Live Updates: J&K ਦੇ ਗੁਲਮਰਗ ‘ਚ ਰੋਪਵੇਅ ਦੀ ਤਾਰ ਟੁੱਟੀ, 120 ਤੋਂ ਵੱਧ ਸੈਲਾਨੀ ਫਸੇ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
J&K ਦੇ ਗੁਲਮਰਗ ‘ਚ ਰੋਪਵੇਅ ਦੀ ਤਾਰ ਟੁੱਟੀ, 120 ਤੋਂ ਵੱਧ ਸੈਲਾਨੀ ਫਸੇ
ਜੰਮੂ-ਕਸ਼ਮੀਰ ਦੇ ਗੁਲਮਰਗ ‘ਚ ਰੋਪਵੇਅ ਦੀ ਤਾਰ ਟੁੱਟਣ ਕਾਰਨ 20 ਕੈਬਿਨਾਂ ਲਟਕ ਰਹੀਆਂ ਹਨ। ਇਨ੍ਹਾਂ ਕੈਬਿਨਾਂ ਵਿੱਚ 120 ਤੋਂ ਵੱਧ ਸੈਲਾਨੀ ਫਸੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸੈਲਾਨੀਆਂ ਦੇ ਸੁਰੱਖਿਅਤ ਹੋਣ ਅਤੇ ਉਨ੍ਹਾਂ ਨੂੰ ਹੇਠਾਂ ਲਿਆਉਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।
-
ਦਿੱਲੀ ਚੋਣਾਂ ਲਈ AAP ਕੱਲ੍ਹ ਜਾਰੀ ਕਰ ਸਕਦੀ ਹੈ ਚੋਣ ਮਨੋਰਥ ਪੱਤਰ
ਦਿੱਲੀ ‘ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਆਪ ਦਾ ਚੋਣ ਮਨੋਰਥ ਪੱਤਰ ਭਲਕੇ ਦੁਪਹਿਰ 12 ਵਜੇ ਜਾਰੀ ਕੀਤਾ ਜਾਵੇਗਾ।
-
ਸੈਫ ਅਲੀ ਖਾਨ ਮਾਮਲੇ ਦੀ ਜਾਂਚ ਲਈ ਮੁੰਬਈ ਪੁਲਿਸ ਦੀ ਟੀਮ ਪੱਛਮੀ ਬੰਗਾਲ ਪਹੁੰਚੀ
ਅਭਿਨੇਤਾ ਸੈਫ ਅਲੀ ਖਾਨ ਦੇ ਮਾਮਲੇ ਦੀ ਜਾਂਚ ਲਈ ਮੁੰਬਈ ਪੁਲਿਸ ਦੀ ਦੋ ਮੈਂਬਰੀ ਟੀਮ ਪੱਛਮੀ ਬੰਗਾਲ ਪਹੁੰਚ ਗਈ ਹੈ। ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਫੜੇ ਗਏ ਮੁਲਜ਼ਮਾਂ ਨੇ ਸਿਮ ਕਾਰਡ ਖਰੀਦਣ ਲਈ ਪੱਛਮੀ ਬੰਗਾਲ ਦੇ ਇੱਕ ਵਿਅਕਤੀ ਦੇ ਆਧਾਰ ਕਾਰਡ ਦੀ ਵਰਤੋਂ ਕੀਤੀ।
-
ਅਖਿਲੇਸ਼ ਨੇ ਮਹਾਕੁੰਭ ‘ਚ ਕੀਤਾ ਇਸ਼ਨਾਨ, ਕਿਹਾ- ਬਿਹਤਰ ਇੰਤਜ਼ਾਮ ਹੋ ਸਕਦੇ ਸਨ
ਮਹਾਕੁੰਭ ‘ਚ ਸ਼ਰਧਾ ਨਾਲ ਇਸ਼ਨਾਨ ਕਰਨ ਤੋਂ ਬਾਅਦ ਸਪਾ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਬਿਹਤਰ ਪ੍ਰਬੰਧ ਕੀਤੇ ਜਾ ਸਕਦੇ ਸਨ। ਪਹਿਲਾਂ ਦੀਆਂ ਸਰਕਾਰਾਂ ਨੇ ਵੀ ਕੁੰਭ ਲਈ ਬਿਹਤਰ ਪ੍ਰਬੰਧ ਕੀਤੇ ਸਨ। ਸੌਹਾਰਦ, ਸਦਭਾਵਨਾ ਅਤੇ ਸਹਿਣਸ਼ੀਲਤਾ ਬਣੀ ਰਹੇ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਨੂੰ ਮਾਂ ਗੰਗਾ ਦੀ ਸ਼ੁੱਧਤਾ ਦਾ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ। ਅੱਜ ਵੀ ਕਈ ਨਾਲੇ ਗੰਗਾ ਨਦੀ ਵਿੱਚ ਡਿੱਗ ਰਹੇ ਹਨ।
-
ਟਰੰਪ ਨੇ ਬੰਗਲਾਦੇਸ਼ ਨੂੰ ਦਿੱਤੀ ਜਾਣ ਵਾਲੀ ਅਮਰੀਕੀ ਸਹਾਇਤਾ ਰੋਕੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੰਗਲਾਦੇਸ਼ ਨੂੰ ਵੱਡਾ ਝਟਕਾ ਦਿੱਤਾ ਹੈ। ਉਹਨਾਂ ਨੇ ਬੰਗਲਾਦੇਸ਼ ਨੂੰ ਅਮਰੀਕੀ ਸਹਾਇਤਾ ਤੁਰੰਤ ਰੋਕ ਦਿੱਤੀ ਹੈ।