ਪਾਕਿਸਤਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਬਿਰਧ ਸਰੂਪਾਂ ਨੂੰ ਭਾਰਤ ਆਉਣ ਤੋਂ ਰੋਕਿਆ
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਰਾਜ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪਾਂ ਨੂੰ ਭਾਰਤ ਆਉਣ ਤੋਂ ਰੋਕ ਦਿੱਤਾ ਹੈ।
ਪਾਕਿਸਤਾਨੀ ਸਿੱਖਾਂ ਦਾ 44 ਮੈਂਬਰੀ ਵਫ਼ਦ ਭਾਰਤ ਲਈ ਰਵਾਨਾ
ਹੁਣ ਇਨ੍ਹਾਂ ਪਾਂਡੂਲੀਪੀਆਂ ਦੇ ਬਗੈਰ ਹੀ ਪਾਕਿਸਤਾਨੀ ਸਿੱਖਾਂ ਦਾ ਇੱਕ ਵਫ਼ਦ ਭਾਰਤ ਆ ਰਿਹਾ ਹੈ। ਪਾਕਿਸਾਤਨੀ ਅਧਿਕਾਰੀਆਂ ਅਨੁਸਾਰ ਸਿੱਖਾਂ ਦਾ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੀਆਂ 200 ਤੋਂ ਵਧੇਰੇ ਹੱਥ-ਲਿਖ਼ਤਾਂ ਨੂੰ ਭਾਰਤ ਭੇਜਿਆ ਜਾਣਾ ਸੀ ਤਾਂ ਜੋ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਸਿੰਧ ਰਾਜ ਦੇ ਹਰਭਜਨ ਸਿੰਘ ਦੀ ਅਗਵਾਈ ਵਿੱਚ ਪਾਕਿਸਤਾਨੀ ਸਿੱਖਾਂ ਦਾ 44 ਮੈਂਬਰੀ ਵਫ਼ਦ ਇਨ੍ਹਾਂ ਕਾਪੀਆਂ ਦੇ ਬਗੈਰ ਹੀ ਭਾਰਤ ਲਈ ਰਵਾਨਾ ਹੋ ਗਿਆ ਹੈ। ਵਫ਼ਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ 200 ਤੋਂ ਵਧੇਰੇ ਸੜੀਆਂ ਹੋਈਆਂ ਕਾਪੀਆਂ ਦੇ ਨਾਲ ਦਿੱਲੀ ਜਾਣ ਦੀ ਯੋਜਨਾ ਬਣਾਈ ਸੀ, ਜਿੱਥੇ ਉਨ੍ਹਾ ਦੇ ਅੰਤਿਮ ਸੰਸਕਾਰ ਦੀ ਤਿਆਰੀ ਕੀਤੀ ਗਈ ਸੀ।ਪੀ.ਐਸ.ਜੀ.ਪੀ.ਸੀ ਨੇ ਵਫ਼ਦ ਨੂੰ ਕਾਪੀਆਂ ਲਿਜਾਣ ਦੀ ਨਹੀਂ ਦਿੱਤੀ ਆਗਿਆ
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਰਾਜ਼ ਤੋਂ ਬਾਅਦ ਵਫ਼ਦ ਨੂੰ ਕਾਪੀਆਂ ਆਪਣੇ ਨਾਲ ਲਿਜਾਣ ਦੀ ਆਗਿਆ ਨਹੀਂ ਮਿਲ ਸਕੀ। ਪੀ.ਐਸ.ਜੀ.ਪੀ.ਸੀ. ਦੇ ਮੁੱਖ ਨਿਗਰਾਨ ਅਮੀਰ ਸਿੰਘ ਦਾ ਦਾਅਵਾ ਹੈ ਕਿ ਇੱਕ ਸਥਾਨਕ ਸਿੱਖ ਸੰਘ ਸੰਗਠਨ ਦੀ ਆਗਿਆ ਤੋਂ ਬਿਨ੍ਹਾਂ ਪਵਿੱਤਰ ਗਰੰਥ ਦੇ ਸਰੂਪਾਂ ਨੂੰ ਭਾਰਤ ਲਿਜਾਇਆ ਜਾ ਰਿਹਾ ਸੀ, ਜਿਸਨੂੰ ਰਿਪੋਰਟ ਮਿਲੀ ਸੀ ਕਿ ਉਸ ਵਿੱਚ ਕੁੱਝ ਹੱਥ-ਲਿਖਤਾਂ ਵੀ ਸ਼ਾਮਿਲ ਹਨ ਜਿਨਾਂ ਦਾ ਵੱਡਾ ਇਤਿਹਾਸਕ ਮਹੱਤਵ ਹੈ। ਇਤਿਹਾਸਕ ਹੱਥ ਲਿਖ਼ਤਾਂ ਨੂੰ ਗੁਰਦੁਹਅਰਾ ਦਰਬਾਰਾ ਸਾਹਿਬ ਵਿੱਚ ਬਣੇ ਸਿੱਖ ਇਤਿਹਾਸ ਆਰਕਾਈਵ ਵਿੱਚ ਸੰਭਾਲਿਆ ਜਾਵੇਗਾ, ਜਦਕਿ ਬਾਕੀ ਸਰੂਪਾਂ ਦਾ ਅੰਤਿਮ ਸੰਸਕਾਰ ਕਰਤਾਰਪੁਰ ਵਿਖੇ ਕੀਤਾ ਜਾਵੇਗਾ।
Follow Us
