Live Updates : ਅੰਮ੍ਰਿਤਸਰ ਤੋਂ 154 ਹਿੰਦੂ ਤੀਰਥਯਾਤਰੀ PAK ਕੱਟਾਸ ਰਾਜ ਮਹਾਦੇਵ ਮੰਦਰ ਲਈ ਰਵਾਨਾ

rohit-kumar
Updated On: 

26 Feb 2025 00:58 AM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Updates : ਅੰਮ੍ਰਿਤਸਰ ਤੋਂ 154 ਹਿੰਦੂ ਤੀਰਥਯਾਤਰੀ PAK ਕੱਟਾਸ ਰਾਜ ਮਹਾਦੇਵ ਮੰਦਰ ਲਈ ਰਵਾਨਾ
Follow Us On

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 25 Feb 2025 04:07 PM (IST)

    ਪੰਜਾਬ ਕੈਬਨਿਟ ਦੀ ਅਹਿਮ ਬੈਠਕ 27 ਫਰਵਰੀ ਦੁਪਹਿਰ 12 ਵਜੇ ਹੋਵੇਗੀ

    ਪੰਜਾਬ ਕੈਬਨਿਟ ਦੀ ਅਹਿਮ ਬੈਠਕ 27 ਫਰਵਰੀ ਦੁਪਹਿਰ 12 ਵਜੇ ਹੋਵੇਗੀ। ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ‘ਤੇ ਹੋਵੇਗੀ।

  • 25 Feb 2025 02:09 PM (IST)

    1984 ਦੰਗੇ ਦੇ ਮਾਮਲੇ ਵਿੱਚ ਸਜਣ ਕੁਮਾਰ ਨੂੰ ਹੋਈ ਉਮਰ ਕੈਦ ਦੀ ਸਜ਼ਾ

    ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿੱਚ ਥੋੜ੍ਹੀ ਦੇਰ ਵਿੱਚ ਦਿੱਲੀ ਦੀ ਰਾਊਂਜ ਐਵੇਨਿਓ ਕੋਰਟ ਨੇ ਸਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

  • 25 Feb 2025 02:05 PM (IST)

    ਥੋੜ੍ਹੀ ਦੇਰ ਵਿੱਚ ਸਜਣ ਕੁਮਾਰ ਦੀ ਸਜ਼ਾ ਦਾ ਐਲਾਨ

    ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿੱਚ ਥੋੜ੍ਹੀ ਦੇਰ ਵਿੱਚ ਦਿੱਲੀ ਦੀ ਰਾਊਂਜ ਐਵੇਨਿਓ ਕੋਰਟ ਸੱਜਣ ਕੁਮਾਰ ਦੀ ਸਜ਼ਾ ਦਾ ਐਲਾਨ ਕਰ ਸਕਦੀ ਹੈ।

  • 25 Feb 2025 01:09 PM (IST)

    ਪੰਜਾਬ ਤੋਂ ਰਾਜ ਸਭਾ ਜਾ ਸਕਦੇ ਹਨ ਕੇਜਰੀਵਾਲ, ‘ਆਪ’ ਨੇ ਕੀਤਾ ਖੰਡਨ

    ਪੰਜਾਬ ਤੋਂ ਰਾਜ ਸਭਾ ਜਾ ਸਕਦੇ ਹਨ ਕੇਜਰੀਵਾਲ, ‘ਆਪ’ ਨੇ ਕੀਤਾ ਖੰਡਨ

  • 25 Feb 2025 12:37 PM (IST)

    ਜੰਡਿਆਲਾ ਦੇ ਅਸੀਮ ਤਨੇਜਾ ਅਤੇ ਜਿਲ੍ਹਾ ਕੇਂਦਰ ਦੇ ਪੁਲਿਸ ਮੁਲਾਜ਼ਮ ‘ਤੇ ਮਾਮਲਾ ਦਰਜ

    ਅਸਲਾ ਲਾਇਸੈਂਸ ‘ਤੇ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਦੇ ਜਾਅਲੀ ਦਸਤਖ਼ਤ ਕਰਕੇ, ਅਸਲਾ ਲਾਇਸੈਂਸ ਦੀ ਫਾਈਲ ਡੀਸੀ ਦਫ਼ਤਰ ਨੂੰ ਪ੍ਰਵਾਨਗੀ ਲਈ ਭੇਜ ਦੇਣ ਦੇ ਮਾਮਲੇ ਵਿੱਚ ਅਸੀਮ ਤਨੇਜਾ ਅਤੇ ਜਿਲ੍ਹਾ ਕੇਂਦਰ ਦੇ ਪੁਲਿਸ ਮੁਲਾਜ਼ਮ ‘ਤੇ ਮਾਮਲਾ ਦਰਜ ਹੋਇਆ ਹੈ।

  • 25 Feb 2025 11:14 AM (IST)

    ਪੰਜਾਬ ਸਰਕਾਰ ਦੇ ਡਿਪਟੀ ਕਮਿਸ਼ਨਰਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਦੀ ਜਾਂਚ ਦੇ ਆਦੇਸ਼

    ਪੰਜਾਬ ਨੂੰ ਨਸ਼ੇ ਦੀ ਚਪੇਟ ਤੋਂ ਮੁਕਤ ਮੁਕਤੀ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬਾ ਭਰ ਵਿੱਚ ਵੱਡੇ ਪੱਧਰ ‘ਤੇ ਸਰਕਾਰ ਦੀ ਅਗਵਾਈ ਕਰਨ ਦਾ ਫੈਸਲਾ ਕੀਤਾ ਹੈ। ਇਸ ਮੁਹਿੰਮ ਦੇ ਅਧੀਨ ਨਸ਼ੇ ਦੀ ਰੋਕਥਾਮ ਅਤੇ ਪੁਨਰਵਾਸ ਦੀ ਪ੍ਰਕਿਰਿਆ ਨੂੰ ਮਜ਼ਬੂਤ ​​ਕੀਤਾ ਜਾਵੇਗਾ। ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਮੁੱਖ ਸਕੱਤਰ ਕੇ.ਏ.ਪੀ. ਸਿੰਹਾ ਨੇ ਸਾਰੇ ਡਿਪਟੀ ਕਮਿਸ਼ਨਰਜ਼ (DCs) ਨੂੰ ਆਪਣੇ-ਆਪਣੇ ਜਿਲ੍ਹੇ ਵਿੱਚ ਨਸ਼ੇ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

  • 25 Feb 2025 09:40 AM (IST)

    WAR ON DRUGS ਤਹਿਤ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ

    WAR ON DRUGS ਤਹਿਤ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਪੁਲਿਸ ਨੇ ਦੇਰ ਰਾਤ ਇੱਕ ਡਰੱਗ ਮਾਫੀਆਦੇ ਘਰ ‘ਤੇ ਬੁਲਡੋਜ਼ਰ ਚਲਾਇਆ। ਇਹ ਕਾਰਵਾਈ ਬੀਤੀ ਰਾਤ ਕੀਤੀ ਗਈ। ਇਹ ਕਾਰਵਾਈ ਸੋਨੂੰ ਨਾਂਅ ਦੇ ਡਰੱਗ ਮਾਫੀਆ ਉੱਤੇ ਹੋਈ ਹੈ। ਸੋਨੂੰ ਤਿੰਨ ਸਾਲਾਂ ਤੋਂ ਨਸ਼ਾ ਤਸਕਰੀ ਵਿੱਚ ਸ਼ਾਮਲ ਹੈ ਅਤੇ ਉਸਦੇ ਖਿਲਾਫ 6 ਐਫਆਈਆਰ ਦਰਜ ਹਨ।

  • 25 Feb 2025 09:26 AM (IST)

    ਸੱਜਣ ਕੁਮਾਰ ਨੂੰ ਅੱਜ ਸੁਣਾਈ ਜਾ ਸਕਦੀ ਹੈ ਸਜ਼ਾ

    ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿੱਚ ਅੱਜ ਦਿੱਲੀ ਦੀ ਰਾਊਂਜ ਐਵੇਨਿਓ ਕੋਰਟ ਸੱਜਣ ਕੁਮਾਰ ਦੀ ਸਜ਼ਾ ਦਾ ਐਲਾਨ ਕਰ ਸਕਦੀ ਹੈ।

  • 25 Feb 2025 09:01 AM (IST)

    ਤਰਨਤਾਰਨ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਠਭੇੜ

    ਤਰਨਤਾਰਨ ਵਿੱਚ ਪੁਲਿਸ ਅਤੇ ਬਦਮਾਸ਼ਾ ਵਿਚਾਲੇ ਮੁਠਭੇੜ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਬਦਮਾਸ਼ਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਬਦਮਾਸ਼ਾ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਦੀ ਕਾਰਵਾਈ ਵਿੱਚ ਦੋਵੇਂ ਬਦਮਾਸ਼ ਜਖ਼ਮੀ ਹੋ ਗਏ।

  • 25 Feb 2025 08:33 AM (IST)

    ਪੰਜਾਬ ਵਿੱਚ ‘ਆਪ’ ਵਲੰਟੀਅਰ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਬਣੇ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ‘ਤੇ ਆਮ ਆਦਮੀ ਪਾਰਟੀ (ਆਪ) ਦੇ ਵਲੰਟੀਅਰਾਂ ਨੂੰ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਇਹ ਜਾਣਕਾਰੀ ਬੀਤੀ ਦੇਰ ਰਾਤ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ। ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਹਰ ਕੋਈ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਏਗਾ।

  • 25 Feb 2025 07:26 AM (IST)

    ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਅੱਜ ਦੂਜਾ ਦਿਨ

    ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਵਿਧਾਨ ਸਭਾ ਦੀ ਕਾਰਵਾਈ 11 ਵੱਜੇ ਸ਼ੁਰੂ ਹੋਵੇਗੀ। ਪੰਜਾਬ ਸਰਕਾਰ ਕੌਮੀ ਖੇਤੀਬਾੜੀ ਮੰਡੀਕਰਨ ਨੀਤੀ ਖਿਲਾਫ ਮਤਾ ਲਿਆਵੇਗੀ।