ਐਪਲ CEO ਟਿਮ ਕੁੱਕ ਹੋਣ ਜਾਂ ਟਰੰਪ, ਨਾਮ ‘ਚ ‘ਡੋਨਾਲਡ’ ਕਿਉਂ, ਕਿੱਥੋਂ ਆਇਆ ਇਹ ਸ਼ਕਤੀਸ਼ਾਲੀ ਸ਼ਬਦ?

Updated On: 

22 Apr 2026 11:59 AM IST

Tim Cook: ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਐਲਾਨ ਤੋਂ ਬਾਅਦ ਐਪਲ ਦੇ CEO ਟਿਮ ਕੁਕ ਚਰਚਾ ਵਿੱਚ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਟਿਮ ਕੁਕ ਦਾ ਪੂਰਾ ਨਾਮ ਟਿਮੋਥੀ ਡੋਨਾਲਡ ਕੁਕ ਹੈ। ਅਮਰੀਕੀ ਰਾਸ਼ਟਰਪਤੀ Donald Trump ਦੇ ਨਾਮ ਵਿੱਚ ਵੀ ਡੋਨਾਲਡ ਸ਼ਬਦ ਸ਼ਾਮਲ ਹੈ।ਡੋਨਾਲਡ ਸ਼ਬਦ ਨੂੰ ਤਾਕਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਵਿਸ਼ਵਾਸ ਪਿੱਛੇ ਇਸਦਾ ਇਤਿਹਾਸ ਹੈ, ਜਿਸ ਨੇ ਇਸ ਨਾਮ ਨੂੰ ਕਾਫ਼ੀ ਪ੍ਰਸਿੱਧ ਬਣਾ ਦਿੱਤਾ। ਪੜ੍ਹੋ ਪੂਰੀ ਕਹਾਣੀ..

ਐਪਲ CEO ਟਿਮ ਕੁੱਕ ਹੋਣ ਜਾਂ ਟਰੰਪ, ਨਾਮ ਚ ਡੋਨਾਲਡ ਕਿਉਂ, ਕਿੱਥੋਂ ਆਇਆ ਇਹ ਸ਼ਕਤੀਸ਼ਾਲੀ ਸ਼ਬਦ?

ਐਪਲ ਦੇ ਸੀਈਓ ਟਿਮ ਕੁੱਕ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਕੀਤਾ ਐਲਾਨ

ਐਪਲ ਦੇ CEO Tim Cook ਨੇ ਆਪਣੇ ਅਹੁਦੇ ਨੂੰ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਐਪਲ ਕਮਿਊਨਿਟੀ ਦੇ ਨਾਮ ਲਿਖੇ ਪੱਤਰ ਵਿੱਚ ਆਪਣੀ ਗੱਲ ਰੱਖੀ ਹੈ। ਉਨ੍ਹਾਂ ਲਿਖਿਆ, ਇਹ ਅਲਵਿਦਾ ਨਹੀਂ ਹੈ। ਮੈਂ ਕੰਪਨੀ ਵਿੱਚ ਆਪਣੀ ਯਾਤਰਾ ਦਾ ਨਵਾਂ ਕਦਮ ਸ਼ੁਰੂ ਕਰਨ ਜਾ ਰਿਹਾ ਹਾਂ। ਫਿਲਹਾਲ ਇਹ ਬਦਲਾਅ 1 ਸਤੰਬਰ ਤੋਂ ਲਾਗੂ ਹੋਵੇਗਾ। ਟਿਮ ਕੁਕ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਦਾ ਪੂਰਾ ਨਾਮ ਟਿਮੋਥੀ ਡੋਨਾਲਡ ਕੁਕ (Timothy Donald Cook) ਹੈ। ਅਮਰੀਕਾ ਵਿੱਚ ਰੱਖੇ ਜਾਣ ਵਾਲੇ ਨਾਮਾਂ ਵਿੱਚ ਡੋਨਾਲਡ ਸ਼ਬਦ ਵੀ ਜੋੜਿਆ ਜਾਂਦਾ ਹੈ।

ਅਮਰੀਕੀ ਰਾਸ਼ਟਰਪਤੀ Donald Trump ਦੇ ਨਾਮ ਨਾਲ ਵੀ ਇਹੋ ਜਿਹਾ ਹੈ। ਉਨ੍ਹਾਂ ਦਾ ਪੂਰਾ ਨਾਮ ਡੋਨਾਲਡ ਜੌਨ ਟਰੰਪ ਹੈ। ਪਰ ਸਵਾਲ ਇਹ ਹੈ ਕਿ ਆਖਿਰ ਨਾਮਾਂ ਵਿੱਚ ਡੋਨਾਲਡ ਕਿਉਂ ਜੋੜਿਆ ਜਾਂਦਾ ਹੈ? ਇਸਦਾ ਕੀ ਅਰਥ ਹੈ ਅਤੇ ਕੀ ਕਹਿੰਦਾ ਹੈ ਇਸਦਾ ਇਤਿਹਾਸ ?

ਕੀ ਹੈ ਡੋਨਾਲਡ ਸ਼ਬਦ ਦੀ ਕਹਾਣੀ?

ਨਾਮ ਵਿੱਚ ਡੋਨਾਲਡ ਸ਼ਬਦ ਦੀ ਕਹਾਣੀ ਇਸਦੇ ਅਰਥ ਨਾਲ ਜੁੜੀ ਹੋਈ ਹੈ। ਡੋਨਾਲਡ ਸ਼ਬਦ ਦੀ ਉਤਪੱਤੀ ਸਕਾਟਿਸ਼ ਭਾਸ਼ਾ ਤੋਂ ਹੋਈ ਹੈ। ਇਸਦਾ ਮਤਲਬ ਹੁੰਦਾ ਹੈ ਵਰਲਡ ਲੀਡਰ ਯਾਨੀ ਵਿਸ਼ਵ ਨੇਤਾ। ਸਕਾਟਿਸ਼ ਇਤਿਹਾਸ ਨੂੰ ਦੇਖਿਆ ਜਾਵੇ ਤਾਂ ਡੋਨਾਲਡ ਨਾਮ ਦਾ ਕਾਫ਼ੀ ਮਹੱਤਵ ਹੈ। ਇਸਦਾ ਇਤਿਹਾਸ ਸ਼ੁਰੂਆਤੀ ਮੱਧਯੁਗੀ ਦੌਰ ਨਾਲ ਸੰਬੰਧਿਤ ਹੈ। ਉਸ ਸਮੇਂ ਸਕਾਟਲੈਂਡ ਦੇ ਸ਼ਕਤੀਸ਼ਾਲੀ ਅਤੇ ਸ਼ਾਸਕ ਪਰਿਵਾਰਾਂ ਵਿੱਚ ਇਹ ਨਾਮ ਕਾਫ਼ੀ ਪ੍ਰਸਿੱਧ ਸੀ। ਇਸ ਨਾਮ ਨੂੰ ਪ੍ਰਸਿੱਧ ਬਣਾਉਣ ਦਾ ਸਿਹਰਾ ਉਨ੍ਹਾਂ ਸ਼ਕਤੀਸ਼ਾਲੀ ਪਰਿਵਾਰਾਂ ਨੂੰ ਜਾਂਦਾ ਹੈ। ਨਾਮ ਦਾ ਅਰਥ ਤਾਕਤਵਰ ਸ਼ਖ਼ਸੀਅਤ ਨਾਲ ਜੁੜਿਆ ਹੋਣ ਕਰਕੇ ਇਹ ਵਧੇਰੇ ਮਸ਼ਹੂਰ ਹੋ ਗਿਆ।

ਸਕਾਟਲੈਂਡ ਦੇ ਸ਼ੁਰੂਆਤੀ ਇਤਿਹਾਸ ਵਿੱਚ, ਡੋਨਾਲਡ ਪਹਿਲਾ, ਜਿਸਨੂੰ ਡੋਮਨਲ ਮੈਕ ਐਲਪਿਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, 9ਵੀਂ ਸਦੀ ਵਿੱਚ ਸਕਾਟਲੈਂਡ ਦੇ ਸ਼ੁਰੂਆਤੀ ਰਾਜਿਆਂ ਵਿੱਚੋਂ ਇੱਕ ਬਣਿਆ। ਉਸਨੇ ਰਾਜ ਨੂੰ ਮਜ਼ਬੂਤ ਕਰਨ ਅਤੇ ਸਕਾਟਿਸ਼ ਰਾਜਸ਼ਾਹੀ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਡੋਨਾਲਡ ਨਾਮ ਨੂੰ ਦਿੱਤੀ ਗਈ ਇਸ ਇਤਿਹਾਸਕ ਮਹੱਤਤਾ ਨੇ ਇਸਦੀ ਪ੍ਰਸਿੱਧੀ ਨੂੰ ਸੱਤਵੇਂ ਅਸਮਾਨ ‘ਤੇ ਪਹੁੰਚਾ ਦਿੱਤਾ।

ਆਪਣੇ ਇਤਿਹਾਸ ਕਰਕੇ ਅੱਜ ਵੀ ਡੋਨਾਲਡ ਨਾਮ ਦੀ ਆਪਣੀ ਇੱਕ ਖਾਸ ਥਾਂ ਹੈ। ਸਕਾਟਿਸ਼ ਵਿਰਾਸਤ ਦਾ ਸਨਮਾਨ ਕਰਨ ਅਤੇ ਆਪਣੇ ਬੱਚਿਆਂ ਵਿੱਚ ਨੇਤ੍ਰਿਤਵ ਅਤੇ ਤਾਕਤਵਰ ਬਣਨ ਦੀ ਭਾਵਨਾ ਪੈਦਾ ਕਰਨ ਲਈ ਮਾਪੇ ਇਸ ਨਾਮ ਨੂੰ ਬਹੁਤ ਪਸੰਦ ਕਰਦੇ ਹਨ। ਇਸ ਤੋਂ ਇਲਾਵਾ, ਅਮਰੀਕੀ ਰਾਸ਼ਟਰਪਤੀ Donald Trump ਦੇ ਨਾਮ ਕਾਰਨ ਵੀ ਇਹ ਹੋਰ ਜ਼ਿਆਦਾ ਪ੍ਰਸਿੱਧ ਹੋ ਗਿਆ ਹੈ।

ਇਹੀ ਕਾਰਨ ਹੈ ਕਿ ਇਸ ਨਾਮ ਨੂੰ ਅੰਤਰਰਾਸ਼ਟਰੀ ਪਹਿਚਾਣ ਮਿਲੀ। ਵਿਸ਼ਵ ਨੇਤ੍ਰਿਤਵ ਦੇ ਇਸ ਆਧੁਨਿਕ ਅਰਥ ਨੂੰ ਹੋਰ ਮਜ਼ਬੂਤੀ ਮਿਲੀ। ਸਕਾਟਿਸ਼ ਇਤਿਹਾਸ ਵਿੱਚ ਆਪਣੀਆਂ ਡੂੰਘੀਆਂ ਜੜ੍ਹਾਂ ਅਤੇ ਅੱਜ ਵੀ ਇਸਦੇ ਲਗਾਤਾਰ ਵਰਤੋਂ ਨਾਲ, ਡੋਨਾਲਡ ਨਾਮ ਤਾਕਤ, ਪ੍ਰਭਾਵ ਅਤੇ ਨੇਤ੍ਰਿਤਵ ਦੀ ਲੰਬੇ ਸਮੇਂ ਤੱਕ ਚੱਲਣ ਵਾਲੀ ਵਿਰਾਸਤ ਨੂੰ ਦਰਸਾਉਂਦਾ ਹੈ ਅਤੇ ਦੁਨੀਆ ਭਰ ਦੇ ਮਾਪਿਆਂ ਲਈ ਇੱਕ ਮਨਪਸੰਦ ਨਾਮ ਬਣਿਆ ਹੋਇਆ ਹੈ।

1998 ਵਿੱਚ ਐਪਲ ਨਾਲ ਜੁੜੇ ਸਨ

CEO Tim Cook 1998 ਵਿੱਚ ਐਪਲ ਨਾਲ ਜੁੜੇ ਸਨ। 2011 ਵਿੱਚ ਉਹ CEO ਬਣੇ ਅਤੇ ਉਨ੍ਹਾਂ ਦੀ ਲੀਡਰਸ਼ਿਪ ਹੇਠ ਕੰਪਨੀ ਨੇ ਇਤਿਹਾਸ ਰਚਿਆ। ਦਿੱਗਜ ਕੰਪਨੀ Apple Inc. ਨੇ ਟਿਮ ਕੁਕ ਦੇ ਦੌਰਾਨ ਆਪਣੀਆਂ ਪੰਜ ਵੱਡੀਆਂ ਸਰਵਿਸਾਂ ਲਾਂਚ ਕੀਤੀਆਂ। ਇਨ੍ਹਾਂ ਵਿੱਚ ਐਪਲ ਵਾਚ, ਏਅਰਪੌਡਜ਼, ਵਿਜ਼ਨ ਪ੍ਰੋ, ਏਅਰਟੈਗ ਅਤੇ ਐਪਲ ਮਿਊਜ਼ਿਕ ਸ਼ਾਮਲ ਹਨ।

ਫਿਲਹਾਲ ਅਗਸਤ ਤੱਕ ਟਿਮ ਕੁਕ ਸੀਈਓ ਵਜੋਂ ਕੰਮ ਕਰਦੇ ਰਹਿਣਗੇ। ਏਗਜ਼ਿਕਿਊਟਿਵ ਚੇਅਰਮੈਨ ਬਣਨ ਤੋਂ ਬਾਅਦ ਟਿਮ ਗਲੋਬਲ ਪਾਲਿਸੀ ਮੇਕਰਾਂ ਨਾਲ ਜੁੜਣਗੇ ਅਤੇ ਕੰਪਨੀ ਨਾਲ ਸੰਬੰਧਤ ਹੋਰ ਪੱਖਾਂ ‘ਤੇ ਧਿਆਨ ਦੇਣਗੇ।

ਇਹ ਵੀ ਪੜੋ : ਜੰਗਬੰਦੀ ਵਧੀ, ਹੋਰਮੁਜ਼ ਤੇ ਨਾਕਾਬੰਦੀ ਜਾਰੀ, ਈਰਾਨ ਨੂੰ ਹੋ ਰਿਹਾ ਰੋਜ਼ਾਨਾ 500 ਮਿਲੀਅਨ ਡਾਲਰ ਦਾ ਨੁਕਸਾਨ!

Szource ਟੀਵੀ9 ਭਾਰਤਵਰਸ਼

Follow Us