ਘਰ ‘ਤੇ ਕੀਤੇ ਹਮਲੇ ਖਿਲਾਫ ਪੀੜਤਾਂ ਨੇ ਜਾਮ ਕੀਤਾ ਹਾਈਵੇ
ਲੁਧਿਆਣਾ ਦੇ ਸਮਰਾਲਾ ਚੌਂਕ ਦੇ ਨੇੜੇ ਗੁਰਦੁਆਰਾ ਨਾਨਕਸਰ ਦੇ ਗੱਦੀ ਨਸ਼ੀਨ ਬਾਬਾ ਅਨਹਦ ਰਾਜ ਸਿੰਘ ਤੇ ਵਡੇ ਇਲਜਾਮ ਲੱਗੇ ਹਨ। ਪੁਰਾਣੇ ਸੇਵਦਾਰ ਨੇ ਕਿਹਾ ਕਿ ਬਾਬੇ ਦੇ ਗੁੰਡਿਆਂ ਨੇ ਘਰ 'ਤੇ ਕਬਜ਼ੇ ਦੀ ਨੀਅਤ ਨਾਲ ਹਮਲਾ ਕੀਤਾ ਹੈ, ਜਿਸ ਦੇ ਵਿਰੋਧ ਚ ਸਮਰਥਕਾਂ ਨੇ ਹਾਈਵੇ ਕੀਤਾ ਜਾਮ ਕਰ ਦਿੱਤਾ।

ਲੁਧਿਆਣਾ ਦੇ ਸਮਰਾਲਾ ਚੌਂਕ ਨੇੜੇ ਗੁਰਦੁਆਰਾ ਨਾਨਕਸਰ ਦੇ ਨੇੜੇ ਓਸ ਵੇਲੇ ਮਾਹੌਲ ਤਨਵਪੂਰਨ ਹੋ ਗਿਆ ਜਦੋਂ ਗੁਰਦੁਆਰੇ ਦੇ ਪੁਰਾਣੇ ਸੇਵਦਾਰ ਨੇ ਨਵੇਂ ਗੱਦੀ ਨਸ਼ੀਨ ਅਨਹਦ ਰਾਜ ਸਿੰਘ ਤੇ ਆਪਣੇ ਗੁੰਡਿਆਂ ਰਾਹੀਂ ਘਰ ਤੇ ਹਮਲਾ ਕਰਵਾਉਣ ਦੇ ਇਲਜਾਮ ਲਗਾਉਂਦਿਆਂ ਲੁਧਿਆਣਾ ਦਿੱਲੀ ਹਾਈਵੇ ਜਾਮ ਕਰ ਦਿੱਤਾ।
ਗੱਦੀ ਨਸ਼ੀਨ ਅਨਹਦ ਰਾਜ ਸਿੰਘ ਤੇ ਇਲਜਾਮ
ਪੀੜਿਤ ਸੇਵਦਾਰ ਨੇ ਅਤੇ ਉਸਦੇ ਸਾਥੀਆਂ ਨੇ ਬਾਬੇ ਅਤੇ ਅਤੇ ਉਸਦੇ ਪਿਤਾ ਤੇ ਗੁੰਡੇ ਭੇਜਕੇ ਘਰ ਦੇ ਅੰਦਰ ਦਾਖਲ ਹੋਕੇ ਤਲਵਾਰਾਂ ਅਤੇ ਇਟਾਂ ਰੋੜਿਆਂ ਨਾਲ ਹਮਲਾ ਕਰਕੇ ਘਰ ਦਾ ਸਾਰਾ ਸਮਾਨ ਖੁਰਦ ਬੁਰਦ ਕਰਨ ਅਤੇ ਦੋ ਮਹਿਲਾਵਾਂ ਨੂੰ ਕਿਡਨੇਪ ਕਰਨ ਦੇ ਇਲਜਾਮ ਲਗਾਏ ਹਨ। ਕਿਹਾ ਕਿ ਇਸੇ ਰੋਸ ਵਜੋਂ ਉਨ੍ਹਾਂ ਵੱਲੋਂ ਪੁਲਿਸ ਖਿਲਾਫ ਰੋਸ ਵਿਅਕਤ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਜੌ ਬਰਦਾਸ਼ ਨਹੀਂ ਕੀਤਾ ਜਾਵੇਗਾ
ਘਰ ਖਾਲੀ ਕਰਨ ਦਾ ਦਬਾਅ
ਉਨ੍ਹਾਂ ਕਿਹਾ ਪੁਰਾਣਾ ਸੇਵਦਾਰ ਆਪਣੇ ਪਰਿਵਾਰ ਨਾਲ ਕਰੀਬ ਚਾਲੀ ਸਾਲ ਤੋਂ ਵੱਡੇ ਬਾਬਾ ਜੀ ਵਲੋਂ ਲੈਕੇ ਦਿੱਤੇ ਗਏ ਘਰ ਵਿੱਚ ਰਹਿ ਰਹੇ ਸਨ, ਜਿਸਦੇ ਕਾਗਜ ਵੀ ਉਨ੍ਹਾਂ ਕੋਲ ਹਨ, ਕਿਹਾ ਕਿ ਵਡੇ ਬਾਬਾ ਜੀ ਦੀ ਮੌਤ ਤੋਂ ਬਾਅਦ ਮੌਜੂਦਾ ਗੱਦੀ ਨਸ਼ੀਨ ਬਾਬਾ ਅਤੇ ਉਸਦੇ ਰਿਸ਼ਤੇਦਾਰ ਉਨ੍ਹਾਂ ਨੂੰ ਘਰ ਖਾਲੀ ਕਰਨ ਦਾ ਦਬਾਅ ਬਣਾ ਰਹੇ ਸਨ, ਜਿਸਦੇ ਚਲਦਿਆਂ ਓਹਨਾ ਤੇ ਹਮਲਾ ਕਰਵਾਇਆ ਗਿਆ ਹੈ, ਅਤੇ ਘਰ ਦੇ ਸਾਰੇ ਸਮਾਨ ਦੇ ਨਾਲ ਨਾਲ ਸਾਰੇ ਕਾਗਜ ਪੱਤਰ ਵੀ ਖੁਰਦ ਬੁਰਦ ਕਰ ਦਿੱਤੇ ਹਨ, ਕਿਹਾ ਕਿ ਇਸ ਮਾਮਲੇ ਸਬੰਧੀ ਪੁਲੀਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਅਤੇ ਹੋਰ ਹੰਗਾਮੇ ਭਰਿਆ ਮਾਹੌਲ ਬਣਨ ਤੋਂ ਬਾਅਦ ਅਜਿਹੀ ਸਥਿਤੀ ਬਣੀ ਹੈ ਕੀ ਉਹ ਆਪਣੇ ਕਾਗਜਾਤ ਅਤੇ ਸਮਾਨ ਨੂੰ ਵੀ ਨਹੀਂ ਸੰਭਾਲ ਸਕੇ।
ਮੁਲਜਮਾਂ ਖਿਲਾਫ ਕਾਰਵਾਈ ਦੀ ਮੰਗ
ਉਧਰ ਤਨਾਵਪੂਰਨ ਹੋਏ ਮਾਹੌਲ ਨੂੰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਿਸੇ ਤਰੀਕੇ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨ ਕਾਰੀ ਬਾਬੇ ਅਤੇ ਉਸਦੇ ਸਾਥੀਆਂ ਤੇ ਕਾਰਵਾਈ ਕਰਵਾਉਣ ਤੇ ਹੀ ਕਾਇਮ ਰਹੇ, ਪ੍ਰਦਰਸਨ ਕਾਰੀਆਂ ਨੇ ਇਲਜਾਮ ਲਗਾਏ ਕਿ ਉਨ੍ਹਾਂ ਦੀ ਲੜਕੀ ਬਾਬੇ ਦੇ ਲੋਕਾਂ ਨੇ ਗੁਰਦਵਾਰੇ ਅੰਦਰ ਹੀ ਕੈਦ ਕਰਕੇ ਰੱਖੀ ਹੋਈ ਹੈ, ਜਦੋਂ ਤਕ ਉਨ੍ਹਾਂ ਨੂੰ ਲੜਕੀ ਮਿਲ ਨਹੀਂ ਜਾਂਦੀ ਅਤੇ ਮੁਲਜਮਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਓਂਦੋਂ ਤਕ ਧਰਨਾ ਜਾਰੀ ਰਹੇਗਾ, ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਇਸ ਸਬੰਧੀ ਗੱਲਬਾਤ ਕਰਨੀ ਹੈ ਤਾਂ ਉਸ ਨੂੰ ਬੈਠ ਕੇ ਕੀਤਾ ਜਾਵੇਗਾ-ਯਾ ਫੇਰ ਦਸਤਾਵੇਜ਼ ਹੋਣ ਤੇ ਮਾਣਯੋਗ ਅਦਾਲਤ ਦਾ ਰੁਖ਼ ਕੀਤਾ ਜਾਵੇ ਅਤੇ ਜੋ ਅਦਾਲਤ ਫੈਸਲਾ ਕਰੇਗੀ ਉਸ ਤੇ ਸਹਿਮਤੀ ਬਣਾਉਣੀ ਚਾਹੀਦੀ ਹੈ