Live Updates: ਨਸ਼ੇ ਦੀ ਓਵਰ ਡੋਜ਼ ਕਾਰਨ ਬਠਿੰਡਾ ‘ਚ ਇੱਕ ਹੋਰ ਮੌਤ, ਰੇਲਵੇ ਲਾਈਨਾਂ ਕੋਲੋਂ ਮਿਲੀ ਲਾਸ਼
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਨਸ਼ੇ ਦੀ ਓਵਰ ਡੋਜ਼ ਕਾਰਨ ਬਠਿੰਡਾ ‘ਚ ਇੱਕ ਹੋਰ ਮੌਤ, ਰੇਲਵੇ ਲਾਈਨਾਂ ਕੋਲੋਂ ਮਿਲੀ ਲਾਸ਼
ਬਠਿੰਡਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਓਵਰ ਬ੍ਰਿਜ ਪੁੱਲ ਪ੍ਰਤਾਪ ਨਗਰ ਦੇ ਸਾਈਡ ਰੇਲਵੇ ਲਾਈਨਾਂ ਦੇ ਕੋਲੋਂ ਚਿੱਟੇ ਦੀ ਓਵਰ-ਡੋਜ਼ ਕਾਰਨ ਮੌਤ ਹੋਈ ਹੈ।
-
J&K ਊਧਮਪੁਰ ਜ਼ਿਲ੍ਹੇ ‘ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਜਾਰੀ
ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਰਾਮਨਗਰ ਦੇ ਮਾਰਟਾ ਪਿੰਡ ਵਿੱਚ ਸੁਰੱਖਿਆ ਬਲਾਂ ਅਤੇ ਸ਼ੱਕੀ ਅੱਤਵਾਦੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਜੰਮੂ-ਕਸ਼ਮੀਰ ਪੁਲਿਸ ਅਤੇ ਹੋਰ ਬਲਾਂ ਦੁਆਰਾ ਚਲਾਏ ਗਏ ਇੱਕ ਤਲਾਸ਼ੀ ਅਭਿਆਨ ਦੌਰਾਨ ਅੱਤਵਾਦੀਆਂ ਨਾਲ ਸੰਪਰਕ ਸਥਾਪਤ ਹੋਇਆ। 2-3 ਅੱਤਵਾਦੀ ਫਸੇ ਹੋਏ ਹਨ। ਗੋਲੀਬਾਰੀ ਜਾਰੀ ਹੈ। ਇਹ ਜਾਣਕਾਰੀ ਡੀਆਈਜੀ ਊਧਮਪੁਰ-ਰਿਆਸੀ ਰੇਂਜ ਰਈਸ ਮੁਹੰਮਦ ਭੱਟ ਨੇ ਦਿੱਤੀ ਹੈ।
-
ਭਾਰਤ ਨੇ ਫਰਾਂਸ ਤੋਂ 26 ਰਾਫੇਲ ਸਮੁੰਦਰੀ ਲੜਾਕੂ ਜਹਾਜ਼ ਖਰੀਦਣ ਨੂੰ ਦਿੱਤੀ ਮਨਜ਼ੂਰੀ
ਭਾਰਤ ਨੇ ਫਰਾਂਸ ਤੋਂ 26 ਰਾਫੇਲ ਸਮੁੰਦਰੀ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਮੈਗਾ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਸੂਤਰਾਂ ਤੋਂ ਸਾਹਮਣੇ ਆਈ ਹੈ। ਇਹ ਸਰਕਾਰ-ਤੋਂ-ਸਰਕਾਰ ਸੌਦਾ 63,000 ਕਰੋੜ ਰੁਪਏ ਤੋਂ ਵੱਧ ਦਾ ਹੋਵੇਗਾ, ਜਿਸ ਨੂੰ ਜਲਦੀ ਹੀ ਅੰਤਿਮ ਰੂਪ ਦਿੱਤਾ ਜਾਵੇਗਾ। ਇਸ ਸੌਦੇ ਦੇ ਤਹਿਤ ਭਾਰਤੀ ਜਲ ਸੈਨਾ ਨੂੰ 22 ਸਿੰਗਲ-ਸੀਟਰ ਅਤੇ 4 ਦੋ-ਸੀਟਰ ਜਹਾਜ਼ ਮਿਲਣਗੇ।
-
26/11 ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਭਲਕੇ ਲਿਆਂਦਾ ਜਾਵੇਗੀ ਦਿੱਲੀ
26/11 ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਕੱਲ੍ਹ ਸਵੇਰੇ ਦਿੱਲੀ ਲਿਆਂਦਾ ਜਾਵੇਗੀ। ਇਹ ਜਾਣਕਾਰੀ ਸੂਤਰਾਂ ਤੋਂ ਸਾਹਮਣੇ ਆਈ ਹੈ। ਐਨਆਈਏ ਦੀ ਟੀਮ ਉਸ ਦੇ ਨਾਲ ਮੌਜੂਦ ਹੈ।
-
ਦਿੱਲੀ ਸਰਕਾਰੀ ਸੰਸਥਾਵਾਂ ਵਿੱਚ ਪਿਛਲੀ ਸਰਕਾਰ ਵੱਲੋਂ 177 ਨਿਯੁਕਤੀਆਂ ਰੱਦ
ਰਾਜਧਾਨੀ ਦਿੱਲੀ ਦੀ ਭਾਜਪਾ ਸਰਕਾਰ ਨੇ ਪਿਛਲੀ ਆਮ ਆਦਮੀ ਪਾਰਟੀ ਸਰਕਾਰ ਦੌਰਾਨ ਕੀਤੀਆਂ ਗਈਆਂ ਦਿੱਲੀ ਸਰਕਾਰ ਦੀਆਂ ਕਮੇਟੀਆਂ ਅਤੇ ਹੋਰ ਬੋਰਡਾਂ ਵਿੱਚ ਨਾਮਜ਼ਦ ਮੈਂਬਰਾਂ ਅਤੇ ਅਧਿਕਾਰੀਆਂ ਦੀਆਂ ਕੁੱਲ 177 ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀਆਂ ਹਨ।
-
ਸ਼ੇਅਰ ਬਾਜ਼ਾਰ ‘ਚ ਗਿਰਾਵਟ, ਸੈਂਸੈਕਸ 298 ਅੰਕ ਡਿੱਗਿਆ
ਬੁੱਧਵਾਰ ਸਵੇਰੇ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਸੈਂਸੈਕਸ 298 ਅੰਕ ਡਿੱਗ ਗਿਆ ਹੈ ਅਤੇ ਨਿਫਟੀ 115 ਦੀ ਗਿਰਾਵਟ ਆਈ ਹੈ।