IVF ਤਕਨੀਕ ਨਾਲ ਵੱਛੀ ਦਾ ਜਨਮ: ਕੀ ਧਰਤੀ ਦਾ ਤਾਪਮਾਨ ਘੱਟ ਕਰੇਗੀ ਇਹ ਨਵੀਂ ਕੋਸ਼ਿਸ਼?

Updated On: 

02 Jan 2025 16:43 PM IST

IVF Calf Hilda: ਬ੍ਰਿਟੇਨ ਵਿੱਚ, IVF ਰਾਹੀਂ ਇੱਕ ਵੱਛੀ ਨੂੰ ਪੈਦਾ ਕੀਤਾ ਗਿਆ ਹੈ ਜੋ ਆਮ ਗਾਵਾਂ ਦੇ ਮੁਕਾਬਲੇ ਘੱਟ ਮੀਥੇਨ ਦਾ ਨਿਕਾਸ ਕਰੇਗੀ। ਗਾਵਾਂ ਤੋਂ ਮੀਥੇਨ ਦੇ ਨਿਕਾਸ ਨੂੰ ਘੱਟ ਕਰਨ ਦੀ ਦਿਸ਼ਾ 'ਚ ਇਸ ਨੂੰ ਇਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਹ ਗੈਸ ਧਰਤੀ ਦੇ ਤਾਪਮਾਨ ਨੂੰ ਵਧਾਉਣ ਵਿੱਚ 30% ਯੋਗਦਾਨ ਪਾਉਂਦੀ ਹੈ ਅਤੇ ਜਲਵਾਯੂ ਸੰਕਟ ਦਾ ਦੂਜਾ ਸਭ ਤੋਂ ਵੱਡਾ ਕਾਰਨ ਹੈ।

IVF ਤਕਨੀਕ ਨਾਲ ਵੱਛੀ ਦਾ ਜਨਮ: ਕੀ ਧਰਤੀ ਦਾ ਤਾਪਮਾਨ ਘੱਟ ਕਰੇਗੀ ਇਹ ਨਵੀਂ ਕੋਸ਼ਿਸ਼?

ਬ੍ਰਿਟੇਨ ਵਿੱਚ IVF ਨਾਲ ਜੰਮੀ ਵੱਛੀ

Follow Us On

ਜਿਵੇਂ ਹੀ ਅਸੀਂ ਗਊਆਂ ਦੇ ਡਕਾਰ ਅਤੇ ਮੀਥੇਨ ਦੇ ਨਿਕਾਸ ਬਾਰੇ ਗੱਲ ਕਰਦੇ ਹਾਂ, ਤੁਹਾਡੇ ਦਿਮਾਗ ਵਿੱਚ ਇੱਕ ਅਜੀਬ ਵਿਚਾਰ ਆਉਂਦਾ ਹੀ ਹੋਵੇਗਾ। ਪਰ ਗਾਵਾਂ ਦੇ ਡਕਾਰਾਂ ਵਿੱਚੋਂ ਨਿਕਲਣ ਵਾਲੀ ਮੀਥੇਨ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਚਿੰਤਾਵਾਂ ਹਨ। ਇਹ ਉਹੀ ਗੈਸ ਹੈ ਜੋ ਕਾਰਬਨ ਡਾਈਆਕਸਾਈਡ ਨਾਲੋਂ ਵੀ ਜ਼ਿਆਦਾ ਘਾਤਕ ਹੋ ਸਕਦੀ ਹੈ, ਜਦੋਂ ਗੱਲ ਧਰਤੀ ਦੇ ਵਧਦੇ ਤਾਪਮਾਨ ਦੀ ਹੋਵੇ । ਦੁਨੀਆ ਭਰ ਵਿੱਚ ਮੀਥੇਨ ਦੇ ਨਿਕਾਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਰਹੀਆਂ ਹਨ। ਹਾਲ ਹੀ ਵਿੱਚ, ਡੈਨਮਾਰਕ ਨੇ ਇੱਕ ਕਦਮ ਅੱਗੇ ਵਧਾਇਆ ਅਤੇ ਗਾਵਾਂ ਦੇ ਡਕਾਰ ‘ਤੇ ਕਾਰਬਨ ਕਾਰਬਨ ਟੈਕਸ ਲਗਾਉਣ ਦਾ ਫੈਸਲਾ ਕੀਤਾ।

ਹੁਣ ਬ੍ਰਿਟੇਨ ਨੇ ਵੀ ਇਸ ਦਿਸ਼ਾ ‘ਚ ਵੱਡੀ ਪਹਿਲ ਕੀਤੀ ਹੈ। ਸਕਾਟਲੈਂਡ ਵਿੱਚ ਇੱਕ ਵਿਲੱਖਣ ਪ੍ਰੋਜੈਕਟ ਤਹਿਤ ਆਈਵੀਐਫ ਤਕਨੀਕ ਦੀ ਵਰਤੋਂ ਕਰਦਿਆਂ ਇੱਕ ਅਜਿਹੀ ਵੱਛੀ ਨੂੰ ਜਨਮ ਦਿੱਤਾ ਗਿਆ ਹੈ, ਜੋ ਆਮ ਗਾਵਾਂ ਦੇ ਮੁਕਾਬਲੇ ਬਹੁਤ ਘੱਟ ਮੀਥੇਨ ਦਾ ਨਿਕਾਸ ਕਰੇਗੀ। ਇਸ ਵੱਛੀ ਦਾ ਨਾਮ ਹਿਲਡਾ ਹੈ, ਅਤੇ ਇਹ ਲੈਂਗਹਿਲ ਨਾਮ ਦੇ ਝੁੰਡ ਦਾ ਹਿੱਸਾ ਹੈ। ਦਿਲਚਸਪ ਗੱਲ ਇਹ ਹੈ ਕਿ ਯੂਕੇ ਡੇਅਰੀ ਉਦਯੋਗ ਪਿਛਲੇ 50 ਸਾਲਾਂ ਤੋਂ ਇਸ ਝੁੰਡ ਦੇ ਅੰਕੜਿਆਂ ਦਾ ਡੂੰਘਾਈ ਨਾਲ ਅਧਿਐਨ ਕਰ ਰਿਹਾ ਹੈ, ਅਤੇ ਹੁਣ ਇਹ ਨਵਾ ਕਦਮ ਨਾਲ ਵਾਤਾਵਰਣ ਨੂੰ ਬਚਾਉਣ ਦੀ ਵੱਡੀ ਉਮੀਦ ਲੈ ਕੇ ਆਇਆ ਹੈ।

ਲੈਂਗਹਿਲ ਹਰਡ ਦੀ ਕੀ ਹੈ ਖਾਸੀਅਤ?

ਲੈਂਗਹਿਲ ਸਕਾਟਲੈਂਡ ਦੇ ਪਸ਼ੂਆਂ ਦੀ ਇੱਕ ਖਾਸ ਨਸਲ ਹੈ, ਜਿਸ ਨੂੰ ਐਡਿਨਬਰਗ ਯੂਨੀਵਰਸਿਟੀ ਦੁਆਰਾ ਵਿਸ਼ੇਸ਼ ਤੌਰ ‘ਤੇ ਵਿਕਸਤ ਕੀਤਾ ਗਿਆ ਸੀ। ਇਸਦੀ ਵਰਤੋਂ ਗਊਆਂ ਦੀ ਸਿਹਤ, ਦੁੱਧ ਉਤਪਾਦਨ ਅਤੇ ਵਾਤਾਵਰਣ ਦੇ ਪ੍ਰਭਾਵਾਂ ਦਾ ਅਧਿਐਨ ਕਰਨ ਲਈ ਕੀਤੀ ਜਾਂਦੀ ਹੈ।

ਇਹ ਝੁੰਡ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਖੇਤੀ ਨੂੰ ਬਿਹਤਰ ਬਣਾਉਣ ਅਤੇ ਵਧੇਰੇ ਟਿਕਾਊ ਖੇਤੀ ਵਿਧੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦਾ ਹੈ। ਲੈਂਗਹਿਲ ਨੂੰ “ਜੀਵਤ ਪ੍ਰਯੋਗਸ਼ਾਲਾ” ਕਿਹਾ ਜਾ ਸਕਦਾ ਹੈ, ਕਿਉਂਕਿ ਇੱਥੇ ਖੋਜਕਰਤਾ ਗਊਆਂ ਦੇ ਵਾਤਾਵਰਣ ‘ਤੇ ਗਾਵਾਂ ਦੀ ਖੁਰਾਕ, ਪ੍ਰਜਨਨ ਅਤੇ ਪ੍ਰਭਾਵ ਦਾ ਅਧਿਐਨ ਕਰਦੇ ਹਨ। ਇਸ ਝੁੰਡ ਤੋਂ ਪ੍ਰਾਪਤ ਜਾਣਕਾਰੀ ਕਿਸਾਨਾਂ ਨੂੰ ਅਜਿਹੀ ਤਕਨਾਲੋਜੀ ਅਪਣਾਉਣ ਵਿੱਚ ਮਦਦ ਕਰਦੀ ਹੈ ਜੋ ਵਾਤਾਵਰਣ ਲਈ ਬਿਹਤਰ ਹੋਣ ਦੇ ਨਾਲ-ਨਾਲ ਉਤਪਾਦਨ ਵਿੱਚ ਵੀ ਵਾਧਾ ਕਰਦੀ ਹੋਵੇ।

ਹਿਲਡਾ ‘ਕੂਲ ਕਾਉਜ਼’ ਪ੍ਰੋਜੈਕਟ ਦਾ ਹਿੱਸਾ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਅਜਿਹੀਆਂ ਗਾਵਾਂ ਪੈਦਾ ਕਰਨਾ ਹੈ ਜੋ ਘੱਟ ਗ੍ਰੀਨ ਹਾਊਸ ਗੈਸ ਮੀਥੇਨ ਪੈਦਾ ਕਰਦੀਆਂ ਹਨ। ਇਸ ਪ੍ਰੋਜੈਕਟ ਨਾਲ ਜੁੜੇ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਨਾਲ ਡੇਅਰੀ ਉਦਯੋਗ ਦੇ ਨੈੱਟ ਜ਼ੀਰੋ ਨਿਕਾਸੀ ਦੇ ਟੀਚੇ ਤੱਕ ਪਹੁੰਚਣ ਵਿੱਚ ਬਹੁਤ ਮਦਦ ਮਿਲ ਸਕਦੀ ਹੈ। ਇਸ ਪ੍ਰਾਜੈਕਟ ਨਾਲ ਜੁੜੇ ਡਾਕਟਰਾਂ ਨੇ ਇਸ ਵੱਛੇ ਦੇ ਜਨਮ ਨੂੰ ‘ਬਹੁਤ ਮਹੱਤਵਪੂਰਨ’ ਘਟਨਾ ਦੱਸਿਆ ਹੈ।

ਇਸ ਪਹਿਲਕਦਮੀ ਦੇ ਕੀ ਫਾਇਦੇ ਹਨ?

ਹਿਲਡਾ ਇਸ ਝੁੰਡ ਦੀ 16ਵੀਂ ਪੀੜ੍ਹੀ ਦੀ ਪਹਿਲੀ ਮੈਂਬਰ ਹੈ ਅਤੇ ਆਈਵੀਐਫ ਰਾਹੀਂ ਜਨਮ ਲੈਣ ਵਾਲੀ ਵੀ ਪਹਿਲੀ ਮੈਂਬਰ ਵੀ ਹੈ। ਹਿਲਡਾ ਦੀ ਮਾਂ ਦੇ ਅੰਡਿਆਂ ਨੂੰ ਇੱਕ ਪ੍ਰਯੋਗਸ਼ਾਲਾ ਵਿੱਚ ਫਰਟੀਲਾਈਜ਼ ਕੀਤਾ ਗਿਆ। ਵਿਗਿਆਨੀਆਂ ਨੇ ਕਿਹਾ ਕਿ ਇਸ ਪ੍ਰਕਿਰਿਆ ਦੀ ਮਦਦ ਨਾਲ ਝੁੰਡ ਦੀ ਅਗਲੀ ਪੀੜ੍ਹੀ ਪਹਿਲਾਂ ਨਾਲੋਂ ਅੱਠ ਮਹੀਨੇ ਪਹਿਲਾਂ ਆ ਸਕੇਗੀ। ਇਸ ਪ੍ਰਕਿਰਿਆ ਨੂੰ ਦੁਹਰਾਇਆ ਜਾਵੇਗਾ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਨਾਲ ਝੁੰਡ ਵਿਚ ‘ਜੈਨੇਟਿਕ ਲਾਭ’ ਦੀ ਦਰ ਦੁੱਗਣੀ ਹੋ ਜਾਵੇਗੀ ਅਤੇ ਪਹਿਲਾਂ ਨਾਲੋਂ ਜ਼ਿਆਦਾ ‘ਮੀਥੇਨ-ਕੁਸ਼ਲ’ ਜਾਨਵਰਾਂ ਦੀ ਚੋਣ ਅਤੇ ਪ੍ਰਜਨਨ ਦੀ ਪ੍ਰਕਿਰਿਆ ਤੇਜ਼ ਹੋ ਜਾਵੇਗੀ। ਮਾਹਿਰਾਂ ਦਾ ਕਹਿਣਾ ਹੈ ਕਿ ਦੁਨੀਆ ਵਿਚ ਡੇਅਰੀ ਉਤਪਾਦਾਂ ਦੀ ਖਪਤ ਵਧ ਰਹੀ ਹੈ ਅਤੇ ਅਜਿਹੀ ਸਥਿਤੀ ਵਿਚ ਪਸ਼ੂ ਪਾਲਣ ਟਿਕਾਊਤਾ ਲਈ ਬਹੁਤ ਜ਼ਰੂਰੀ ਹੈ।

ਛੇਤੀ ਮਿਲਣਗੇ ਹਿਲਡਾ ਵਰਗ੍ਹੇ ਕਈ ਵੱਛੇ

ਇਹ ਵੀ ਦੱਸਿਆ ਗਿਆ ਕਿ ਕੂਲ ਕਾਉਜ ਪ੍ਰੋਜੈਕਟ ਤਹਿਤ ਇਨ੍ਹਾਂ ਦਾਨੀ ਗਾਵਾਂ ਤੋਂ ਹੋਰ ਵੱਛੇ ਪੈਦਾ ਕਰਵਾਏ ਜਾਣਗੇ, ਤਾਂ ਜੋ ਮੀਥੇਨ ਕੁਸ਼ਲ ਵੱਛਿਆਂ ਦਾ ਝੁੰਡ ਤੇਜ਼ੀ ਨਾਲ ਤਿਆਰ ਕੀਤਾ ਜਾ ਸਕੇ। ਮੀਥੇਨ ਕੁਸ਼ਲਤਾ ਵਿੱਚ ਜੈਨੇਟਿਕ ਸੁਧਾਰ ਲੋਕਾਂ ਨੂੰ ਪੌਸ਼ਟਿਕ ਭੋਜਨ ਪ੍ਰਦਾਨ ਕਰਨ ਲਈ ਮਹੱਤਵਪੂਰਨ ਹੋਣ ਜਾ ਰਿਹਾ ਹੈ ਅਤੇ ਨਾਲ ਹੀ ਇਸ ਨਾਲ ਭਵਿੱਖ ਵਿੱਚ ਵਾਤਾਵਰਣ ਉੱਤੇ ਮੀਥੇਨ ਨਿਕਾਸੀ ਦੇ ਪ੍ਰਭਾਵ ਨੂੰ ਨਿਯੰਤਰਿਤ ਕੀਤਾ ਜਾ ਸਕੇਗਾ ।

ਕਿੱਥੋਂ-ਕਿੱਥੋਂ ਨਿਕਲ ਰਹੀ ਹੈ ਮੀਥੇਨ ਗੈਸ?

ਮੀਥੇਨ ਦਾ ਕੁਝ ਹਿੱਸਾ ਕੁਦਰਤੀ ਸਰੋਤਾਂ ਤੋਂ ਆਉਂਦਾ ਹੈ ਪਰ ਮਨੁੱਖ ਵੀ ਇਸਦੇ ਨਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਮਨੁੱਖੀ-ਪੱਧਰੀ ਤੇ ਮੀਥੇਨ ਨਿਕਾਸ ਦਾ ਲਗਭਗ 40 ਪ੍ਰਤੀਸ਼ਤ ਖੇਤਾਂ ਤੋਂ ਆਉਂਦਾ ਹੈ, ਜਿੱਥੇ ਪਸ਼ੂ ਅਤੇ ਭੇਡਾਂ ਵਰਗੇ ਜਾਨਵਰ ਭੋਜਨ ਨੂੰ ਹਜ਼ਮ ਕਰਦੇ ਸਮੇਂ ਵੱਡੀ ਮਾਤਰਾ ਵਿੱਚ ਗੈਸ ਛੱਡਦੇ ਹਨ। ਨਾਲ ਹੀ, 20 ਪ੍ਰਤੀਸ਼ਤ ਕੂੜੇ ਦੇ ਢੇਰ ਤੋਂ ਆਉਂਦਾ ਹੈ, ਕਿਉਂਕਿ ਇੱਥੇ ਬੈਕਟੀਰੀਆ ਆਕਸੀਜਨ ਤੋਂ ਬਿਨਾਂ ਕਾਰਬਨ ਪਦਾਰਥਾਂ ਨੂੰ ਵਿਘਟਿਤ ਕਰਦੇ ਹਨ। ਇੱਕ ਤਿਹਾਈ ਤੋਂ ਵੱਧ ਜੈਵਿਕ ਬਾਲਣ ਦਾ ਸਟੋਰੇਜ ਕਰਨ ਵਾਲੀਆਂ ਸਾਈਟਾਂ ਤੋਂ ਆਉਂਦਾ ਹੈ।