AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਕੈਬਰੇ ਡਾਂਸਰ ਬਣੀ ਮਹਾਰਾਣੀ, ਮਹਾਰਾਜਾ ਨੂੰ ਹੋਇਆ ਸ਼ੱਕ, ਫਿਰ ਹੋਈ ਜਿੰਨਾ ਦੀ ਐਂਟਰੀ, ਮਾਮਲਾ ਤਲਾਕ ‘ਤੇ ਖਤਮ ਹੋਇਆ

Jagatjit Singh and Anita Love Story: ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਕਪੂਰਥਲਾ ਦੇ ਮਹਾਰਾਜਾ ਜਗਤਜੀਤ ਸਿੰਘ ਸਪੇਨ ਦੇ ਸਮਰਾਟ ਦੇ ਵਿਆਹ ਸਮਾਰੋਹ ਵਿੱਚ ਪਹੁੰਚਦੇ ਹਨ। ਉੱਥੇ ਪ੍ਰੋਗਰਾਮ ਦੌਰਾਨ ਉਹ ਡਾਂਸਰ ਅਨੀਤਾ ਡੇਲਗਾਡੋ ਨੂੰ ਦੇਖ ਕੇ ਉਸ 'ਤੇ ਮੋਹਿਤ ਹੋ ਜਾਂਦੇ ਹਨ। ਡਾਂਸਰ ਦੇ ਗਰੀਬ ਪਿਤਾ ਦੀ ਆਰਥਿਕ ਮਦਦ ਕਰਕੇ ਉਹ ਵਿਆਹ ਦੀ ਗੱਲ ਪੱਕੀ ਕਰ ਲੈਂਦੇ ਹਨ। ਵਿਆਹ ਤੋਂ ਬਾਅਦ ਇੱਕ ਹੋਟਲ ਵਿੱਚ ਅੱਧੀ ਰਾਤ ਨੂੰ ਅਚਾਨਕ ਮਹਾਰਾਣੀ ਗਾਇਬ ਹੋ ਜਾਂਦੀ ਹੈ ਅਤੇ ਫਿਰ ਮਾਮਲੇ ਵਿੱਚ ਮੁਹੰਮਦ ਅਲੀ ਜਿੰਨਾਹ ਦੀ ਐਂਟਰੀ ਹੁੰਦੀ ਹੈ। ਮਾਮਲਾ ਤਲਾਕ ਤੱਕ ਪਹੁੰਚ ਜਾਂਦਾ ਹੈ। ਪੜ੍ਹੋ ਪੂਰੀ ਕਹਾਣੀ।

ਕੈਬਰੇ ਡਾਂਸਰ ਬਣੀ ਮਹਾਰਾਣੀ, ਮਹਾਰਾਜਾ ਨੂੰ ਹੋਇਆ ਸ਼ੱਕ, ਫਿਰ ਹੋਈ ਜਿੰਨਾ ਦੀ ਐਂਟਰੀ, ਮਾਮਲਾ ਤਲਾਕ 'ਤੇ ਖਤਮ ਹੋਇਆ
ਕਪੂਰਥਲਾ ਦੇ ਮਹਾਰਾਜਾ ਜਗਤਜੀਤ ਸਿੰਘ, ਅਨੀਤਾ ਡੇਲਗਾਡੋ ਅਤੇ ਮੁਹੰਮਦ ਅਲੀ ਜਿੰਨਾ
tv9-punjabi
| Updated On: 08 May 2026 15:52 PM IST
Share

ਸਪੇਨ ਦੇ ਸਮਰਾਟ ਐਲਫੋਂਸੋ ਤੇਰਹਵੇਂ ਦੇ ਵਿਆਹ ਸਮਾਰੋਹ ਵਿੱਚ ਸ਼ਿਰਕਤ ਕਰਨ ਗਏ ਕਪੂਰਥਲਾ ਦੇ ਮਹਾਰਾਜਾ ਜਗਤਜੀਤ ਸਿੰਘ ਉੱਥੇ ਨੱਚ ਰਹੀ ਅਨੀਤਾ ਡੇਲਗਾਡੋ ਤੇ ਮੋਹਿਤ ਹੋ ਗਏ। ਉਹ ਉਸ ਨੂੰ ਆਪਣੇ ਨਾਲ ਭਾਰਤ ਲਿਆਉਣ ਲਈ ਬੇਚੈਨ ਸਨ। ਉਹ ਉਸਦੇ ਪਿਤਾ ਕੋਲ ਇਜਾਜ਼ਤ ਲੈਣ ਪਹੁੰਚੇ। ਕਿਸੇ ਤਰ੍ਹਾਂ ਉਨ੍ਹਾਂ ਨੂੰ ਮਨਾਇਆ ਅਤੇ ਫਿਰ ਵਿਆਹ ਕਰ ਲਿਆ। ਅਨੀਤਾ ਨੂੰ ਮਹਾਰਾਣੀ ਦਾ ਦਰਜਾ ਦਿੱਤਾ ਗਿਆ ਅਤੇ ਉਸਦਾ ਨਵਾਂ ਨਾਮ ਪ੍ਰੇਮ ਕੌਰ ਰੱਖਿਆ ਗਿਆ। ਇਸ ਤੋਂ ਬਾਅਦ ਦੋਵਾਂ ਵਿਚਾਲੇ ਖਟਪਟ ਸ਼ੁਰੂ ਹੋ ਗਈ। ਲੰਡਨ ਯਾਤਰਾ ਦੌਰਾਨ ਇੱਕ ਰਾਤ ਹੋਟਲ ਦੇ ਕਮਰੇ ਤੋਂ ਕੁਝ ਘੰਟਿਆਂ ਲਈ ਮਹਾਰਾਣੀ ਦੇ ਗਾਇਬ ਹੋ ਜਾਣ ਤੋਂ ਬਾਅਦ ਹੰਗਾਮਾ ਖੜ੍ਹਾ ਹੋ ਗਿਆ। ਮਹਾਰਾਜਾ ਹੁਣ ਉਨ੍ਹਾਂ ਨੂੰ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ ਸਨ।

ਉਹ ਆਪਣੇ ਦੋਸਤ ਮੁਹੰਮਦ ਅਲੀ ਜਿਨਾਹ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਸੀ, ਜੋ ਉਸੇ ਹੋਟਲ ਵਿੱਚ ਠਹਿਰਿਆ ਹੋਇਆ ਸੀ। ਜਿਨਾਹ ਰਾਣੀ ਦੇ ਪਿੱਛੇ ਮਜ਼ਬੂਤੀ ਨਾਲ ਖੜ੍ਹਾ ਸੀ। ਅੰਤ ਵਿੱਚ, ਮਹਾਰਾਜਾ ਨੂੰ ਵਿਛੋੜੇ ਦੀ ਕੀਮਤ ਵਜੋਂ ਸਾਲਾਨਾ ਗੁਜ਼ਾਰਾ ਭੱਤਾ ਲੈਣ ਲਈ ਸਹਿਮਤ ਹੋਣਾ ਪਿਆ। ਪੜ੍ਹੋ ਇਹ ਦਿਲਚਸਪ ਕਹਾਣੀ ।

ਕੈਬਰੇ ਡਾਂਸਰ ‘ਤੇ ਮਹਾਰਾਜਾ ਹੋਏ ਮੋਹਿਤ

1906 ਵਿੱਚ ਸਪੇਨ ਦੇ ਸਮਰਾਟ ਐਲਫੋਂਸੋ ਤੇਰਹਵੇਂ ਦੇ ਵਿਆਹ ਸਮਾਰੋਹ ਵਿੱਚ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਰਾਜੇ ਅਤੇ ਵੱਡੀਆਂ ਹਸਤੀਆਂ ਸ਼ਿਰਕਤ ਕਰਨ ਪਹੁੰਚੀਆਂ ਸਨ। ਭਾਰਤ ਦੀਆਂ ਕਈ ਵੱਡੀਆਂ ਰਿਆਸਤਾਂ ਦੇ ਰਾਜਿਆਂ ਨਾਲ ਕਪੂਰਥਲਾ ਦੇ ਮਹਾਰਾਜਾ ਜਗਤਜੀਤ ਸਿੰਘ ਵੀ ਇਸ ਵਿੱਚ ਸ਼ਾਮਲ ਹੋਏ ਸਨ। ਵਿਆਹ ਦੇ ਜਸ਼ਨਾਂ ਦੌਰਾਨ, ਮਹਾਰਾਜਾ ਨੇ ਸੇਵਿਲ ਵਿੱਚ ਆਯੋਜਿਤ ਵਿਸ਼ਾਲ ਸਾਲਾਨਾ ਮੇਲੇ ਦਾ ਵੀ ਦੌਰਾ ਕੀਤਾ।

Maharaja Jagatjit Singh Of Kapurthala

ਮਹਾਰਾਜਾ ਜਗਤਜੀਤ ਸਿੰਘ ਕਪੂਰਥਲਾ

ਇਸੇ ਮੇਲੇ ਦੇ ਇੱਕ ਪੰਡਾਲ ਵਿੱਚ ਉਨ੍ਹਾਂ ਨੇ ਅਨੀਤਾ ਡੇਲਗਾਡੋ ਦਾ ਕੈਬਰੇ ਡਾਂਸ ਦੇਖਿਆ। ਡੇਲਗਾਡੋ ਦੀ ਖੂਬਸੂਰਤੀ ਬਾਰੇ ਉਨ੍ਹਾਂ ਨੂੰ ਪਹਿਲਾਂ ਹੀ ਕਾਫ਼ੀ ਕੁਝ ਦੱਸਿਆ ਗਿਆ ਸੀ। ਸ਼ੁਰੂ ਵਿੱਚ ਜਦੋਂ ਉਹ ਹੋਰ ਡਾਂਸਰਾਂ ਦੇ ਸਮੂਹ ਨਾਲ ਮਹਾਰਾਜਾ ਕੋਲ ਪਹੁੰਚੀ ਤਾਂ ਉਹ ਉਨ੍ਹਾਂ ਦਾ ਵਧੇਰੇ ਧਿਆਨ ਨਹੀਂ ਖਿੱਚ ਸਕੀ। ਪਰ ਜਦੋਂ ਉਸਨੇ ਇਕੱਲੇ ਆਪਣਾ ਜਾਦੂ ਵਿਖਾਇਆ ਤਾਂ ਮਹਾਰਾਜਾ ਉਸ ਤੇ ਮੋਹਿਤ ਹੋ ਗਏ। ਮਹਾਰਾਜਾ ਨੇ ਜਲਦੀ ਹੀ ਉਸ ਨਾਲ ਨੇੜਤਾ ਵਧਾਉਣੀ ਸ਼ੁਰੂ ਕਰ ਦਿੱਤੀ।

ਪਹਿਲਾਂ ਤੋਂ ਤਿੰਨ ਪਤਨੀਆਂ ਜਾਣ ਕੇ ਭੜਕ ਉੱਠੇ ਪਿਤਾ

ਅਨੀਤਾ ਡੇਲਗਾਡੋ ਦੀ ਪਰਿਵਾਰਕ ਪਿਛੋਕੜ ਬਹੁਤ ਕਮਜ਼ੋਰ ਸੀ। ਉਸਦੇ ਪਿਤਾ ਸ਼ਹਿਰ ਵਿੱਚ ਉਬਲੇ ਹੋਏ ਆਲੂਆਂ ਦਾ ਠੇਲਾ ਲਗਾਉਂਦੇ ਸਨ। ਉਸ ਕਮਾਈ ਨਾਲ ਘਰ ਦਾ ਖਰਚਾ ਪੂਰਾ ਨਹੀਂ ਹੁੰਦਾ ਸੀ। ਅਨੀਤਾ ਦੀ ਕਮਾਈ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਮਦਦਗਾਰ ਸੀ। ਇੱਥੇ ਮਹਾਰਾਜਾ ਅਨੀਤਾ ਨੂੰ ਹਾਸਲ ਕਰਨ ਲਈ ਬੇਚੈਨ ਸਨ। ਉੱਥੇ ਅਨੀਤਾ ਵੀ ਉਨ੍ਹਾਂ ਵੱਲ ਖਿੱਚੀ ਚਲੀ ਜਾ ਰਹੀ ਸੀ। ਪਰ ਭਾਰਤ ਜਾਣ ਤੋਂ ਪਹਿਲਾਂ ਉਸਨੂੰ ਆਪਣੇ ਪਿਤਾ ਦੀ ਮਨਜ਼ੂਰੀ ਲਾਜ਼ਮੀ ਲੱਗਦੀ ਸੀ।

ਮਹਾਰਾਜਾ ਨੇ ਪਹਿਲ ਕੀਤੀ ਅਤੇ ਪਿਤਾ ਕੋਲੋਂ ਧੀ ਦਾ ਹੱਥ ਮੰਗਿਆ। ਪਰ ਉਸਨੇ ਸਿੱਧਾ ਇਨਕਾਰ ਕਰ ਦਿੱਤਾ। ਜਦੋਂ ਉਸਨੂੰ ਪਤਾ ਲੱਗਿਆ ਕਿ ਮਹਾਰਾਜਾ ਦੀਆਂ ਪਹਿਲਾਂ ਹੀ ਤਿੰਨ ਪਤਨੀਆਂ ਹਨ, ਤਾਂ ਉਹ ਹੋਰ ਵੀ ਭੜਕ ਉੱਠਿਆ। ਪਰ ਮਹਾਰਾਜਾ ਨੇ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਤਿੰਨ ਪਤਨੀਆਂ ਵਿੱਚੋਂ ਅਨੀਤਾ ਵਰਗੀ ਸੁੰਦਰ ਕੋਈ ਨਹੀਂ ਹੈ। ਅਨੀਤਾ ਨੇ ਵੀ ਆਪਣੇ ਪਿਤਾ ਨੂੰ ਭਰੋਸਾ ਦਿੱਤਾ ਕਿ ਮਹਾਰਾਜਾ ਦੀਆਂ ਹੋਰ ਪਤਨੀਆਂ ਨਾਲ ਉਸਨੂੰ ਕੋਈ ਦਿੱਕਤ ਨਹੀਂ ਹੋਵੇਗੀ। ਪਿਤਾ ਨੂੰ ਵਿੱਤੀ ਆਰਥਿਕ ਮਦਦ ਦਾ ਭਰੋਸਾ ਵੀ ਦਿੱਤਾ ਗਿਆ। ਆਖ਼ਿਰਕਾਰ ਮਹਾਰਾਜਾ ਨੇ ਛੇ ਹਜ਼ਾਰ ਡਾਲਰ ਦੀ ਰਕਮ ਦੇ ਕੇ ਅਨੀਤਾ ਦੇ ਪਿਤਾ ਨੂੰ ਮਨਾ ਲਿਆ।

Kapoorthala Jagatjeet Singh Wife Anita Delgado

ਅਨੀਤਾ ਡੇਲਗਾਡੋ

ਕੁਝ ਸਾਲਾਂ ਵਿੱਚ ਹੀ ਖ਼ਤਮ ਹੋਇਆ ਜਾਦੂ

ਭਾਰਤ ਪਹੁੰਚਣ ‘ਤੇ, ਮਹਾਰਾਜਾ ਨੇ ਉਸ ਨਾਲ ਵਿਆਹ ਕਰਵਾ ਲਿਆ। ਅਨੀਤਾ ਡੇਲਗਾਡੋ ਦਾ ਨਵਾਂ ਨਾਮ ਮਹਾਰਾਣੀ ਪ੍ਰੇਮ ਕੌਰ ਰੱਖਿਆ ਗਿਆ। ਕੁਝ ਸਾਲਾਂ ਲਈ, ਮਹਾਰਾਜਾ ਉਸ ਨਾਲ ਬਹੁਤ ਦਿਆਲੂ ਰਿਹਾ। ਫਿਰ ਜਾਦੂ ਖ਼ਤਮ ਹੋਣ ਲੱਗਾ। ਮਹਾਰਾਜਾ ਨੂੰ ਮਹਾਰਾਣੀ ਦੇ ਪ੍ਰੇਮ ਸਬੰਧ ਹੋਣ ਦਾ ਸ਼ੱਕ ਵੀ ਹੋਣ ਲੱਗਾ। ਲੰਡਨ ਦੀ ਯਾਤਰਾ ਦੌਰਾਨ ਇੱਕ ਰਾਤ, ਦੋਵਾਂ ਵਿਚਕਾਰ ਹੋਏ ਝਗੜੇ ਨੇ ਸਭ ਕੁਝ ਜ਼ਾਹਰ ਕਰ ਦਿੱਤਾ। ਮਹਾਰਾਜਾ ਅਤੇ ਮਹਾਰਾਣੀ ਸੈਵੋਏ ਹੋਟਲ ਵਿੱਚ ਨਾਲ-ਨਾਲ ਵਾਲੇ \ਕਮਰਿਆਂ ਵਿੱਚ ਠਹਿਰੇ ਹੋਏ ਸਨ। ਕਮਰਿਆਂ ਦੇ ਵਿਚਕਾਰ ਇੱਕ ਡਰਾਇੰਗ ਰੂਮ ਸੀ। ਮਹਾਰਾਜਾ ਦੇ ਇੱਕ ਨੌਕਰ, ਖੁਸ਼ਹਾਲ ਸਿੰਘ, ਦੇਰ ਰਾਤ ਤੱਕ ਗੈਲਰੀ ਵਿੱਚ ਡਿਊਟੀ ‘ਤੇ ਸਨ।

ਇੱਕ ਰਾਤ ਉਸਨੇ ਵੇਖਿਆ ਕਿ ਮਹਾਰਾਣੀ ਆਪਣੇ ਕਮਰੇ ਤੋਂ ਨਿਕਲ ਕੇ ਕਿਤੇ ਗਈ। ਉਸਨੇ ਸੁੱਤੇ ਹੋਏ ਮਹਾਰਾਜਾ ਨੂੰ ਜਗਾ ਕੇ ਇਹ ਜਾਣਕਾਰੀ ਦਿੱਤੀ। ਡਰਾਇੰਗ ਰੂਮ ਪਾਰ ਕਰਕੇ ਜਦੋਂ ਮਹਾਰਾਜਾ ਮਹਾਰਾਣੀ ਦੇ ਕਮਰੇ ਵਿੱਚ ਪਹੁੰਚੇ ਤਾਂ ਬੱਤੀਆਂ ਬੁਝੀਆਂ ਹੋਈਆਂ ਸਨ। ਬਿਸਤਰੇ ‘ਤੇ ਮਹਾਰਾਣੀ ਨਹੀਂ ਸਨ, ਪਰ ਬਿਸਤਰਾ ਇਸ ਤਰ੍ਹਾਂ ਲਗਾਇਆ ਗਿਆ ਸੀ ਕਿ ਜਿਵੇਂ ਕੋਈ ਉੱਥੇ ਸੋ ਰਿਹਾ ਹੋਵੇ।

ਉਸ ਰਾਤ ਹੋਟਲ ਤੋਂ ਮਹਾਰਾਣੀ ਕਿੱਥੇ ਗਈ ਸੀ?

ਰਾਤ ਦੇ ਕਰੀਬ ਡੇਢ ਵਜੇ ਮਹਾਰਾਣੀ ਦੀ ਖੋਜ ਸ਼ੁਰੂ ਹੋਈ। ਹੋਟਲ ਵਿੱਚ ਟਿਕੇ ਰਿਆਸਤ ਦੇ ਹੋਰ ਅਧਿਕਾਰੀ ਵੀ ਇਕੱਠੇ ਹੋ ਗਏ। ਸਵੇਰ ਹੋਣ ਦੇ ਨੇੜੇ ਜਦੋਂ ਮਹਾਰਾਣੀ ਆਪਣੇ ਕਮਰੇ ਵਿੱਚ ਵਾਪਸ ਆਈ ਤਾਂ ਗੁੱਸੇ ਨਾਲ ਭਰੇ ਮਹਾਰਾਜਾ ਦੇ ਤਿੱਖੇ ਸਵਾਲਾਂ ਨੇ ਉਨ੍ਹਾਂ ਨੂੰ ਹੱਕਾ-ਬੱਕਾ ਕਰ ਦਿੱਤਾ। ਉਸ ਵੇਲੇ ਉਹ ਬੇਤਰਤੀਬ ਡ੍ਰੈਸਿੰਗ ਗਾਊਨ ਵਿੱਚ ਸਨ ਅਤੇ ਉਨ੍ਹਾਂ ਦੇ ਵਾਲ ਵੀ ਖਿਲਰੇ ਹੋਏ ਸਨ। ਇੰਨੀ ਦੇਰ ਰਾਤ ਗਾਇਬ ਰਹਿਣ ਬਾਰੇ ਪੁੱਛਣ ‘ਤੇ ਉਨ੍ਹਾਂ ਨੇ ਸਫਾਈ ਦਿੱਤੀ ਕਿ ਨੀਂਦ ਨਾ ਆਉਣ ਕਾਰਨ ਉਹ ਆਪਣੀ ਫਰਾਂਸੀਸੀ ਸਹਾਇਕਾ ਦੇ ਕਮਰੇ ਵਿੱਚ ਚਲੀ ਗਈ ਸੀ।

ਮਹਾਰਾਜਾ ਉਸ ਸਹਾਇਕਾ ਅਤੇ ਹੋਰ ਕਮਰਿਆਂ ਵਿੱਚ ਪਹਿਲਾਂ ਹੀ ਮਹਾਰਾਣੀ ਦੀ ਖੋਜ ਕਰਵਾ ਚੁੱਕੇ ਸਨ। ਮਹਾਰਾਣੀ ਨੂੰ ਝੂਠਾ ਕਰਾਰ ਦਿੰਦਿਆਂ ਮਹਾਰਾਜਾ ਨੇ ਉਨ੍ਹਾਂ ਤੇ ਕਿਸੇ ਹੋਰ ਨਾਲ ਰੰਗਰਲੀਆਂ ਮਨਾਉਣ ਦਾ ਦੋਸ਼ ਲਗਾਇਆ। ਕਾਫ਼ੀ ਦੇਰ ਤੱਕ ਚਲੇ ਇਸ ਹੰਗਾਮੇ ਦੌਰਾਨ ਰੋਂਦਿਆਂ-ਰੋਂਦਿਆਂ ਮਹਾਰਾਣੀ ਫਰਸ਼ ‘ਤੇ ਡਿੱਗ ਪਈ। ਉਨ੍ਹਾਂ ਵੱਲੋਂ ਕਿਸੇ ਵੀ ਬੇਵਫਾਈ ਤੋਂ ਇਨਕਾਰ ਕਰਨ ਦੇ ਬਾਵਜੂਦ ਮਹਾਰਾਜਾ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਮੰਨੀ। ਆਪਣੇ ਅਧਿਕਾਰੀਆਂ ਵਿੱਚ ਸ਼ਾਮਲ ਬ੍ਰਿਟਿਸ਼ ਕਰਨਲ ਐਨਰਿਕਜ਼ ਨੂੰ ਸਵੇਰੇ ਹੀ ਤਲਾਕ ਦੇ ਕਾਗਜ਼ ਤਿਆਰ ਕਰਨ ਦਾ ਹੁਕਮ ਦੇ ਕੇ ਮਹਾਰਾਜਾ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ।

Muhammad Ali Jinnah

ਮੁਹੰਮਦ ਅਲੀ ਜਿਨਾਹ ਮਹਾਰਾਜਾ ਅਤੇ ਮਹਾਰਾਣੀ ਦੋਵਾਂ ਦੇ ਦੋਸਤ ਸਨ।

ਜਿਨਾਹ ਦਾ ਮਨਾਉਣਾ ਵੀ ਬੇਅਸਰ ਰਿਹਾ

ਇਸ ਘਟਨਾ ਦੇ ਸਮੇਂ ਮੁਹੰਮਦ ਅਲੀ ਜਿਨਾਹ, ਜੋ ਬਾਅਦ ਵਿੱਚ ਪਾਕਿਸਤਾਨ ਦੇ ਸੰਸਥਾਪਕ ਬਣੇ, ਉਸੇ ਹੋਟਲ ਵਿੱਚ ਟਿਕੇ ਹੋਏ ਸਨ। ਉਹ ਮਹਾਰਾਜਾ ਅਤੇ ਮਹਾਰਾਣੀ ਦੋਵਾਂ ਦੇ ਕਰੀਬੀ ਦੋਸਤ ਸਨ। ਪਿਛਲੀ ਰਾਤ ਹੋਏ ਹੰਗਾਮੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਉਹ ਮਹਾਰਾਜਾ ਕੋਲ ਬੈਠੇ ਅਤੇ ਉਨ੍ਹਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਜਿਨਾਹ ਨੇ ਸਮਝਾਇਆ ਕਿ ਮਹਾਰਾਣੀ ਦੀ ਬੇਵਫ਼ਾਈ ਦਾ ਕੋਈ ਪੱਕਾ ਸਬੂਤ ਨਹੀਂ ਹੈ। ਸਿਰਫ਼ ਕੁਝ ਘੰਟਿਆਂ ਲਈ ਰਾਤ ਨੂੰ ਗੈਰਹਾਜ਼ਰ ਰਹਿਣਾ ਤਲਾਕ ਦਾ ਆਧਾਰ ਨਹੀਂ ਬਣ ਸਕਦਾ।

ਮਹਾਰਾਜਾ ਕਿਸੇ ਦੀ ਵੀ ਗੱਲ ਸੁਣਨ ਲਈ ਤਿਆਰ ਨਹੀਂ ਸਨ। ਜਦੋਂ ਕੋਈ ਰਾਹ ਨਾ ਨਿਕਲਿਆ ਤਾਂ ਜਿਨਾਹ ਨੇ ਸ਼ਰਤ ਰੱਖੀ ਕਿ ਮਹਾਰਾਣੀ ਨੂੰ ਉਨ੍ਹਾਂ ਦੀ ਹੈਸੀਅਤ ਦੇ ਮੁਤਾਬਕ ਗੁਜ਼ਾਰੇ ਲਈ ਰਕਮ ਦਿੱਤੀ ਜਾਵੇ। ਇਸ ‘ਤੇ ਮਹਾਰਾਜਾ ਨੇ ਇੱਕ ਫੂਟੀ ਕੌੜੀ ਵੀ ਨਾ ਦੇਣ ਦੀ ਗੱਲ ਕਹੀ ਤਾਂ ਜਿਨਾਹ ਗੁੱਸੇ ਵਿੱਚ ਆ ਗਏ। ਉਨ੍ਹਾਂ ਨੇ ਕਿਹਾ ਕਿ ਉਹ ਮਹਾਰਾਣੀ ਦਾ ਮਾਮਲਾ ਲੰਡਨ ਵਿੱਚ ਭਾਰਤ ਦੇ ਮਾਮਲੇ ਵੇਖਣ ਵਾਲੇ ਮੰਤਰੀ ਅੱਗੇ ਰੱਖ ਕੇ ਉਨ੍ਹਾਂ ਦੀ ਪੱਖੋਂ ਪੈਰਵੀ ਕਰਨਗੇ।

ਇੱਕ ਪ੍ਰੇਮ ਕਹਾਣੀ ਦਾ ਦੁਖਦਾਈ ਅੰਤ

ਮਹਾਰਾਜਾ ਦੇ ਲਗਾਤਾਰ ਇਨਕਾਰ ਨੇ ਜਿਨਾਹ ਨੂੰ ਕਾਫ਼ੀ ਨਾਰਾਜ਼ ਕਰ ਦਿੱਤਾ। ਉਹ ਮਹਾਰਾਣੀ ਨੂੰ ਹਰਜਾਨੇ ਵਜੋਂ ਰਕਮ ਦਿਵਾਉਣ ਲਈ ਲਗਾਤਾਰ ਪੈਰਵੀ ਕਰਦੇ ਰਹੇ। ਇਸ ਦੌਰਾਨ ਇੱਕ-ਦੂਜੇ ਨਾਲ ਖਿਚਾਅ ਅਤੇ ਨਾਰਾਜ਼ਗੀ ਕਾਰਨ ਮਹਾਰਾਜਾ ਅਤੇ ਮਹਾਰਾਣੀ ਹੋਟਲ ਦੇ ਵੱਖ-ਵੱਖ ਕਮਰਿਆਂ ਵਿੱਚ ਰਹਿੰਦੇ ਰਹੇ। ਆਖ਼ਿਰਕਾਰ ਜਿਨਾਹ ਕਾਮਯਾਬ ਹੋਏ। ਮਹਾਰਾਣੀ ਲਈ ਛੱਤੀ ਹਜ਼ਾਰ ਸਾਲਾਨਾ ਭੱਤਾ ਤੈਅ ਕੀਤਾ ਗਿਆ। ਉਨ੍ਹਾਂ ਦੇ ਗਰਭ ਤੋਂ ਜਨਮੇ ਅਜੀਤ ਸਿੰਘ ਲਈ ਵੱਖਰੇ ਤੌਰ ‘ਤੇ ਚੌਵੀ ਹਜ਼ਾਰ ਦੀ ਰਕਮ ਨਿਰਧਾਰਤ ਕੀਤੀ ਗਈ। ਉਸ ਸਮੇਂ ਅਜੀਤ ਨਾਬਾਲਗ ਸਨ। ਬਾਅਦ ਵਿੱਚ ਮਹਾਰਾਜਾ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ ਅਤੇ ਹੋਰ ਰਾਜਕੁਮਾਰਾਂ ਵਾਂਗ ਹੀ ਉਨ੍ਹਾਂ ਦੀ ਦੇਖਭਾਲ ਕੀਤੀ ਗਈ।

ਇਸ ਦੁਖਾਂਤ ਪ੍ਰੇਮ ਕਹਾਣੀ ਨੇ ਕਪੂਰਥਲਾ ਰਾਜਪਰਿਵਾਰ ਲਈ ਕਈ ਕਸੈਲੀਆਂ ਯਾਦਾਂ ਛੱਡ ਦਿੱਤੀਆਂ। ਮਹਾਰਾਜਾ ਨੂੰ ਆਪਣੀ ਦੂਜੀ ਰਾਣੀ ਤੋਂ ਜਨਮੇ ਵੱਡੇ ਪੁੱਤਰ ਮਹੀਜੀਤ ਸਿੰਘ ‘ਤੇ ਵੀ ਸ਼ੱਕ ਸੀ ਕਿ ਉਸਦੇ ਆਪਣੀ ਸੌਤੇਲੀ ਮਾਂ ਮਹਾਰਾਣੀ ਪ੍ਰੇਮ ਕੌਰ ਨਾਲ ਨਾਜਾਇਜ਼ ਸੰਬੰਧ ਹਨ। ਜਦੋਂ ਮਹੀਜੀਤ ਸਿੰਘ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਸਨੇ ਆਤਮਹੱਤਿਆ ਤੱਕ ਦੀ ਧਮਕੀ ਦੇ ਦਿੱਤੀ। ਤਲਾਕ ਤੋਂ ਬਾਅਦ ਮਹਾਰਾਣੀ ਨੇ ਮੈਡਰਿਡ ਦੇ ਇੱਕ ਸ਼ਾਨਦਾਰ ਫਲੈਟ ਵਿੱਚ ਆਪਣੀ ਜ਼ਿੰਦਗੀ ਬਿਤਾਈ। ਸਮੇਂ-ਸਮੇਂ ‘ਤੇ ਮਹਾਰਾਜਾ ਤੋਂ ਮਿਲੇ ਕੀਮਤੀ ਗਹਿਣੇ, ਹੀਰੇ-ਜਵਾਹਰਾਤ ਅਤੇ ਰਕਮ ਵੀ ਉਨ੍ਹਾਂ ਕੋਲ ਮੌਜੂਦ ਸੀ।

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਪੀਕਰ ਸੰਧਵਾਂ, ਬੇਅਦਬੀ ਕਾਨੂੰਨ ਸਬੰਧੀ ਦਿੱਤਾ ਸਪੱਸ਼ਟੀਕਰਨ

Source: TV9 Hindi.com

Follow Us
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ...
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ...
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ...
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ...
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ...
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ...
Punjab MC Election: ਵੋਟਰਾਂ 'ਚ ਦਿਖ ਰਿਹਾ ਭਾਰੀ ਉਤਸ਼ਾਹ, ਲਗਾਤਾਰ ਜਾਰੀ ਹੈ ਵੋਟਿੰਗ
Punjab MC Election: ਵੋਟਰਾਂ 'ਚ ਦਿਖ ਰਿਹਾ ਭਾਰੀ ਉਤਸ਼ਾਹ, ਲਗਾਤਾਰ ਜਾਰੀ ਹੈ ਵੋਟਿੰਗ...