CM ON G-20 Meeting : ਮੁੱਖ ਮੰਤਰੀ ਨੇ ਕੀਤੀ ਸੱਮੀਖਿਆ ਬੈਠਕ, ਬੋਲੇ – ਸ਼ਾਨਦਾਰ ਤਿਆਰੀਆਂ ਨੂੰ ਦੁਨੀਆ ਰੱਖੇਗੀ ਯਾਦ

Updated On: 

06 Mar 2023 19:40 PM

G-20 Meeting Contro: ਬੀਤੇ ਦਿਨੀਂ ਖਬਰਾਂ ਆਈਆਂ ਸਨ ਕਿ ਪੰਜਾਬ ਵਿੱਚ ਹੋਣ ਵਾਲੀਆਂ ਜੀ-20 ਦੀਆਂ ਬੈਠਕਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਹੈ। ਪਰ ਸੂਬਾ ਸਰਕਾਰ ਸ਼ੁਰੂ ਤੋਂ ਹੀ ਇਸ ਖਬਰ ਨੂੰ ਅਫਵਾਹ ਕਰਾਰ ਦਿੰਦੀ ਆ ਰਹੀ ਹੈ।

CM ON G-20 Meeting : ਮੁੱਖ ਮੰਤਰੀ ਨੇ ਕੀਤੀ ਸੱਮੀਖਿਆ ਬੈਠਕ, ਬੋਲੇ - ਸ਼ਾਨਦਾਰ ਤਿਆਰੀਆਂ ਨੂੰ ਦੁਨੀਆ ਰੱਖੇਗੀ ਯਾਦ
Follow Us On

ਅਮ੍ਰਿਤਸਰ ਨਿਊਜ: ਪੰਜਾਬ ਵਿੱਚ ਜੀ-20 ਬੈਠਕਾਂ (G-20 Meetings) ਨੂੰ ਲੈ ਕੇ ਹਾਲੇ ਵੀ ਭੱਬਲ-ਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਪਰ ਸੂਬਾ ਸਰਕਾਰ ਦਾਅਵਾ ਠੋਕ ਰਹੀ ਹੈ ਕਿ ਜੀ-20 ਦੀਆਂ ਬੈਠਕਾਂ ਤੈਅ ਪ੍ਰੋਗਰਾਮ ਮੁਤਾਬਕ ਹੀ ਹੋਣਗੀਆਂ। ਇਸੇ ਸਿਲਸਿਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ( CM Bhagwant Maan) ਸੋਮਵਾਰ ਨੂੰ ਅਮ੍ਰਿਤਸਰ ਪਹੁੰਚੇ ਅਤੇ ਬੈਠਕਾਂ ਸਬੰਧੀ ਚੱਲ ਰਹੀਆਂ ਤਿਆਰੀਆਂ ਦਾ ਜਾਇਜਾ ਲਿਆ।

ਸ਼ਾਨਦਾਰ ਪ੍ਰਬੰਧਾਂ ਨੂੰ ਯਾਦ ਰੱਖੇਗੀ ਦੁਨੀਆ – ਸੀਐੱਮ

ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਅਮ੍ਰਿਤਸਰ ਵਿੱਚ ਸਿੱਖਿਆ ਅਤੇ ਲੈਬਰ ਤੇ ਜੀ-20 ਦੀਆਂ ਦੋ ਬੈਠਕਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਦਾ ਅਜਿਹਾ ਸ਼ਾਨਦਾਰ ਪ੍ਰਬੰਧ ਕੀਤਾ ਜਾਵੇਗਾ ਕਿ ਦੁਨੀਆ ਵੀ ਹੈਰਾਨ ਹੋ ਕੇ ਵੇਖੇਗੀ। ਉਨ੍ਹਾਂ ਕਿਹਾ ਕਿ ਬੈਠਕਾਂ ਦੇ ਰੱਦ ਹੋਣ ਸਬੰਧੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੀ-20 ਦੀਆਂ ਬੈਠਕਾਂ ਵਿੱਚ ਪਹੁੰਚਣ ਵਾਲੇ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦੇ ਮਾਲ ਰੋਡ ਸਥਿਤ ਸਕੂਲ ਦਾ ਦੌਰਾ ਕਰਨਗੇ। ਇਸ ਮੌਕੇ ਉਨ੍ਹਾਂ ਪ੍ਰੋਗਰਾਮ ਸਬੰਧੀ ਚੱਲ ਰਹੀਆਂ ਤਿਆਰੀਆਂ ਦਾ ਜਾਇਜਾ ਲਿਆ ਅਤੇ ਸਬੰਧਤ ਅਧਿਕਾਰੀਆਂ ਨਾਲ ਬੈਠਕਾਂ ਕੀਤੀਆਂ। ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਚੱਲ ਰਹੀਆਂ ਤਿਆਰੀਆਂ ਤੇ ਸੰਤੁਸ਼ਟੀ ਵੀ ਜਤਾਈ।

ਬੈਠਕਾਂ ਨੂੰ ਵੱਧ ਤੋਂ ਵੱਧ ਕਿਵੇਂ ਸਫਲ ਬਣਾਉਣ ਦੀ ਕੋਸ਼ਿਸ਼ – ਸੀਐੱਮ

ਉਨ੍ਹਾਂ ਕਿਹਾ ਕਿ ਬੈਠਕਾਂ ਲਈ ਹਾਲੇ 10 ਦਿਨ ਦਾ ਸਮਾਂ ਬਾਕੀ ਹੈ, ਅਜਿਹੇ ਵਿੱਚ ਸਾਡੀ ਕੋਸ਼ਿਸ਼ ਰਹੇਗੀ ਕਿ ਇਨ੍ਹਾਂ ਬੈਠਕਾਂ ਨੂੰ ਵੱਧ ਤੋਂ ਵੱਧ ਕਿਵੇਂ ਸਫਲ ਬਣਾਇਆ ਜਾਵੇ। ਉਨ੍ਹਾਂ ਵਿਰੋਧੀਆਂ ਤੇ ਪਲਟਵਾਰ ਕੀਤਾ ਕਿ ਪੰਜਾਬ ਕੌਮਾਂਤਰੀ ਪ੍ਰੋਗਰਾਮ ਪ੍ਰਬੰਧਤ ਕਰਨ ਦੇ ਕਾਬਿਲ ਹੈ। ਪਹਿਲਾਂ ਵੀ ਪੰਜਾਬ ਵਿੱਚ ਕਈ ਵੱਡੇ ਪ੍ਰੋਗਰਾਮ ਸਫਲਤਾਪੂਰਵਕ ਸੰਪਨ ਹੋਏ ਹਨ। ਜੀ-20 ਦੇ ਅਧਿਕਾਰੀਆਂ ਨੂੰ ਗੁਰੂ ਦੀ ਨਗਰੀ ਦੇ ਇਤਿਹਾਸਕ ਸਥਾਨਾਂ ਦਾ ਦੌਰਾ ਕਰਵਾਵਾਂਗੇ। ਨਾਲ ਹੀ ਉਨ੍ਹਾਂ ਨੇ ਅਮ੍ਰਿਤਸਰ ਸ਼ਹਿਰ ਨੂੰ ਹੋਰ ਵੀ ਖੂਬਸੂਰਤ ਬਣਾਉਣ ਦੀ ਵੀ ਗੱਲ ਕਹੀ।

ਕਾਂਗਰਸ ਦਾ ਮੁੱਖ ਮੰਤਰੀ ਦੇ ਬਿਆਨ ‘ਤੇ ਤੰਜ

ਉੱਧਰ ਕਾਂਗਰਸ ਐੱਮਪੀ ਗੁਰਜੀਤ ਔਜਲਾ (Gurjeet Aujhla) ਨੇ ਜੀ-20 ਬੈਠਕਾਂ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਕੀਤੇ ਦਾਅਵਿਆਂ ਤੇ ਸਵਾਲ ਚੁੱਕਦਿਆਂ ਕਿਹਾ ਮੁੱਖ ਮੰਤਰੀ ਨੂੰ ਬਹੁਤ ਕਾਹਲੀ ਹੈ। ਉਹ ਝੂਠੀ ਖਬਰ ਤੇ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਦੀ ਵਾਹਵਾਹੀ ਲੁੱਟਣਾ ਚਾਹੁੰਦੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਅਮ੍ਰਿਤਸਰ ਸ਼ਹਿਰ ਨੂੰ ਖੂਬਸੂਰਤ ਬਣਾਉਣ ਚ ਕੋਈ ਕੋਰ ਕਸਰ ਨਹੀਂ ਛੱਡਣਗੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ