Atiq-Ashraf Murder: ਅਤੀਕ ਤੇ ਅਸ਼ਰਫ ਦੇ ਕਤਲ ਦੇ ਪਹਿਲੇ 10 ਮਿੰਟ ਦੀ ਕਹਾਣੀ, ਫਿਰ ਇੱਕ ਮਿੰਟ ‘ਚ ਸਭ ਖਤਮ
Atiq-Ashraf Murder: ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਨੂੰ ਤਿੰਨ ਹਮਲਾਵਰਾਂ ਨੇ ਉਦੋਂ ਗੋਲੀ ਮਾਰ ਦਿੱਤੀ ਜਦੋਂ ਪ੍ਰਯਾਗਰਾਜ ਪੁਲਿਸ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਲੈ ਜਾ ਰਹੀ ਸੀ। ਫਿਲਹਾਲ ਤਿੰਨੋਂ ਹਮਲਾਵਰ ਪੁਲਿਸ ਦੀ ਗ੍ਰਿਫ਼ਤ ਵਿੱਚ ਹਨ।
ਮੀਡੀਆ ਕੈਮਰੇ ਅਤੀਕ ਅਤੇ ਅਸ਼ਰਫ ਨੂੰ ਰੋਕਦੇ ਹਨ
ਇਸ ਦੌਰਾਨ ਮੀਡੀਆ ਅਤੀਕ ਅਹਿਮਦ ਅਤੇ ਅਸ਼ਰਫ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੀਡੀਆ ਦੇ ਕੈਮਰੇ ਨੂੰ ਦੇਖ ਕੇ ਅਤੀਕ ਅਤੇ ਅਸ਼ਰਫ ਰੁਕ ਗਏ ਅਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਅਤੀਕ ਦਾ ਭਰਾ ਅਸ਼ਰਫ ਮੀਡੀਆ ਦੇ ਸਵਾਲਾਂ ਦਾ ਜਵਾਬ ਦੇ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆਏ ਹਮਲਾਵਰ ਨੇ ਅਤੀਕ ਦੇ ਸਿਰ ‘ਤੇ ਪਿਸਤੌਲ ਨਾਲ ਗੋਲੀ ਮਾਰ ਦਿੱਤੀ ਅਤੇ ਅਤੀਕ ਜ਼ਮੀਨ ‘ਤੇ ਡਿੱਗ ਗਿਆ। ਇਸ ਤੋਂ ਬਾਅਦ ਅਸ਼ਰਫ ਕੁਝ ਸਮਝ ਸਕਿਆ, ਇਸੇ ਦੌਰਾਨ ਹਮਲਾਵਰਾਂ ਨੇ ਅਸ਼ਰਫ ਨੂੰ ਵੀ ਗੋਲੀ ਮਾਰ ਦਿੱਤੀ।ਹਮਲਾਵਰਾਂ ਨੇ ਕਰੀਬ 18 ਰਾਊਂਡ ਫਾਇਰ ਕੀਤੇ
ਅਤੀਕ ਅਤੇ ਅਸ਼ਰਫ਼ ਜਦੋਂ ਜ਼ਮੀਨ ‘ਤੇ ਡਿੱਗ ਪਏ। ਇਸ ਤੋਂ ਬਾਅਦ ਤਿੰਨ ਹਮਲਾਵਰਾਂ ਨੇ ਅਤੀਕ ਅਹਿਮਦ ਅਤੇ ਅਸ਼ਰਫ ‘ਤੇ ਕਰੀਬ 18 ਰਾਉਂਡ ਫਾਇਰ ਕੀਤੇ। ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਰਾਂ ਨੇ ਧਾਰਮਿਕ ਨਾਅਰੇ ਲਗਾਉਂਦੇ ਹੋਏ ਆਤਮ ਸਮਰਪਣ ਕਰ ਦਿੱਤਾ। ਪੁਲਿਸ ਨੇ ਤਿੰਨੋਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਰੀਬ ਇੱਕ ਮਿੰਟ ਤੱਕ ਚੱਲੀ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਦੌਰਾਨ 10 ਦੇ ਕਰੀਬ ਪੁਲਿਸ ਮੁਲਾਜ਼ਮ ਮੌਕੇ ‘ਤੇ ਮੌਜੂਦ ਸਨ। ਹਮਲੇ ਦੀ ਇਹ ਘਟਨਾ ਰਾਤ ਕਰੀਬ 10 ਵਜੇ ਵਾਪਰੀ, ਜੋ ਮੀਡੀਆ ਦੇ ਕੈਮਰਿਆਂ ਵਿੱਚ ਕੈਦ ਹੋ ਗਈ।ਯੂਪੀ ਦੇ ਸਾਰੇ ਜ਼ਿਲ੍ਹਿਆਂ ‘ਚ ਧਾਰਾ 144 ਲਾਗੂ
ਪ੍ਰਯਾਗਰਾਜ ਵਿੱਚ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੇ ਕਤਲ ਤੋਂ ਬਾਅਦ ਯੂਪੀ ਦੇ ਸਾਰੇ ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ( Yogi Adityanath) ਨੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ, ਉਸ ਦੇ ਭਰਾ ਅਸ਼ਰਫ ਦੇ ਕਤਲ ਦੀ ਜਾਂਚ ਲਈ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓLoading...
Unable to load recommendations.
Follow Us
