Umesh Pal Kidnapping Case: ਹੁਣ ਉਮਰ ਭਰ ਲਈ ਸਲਾਖਾਂ ਪਿੱਛੇ ਰਹੇਗਾ ਅਤੀਕ, ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
Umesh Pal Kidnapping Case: ਜੱਜ ਦਿਨੇਸ਼ ਚੰਦਰ ਸ਼ੁਕਲ ਨੇ ਇਹ ਫੈਸਲਾ ਸੁਣਾਇਆ ਹੈ। ਅਤੀਕ ਅਹਿਮਦ 'ਤੇ ਉਮੇਸ਼ ਪਾਲ ਦੀ ਹੱਤਿਆ ਦਾ ਵੀ ਦੋਸ਼ ਹੈ। ਉਸ ਨੂੰ ਗੁਜਰਾਤ ਦੀ ਸਾਬਰਮਤੀ ਜੇਲ੍ਹ ਤੋਂ ਪ੍ਰਯਾਗਰਾਜ ਲਿਆਂਦਾ ਗਿਆ ਹੈ।
Atique Ahmed: ਪ੍ਰਯਾਗਰਾਜ ਦੀ ਐਮਪੀ-ਐਮਐਲਏ ਅਦਾਲਤ (Prayagraj MP-MLA Court) ਨੇ ਉਮੇਸ਼ ਪਾਲ ਅਗਵਾ ਮਾਮਲੇ (Umesh Pal Kidnapping Case) ਵਿੱਚ ਆਪਣਾ ਫੈਸਲਾ ਸੁਣਾ ਦਿੱਤਾ ਹੈ। ਇਸ ਮਾਮਲੇ ‘ਚ ਅਤੀਕ ਅਹਿਮਦ ਦੇ ਨਾਲ-ਨਾਲ ਦੋ ਹੋਰ ਦੋਸ਼ੀਆਂ ਹਨੀਫ ਅਤੇ ਦਿਨੇਸ਼ ਪਾਸੀ ਨੂੰ ਵੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦੋਂ ਕਿ ਅਸ਼ਰਫ਼ ਸਮੇਤ ਸੱਤ ਹੋਰਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਜੱਜ ਦਿਨੇਸ਼ ਚੰਦਰ ਸ਼ੁਕਲਾ ਨੇ ਇਹ ਫੈਸਲਾ ਸੁਣਾਇਆ। ਅਤੀਕ ਅਹਿਮਦ ‘ਤੇ ਉਮੇਸ਼ ਪਾਲ ਦੀ ਹੱਤਿਆ ਦਾ ਵੀ ਦੋਸ਼ ਹੈ।
ਉਮੇਸ਼ ਪਾਲ ਦੀ ਕਿਡਨੈਪਿੰਗ ਮਾਮਲੇ ਚ ਅਤੀਕ ਅਹਿਮਦ, ਅਸ਼ਰਫ, ਦਿਨੇਸ਼ ਪਾਸੀ ਅਤੇ ਖਾਨ ਸੁਲਤ ਹਨੀਫ, ਇਸਰਾਰ, ਆਬਿਦ ਪ੍ਰਧਾਨ, ਜਾਵੇਦ, ਫਰਹਾਨ, ਮੱਲੀ ਅਤੇ ਏਜਾਜ਼ ਅਖਤਰ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਦੋਸ਼ੀ ਬਣਾਇਆ ਗਿਆ ਸੀ। ਦੱਸ ਦੇਈਏ ਕਿ ਉਮੇਸ਼ ਪਾਲ ਦੀ ਪਤਨੀ ਜਯਾ ਪਾਲ ਨੇ ਉਮੀਦ ਜਤਾਈ ਸੀ ਕਿ ਅਦਾਲਤ ਅਤੀਕ ਅਤੇ ਹੋਰ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇਗੀ। ਜਯਾ ਪਾਲ ਨੇ ਕਿਹਾ ਸੀ ਕਿ ਅਤੀਕ ਨੂੰ ਫਾਂਸੀ ਤੋਂ ਘੱਟ ਸਜ਼ਾ ਨਹੀਂ ਮਿਲਣੀ ਚਾਹੀਦੀ। ਅਦਾਲਤ ਨੇ 17 ਮਾਰਚ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
2005 ਵਿੱਚ ਕੀਤੀ ਗਈ ਸੀ ਰਾਜੂ ਪਾਲ ਪਾਲ ਦੀ ਹੱਤਿਆ
ਬਸਪਾ ਆਗੂ ਰਾਜੂ ਪਾਲ ਦੀ ਸਾਲ 2005 ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਕਾਂਡ ਦਾ ਗਵਾਹ ਉਮੇਸ਼ ਸੀ। ਇਸ ਦੇ ਨਾਲ ਹੀ ਮੁੱਖ ਦੋਸ਼ੀ ਅਤੀਕ ਅਹਿਮਦ ਅਤੇ ਉਸ ਦਾ ਭਰਾ ਅਸ਼ਰਫ ਸਨ। ਅਤੀਕ ਚਾਹੁੰਦਾ ਸੀ ਕਿ ਉਮੇਸ਼ ਇਸ ਕੇਸ ਤੋਂ ਹਟ ਜਾਵੇ। ਇਸ ਲਈ 28 ਫਰਵਰੀ 2006 ਨੂੰ ਅਤੀਕ ਦੇ ਗੁੰਡਿਆਂ ਨੇ ਉਸ ਨੂੰ ਅਗਵਾ ਕਰ ਲਿਆ। ਉਮੇਸ਼ ਅਨੁਸਾਰ ਅਤੀਕ ਚਾਹੁੰਦਾ ਸੀ ਕਿ ਉਹ ਅਦਾਲਤ ‘ਚ ਜਾ ਕੇ ਆਖੇ ਕਿ ਉਹ ਮੌਕੇ ‘ਤੇ ਮੌਜੂਦ ਨਹੀਂ ਸੀ ਪਰ ਫਿਰ ਵੀ ਉਹ ਪੂਰਾ ਸਾਲ ਚੁੱਪ ਰਿਹਾ ਅਤੇ ਬਸਪਾ ਦੀ ਸਰਕਾਰ ਬਣਦਿਆਂ ਹੀ ਉਹ ਥਾਣੇ ਚਲਾ ਗਿਆ। ਅਗਵਾ ਮਾਮਲੇ ਦੀ ਸ਼ਿਕਾਇਤ ਕੀਤੀ। ਉਸ ਨੇ ਅਤੀਕ, ਅਸ਼ਰਫ ਸਮੇਤ 10 ਲੋਕਾਂ ‘ਤੇ ਦੋਸ਼ ਲਗਾਏ ਸਨ।
24 ਫਰਵਰੀ ਨੂੰ ਪ੍ਰਯਾਗਰਾਜ ‘ਚ ਬਦਮਾਸ਼ਾਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਦੌਰਾਨ ਦੋ ਸੁਰੱਖਿਆ ਗਾਰਡਾਂ ਦੀ ਵੀ ਮੌਤ ਹੋ ਗਈ ਸੀ। ਬਦਮਾਸ਼ਾਂ ਨੇ ਇਸ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਉਮੇਸ਼ ਅਦਾਲਤ ਤੋਂ ਆਪਣੇ ਅਗਵਾ ਦਾ ਕੇਸ ਲੜ ਕੇ ਘਰ ਪਰਤ ਰਿਹਾ ਸੀ।ਇਸ ਕਤਲ ਕੇਸ ਵਿੱਚ ਪੁਲਿਸ ਨੇ ਅਤੀਕ ਦੀ ਪਤਨੀ ਸ਼ਾਇਸਤਾ ਨੂੰ ਵੀ ਮੁਲਜ਼ਮ ਬਣਾਇਆ ਹੈ। ਜਿੱਥੇ ਸ਼ਾਇਸਤਾ ਨੇ ਕਿਹਾ ਹੈ, ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਫ਼ਰਾਰ ਹੋ ਗਈ ਹੈ। ਪੁਲਿਸ ਨੇ ਸ਼ਾਇਸਤਾ ‘ਤੇ ਇਨਾਮ ਦਾ ਐਲਾਨ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਦੂਜੇ ਅਪਰਾਧੀਆਂ ਦੇ ਖਿਲਾਫ ਵੀ ਪੰਜ-ਪੰਜ ਲੱਖ ਦਾ ਇਨਾਮ ਐਲਾਨਿਆ ਗਿਆ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ