ਕੌਣ ਹੈ ਸ਼ੁਭਰਾ ਰੰਜਨ, ਜਿਸ ਦੇ ਪੜ੍ਹਾਉਣ ਦੇ ਢੰਗ ਨੂੰ ਲੈਕੇ ਸ਼ੁਰੂ ਹੋਇਆ ਵਿਵਾਦ? ਪੁਲਿਸ ਤੋਂ ਕਾਰਵਾਈ ਦੀ ਮੰਗ, ਜਾਣੋ ਕੀ ਹੈ ਮਾਮਲਾ

Updated On: 

28 Jul 2024 08:19 AM IST

UPSC ਦੇ ਉਮੀਦਵਾਰਾਂ ਨੂੰ ਤਿਆਰੀ ਕਰਵਾਉਣ ਵਾਲੀ ਅਧਿਆਪਕਾਂ ਸ਼ੁਭਰਾ ਰੰਜਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਪੜ੍ਹਾਉਂਦੇ ਸਮੇਂ ਭਗਵਾਨ ਰਾਮ ਦੀ ਤੁਲਨਾ ਮੁਗਲ ਸ਼ਾਸਕ ਅਕਬਰ ਨਾਲ ਕਰ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸ਼ੁਭਰਾ ਰੰਜਨ ਨੂੰ ਕਾਫ਼ੀ ਟਰੋਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੌਣ ਹੈ ਸ਼ੁਭਰਾ ਰੰਜਨ, ਜਿਸ ਦੇ ਪੜ੍ਹਾਉਣ ਦੇ ਢੰਗ ਨੂੰ ਲੈਕੇ ਸ਼ੁਰੂ ਹੋਇਆ ਵਿਵਾਦ? ਪੁਲਿਸ ਤੋਂ ਕਾਰਵਾਈ ਦੀ ਮੰਗ, ਜਾਣੋ ਕੀ ਹੈ ਮਾਮਲਾ

ਕੌਣ ਹੈ ਸ਼ੁਭਰਾ ਰੰਜਨ, ਜਿਸ ਦੇ ਪੜ੍ਹਾਉਣ ਦੇ ਢੰਗ ਨੂੰ ਲੈਕੇ ਸ਼ੁਰੂ ਹੋਇਆ ਵਿਵਾਦ? ਪੁਲਿਸ ਤੋਂ ਕਾਰਵਾਈ ਦੀ ਮੰਗ, ਜਾਣੋ ਕੀ ਹੈ ਮਾਮਲਾ (pic credit: Social Media)

Follow Us On
UPSC ਕੋਚ ਸ਼ੁਭਰਾ ਰੰਜਨ ਦੀ ਅਧਿਆਪਨ ਸ਼ੈਲੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਦਰਅਸਲ, ਸ਼ੁਭਰਾ ਰੰਜਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਯੂਪੀਐਸਸੀ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਮੇਂ ਭਗਵਾਨ ਰਾਮ ਦੀ ਤੁਲਨਾ ਮੁਗਲ ਸ਼ਾਸਕ ਅਕਬਰ ਨਾਲ ਕਰ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਸ਼ੁਭਰਾ ਰੰਜਨ ਖਿਲਾਫ ਲੋਕਾਂ ‘ਚ ਗੁੱਸਾ ਹੈ। ਸੋਸ਼ਲ ਮੀਡੀਆ ‘ਤੇ ਲੋਕ ਉਸ ਦੇ ਵੀਡੀਓ ‘ਤੇ ਟਿੱਪਣੀਆਂ ਕਰ ਰਹੇ ਹਨ ਅਤੇ ਉਹਨਾਂ ਖਿਲਾਫ ਪੁਲਸ ਕਾਰਵਾਈ ਦੀ ਮੰਗ ਕਰ ਰਹੇ ਹਨ। ਇੱਕ ਯੂਜ਼ਰ ਨੇ ਸੋਸ਼ਲ ਮੀਡੀਆ ਤੇ ਸ਼ੁਭਰਾ ਰੰਜਨ ਦੀ ਇਹ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਸੋਚੋ ਕਿ ਜੇਕਰ ਅਜਿਹੇ ਪੜ੍ਹੇ ਵਿਦਿਆਰਥੀ ਸਿਸਟਮ ਵਿੱਚ ਆਉਣਗੇ ਤਾਂ ਆਪਣੇ ਤਰ੍ਹਾਂ ਦਾ ਈਕੋ ਸਿਸਟਮ ਸਥਾਪਿਤ ਕਰਨਗੇ। ਉਸ ਨੇ ਮੈਡਮ ਰੰਜਨ ਖਿਲਾਫ਼ ਕਰਵਾਈ ਦੀ ਮੰਗ ਕੀਤੀ ਹੈ।

ਕੌਣ ਹਨ ਸ਼ੁਭਰਾ ਰੰਜਨ ?

ਸ਼ੁਭਰਾ ਰੰਜਨ UPSC ਕੋਚਿੰਗ IAS ਇੰਸਟੀਚਿਊਟ ਦੀ ਸੰਸਥਾਪਕ ਹੈ। ਸ਼ੁਭਰਾ ਯੂਪੀਐਸਏਸੀ ਦੇ ਵਿਦਿਆਰਥੀਆਂ ਨੂੰ ਰਾਜਨੀਤੀ ਸ਼ਾਸਤਰ ਅਤੇ ਅੰਤਰਰਾਸ਼ਟਰੀ ਸਬੰਧਾਂ ਦੇ ਵਿਸ਼ੇ ਪੜ੍ਹਾਉਂਦੀ ਹੈ। ਸ਼ੁਭਰਾ ਰੰਜਨ ਦਾ ਇੱਕ ਯੂਟਿਊਬ ਚੈਨਲ ਹੈ ਜਿਸ ਵਿੱਚ ਉਹ ਆਪਣੇ ਕਲਾਸ ਲੈਕਚਰ ਅਪਲੋਡ ਕਰਦੀ ਰਹਿੰਦੀ ਹੈ। ਸ਼ੁਭਰਾ ਯੂਪੀਐਸਸੀ ਦੀ ਤਿਆਰੀ ਕਰਨ ਵਾਲਿਆਂ ਵਿੱਚ ਕਾਫੀ ਮਸ਼ਹੂਰ ਹੈ। ਇੰਨਾ ਹੀ ਨਹੀਂ, ਉਸ ਦੁਆਰਾ ਪੜ੍ਹਾਏ ਗਏ ਕਈ ਵਿਦਿਆਰਥੀ ਯੂਪੀਐਸਸੀ ਦੀ ਪ੍ਰੀਖਿਆ ਦੇ ਟਾਪਰ ਰਹੇ ਹਨ। ਆਈਏਐਸ ਟੀਨਾ ਡਾਬੀ ਵੀ ਸ਼ੁਭਰਾ ਰੰਜਨ ਦੀ ਵਿਦਿਆਰਥਣ ਰਹਿ ਚੁੱਕੀ ਹੈ। ਟੀਨਾ ਡਾਬੀ 2015 ਬੈਚ ਦੀ UPSC ਟਾਪਰ ਰਹੀ ਹੈ। 2022 ਦੀ ਯੂਪੀਐਸਸੀ ਟਾਪਰ ਇਸ਼ਿਤਾ ਨੇ ਵੀ ਸ਼ੁਭਰਾ ਰੰਜਨ ਦੁਆਰਾ ਰਾਜਨੀਤੀ ਸ਼ਾਸਤਰ ਪੜ੍ਹਿਆ। ਉਹਨਾਂ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਸ਼ੋਸਲ ਮੀਡੀਆ ਉੱਪਰ ਉਹਨਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।