦਿੱਤੀ ਗਈ ਹੈ।

ਇੱਕ ਕਾਪੀ ਅਸਲੀ ਹੈ ਅਤੇ ਬਾਕੀ ਫੋਟੋ ਕਾਪੀਆਂ ਹਨ। ਦੂਜੇ ਪਾਸੇ ਪੱਤਰ ਮਿਲਣ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕੰਪ ਮੱਚ ਗਿਆ।

‘ਚਿੱਠੀ ਅਨੂਸਾਰ ਖਾਲਿਸਤਾਨ ਵੱਲ਼ੋਂ ਦਿੱਤੀ ਗਈ ਧਮਕੀ’

ਐਸਐਸਪੀ (SSP) ਅਨੁਸਾਰ ਪੋਸਟਮੈਨ ਰਾਹੀਂ ਪੱਤਰ ਪ੍ਰਾਪਤ ਹੋਏ ਹਨ। ਇਨ੍ਹਾਂ ‘ਚ 10 ਥਾਵਾਂ ਦੇ ਨਾਂ ਲਿਖੇ ਹੋਏ ਹਨ ਅਤੇ ਲਿਖਿਆ ਹੈ ਕਿ 7 ਜੂਨ ਨੂੰ ਇਨ੍ਹਾਂ 10 ਥਾਵਾਂ ‘ਤੇ ਧਮਾਕੇ ਹੋਣਗੇ। ਸਾਮਾਨ ਪਹੁੰਚਾ ਦਿੱਤਾ ਗਿਆ ਹੈ ਹੁਣ ਬਠਿੰਡਾ ਨੂੰ ਰੱਬ ਹੀ ਬਚਾ ਸਕਦਾ ਹੈ। ਜੇ ਕੋਈ ਰੋਕ ਸਕਦਾ ਹੈ ਤਾਂ ਰੋਕੋ। ਅਸੀਂ ਪੰਜਾਬ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਨੂੰ ਨਹੀਂ ਰਹਿਣ ਦੇਵਾਂਗੇ। ਭੇਜੇ ਗਏ ਪੱਤਰਾਂ ਦੇ ਅਨੂਸਾਰ ਇਹ ਧਮਕੀ ਖਾਲਿਸਤਾਨ ਵੱਲੋਂ ਦਿੱਤੀ ਗਈ ਹੈ। ਚਿੱਠੀ ਭੇਜਣ ਵਾਲਿਆਂ ਨੇ ਲਿਖਿਆ ਹੈ। ਪੁਲਿਸ ਨੂੰ ਉਹ ਤਾਂ ਮੰਨਣਗੇ ਜੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਦਿਖਾਏ। ਇਸ ਤੋਂ ਇਲਾਵਾ ਚਿੱਠੀ ਵਿੱਚ ਲ਼ਿਖਿਆ ਹੈ ਖਾਲਿਸਤਾਨ ਉਨ੍ਹਾਂ ਦਾ ਮਿਸ਼ਨ ਹੈ, ਜਿਹੜਾ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ।

ਹਾਈ ਅਲਰਟ ਜਾਰੀ, ਲੋਕਾਂ ਨੂੰ ਸਹਿਯੋਗ ਦੀ ਅਪੀਲ

ਅੰਮ੍ਰਿਤਸਰ (Amritsar) ਵਿੱਚ ਵੀ ਪਹਿਲਾਂ ਦੋ ਧਮਾਕੇ ਹੋ ਚੁੱਕੇ ਹਨ। ਐੱਸਐੱਸਪੀ ਗੁਰਨੀਤ ਖੁਰਾਣਾ ਨੇ ਤੁਰੰਤ ਐਕਸ਼ਨ ਮੋਡ ਵਿੱਚ ਆਉਂਦੇ ਹੋਏ ਪੂਰੇ ਜ਼ਿਲ੍ਹੇ ਦੇ ਥਾਣਿਆਂ ਨੂੰ ਹਾਈ ਅਲਰਟ ‘ਤੇ ਰੱਖ ਦਿੱਤਾ ਹੈ। ਹਰ ਨੁੱਕਰੇ ਦੀ ਤਲਾਸ਼ੀ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। ਹਰ ਖੇਤਰ, ਵਾਹਨ ਅਤੇ ਵਿਅਕਤੀ ਦੀ ਜਾਂਚ ਕੀਤੀ ਜਾਵੇਗੀ। ਹਰ ਗਤੀਵਿਧੀ ‘ਤੇ ਨਜ਼ਰ ਰੱਖਣ ਲਈ ਕਿਹਾ ਗਿਆ। ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ੱਕੀ ਚੀਜ਼ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ