Women Reservation Bill: ਲੋਕ ਸਭਾ ‘ਚ ਡਿੱਗਿਆ 131ਵਾਂ ਸੰਵਿਧਾਨਕ ਸੋਧ ਬਿੱਲ, ਪੱਖ ‘ਚ 298 ਤੇ ਵਿਰੋਧ ‘ਚ ਪਈਆਂ 230 ਵੋਟਾਂ

Published: 

17 Apr 2026 19:59 PM IST

Women Reservation Bill: ਦੇਸ਼ ਦੀ ਸਿਆਸਤ ਵਿੱਚ ਅੱਜ ਉਸ ਸਮੇਂ ਵੱਡਾ ਮੋੜ ਆਇਆ ਜਦੋਂ ਮਹਿਲਾ ਰਾਖਵਾਂਕਰਨ ਐਕਟ ਨਾਲ ਸਬੰਧਤ ਸੰਵਿਧਾਨ (131ਵੀਂ) ਸੋਧ ਬਿੱਲ 2026 ਲੋਕ ਸਭਾ ਵਿੱਚ ਪਾਸ ਨਹੀਂ ਹੋ ਸਕਿਆ। ਸਦਨ ਵਿੱਚ ਮਹਿਲਾ ਰਾਖਵਾਂਕਰਨ, ਹੱਦਬੰਦੀ ਬਿੱਲ 2026 ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ 2026 'ਤੇ ਭਾਰੀ ਬਹਿਸ ਹੋਈ। ਚਰਚਾ ਤੋਂ ਬਾਅਦ ਜਦੋਂ 131ਵੀਂ ਸੰਵਿਧਾਨਕ ਸੋਧ 'ਤੇ ਵੋਟਿੰਗ ਕਰਵਾਈ ਗਈ, ਤਾਂ ਬਿੱਲ ਲੋੜੀਂਦਾ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਿਹਾ।

Women Reservation Bill: ਲੋਕ ਸਭਾ ਚ ਡਿੱਗਿਆ 131ਵਾਂ ਸੰਵਿਧਾਨਕ ਸੋਧ ਬਿੱਲ, ਪੱਖ ਚ 298 ਤੇ ਵਿਰੋਧ ਚ ਪਈਆਂ 230 ਵੋਟਾਂ

ਦੇਸ਼ ਦੀ ਸਿਆਸਤ ਵਿੱਚ ਅੱਜ ਉਸ ਸਮੇਂ ਵੱਡਾ ਮੋੜ ਆਇਆ ਜਦੋਂ ਮਹਿਲਾ ਰਾਖਵਾਂਕਰਨ ਐਕਟ ਨਾਲ ਸਬੰਧਤ ਸੰਵਿਧਾਨ (131ਵੀਂ) ਸੋਧ ਬਿੱਲ 2026 ਲੋਕ ਸਭਾ ਵਿੱਚ ਪਾਸ ਨਹੀਂ ਹੋ ਸਕਿਆ। ਸਦਨ ਵਿੱਚ ਮਹਿਲਾ ਰਾਖਵਾਂਕਰਨ, ਹੱਦਬੰਦੀ ਬਿੱਲ 2026 ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ 2026 ‘ਤੇ ਭਾਰੀ ਬਹਿਸ ਹੋਈ। ਚਰਚਾ ਤੋਂ ਬਾਅਦ ਜਦੋਂ 131ਵੀਂ ਸੰਵਿਧਾਨਕ ਸੋਧ ‘ਤੇ ਵੋਟਿੰਗ ਕਰਵਾਈ ਗਈ, ਤਾਂ ਬਿੱਲ ਲੋੜੀਂਦਾ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਿਹਾ।

ਵੋਟਿੰਗ ਦੇ ਅੰਕੜੇ ਅਤੇ ਸੰਵਿਧਾਨਕ ਰੁਕਾਵਟ

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੋਟਿੰਗ ਦੇ ਨਤੀਜਿਆਂ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਸੋਧ ‘ਤੇ ਵਿਚਾਰ ਕਰਨ ਦੇ ਪੱਖ ਵਿੱਚ 298 ਵੋਟਾਂ ਪਈਆਂ, ਜਦੋਂ ਕਿ ਵਿਰੋਧ ਵਿੱਚ 230 ਵੋਟਾਂ ਦਰਜ ਕੀਤੀਆਂ ਗਈਆਂ। ਹਾਲਾਂਕਿ ਪੱਖ ਵਿੱਚ ਵੋਟਾਂ ਜ਼ਿਆਦਾ ਸਨ, ਪਰ ਸੰਵਿਧਾਨ ਦੀ ਧਾਰਾ 358 ਅਨੁਸਾਰ ਕਿਸੇ ਵੀ ਸੰਵਿਧਾਨਕ ਸੋਧ ਨੂੰ ਪਾਸ ਕਰਨ ਲਈ ਸਦਨ ਦੇ ਕੁੱਲ ਮੈਂਬਰਾਂ ਦਾ ਬਹੁਮਤ ਅਤੇ ਹਾਜ਼ਰ ਮੈਂਬਰਾਂ ਦਾ ਘੱਟੋ-ਘੱਟ ਦੋ-ਤਿਹਾਈ (2/3) ਬਹੁਮਤ ਹੋਣਾ ਲਾਜ਼ਮੀ ਹੈ। ਇਸ ਤਕਨੀਕੀ ਸ਼ਰਤ ਦੇ ਪੂਰਾ ਨਾ ਹੋਣ ਕਾਰਨ 131ਵਾਂ ਸੋਧ ਬਿੱਲ ਲੋਕ ਸਭਾ ਵਿੱਚ ਪਾਸ ਨਹੀਂ ਹੋ ਸਕਿਆ।

ਬਾਕੀ ਬਿੱਲਾਂ ‘ਤੇ ਚਰਚਾ ਰੋਕੀ ਗਈ

ਬਿੱਲ ਦੇ ਡਿੱਗਣ ਤੋਂ ਤੁਰੰਤ ਬਾਅਦ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਕਿਰੇਨ ਰਿਜੀਜੂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਹੁਣ ਸਦਨ ਵਿੱਚ ਬਾਕੀ ਰਹਿੰਦੇ ਦੋ ਬਿੱਲਾਂ (ਹੱਦਬੰਦੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸੋਧ ਬਿੱਲ) ‘ਤੇ ਅੱਗੇ ਕੋਈ ਚਰਚਾ ਨਹੀਂ ਕੀਤੀ ਜਾਵੇਗੀ। ਇਸ ਤੋਂ ਬਾਅਦ ਲੋਕ ਸਭਾ ਸਪੀਕਰ ਨੇ ਸਦਨ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ।

ਅਮਿਤ ਸ਼ਾਹ ਦਾ ਵਿਰੋਧੀ ਧਿਰ ‘ਤੇ ਤਿੱਖਾ ਹਮਲਾ

ਬਹਿਸ ਦਾ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ‘ਤੇ ਸਖ਼ਤ ਸ਼ਬਦੀ ਹਮਲਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਮਹਿਲਾਵਾਂ ਦੇ ਅਧਿਕਾਰਾਂ ਦੇ ਰਾਹ ਵਿੱਚ ਰੋੜਾ ਬਣ ਰਹੀ ਹੈ। ਸ਼ਾਹ ਨੇ ਕਿਹਾ, “ਜੇਕਰ ਵਿਰੋਧੀ ਧਿਰ ਵੋਟ ਨਹੀਂ ਦੇਵੇਗੀ ਤਾਂ ਇਹ ਬਿੱਲ ਬੇਸ਼ੱਕ ਡਿੱਗ ਜਾਵੇਗਾ, ਪਰ ਦੇਸ਼ ਦੀਆਂ ਮਹਿਲਾਵਾਂ ਨੂੰ ਇਹ ਭਲੀ-ਭਾਂਤ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਦੇ ਹੱਕਾਂ ਅਤੇ ਤਰੱਕੀ ਦੇ ਰਾਹ ਵਿੱਚ ਅਸਲ ਰੁਕਾਵਟ ਕੌਣ ਹੈ।”

Follow Us