ਇਨ੍ਹਾਂ ਨੂੰ ਸੀਰੀਅਸ ਲੈਣ ਦੀ ਲੋੜ ਨਹੀਂ, ਕੈਨੇਡਾ ‘ਚ ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ‘ਤੇ ਬੋਲੇ ਮੰਤਰੀ ਪੁਰੀ

tv9-punjabi
Updated On: 

16 Jun 2025 23:41 PM

ਪ੍ਰਧਾਨ ਮੰਤਰੀ ਨਰੇਂਦਰ ਮੋਦੀ 16-17 ਜੂਨ ਨੂੰ ਕੈਨੇਡਾ ਦੇ ਕਨਾਨਾਸਕਿਸ ਵਿੱਚ ਜੀ-7 ਸੰਮੇਲਨ ਵਿੱਚ ਸ਼ਾਮਲ ਹੋਣਗੇ। ਇਹ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸੱਦੇ 'ਤੇ ਉਨ੍ਹਾਂ ਦੀ ਲਗਾਤਾਰ ਛੇਵੀਂ G-7 ਭਾਗੀਦਾਰੀ ਹੋਵੇਗੀ। ਪੀਐਮ ਮੋਦੀ ਨੇ ਆਪਣੇ ਬਿਆਨ ਵਿੱਚ ਕਿਹਾ, "ਇਹ ਸੰਮੇਲਨ ਗਲੋਬਲ ਸਾਊਥ ਦੇ ਗਲੋਬਲ ਮੁੱਦਿਆਂ ਅਤੇ ਤਰਜੀਹਾਂ 'ਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਮੈਂ ਭਾਈਵਾਲ ਦੇਸ਼ਾਂ ਦੇ ਨੇਤਾਵਾਂ ਨਾਲ ਵਿਚਾਰ-ਵਟਾਂਦਰੇ ਦੀ ਵੀ ਉਮੀਦ ਕਰ ਰਿਹਾ ਹਾਂ।"

ਇਨ੍ਹਾਂ ਨੂੰ ਸੀਰੀਅਸ ਲੈਣ ਦੀ ਲੋੜ ਨਹੀਂ, ਕੈਨੇਡਾ ਚ ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਤੇ ਬੋਲੇ ਮੰਤਰੀ ਪੁਰੀ

Union Minister Hardeep Puri

Follow Us On

Union Minister Hardeep Puri: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੈਨੇਡਾ ਵਿੱਚ ਜੀ-7 ਸੰਮੇਲਨ ਤੋਂ ਪਹਿਲਾਂ ਵਿਰੋਧ ਪ੍ਰਦਰਸ਼ਨ ਕਰ ਰਹੇ ਖਾਲਿਸਤਾਨੀ ਸਮਰਥਕਾਂ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਭਾੜੇ ਪ੍ਰਦਰਸ਼ਨਕਾਰੀ ਦੱਸਿਆ ਅਤੇ ਕਿਹਾ ਕਿ ਇਨ੍ਹਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਹੈ। ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੁਰੀ ਨੇ ਕਿਹਾ, ‘ਕੱਲ੍ਹ ਤੋਂ ਉਨ੍ਹਾਂ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਲੋਕ ਗੁਆਂਢੀ ਦੇਸ਼ (ਪਾਕਿਸਤਾਨ) ਤੋਂ ਫੰਡਿੰਗ ਲੈਂਦੇ ਹਨ, ਪਰ ਜਦੋਂ ਉਨ੍ਹਾਂ ਨੂੰ ਫੰਡਿੰਗ ਨਹੀਂ ਮਿਲੀ, ਤਾਂ ਉਹ ਇਸਦੇ ਵਿਰੁੱਧ ਹੋ ਗਏ। ਇਹਨਾਂ ਭਾੜੇ ਦੇ ਟੱਟੂਆਂ ਨੂੰ ਗੰਭੀਰਤਾ ਨਾਲ ਨਾ ਲਓ।

ਸਾਈਪ੍ਰਸ ਦੀ ਆਪਣੀ ਫੇਰੀ ਤੋਂ ਬਾਅਦ, ਪ੍ਰਧਾਨ ਮੰਤਰੀ ਨਰੇਂਦਰ ਮੋਦੀ 16-17 ਜੂਨ ਨੂੰ ਕੈਨੇਡਾ ਦੇ ਕਨਾਨਾਸਕਿਸ ਵਿੱਚ ਜੀ-7 ਸੰਮੇਲਨ ਵਿੱਚ ਸ਼ਾਮਲ ਹੋਣਗੇ। ਇਹ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸੱਦੇ ‘ਤੇ ਉਨ੍ਹਾਂ ਦੀ ਲਗਾਤਾਰ ਛੇਵੀਂ G-7 ਭਾਗੀਦਾਰੀ ਹੋਵੇਗੀ। ਪੀਐਮ ਮੋਦੀ ਨੇ ਆਪਣੇ ਬਿਆਨ ਵਿੱਚ ਕਿਹਾ, “ਇਹ ਸੰਮੇਲਨ ਗਲੋਬਲ ਸਾਊਥ ਦੇ ਗਲੋਬਲ ਮੁੱਦਿਆਂ ਅਤੇ ਤਰਜੀਹਾਂ ‘ਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਮੈਂ ਭਾਈਵਾਲ ਦੇਸ਼ਾਂ ਦੇ ਨੇਤਾਵਾਂ ਨਾਲ ਵਿਚਾਰ-ਵਟਾਂਦਰੇ ਦੀ ਵੀ ਉਮੀਦ ਕਰ ਰਿਹਾ ਹਾਂ।”

PM ਮੋਦੀ ਜਾਣਗੇ ਕ੍ਰੋਏਸ਼ੀਆ

18 ਜੂਨ ਨੂੰ, ਪ੍ਰਧਾਨ ਮੰਤਰੀ ਮੋਦੀ ਕ੍ਰੋਏਸ਼ੀਆ ਦਾ ਦੌਰਾ ਕਰਨਗੇ, ਜਿੱਥੇ ਉਹ ਰਾਸ਼ਟਰਪਤੀ ਜ਼ੋਰਾਨ ਮਿਲਾਨੋਵਿਚ ਅਤੇ ਪ੍ਰਧਾਨ ਮੰਤਰੀ ਆਂਦਰੇਜ਼ ਪਲੇਨਕੋਵਿਚ ਨਾਲ ਮੁਲਾਕਾਤ ਕਰਨਗੇ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕ੍ਰੋਏਸ਼ੀਆ ਦੀ ਪਹਿਲੀ ਫੇਰੀ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਦੌਰਾ ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ​​ਕਰੇਗਾ ਅਤੇ ਆਪਸੀ ਹਿੱਤ ਦੇ ਖੇਤਰਾਂ ਵਿੱਚ ਸਹਿਯੋਗ ਦੇ ਨਵੇਂ ਰਸਤੇ ਖੋਲ੍ਹੇਗਾ।” ਉਨ੍ਹਾਂ ਅੱਗੇ ਕਿਹਾ ਕਿ ਤਿੰਨ ਦੇਸ਼ਾਂ ਦੀ ਇਹ ਯਾਤਰਾ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ਵਿੱਚ ਅੰਤਰਰਾਸ਼ਟਰੀ ਸਮਰਥਨ ਲਈ ਧੰਨਵਾਦ ਪ੍ਰਗਟ ਕਰਨ ਤੇ ਵਿਸ਼ਵ ਪੱਧਰ ‘ਤੇ ਅੱਤਵਾਦ ਨਾਲ ਲੜਨ ਦੀ ਸਮਝ ਵਧਾਉਣ ਦਾ ਮੌਕਾ ਹੈ।