ਸਿਰਫ਼ ਰਸੋਈ ਗੈਸ ਹੀ ਨਹੀਂ, ਅਮਰੀਕਾ-ਈਰਾਨ ਜੰਗ ਕਾਰਨ ਇਨ੍ਹਾਂ ਜ਼ਰੂਰੀ ਗੈਸਾਂ ਦੀ ਕਿੱਲਤ ਨਾਲ ਰੁਕ ਸਕਦੀ ਹੈ ਦੁਨੀਆ ਦੀ ਰਫ਼ਤਾਰ
US-Iran War: ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਕਾਰਨ ਵਿਸ਼ਵ ਪੱਧਰ 'ਤੇ ਇੱਕ ਅਜਿਹੇ ਵੱਡੇ ਸੰਕਟ ਦੀ ਸੰਭਾਵਨਾ ਬਣਦੀ ਜਾ ਰਹੀ ਹੈ, ਜੋ ਪੂਰੀ ਦੁਨੀਆ ਦੀ ਰਫ਼ਤਾਰ ਨੂੰ ਰੋਕ ਸਕਦਾ ਹੈ। ਇਹ ਸੰਕਟ ਹੈ 'ਗੈਸ'। ਹਾਲਾਂਕਿ ਭਾਰਤ ਵਿੱਚ ਰਸੋਈ ਗੈਸ ਦੀਆਂ ਕੀਮਤਾਂ ਅਤੇ ਸਪਲਾਈ ਨੂੰ ਲੈ ਕੇ ਚਰਚਾ ਸ਼ੁਰੂ ਹੋ ਚੁੱਕੀ ਹੈ, ਪਰ ਮਾਹਿਰਾਂ ਅਨੁਸਾਰ ਇਹ ਖ਼ਤਰਾ ਸਿਰਫ਼ ਰਸੋਈ ਤੱਕ ਸੀਮਤ ਨਹੀਂ ਹੈ।
ਰਸੋਈ ਗੈਸ ਹੀ ਨਹੀਂ, ਜੰਗ ਕਾਰਨ ਗੈਸ ਕਿੱਲਤ ਨਾਲ ਰੁਕ ਸਕਦੀ ਹੈ ਦੁਨੀਆ ਦੀ ਰਫ਼ਤਾਰ
ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਕਾਰਨ ਵਿਸ਼ਵ ਪੱਧਰ ‘ਤੇ ਇੱਕ ਅਜਿਹੇ ਵੱਡੇ ਸੰਕਟ ਦੀ ਸੰਭਾਵਨਾ ਬਣਦੀ ਜਾ ਰਹੀ ਹੈ, ਜੋ ਪੂਰੀ ਦੁਨੀਆ ਦੀ ਰਫ਼ਤਾਰ ਨੂੰ ਰੋਕ ਸਕਦਾ ਹੈ। ਇਹ ਸੰਕਟ ਹੈ ‘ਗੈਸ’। ਹਾਲਾਂਕਿ ਭਾਰਤ ਵਿੱਚ ਰਸੋਈ ਗੈਸ ਦੀਆਂ ਕੀਮਤਾਂ ਅਤੇ ਸਪਲਾਈ ਨੂੰ ਲੈ ਕੇ ਚਰਚਾ ਸ਼ੁਰੂ ਹੋ ਚੁੱਕੀ ਹੈ, ਪਰ ਮਾਹਿਰਾਂ ਅਨੁਸਾਰ ਇਹ ਖ਼ਤਰਾ ਸਿਰਫ਼ ਰਸੋਈ ਤੱਕ ਸੀਮਤ ਨਹੀਂ ਹੈ। ਜੇਕਰ ਇਹ ਜੰਗ ਜਲਦੀ ਖ਼ਤਮ ਨਾ ਹੋਈ ਤਾਂ ਵੱਖ-ਵੱਖ ਤਰ੍ਹਾਂ ਦੀਆਂ ਗੈਸਾਂ ‘ਤੇ ਚੱਲਣ ਵਾਲੇ ਕਈ ਮਹੱਤਵਪੂਰਨ ਸੈਕਟਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਹਾਲਾਤ ਅਜਿਹੇ ਬਣ ਸਕਦੇ ਹਨ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਸਾਹ ਲੈਣਾ ਵੀ ਦੁਭਰ ਹੋ ਸਕਦਾ ਹੈ ਅਤੇ ਜਾਂਚ ਤੋਂ ਲੈ ਕੇ ਇਲਾਜ ਤੱਕ ਸਭ ਕੁਝ ਠੱਪ ਹੋ ਸਕਦਾ ਹੈ।
ਸਰਲ ਸ਼ਬਦਾਂ ਵਿੱਚ ਕਹੀਏ ਤਾਂ ਗਲੋਬਲ ਗੈਸ ਸੰਕਟ ਨੂੰ ਸਿਰਫ਼ ਐਲਪੀਜੀ ਸੰਕਟ ਸਮਝਣਾ ਇੱਕ ਅਧੂਰੀ ਸਮਝ ਹੋਵੇਗੀ। ਭਾਰਤ ਵਿੱਚ ਕੁਦਰਤੀ ਗੈਸ, ਆਕਸੀਜਨ, ਨਾਈਟ੍ਰੋਜਨ, CO2, ਆਰਗਨ, ਹਾਈਡ੍ਰੋਜਨ ਅਤੇ ਖਾਸ ਤੌਰ ‘ਤੇ ਹੀਲੀਅਮ ਵਰਗੀਆਂ ਗੈਸਾਂ ਕਈ ਜ਼ਰੂਰੀ ਸੇਵਾਵਾਂ ਅਤੇ ਉਦਯੋਗਾਂ ਦਾ ਆਧਾਰ ਹਨ। ਸੰਕਟ ਦੀ ਸਥਿਤੀ ਵਿੱਚ ਇਸ ਦਾ ਅਸਰ ਪਹਿਲਾਂ ਕੀਮਤਾਂ ‘ਤੇ ਪੈਂਦਾ ਹੈ, ਫਿਰ ਉਪਲਬਧਤਾ ‘ਤੇ ਅਤੇ ਅੰਤ ਵਿੱਚ ਮਹਿੰਗਾਈ, ਸੇਵਾਵਾਂ ਵਿੱਚ ਦੇਰੀ ਅਤੇ ਜੀਵਨ-ਰੱਖਿਅਕ ਪ੍ਰਣਾਲੀਆਂ ‘ਤੇ ਪੈਣ ਵਾਲੇ ਦਬਾਅ ਦੇ ਰੂਪ ਵਿੱਚ ਇਹ ਆਮ ਆਦਮੀ ਤੱਕ ਪਹੁੰਚਦਾ ਹੈ।
ਟ੍ਰਾਂਸਪੋਰਟ ਅਤੇ ਰੋਜ਼ਾਨਾ ਦੀ ਆਵਾਜਾਈ
ਟ੍ਰਾਂਸਪੋਰਟ ਖੇਤਰ ਵਿੱਚ ਸੀਐਨਜੀ ਦੀ ਵਰਤੋਂ ਵੱਡੇ ਪੱਧਰ ‘ਤੇ ਹੁੰਦੀ ਹੈ। ਅੱਜ ਟੈਕਸੀਆਂ, ਆਟੋ, ਬੱਸਾਂ ਅਤੇ ਵਪਾਰਕ ਵਾਹਨਾਂ ਦੇ ਨਾਲ-ਨਾਲ ਨਿੱਜੀ ਵਾਹਨ ਵੀ ਇਸੇ ‘ਤੇ ਨਿਰਭਰ ਹਨ। ਜੰਗ ਕਾਰਨ ਇਸ ਦੀ ਸਪਲਾਈ ‘ਤੇ ਸੰਕਟ ਦੇ ਬੱਦਲ ਛਾਏ ਹੋਏ ਹਨ। ਜੇਕਰ ਸਪਲਾਈ ਘਟਦੀ ਹੈ, ਤਾਂ ਗੈਸ ਦੀ ਕਿੱਲਤ ਹੋਵੇਗੀ ਅਤੇ ਕੀਮਤਾਂ ਅਸਮਾਨ ਨੂੰ ਛੂਹਣਗੀਆਂ। ਇਸ ਨਾਲ ਜਨਤਕ ਟ੍ਰਾਂਸਪੋਰਟ ਦਾ ਕਿਰਾਇਆ ਵਧੇਗਾ ਅਤੇ ਲੌਜਿਸਟਿਕਸ (ਢੋਆ-ਢੁਆਈ) ਮਹਿੰਗੀ ਹੋਣ ਕਾਰਨ ਸਬਜ਼ੀਆਂ, ਦੁੱਧ ਅਤੇ ਹੋਰ ਰੋਜ਼ਾਨਾ ਵਰਤੋਂ ਦੀਆਂ ਵਸਤੂਾਂ ਦੀਆਂ ਕੀਮਤਾਂ ਵਧ ਜਾਣਗੀਆਂ। ਸੀਐਨਜੀ ਸਟੇਸ਼ਨਾਂ ‘ਤੇ ਲੰਬੀਆਂ ਕਤਾਰਾਂ ਅਤੇ ਅਨਿਸ਼ਚਿਤਤਾ ਆਮ ਆਦਮੀ ਦੀ ਜ਼ਿੰਦਗੀ ਨੂੰ ਮੁਸ਼ਕਲ ਬਣਾ ਦੇਵੇਗੀ।
ਬਿਜਲੀ ਉਤਪਾਦਨ ਅਤੇ ਊਰਜਾ ਸੁਰੱਖਿਆ
ਇਹ ਦੇਸ਼ ਦਾ ਬੇਹੱਦ ਮਹੱਤਵਪੂਰਨ ਸੈਕਟਰ ਹੈ ਜਿੱਥੇ ਕੁਦਰਤੀ ਗੈਸ ਦੀ ਵਰਤੋਂ ਬਿਜਲੀ ਬਣਾਉਣ ਲਈ ਕੀਤੀ ਜਾਂਦੀ ਹੈ। ਗੈਸ ਆਧਾਰਿਤ ਪਾਵਰ ਪਲਾਂਟ ਪੀਕ ਡਿਮਾਂਡ (ਬਿਜਲੀ ਦੀ ਵੱਧ ਮੰਗ) ਦੌਰਾਨ ਸਪਲਾਈ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ। ਜੰਗ ਕਾਰਨ ਗਲੋਬਲ ਕੀਮਤਾਂ ਵਧਣ ਅਤੇ ਸ਼ਿਪਿੰਗ ਵਿੱਚ ਰੁਕਾਵਟ ਆਉਣ ਨਾਲ ਬਿਜਲੀ ਉਤਪਾਦਨ ਮਹਿੰਗਾ ਹੋ ਜਾਵੇਗਾ। ਇਸ ਨਾਲ ਕੁਝ ਖੇਤਰਾਂ ਵਿੱਚ ਪਾਵਰ ਕੱਟ ਲੱਗ ਸਕਦੇ ਹਨ ਅਤੇ ਉਦਯੋਗਾਂ ਦੀ ਉਤਪਾਦਨ ਲਾਗਤ ਵਧਣ ਦਾ ਸਿੱਧਾ ਅਸਰ ਉਪਭੋਗਤਾਵਾਂ ‘ਤੇ ਪਵੇਗਾ।
ਖੇਤੀਬਾੜੀ ਅਤੇ ਖਾਦ ਉਦਯੋਗ
ਖੇਤੀਬਾੜੀ ਸੈਕਟਰ ਵੀ ਇਸ ਸੰਕਟ ਤੋਂ ਅਛੂਤਾ ਨਹੀਂ ਰਹੇਗਾ। ਕੁਦਰਤੀ ਗੈਸ ਦੀ ਵਰਤੋਂ ਯੂਰੀਆ ਅਤੇ ਹੋਰ ਖਾਦਾਂ ਦੇ ਨਿਰਮਾਣ ਵਿੱਚ ਕੱਚੇ ਮਾਲ ਵਜੋਂ ਕੀਤੀ ਜਾਂਦੀ ਹੈ। ਜੇਕਰ ਗੈਸ ਮਹਿੰਗੀ ਹੁੰਦੀ ਹੈ ਜਾਂ ਇਸ ਦੀ ਸਪਲਾਈ ਰੁਕਦੀ ਹੈ, ਤਾਂ ਖਾਦਾਂ ਦੀ ਉਤਪਾਦਨ ਲਾਗਤ ਵਧੇਗੀ ਅਤੇ ਪੈਦਾਵਾਰ ਘਟ ਸਕਦੀ ਹੈ। ਇਸ ਦੀ ਸਿੱਧੀ ਮਾਰ ਕਿਸਾਨਾਂ ‘ਤੇ ਪਵੇਗੀ, ਖੇਤੀ ਮਹਿੰਗੀ ਹੋ ਜਾਵੇਗੀ ਅਤੇ ਅੰਤ ਵਿੱਚ ਦੇਸ਼ ਵਿੱਚ ਅਨਾਜ ਦੀ ਮਹਿੰਗਾਈ ਵਧਣ ਦਾ ਖ਼ਤਰਾ ਪੈਦਾ ਹੋ ਜਾਵੇਗਾ।
ਇਹ ਵੀ ਪੜ੍ਹੋ
ਹਸਪਤਾਲ, ਐਮਰਜੈਂਸੀ ਕੇਅਰ ਅਤੇ ਡਾਇਗਨੌਸਟਿਕਸ
ਇਹ ਸਭ ਤੋਂ ਸੰਵੇਦਨਸ਼ੀਲ ਖੇਤਰ ਹੈ। ਕੋਰੋਨਾ ਕਾਲ ਦੌਰਾਨ ਅਸੀਂ ਆਕਸੀਜਨ ਦੀ ਕਮੀ ਦਾ ਭਿਆਨਕ ਮੰਜ਼ਰ ਦੇਖਿਆ ਹੈ। ਇਸ ਸੈਕਟਰ ਵਿੱਚ ਮੁੱਖ ਰੂਪ ਵਿੱਚ ਤਿੰਨ ਗੈਸਾਂ ਦੀ ਵਰਤੋਂ ਹੁੰਦੀ ਹੈ:
ਆਕਸੀਜਨ (O2): ਆਈਸੀਯੂ, ਆਪਰੇਸ਼ਨ ਥੀਏਟਰ, ਐਮਰਜੈਂਸੀ ਅਤੇ ਐਂਬੂਲੈਂਸਾਂ ਵਿੱਚ ਜੀਵਨ ਬਚਾਉਣ ਲਈ।
ਨਾਈਟ੍ਰੋਜਨ/ਲਿਕਵਿਡ ਨਾਈਟ੍ਰੋਜਨ: ਲੈਬਾਰਟਰੀਆਂ, ਕ੍ਰਾਇਓ-ਸਟੋਰੇਜ ਅਤੇ ਮੈਡੀਕਲ ਸਟੋਰੇਜ ਲਈ।
ਹੀਲੀਅਮ (Helium): ਐਮਆਰਆਈ ਸਿਸਟਮ ਵਿੱਚ ਮੈਗਨੇਟ ਨੂੰ ਠੰਡਾ ਰੱਖਣ ਲਈ ਬੇਹੱਦ ਜ਼ਰੂਰੀ। ਇਨ੍ਹਾਂ ਮੈਡੀਕਲ ਗਰੇਡ ਗੈਸਾਂ ਦੇ ਸਪਲਾਇਰ ਸੀਮਤ ਹਨ। ਸਪਲਾਈ ਚੇਨ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਇਲਾਜ ਨੂੰ ਮਹਿੰਗਾ ਕਰ ਦੇਵੇਗੀ, ਟੈਸਟਾਂ ਵਿੱਚ ਦੇਰੀ ਹੋਵੇਗੀ ਅਤੇ ਮਰੀਜ਼ਾਂ ਦੀ ਜਾਨ ਜੋਖਮ ਵਿੱਚ ਪੈ ਸਕਦੀ ਹੈ।
ਸਟੀਲ, ਮੈਟਲ ਫੈਬਰੀਕੇਸ਼ਨ ਅਤੇ ਨਿਰਮਾਣ ਕਾਰਜ
ਸਟੀਲ ਉਦਯੋਗ ਅਤੇ ਮੈਟਲ ਪ੍ਰੋਸੈਸਿੰਗ ਵਿੱਚ ਆਕਸੀਜਨ, ਨਾਈਟ੍ਰੋਜਨ ਅਤੇ ਐਲਪੀਜੀ ਦੀ ਭਾਰੀ ਵਰਤੋਂ ਹੁੰਦੀ ਹੈ। ਕਟਿੰਗ, ਵੈਲਡਿੰਗ ਅਤੇ ਹੀਟ ਟ੍ਰੀਟਮੈਂਟ ਵਰਗੇ ਕੰਮਾਂ ਲਈ ਇਹ ਗੈਸਾਂ ਲਾਜ਼ਮੀ ਹਨ। ਜੇਕਰ ਕੀਮਤਾਂ ਵਧਦੀਆਂ ਹਨ, ਤਾਂ ਮਸ਼ੀਨਰੀ, ਆਟੋ-ਪਾਰਟਸ ਅਤੇ ਨਿਰਮਾਣ ਸਮੱਗਰੀ ਮਹਿੰਗੀ ਹੋ ਜਾਵੇਗੀ। ਇਸ ਨਾਲ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਵਿੱਚ ਦੇਰੀ ਹੋਵੇਗੀ ਅਤੇ ਛੋਟੇ ਵਰਕਸ਼ਾਪਾਂ ਵਾਲੇ ਕਾਰੀਗਰ ਬੇਰੁਜ਼ਗਾਰ ਹੋ ਸਕਦੇ ਹਨ।
ਫੂਡ ਪ੍ਰੋਸੈਸਿੰਗ, ਪੈਕੇਜਿੰਗ ਅਤੇ ਕੋਲਡ-ਚੇਨ
ਤੁਹਾਡੇ ਘਰ ਪਹੁੰਚਣ ਵਾਲੇ ਪੈਕੇਟ ਬੰਦ ਖਾਣੇ ਦੀ ਸ਼ੈਲਫ ਲਾਈਫ ਵਧਾਉਣ ਲਈ ਨਾਈਟ੍ਰੋਜਨ ਅਤੇ CO2 ਦੀ ਵਰਤੋਂ ਕੀਤੀ ਜਾਂਦੀ ਹੈ। ਕੋਲਡ ਡਰਿੰਕਸ ਵਿੱਚ ਕਾਰਬੋਨੇਸ਼ਨ ਲਈ CO2 ਜ਼ਰੂਰੀ ਹੈ। ਗੈਸ ਸੰਕਟ ਕਾਰਨ ਪੈਕੇਜਡ ਫੂਡ ਮਹਿੰਗੇ ਹੋ ਸਕਦੇ ਹਨ। ਇਸ ਤੋਂ ਇਲਾਵਾ, ਕੋਲਡ-ਚੇਨ ਪ੍ਰਭਾਵਿਤ ਹੋਣ ਨਾਲ ਦੁੱਧ, ਮੀਟ ਅਤੇ ਫਰੋਜ਼ਨ ਫੂਡ ਦੀ ਸਪਲਾਈ ਅਤੇ ਗੁਣਵੱਤਾ ‘ਤੇ ਮਾੜਾ ਅਸਰ ਪਵੇਗਾ।
ਰਿਫਾਇਨਰੀ ਅਤੇ ਕੈਮੀਕਲ ਉਦਯੋਗ
ਤੇਲ ਰਿਫਾਇਨਰੀਆਂ ਵਿੱਚ ਤੇਲ ਦੀ ਗੁਣਵੱਤਾ ਸੁਧਾਰਨ ਲਈ ਹਾਈਡ੍ਰੋਜਨ ਦੀ ਲੋੜ ਹੁੰਦੀ ਹੈ। ਉਦਯੋਗਿਕ ਸੁਰੱਖਿਆ ਲਈ ਨਾਈਟ੍ਰੋਜਨ ਦੀ ਵਰਤੋਂ ਕੀਤੀ ਜਾਂਦੀ ਹੈ। ਸਪਲਾਈ ਪ੍ਰਭਾਵਿਤ ਹੋਣ ਦਾ ਮਤਲਬ ਹੈ ਕਿ ਪਲਾਸਟਿਕ, ਪੇਂਟ, ਡਿਟਰਜੈਂਟ ਅਤੇ ਹੋਰ ਰਸਾਇਣਕ ਉਤਪਾਦਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ। ਸੁਰੱਖਿਆ ਕਾਰਨਾਂ ਕਰਕੇ ਪਲਾਂਟਾਂ ਨੂੰ ਆਪਣਾ ਉਤਪਾਦਨ ਘਟਾਉਣਾ ਪੈ ਸਕਦਾ ਹੈ, ਜੋ ਆਰਥਿਕਤਾ ਲਈ ਘਾਤਕ ਹੋਵੇਗਾ।
ਇਲੈਕਟ੍ਰੌਨਿਕਸ ਅਤੇ ਹਾਈ-ਟੈਕ ਮੈਨੂਫੈਕਚਰਿੰਗ
ਅੱਜ ਦੇ ਡਿਜੀਟਲ ਯੁੱਗ ਵਿੱਚ ਮੋਬਾਈਲ ਅਤੇ ਕੰਪਿਊਟਰ ਬਣਾਉਣ ਵਾਲੇ ਸੈਮੀਕੰਡਕਟਰ ਉਦਯੋਗ ਲਈ ਹੀਲੀਅਮ ਅਤੇ ਨਾਈਟ੍ਰੋਜਨ ਰੀੜ੍ਹ ਦੀ ਹੱਡੀ ਹਨ। ਭਾਰਤ ਵਿੱਚ ਇਹ ਗੈਸਾਂ ਬਾਹਰੋਂ ਆਉਂਦੀਆਂ ਹਨ। ਮਾਮੂਲੀ ਸੰਕਟ ਵੀ ਉਤਪਾਦਨ ਵਿੱਚ ਦੇਰੀ ਅਤੇ ਇਲੈਕਟ੍ਰੌਨਿਕ ਉਪਕਰਣਾਂ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਲਿਆ ਸਕਦਾ ਹੈ।
ਘਰੇਲੂ ਰਸੋਈ ਅਤੇ ਛੋਟੇ ਕਾਰੋਬਾਰ
ਅੰਤ ਵਿੱਚ, ਸਭ ਤੋਂ ਵੱਧ ਚਰਚਿਤ ਸੈਕਟਰ ਐਲਪੀਜੀ ਅਤੇ ਪੀਐਨਜੀ ਹੈ। ਘਰਾਂ ਵਿੱਚ ਖਾਣਾ ਪਕਾਉਣ ਤੋਂ ਲੈ ਕੇ ਹੋਟਲਾਂ, ਢਾਬਿਆਂ ਅਤੇ ਬੇਕਰੀਆਂ ਤੱਕ, ਹਰ ਕੋਈ ਇਸ ‘ਤੇ ਨਿਰਭਰ ਹੈ। ਆਯਾਤ ਵਿੱਚ ਰੁਕਾਵਟ ਅਤੇ ਅੰਤਰਰਾਸ਼ਟਰੀ ਕੀਮਤਾਂ ਵਧਣ ਨਾਲ ਘਰੇਲੂ ਬਜਟ ਵਿਗੜ ਜਾਵੇਗਾ। ਜੇਕਰ ਲੋਕ ਮਜਬੂਰੀਵੱਸ ਮੁੜ ਲੱਕੜ ਜਾਂ ਕੋਲੇ ਵੱਲ ਪਰਤਦੇ ਹਨ, ਤਾਂ ਇਸ ਨਾਲ ਪ੍ਰਦੂਸ਼ਣ ਵਧੇਗਾ ਅਤੇ ਲੋਕਾਂ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪਵੇਗਾ।
