ਦਿੱਲੀ ‘ਚ ਖਾਲਿਸਤਾਨੀ ਨਾਅਰੇ ਲਿਖਣ ਵਾਲਿਆਂ ਦੀ ਸੀਸੀਟੀਵੀ ਵਾਇਰਲ: ਗੁਰਪਤਵੰਤ ਪੰਨੂ ਦੀ ਮਾਹੌਲ ਵਿਗਾੜਨ ਦੀ ਕੋਸ਼ਿਸ਼

lalit-kumar
Updated On: 

31 Aug 2023 16:00 PM

ਗੁਰਪਤਵੰਤ ਪੰਨੂ ਨੇ ਜੀ-20 ਸੰਮੇਲਨ ਤੋਂ ਪਹਿਲਾਂ ਵਿਗਾੜਨ ਦੀ ਕੋਸ਼ਿਸ ਕੀਤੀ ਤੇ ਉਸਦੇ ਕੁੱਝ ਲੋਕਾਂ ਨੇ ਦਿੱਲੀ ਮੈਟਰੋ ਸਟੇਸ਼ਨ ਤੇ ਖਲਾਸਿਤਾਨੀ ਨਾਅਰੇ ਲਿਖੇ ਦਿੱਤੇ। ਵੈਸੇ ਜੀ-20 ਕਾਨਫਰੰਸ ਤੋਂ ਦੇ ਕਾਰਨ ਕੇਂਦਰ ਸਰਕਾਰ ਨੇ ਦਿੱਲੀ ਵਿੱਚ ਸੁਰੱਖਿਆ ਬਹੁਤ ਸਖਤੀ ਕੀਤੀ ਹੋਈ ਹੈ ਉਸਦੇ ਬਾਵਜੂਦ ਵੀ ਇਹ ਨਾਅਰੇ ਲਿਖਣ ਦੀ ਘਟਨਾ ਵਾਪਰ ਗਈ। ਪਰ ਸ਼ਰਾਰਤੀ ਅਨਸਰਾਂ ਦੀ ਇਹ ਸਾਰੀ ਕਰਤੂਤ ਸੀਸੀਟੀਵੀ ਵਿੱਚ ਕੈਦ ਹੋ ਗਈ।

ਦਿੱਲੀ ਚ ਖਾਲਿਸਤਾਨੀ ਨਾਅਰੇ ਲਿਖਣ ਵਾਲਿਆਂ ਦੀ ਸੀਸੀਟੀਵੀ ਵਾਇਰਲ: ਗੁਰਪਤਵੰਤ ਪੰਨੂ ਦੀ ਮਾਹੌਲ ਵਿਗਾੜਨ ਦੀ ਕੋਸ਼ਿਸ਼
Follow Us On

ਨਵੀਂ ਦਿੱਲੀ। ਦਿੱਲੀ ਵਿੱਚ ਜੀ-20 ਕਾਨਫਰੰਸ ਤੋਂ ਪਹਿਲਾਂ ਮਾਹੌਲ ਖ਼ਰਾਬ ਕਰਨ ਦੇ ਮਕਸਦ ਨਾਲ ਦੋ ਨੌਜਵਾਨਾਂ ਵੱਲੋਂ ਮੈਟਰੋ ਸਟੇਸ਼ਨਾਂ ਦੀਆਂ ਕੰਧਾਂ ਤੇ ਖਾਲਿਸਤਾਨੀ ਨਾਅਰੇ (Khalistani slogans) ਲਿਖੇ ਗਏ। ਇਹ ਦੋਵੇਂ ਨੌਜਵਾਨ ਮੈਟਰੋ ਸਟੇਸ਼ਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ। ਦਿੱਲੀ ਪੁਲਿਸ ਨੇ ਉਨ੍ਹਾਂ ਦੀ ਸੀਸੀਟੀਵੀ ਫੁਟੇਜ ਜਾਰੀ ਕਰ ਦਿੱਤੀ ਹੈ। 27 ਅਗਸਤ ਦੀ ਸਵੇਰ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇਸ ਪੂਰੀ ਘਟਨਾ ਦੀ ਜ਼ਿੰਮੇਵਾਰੀ ਲਈ ਸੀ।

ਦਿੱਲੀ ਪੁਲਿਸ (Delhi Police) ਵੱਲੋਂ ਜਾਰੀ ਸੀਸੀਟੀਵੀ ਫੁਟੇਜ ਵਿੱਚ ਦੋ ਨੌਜਵਾਨ ਦਿਖਾਈ ਦੇ ਰਹੇ ਹਨ। ਦੋਵੇਂ ਵੱਖ-ਵੱਖ ਥਾਵਾਂ ‘ਤੇ ਮੈਟਰੋ ਸਟੇਸ਼ਨਾਂ ਦੀ ਪਾਰਕਿੰਗ ਵਿਚ ਗਏ ਅਤੇ ਉਥੇ ਖਾਲਿਸਤਾਨੀ ਨਾਅਰੇ ਲਿਖੇ। ਇੰਨਾ ਹੀ ਨਹੀਂ, ਨਾਅਰੇ ਲਿਖਣ ਤੋਂ ਬਾਅਦ ਦੋਵਾਂ ਨੇ ਉਸ ਦੀ ਵੀਡੀਓ ਵੀ ਬਣਾਈ ਤਾਂ ਜੋ ਉਹ ਅਮਰੀਕਾ ਬੈਠੇ ਪੰਨੂੰ ਨੂੰ ਭੇਜ ਸਕਣ।

26 ਅਗਸਤ ਨੂੰ ਦਿੱਤਾ ਗਿਆ ਘਟਨਾ ਨੂੰ ਅੰਜਾਮ

ਸੀਸੀਟੀਵੀ (CCTV) ਮੁਤਾਬਕ ਨੌਜਵਾਨਾਂ ਨੇ ਇਸ ਘਟਨਾ ਨੂੰ 26 ਅਗਸਤ ਦੀ ਰਾਤ 8 ਤੋਂ 10.30 ਵਜੇ ਦੇ ਦਰਮਿਆਨ ਅੰਜਾਮ ਦਿੱਤਾ। ਸਵੇਰੇ ਜਦੋਂ ਮੈਟਰੋ ਸਟੇਸ਼ਨ ਮੁੜ ਖੁੱਲ੍ਹਿਆ ਤਾਂ ਲੋਕਾਂ ਦਾ ਧਿਆਨ ਇਨ੍ਹਾਂ ਖਾਲਿਸਤਾਨੀ ਨਾਅਰਿਆਂ ਵੱਲ ਖਿੱਚਿਆ ਗਿਆ। ਜਿਸ ਵਿੱਚ ਪੰਜਾਬ ਭਾਰਤ ਦਾ ਹਿੱਸਾ ਨਹੀਂ, ਖਾਲਿਸਤਾਨ ਜ਼ਿੰਦਾਬਾਦ, ਦਿੱਲੀ ਬਣੇਗਾ ਖਾਲਿਸਤਾਨ ਵਰਗੇ ਨਾਅਰੇ ਲਿਖੇ ਹੋਏ ਸਨ।

ਸ਼ਿਵਾਜੀ ਪਾਰਕ ਤੋਂ ਪੰਜਾਬੀ ਬਾਗ ਤੱਕ ਲਿਖੇ ਸਨ ਨਾਅਰੇ

ਅੱਤਵਾਦੀ ਪੰਨੂ ਨੇ 27 ਅਗਸਤ ਦੀ ਸਵੇਰ ਨੂੰ ਵੀਡੀਓ ਵਾਇਰਲ (Video viral) ਕਰ ਦਿੱਤਾ ਸੀ ਅਤੇ ਕਿਹਾ ਸੀ – ਸੁਰੱਖਿਆ ਪ੍ਰਣਾਲੀ ਨੂੰ ਚੁਣੌਤੀ ਦਿੰਦੇ ਹੋਏ, SFJ ਦੇ ਖਾਲਿਸਤਾਨ ਸਮਰਥਕਾਂ ਨੇ ਦਿੱਲੀ ਦੇ ਸ਼ਿਵਾਜੀ ਪਾਰਕ ਤੋਂ ਪੰਜਾਬੀ ਬਾਗ ਤੱਕ ਕਈ ਮੈਟਰੋ ਸਟੇਸ਼ਨਾਂ ‘ਤੇ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇ ਲਿਖੇ ਹਨ। ਇਹ ਨਾਅਰੇ ਸ਼ਿਵਾਜੀ ਪਾਰਕ, ​​ਮਾਦੀਪੁਰ, ਪੱਛਮ ਵਿਹਾਰ, ਉਦਯੋਗ ਨਗਰ, ਮਹਾਰਾਜਾ ਸੂਰਜਮਲ ਸਟੇਡੀਅਮ, ਸਰਕਾਰੀ ਸਰਵੋਦਿਆ ਬਾਲ ਵਿਦਿਆਲਿਆ ਨੰਗਲੋਈ, ਪੰਜਾਬੀ ਬਾਗ ਅਤੇ ਨੰਗਲੋਈ ਮੈਟਰੋ ਸਟੇਸ਼ਨ ਦੇ ਬਾਹਰ ਲਿਖੇ ਗਏ ਹਨ।

ਪ੍ਰਧਾਨ ਮੰਤਰੀ ਮੋਦੀ ਨੂੰ ਚੁਣੌਤੀ

ਅੱਤਵਾਦੀ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵਾਰ-ਵਾਰ ਚੁਣੌਤੀ ਦਿੱਤੀ ਹੈ। ਜਾਰੀ ਵੀਡੀਓ ਵਿੱਚ ਵੀ ਅੱਤਵਾਦੀ ਪੰਨੂ ਨੇ ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੱਤੀ ਸੀ ਅਤੇ ਵਿਦੇਸ਼ਾਂ ਵਿੱਚ ਮਾਰੇ ਗਏ ਖਾਲਿਸਤਾਨੀ ਅੱਤਵਾਦੀਆਂ ਲਈ ਪ੍ਰਧਾਨ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ।