ਸਰਕਾਰ ਨੂੰ ਭਾਰਤ ‘ਚ ਵਿਕੀਪੀਡੀਆ ਨੂੰ ਬਲਾਕ ਕਰਨ ਲਈ ਕਹਾਂਗੇ, ਦਿੱਲੀ ਹਾਈ ਕੋਰਟ ਨੇ ANI ਮਾਮਲੇ ‘ਚ ਜਾਰੀ ਕੀਤਾ ਕੋਰਟ ਦੀ ਉਲੰਘਣਾ ਦਾ ਨੋਟਿਸ
ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਵਿਕੀਪੀਡੀਆ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ, ਜਿਸ ਵਿੱਚ ਏਐਨਆਈ ਦੇ ਵਿਕੀਪੀਡੀਆ ਪੰਨੇ ‘ਤੇ ਸੰਪਾਦਨ ਕਰਨ ਵਾਲੇ ਲੋਕਾਂ ਬਾਰੇ ਜਾਣਕਾਰੀ ਦਾ ਖੁਲਾਸਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਐਪੇਕਸ ਕੋਰਟ ਨੇ ਕਿਹਾ, “ਜੇਕਰ ਤੁਹਾਨੂੰ ਭਾਰਤ ਪਸੰਦ ਨਹੀਂ ਹੈ, ਤਾਂ ਕਿਰਪਾ ਕਰਕੇ […]
ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਵਿਕੀਪੀਡੀਆ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ, ਜਿਸ ਵਿੱਚ ਏਐਨਆਈ ਦੇ ਵਿਕੀਪੀਡੀਆ ਪੰਨੇ ‘ਤੇ ਸੰਪਾਦਨ ਕਰਨ ਵਾਲੇ ਲੋਕਾਂ ਬਾਰੇ ਜਾਣਕਾਰੀ ਦਾ ਖੁਲਾਸਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।
ਐਪੇਕਸ ਕੋਰਟ ਨੇ ਕਿਹਾ, “ਜੇਕਰ ਤੁਹਾਨੂੰ ਭਾਰਤ ਪਸੰਦ ਨਹੀਂ ਹੈ, ਤਾਂ ਕਿਰਪਾ ਕਰਕੇ ਭਾਰਤ ਵਿੱਚ ਕੰਮ ਨਾ ਕਰੋ… ਅਸੀਂ ਸਰਕਾਰ ਨੂੰ ਭਾਰਤ ਵਿੱਚ ਵਿਕੀਪੀਡੀਆ ਨੂੰ ਬਲਾਕ ਕਰਨ ਲਈ ਕਹਾਂਗੇ।”
ਨਿਊਜ਼ ਏਜੰਸੀ ਏਐਨਆਈ ਮੀਡੀਆ ਪ੍ਰਾਈਵੇਟ ਲਿਮਟਿਡ ਨੇ ਕਥਿਤ ਤੌਰ ‘ਤੇ ਅਪਮਾਨਜਨਕ ਐਡਿਟਿੰਗ ਨੂੰ ਲੈ ਕੇ ਵਿਕੀਪੀਡੀਆ ਦੇ ਖਿਲਾਫ ਦਿੱਲੀ ਹਾਈ ਕੋਰਟ ਦੇ ਸਾਹਮਣੇ ਮੁਕੱਦਮਾ ਦਾਇਰ ਕੀਤਾ ਹੈ।
ANI ਨੇ ਵਿਕੀਪੀਡੀਆ ਨੂੰ ਪਲੇਟਫਾਰਮ ‘ਤੇ ਨਿਊਜ਼ ਏਜੰਸੀ ਦੇ ਪੰਨੇ ‘ਤੇ ਕਥਿਤ ਤੌਰ ‘ਤੇ ਅਪਮਾਨਜਨਕ ਸਮੱਗਰੀ ਪ੍ਰਕਾਸ਼ਿਤ ਕਰਨ ਤੋਂ ਰੋਕਣ ਦੀ ਮੰਗ ਕੀਤੀ ਹੈ। ਏਜੰਸੀ ਨੇ ਸਮੱਗਰੀ ਨੂੰ ਹਟਾਉਣ ਦੀ ਵੀ ਮੰਗ ਕੀਤੀ ਹੈ। ਇਸ ਤੋਂ ਇਲਾਵਾ, ANI ਨੇ ਵਿਕੀਪੀਡੀਆ ਤੋਂ 2 ਕਰੋੜ ਰੁਪਏ ਹਰਜਾਨੇ ਦੀ ਮੰਗ ਕੀਤੀ ਹੈ।
ਏਐਨਆਈ ਨੇ ਵਿਕੀਪੀਡੀਆ ਤੇ ਕੀਤਾ ਹੈ ਮਾਣਹਾਨੀ ਦਾ ਮੁਕੱਦਮਾ
ਨਿਊਜ਼ ਏਜੰਸੀ ਏਐਨਆਈ ਨੇ ਵਿਕੀਪੀਡੀਆ ਖ਼ਿਲਾਫ਼ 2 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ANI ਦਾ ਆਰੋਪ ਹੈ ਕਿ ਵਿਕੀਪੀਡੀਆ ਆਪਣੇ ਪਲੇਟਫਾਰਮ ‘ਤੇ ਲੋਕਾਂ ਨੂੰ ਅਪਮਾਨਜਨਕ ਸੰਪਾਦਨ ਕਰਨ ਦੀ ਇਜਾਜ਼ਤ ਦੇ ਰਿਹਾ ਹੈ। ਇਸ ਮਾਮਲੇ ਵਿੱਚ ਉਨ੍ਹਾਂ ਨੇ ਦਿੱਲੀ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਸੀ ਅਤੇ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਵਿਕੀਪੀਡੀਆ ਨੂੰ ਸੰਮਨ ਜਾਰੀ ਕੀਤਾ ਸੀ।
ਇਹ ਵੀ ਪੜ੍ਹੋ
ANI ਨੇ ਆਰੋਪ ਲਾਇਆ ਕਿ ਵਿਕੀਪੀਡੀਆ ਕਥਿਤ ਤੌਰ ‘ਤੇ ਆਪਣੇ ਪਲੇਟਫਾਰਮ ‘ਤੇ ਨਿਊਜ਼ ਏਜੰਸੀ ਦੇ ਪੰਨਿਆਂ ‘ਤੇ ਅਪਮਾਨਜਨਕ ਸਮੱਗਰੀ ਪ੍ਰਕਾਸ਼ਿਤ ਕਰ ਰਿਹਾ ਹੈ ਅਤੇ ਅਦਾਲਤ ਨੂੰ ਉਸ ਸਮੱਗਰੀ ਨੂੰ ਰੋਕਣ ਅਤੇ ਹਟਾਉਣ ਲਈ ਕਿਹਾ ਹੈ। ਨਾਲ ਹੀ ਉਸ ਨੂੰ ਹੁਣ ਤੱਕ ਐਡਿਟ ਕਰਕੇ ਕੀਤੇ ਅਪਮਾਨ ਲਈ 2 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਲਈ ਕਿਹਾ ਗਿਆ ਸੀ।
ਵਿਕੀਪੀਡੀਆ ਤੋਂ ਇਸ ਲਈ ਨਾਰਾਜ਼ ਹੈ ਏਐਨਆਈ
ਦੱਸ ਦੇਈਏ ਕਿ ਨਿਊਜ਼ ਏਜੰਸੀ ਏਐਨਆਈ ਵਿਕੀਪੀਡੀਆ ਤੋਂ ਇਸ ਲਈ ਨਾਰਾਜ਼ ਹੈ ਕਿਉਂਕਿ ਏਐਨਆਈ ਲਈ ਉਨ੍ਹਾਂ ਦੇ ਪਲੇਟਫਾਰਮ ‘ਤੇ ਉਪਲਬਧ ਜਾਣਕਾਰੀ ਵਿੱਚ ਇਸ ਨੂੰ ਨਿਊਜ਼ ਪੋਰਟਲ ਦੀ ਬਜਾਏ ਸਰਕਾਰ ਦਾ ਪ੍ਰਚਾਰ ਸਾਧਨ ਕਿਹਾ ਗਿਆ ਹੈ।
ਵਿਕੀਪੀਡੀਆ ਤੇ ਲਿੱਖਿਆ ਹੈ – ਇਹ ਸਾਈਟ (ANI) ਵਰਤਮਾਨ ਵਿੱਚ ਕੇਂਦਰ ਸਰਕਾਰ ਲਈ ਇੱਕ ਪ੍ਰਚਾਰ ਸਾਧਨ ਵਜੋਂ ਕੰਮ ਕਰਨ, ਜਾਅਲੀ ਖ਼ਬਰਾਂ ਦੀਆਂ ਵੈਬਸਾਈਟਾਂ ਦੇ ਇੱਕ ਵਿਸ਼ਾਲ ਨੈਟਵਰਕ ਤੋਂ ਸਮੱਗਰੀ ਨੂੰ ਵੰਡਣ ਅਤੇ ਘਟਨਾਵਾਂ ਦੀ ਗਲਤ ਰਿਪੋਰਟਿੰਗ ਕਰਦੀ ਹੈ। ਇਸ ਤੋਂ ਇਲਾਵਾ, ਵਿਕੀਪੀਡੀਆ ‘ਤੇ ਇਹ ਵੀ ਲਿਖਿਆ ਗਿਆ ਹੈ ਕਿ ANI ਦਾ ਨਵਾਂ ਪ੍ਰਬੰਧਨ ਪੱਤਰਕਾਰੀ ਦੇ ਹਮਲਾਵਰ ਮਾਡਲ ਦੀ ਵਰਤੋਂ ਕਰ ਰਿਹਾ ਹੈ ਜਿੱਥੇ ਫੋਕਸ ਸਿਰਫ ਆਮਦਨ ਵਧਾਉਣ ‘ਤੇ ਹੈ। ਕਈ ਸਾਬਕਾ ਮੁਲਾਜ਼ਮਾਂ ਨੇ ਇੱਥੋਂ ਦੇ ਪ੍ਰਬੰਧਕਾਂ ਤੇ ਗਲਤ ਅਤੇ ਅਣਮਨੁੱਖੀ ਸਲੂਕ ਕਰਨ ਦੇ ਦੋਸ਼ ਲਾਏ ਹਨ।