ਪੀਐਮ ਮੋਦੀ ਨੇ ਗੁਜਰਾਤ ਦੇ ਵੰਤਾਰਾ Wildlife ਸੈਂਟਰ ਦਾ ਕੀਤਾ ਉਦਘਾਟਨ, ਦੇਖੋ VIDEO

tv9-punjabi
Updated On: 

04 Mar 2025 12:53 PM

PM Modi Inaugrated Vantara Wilflife: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿੱਚ ਵੰਤਾਰਾ Wildlife ਸੈਂਟਰ ਦਾ ਉਦਘਾਟਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕੇਂਦਰ ਦਾ ਦੌਰਾ ਵੀ ਕੀਤਾ। ਉਨ੍ਹਾਂ ਨੇ ਹਸਪਤਾਲ ਅਤੇ ਕੇਂਦਰ ਦੀਆਂ ਹੋਰ ਸਹੂਲਤਾਂ ਦਾ ਨਿਰੀਖਣ ਕੀਤਾ। ਨਾਲ ਹੀ, ਸਾਨੂੰ ਸਾਰੇ ਜਾਨਵਰਾਂ ਨਾਲ ਨੇੜਿਓਂ ਰੂ-ਬ-ਰੂ ਵੀ ਹੋਏ। ਸ਼ੇਰ ਦੇ ਬੱਚਿਆਂ ਨੂੰ ਦੁੱਧ ਪਿਆਇਆ ਅਤੇ ਜਿਰਾਫ ਨੂੰ ਖਾਣਾ ਖੁਆਇਆ।

ਪੀਐਮ ਮੋਦੀ ਨੇ ਗੁਜਰਾਤ ਦੇ ਵੰਤਾਰਾ Wildlife ਸੈਂਟਰ ਦਾ ਕੀਤਾ ਉਦਘਾਟਨ, ਦੇਖੋ VIDEO

PM ਮੋਦੀ ਨੇ ਗੁਜਰਾਤ ਦੇ ਵੰਤਾਰਾ Wildlife ਸੈਂਟਰ ਦਾ ਕੀਤਾ ਉਦਘਾਟਨ

Follow Us On

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਵੰਤਾਰਾ ਵਿੱਚ ਜੰਗਲੀ ਜੀਵ ਬਚਾਅ, ਪੁਨਰਵਾਸ ਅਤੇ ਸੰਭਾਲ ਕੇਂਦਰ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਪਸ਼ੂ ਕੇਂਦਰ ਦਾ ਦੌਰਾ ਕੀਤਾ। 3 ਮਾਰਚ ਨੂੰ ਦੁਨੀਆ ਭਰ ਵਿੱਚ ਵਿਸ਼ਵ ਜੰਗਲੀ ਜੀਵ ਦਿਵਸ ਮਨਾਇਆ ਜਾ ਰਿਹਾ ਹੈ, ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਜੰਗਲੀ ਜੀਵਣ ਸੰਬੰਧੀ ਮਹੱਤਵਪੂਰਨ ਕਦਮ ਚੁੱਕੇ ਹਨ।

ਵੰਤਾਰਾ 2,000 ਤੋਂ ਵੱਧ ਪ੍ਰਜਾਤੀਆਂ ਅਤੇ 1.5 ਲੱਖ ਤੋਂ ਵੱਧ ਬਚਾਏ ਗਏ ਜਾਨਵਰਾਂ ਦਾ ਘਰ ਹੈ। ਉਦਘਾਟਨ ਦੌਰਾਨ, ਪ੍ਰਧਾਨ ਮੰਤਰੀ ਨੇ ਕੇਂਦਰ ਦਾ ਦੌਰਾ ਕੀਤਾ ਅਤੇ ਕੇਂਦਰ ਵਿੱਚ ਜਾਨਵਰਾਂ ਨੂੰ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ।

ਪ੍ਰਧਾਨ ਮੰਤਰੀ ਨੇ ਕੀਤਾ ਕੇਂਦਰ ਦਾ ਦੌਰਾ

ਪ੍ਰਧਾਨ ਮੰਤਰੀ ਨੇ ਵੰਤਾਰਾ ਵਿਖੇ ਜੰਗਲੀ ਜੀਵ ਹਸਪਤਾਲ ਦਾ ਵੀ ਦੌਰਾ ਕੀਤਾ ਅਤੇ ਪਸ਼ੂਆਂ ਦੀਆਂ ਸਹੂਲਤਾਂ ਨੂੰ ਦੇਖਿਆ। ਇਸ ਹਸਪਤਾਲ ਵਿੱਚ ਜਾਨਵਰਾਂ ਲਈ ਐਮਆਰਆਈ, ਸੀਟੀ ਸਕੈਨ, ਆਈਸੀਯੂ ਅਤੇ ਹੋਰ ਸਹੂਲਤਾਂ ਵੀ ਹਨ। ਇਸ ਵਿੱਚ ਜੰਗਲੀ ਜੀਵ ਅਨੇਸਥੀਸੀਆ, ਕਾਰਡੀਓਲੋਜੀ, ਨੈਫਰੋਲੋਜੀ, ਐਂਡੋਸਕੋਪੀ, ਦੰਦਾਂ ਦਾ ਡਾਕਟਰ ਆਦਿ ਸਮੇਤ ਕਈ ਵਿਭਾਗ ਵੀ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਕੇਂਦਰ ਵਿੱਚ ਜਿਸ ਸਫੇਦ ਸ਼ੇਰ ਦੇ ਬੱਚੇ ਨੂੰ ਦੁੱਧ ਚੁੰਘਾਇਆ ਸੀ, ਉਸਦਾ ਜਨਮ ਕੇਂਦਰ ਵਿੱਚ ਹੀ ਹੋਇਆ ਸੀ; ਸ਼ੇਰ ਦੀ ਮਾਂ ਨੂੰ ਰੈਸਕਿਊ ਕੀਤਾ ਗਿਆ ਸੀ ਅਤੇ ਵੰਤਾਰਾ ਕੇਅਰ ਲਿਆਂਦਾ ਗਿਆ ਸੀ।

ਇੱਕ ਸਮੇਂ ਭਾਰਤ ਵਿੱਚ ਕੈਰਾਕਲ ਦੀ ਗਿਣਤੀ ਬਹੁਤ ਜ਼ਿਆਦਾ ਸੀ ਪਰ ਹੁਣ ਇਹ ਅਲੋਪ ਹੋ ਰਹੇ ਹਨ। ਵੰਤਾਰਾ ਵਿੱਚ, ਕੈਰਾਕਲ ਨੂੰ ਪ੍ਰਜਨਨ ਪ੍ਰੋਗਰਾਮ ਦੇ ਹਿੱਸੇ ਵਜੋਂ ਪਾਲਿਆ ਜਾਂਦਾ ਹੈ। ਉਨ੍ਹਾਂ ਦੀ ਸੰਭਾਲ ਲਈ ਉਨ੍ਹਾਂ ਨੂੰ ਕੈਦ ਵਿੱਚ ਰੱਖਿਆ ਜਾਂਦਾ ਹੈ ਅਤੇ ਬਾਅਦ ਵਿੱਚ ਜੰਗਲ ਵਿੱਚ ਛੱਡ ਦਿੱਤਾ ਜਾਂਦਾ ਹੈ।

ਕੇਂਦਰ ਵਿੱਚ ਜਾਨਵਰਾਂ ਲਈ ਕੀ-ਕੀ ਸਹੂਲਤਾਂ?

ਪ੍ਰਧਾਨ ਮੰਤਰੀ ਨੇ ਹਸਪਤਾਲ ਦੇ ਐਮਆਰਆਈ ਰੂਮ ਦਾ ਵੀ ਦੌਰਾ ਕੀਤਾ ਅਤੇ ਏਸ਼ਿਆਈ ਸ਼ੇਰ ਨੂੰ ਦੇਖਿਆ ਜਿਸਦਾ ਐਮਆਰਆਈ ਹੋ ਰਿਹਾ ਸੀ। ਉਨ੍ਹਾਂ ਨੇ ਉਸ ਆਪ੍ਰੇਸ਼ਨ ਥੀਏਟਰ ਦਾ ਵੀ ਦੌਰਾ ਕੀਤਾ ਜਿੱਥੇ ਕਾਰ ਨਾਲ ਟੱਕਰਾਉਣ ਤੋਂ ਬਾਅਦਇੱਕ ਤੇਂਦੂਏ ਦੀ ਸਰਜਰੀ ਕੀਤੀ ਜਾ ਰਹੀ ਸੀ।

ਇਸ ਕੇਂਦਰ ਵਿੱਚ ਬਚਾਏ ਗਏ ਜਾਨਵਰਾਂ ਨੂੰ ਇੱਕ ਅਜਿਹੀ ਜਗ੍ਹਾ ‘ਤੇ ਰੱਖਿਆ ਗਿਆ ਹੈ ਜੋ ਲਗਭਗ ਜੰਗਲ ਵਰਗੀ ਹੈ। ਪ੍ਰਧਾਨ ਮੰਤਰੀ ਕਈ ਖਤਰਨਾਕ ਜਾਨਵਰਾਂ ਦੇ ਬਹੁਤ ਨੇੜੇ ਵੀ ਗਏ; ਉਹ ਇੱਕ ਗੋਲਡਨ ਟਾਈਗਰ ਦੇ ਆਹਮੋ-ਸਾਹਮਣੇ ਬੈਠੇ; ਉਹ 4 ਸਨੋ ਟਾਈਗਰ, ਸਫੇਦ ਸ਼ੇਰ ਅਤੇ ਹਿਮ ਤੇਂਦੁਏੰ ਦੇ ਨੇੜੇ ਗਏ।

ਪ੍ਰਧਾਨ ਮੰਤਰੀ ਕਈ ਜੀਵਾਂ ਨਾਲ ਹੋਏ ਰੂ-ਬ-ਰੂ

ਪ੍ਰਧਾਨ ਮੰਤਰੀ ਨੇ ਓਕਾਪੀ ਨੂੰ ਥਪਥਪਾਇਆ, ਖੁੱਲ੍ਹੀ ਜਗ੍ਹਾ ‘ਚ ਚਿੰਪਾਂਜ਼ੀ ਨੂੰ ਮਿਲੇ ਨਾਲ ਹੀ ਇੱਕ ਦਰਿਆਈ ਘੋੜੇ ਨੂੰ ਨੇੜੇ ਤੋਂ ਦੇਖਿਆ ਜੋ ਪਾਣੀ ਦੇ ਅੰਦਰ ਸੀ, ਮਗਰਮੱਛ ਦੇਖੇ, ਜ਼ੈਬਰਾ ਦੇ ਵਿਚਾਲੇ ਸੈਰ ਕੀਤੀ, ਇੱਕ ਜਿਰਾਫ ਅਤੇ ਗੈਂਡੇ ਦੇ ਬੱਚੇ ਨੂੰ ਖਾਣਾ ਖੁਆਇਆ। ਉਨ੍ਹਾਂ ਨੇ ਇੱਕ ਵੱਡਾ ਅਜਗਰ ਵੀ ਦੇਖਿਆ, ਇੱਕ ਅਨੋਖਾ ਦੋ ਸਿਰਾਂ ਵਾਲਾ ਸੱਪ ਵੀ ਵੇਖਿਆ। ਉਨ੍ਹਾਂ ਨੇ ਹਾਥੀਆਂ ਨੂੰ ਉਨ੍ਹਾਂ ਦੇ ਜੈਕੂਜ਼ੀ ਵਿੱਚ ਦੇਖਿਆ।

ਉਨ੍ਹਾਂ ਨੇ ਹਾਥੀ ਹਸਪਤਾਲ ਦਾ ਕੰਮਕਾਜ ਵੀ ਦੇਖਿਆ, ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਹਸਪਤਾਲ ਹੈ। ਪ੍ਰਧਾਨ ਮੰਤਰੀ ਨੇ ਕੇਂਦਰ ਵਿੱਚ ਬਚਾਏ ਗਏ ਤੋਤਿਆਂ ਨੂੰ ਵੀ ਆਜ਼ਾਦ ਕੀਤਾ। ਇਸ ਦੇ ਨਾਲ ਹੀ, ਉਨ੍ਹਾਂ ਨੇ ਡਾਕਟਰਾਂ, ਸਹਾਇਤਾ ਸਟਾਫ਼ ਅਤੇ ਵਰਕਰਾਂ ਨਾਲ ਵੀ ਗੱਲਬਾਤ ਕੀਤੀ।