ਆਪ ਵਿਧਾਇਕ ਦਾ ਕਰੀਬੀ ਚਾਰ ਲੱਖ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ!
ਬਠਿੰਡਾ ਦਿਹਾਤੀ ਆਪ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਕਰੀਬੀ ਨੂੰ ਵਿਜੀਲੈਂਸ ਨੇ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਨੇ ਕੋਰਟ ਤੋਂ ਮੁਲਜਮ ਦੀ ਦੋ ਦਿਨ ਦੀ ਰਿਮਾਂਡ ਹਾਸਿਲ ਕੀਤੀ ਹੈ। ਉੱਧਰ ਵਿਧਾਇਕ ਨੇ ਮੁਲਜਮ ਨੂੰ ਆਪਣਾ ਪੀਏ ਮੰਣਨ ਤੋਂ ਇਨਕਾਰ ਕਰ ਦਿੱਤਾ ਹੈ।
‘ਆਪ’ ਵਿਧਾਇਕ ਦਾ ਕਰੀਬੀ ਚਾਰ ਲੱਖ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ। AAP MLA arrested for taking bribe
ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਕਰੀਬੀ ਅਤੇ ਪੀਏ ਦੱਸਣ ਵਾਲੇ ਰਿਸ਼ਮ ਨਾਂ ਦੇ ਸ਼ਖਸ ਨੂੰ ਵਿਜੀਲੈਂਸ ਬਿਊਰੋ ਦੀ ਬਠਿੰਡਾ ਟੀਮ ਨੇ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਵਿਧਾਇਕ ਦਾ ਕਹਿਣਾ ਹੈ ਕਿ ਰਿਸ਼ਮ ਉਨ੍ਹਾਂ ਦਾ ਪੀਏ ਨਹੀਂ ਹੈ।


